100+punjabi boliyan | ਪੰਜਾਬੀ ਬੋਲਿਆ

Spread the love

ਅਸੀ ਤੁਹਾਡੇ ਲਈ ਲੇਕੇ ਆਏ ਹਾਂ ਬੈਸਟ ਪੰਜਾਬੀ ਬੋਲਿਆ punjabi boliyan ਜਿਸ ਵਿੱਚ ਪੰਜਾਬੀ ਵਿਰਸਾ ਮੁੰਡੇ ਕੁੜੀ ਦੀ ਜੁਗਲ ਬੰਦੀ, ਦਿਓਰ ਭਾਬੀ ਦੀ ਨੋਕ ਝੋਕ, ਜਾਗੋ, ਵਿਆਹ ਤੇ ਪਾਇਆ ਜਾਣ ਵਾਲੀਆ ਬੋਲਿਆ, ਜਿਵੇ ਕੀ ਤੁਹਾਨੂੰ ਪਤਾ ਹੈ |

ਪੰਜਾਬ ਵਿੱਚ ਕੋਈ ਵੀ ਖੁਸ਼ੀ ਦਾ ਮਾਹੌਲ ਹੋਵੇ punjabi boliyan ਤੋ ਬਿਨਾ ਖੁਸ਼ੀ ਅਧੂਰੀ ਹੁੰਦੀ ਹੈ | ਬੋਲਿਆ ਸਾਡੇ ਪੰਜਾਬ ਦਾ ਵਿਰਸਾ ਹੈ | punjabi boliyan ਦੇ ਨਾਲ ਆਪਣੀ ਗੱਲ ਇੱਕ ਦੁਜੇ ਨੂੰ ਕਹੀ ਜਾਂਦੀ ਹੈ | ਜਦੋ ਵਿਆਹ ਵਿੱਚ ਬੋਲਿਆ ਪੈਂਦਿਆ ਹੈ ਤਾਂ ਖੁਸ਼ੀ ਦੁਗਣੀ ਹੋ ਜਾਂਦੀ ਹੈ |

punjabi boliyan ਵਿੱਚ ਜਦੋ ਮੁੰਡੇ ਦੀ ਭੁਆ, ਫੁੱਫੜ, ਮਾਮਾ, ਭਾਬੀ ਦਾ ਜਿਕਰ ਆਉਂਦਾ ਹੈ | ਤਾਂ ਖੁਸ਼ੀ ਵਿੱਚ ਇਹ ਸਾਰੇ ਨੱਚ ਨੱਚ ਕੇ ਕਮਲੇ ਹੋ ਜਾਂਦੇ ਹਨ | ਅੱਜ ਦੇ ਦੌਰ ਵਿੱਚ dj ਉੱਤੇ ਭੰਗੜੇ ਪਾਏ ਜਾਂਦੇ ਹਾਂ ਪਿੱਛਲੇ ਸਮਿਆ ਵਿੱਚ ਬੋਲਿਆ ਤੋ ਬਿਨਾ ਗਿੱਧਾ ਜਾ ਭੰਗੜਾ ਨਹੀ ਪੈਂਦਾ ਸੀ.ਹੁਣ ਅਸੀ ਆਪਣਾ ਵਿਰਸਾ ਭੁੱਲਦੇ ਜਾ ਰਹੇ ਹਾਂ ਸਾਨੂੰ ਆਪਣਾ ਵਿਰਸਾ ਸਾਂਭਣ ਦੀ ਲੋੜ ਹੈ ਕਿਊ ਕੀ ਪੰਜਾਬ ਵਰਗਾ ਅਮੀਰ ਵਿਰਸਾ ਪੂਰੀ ਦੁਨਿਆ ਵਿੱਚ ਕਿਤੇ ਵੀ ਨਹੀ ਹੈ|ਇਸ ਤਰਾ ਦੀਆ ਹੋਰ ਕੇਟਾ ਗਿਰੀ ਨਾਲ ਸਬੰਧਤ ਬੋਲਿਆ ਤੂਹਾਨੂੰ ਸਾਡੀ ਸਾਇਟ ਪੰਜਾਬੀ ਵਿਚਾਰ ਡੋਟ ਕੋਮ ਤੇ ਮਿਲਣ ਗਿਆ.

ਕੁੜੀ ਮੁੰਡਾ punjabi boliyan

ਆਰੀ ਆਰੀ ਆਰੀ ਚੰਡੀਗੜ ਮੈ ਪੜਦੀ
ਸੋਣੇਆ ਤੇਨੂੰ ਮਿਲਣ ਦੀ ਮਾਰੀ ਚੰਡੀਗੜ ਮੈ ਪੜ ਦੀ……

punjabi-boliyan

ਬਾਰੀ ਬਰਸੀ ਖੱਟਣ ਗਿਆ ਸੀ
ਕੀ ਖੱਟ ਲਿਆਂਦਾ
ਖੱਟ ਕੇ ਲਿਆਂਦੇ ਮੇਵੇ
ਬਈ ਜੱਟੀ ਫੁੱਟਬਾਲ ਵਰਗੀ
ਸੁੱਤੀ ਪਈ ਵੀ ਟਿਕਣ ਨਾ ਦੇਵੇ…..

 

ਕਾਲਜ ਦੇ ਮੁੰਡੇ ਬੜੇ ਸ਼ਕੀਨੀ,
ਮੋੜਾ ਉੱਤੇ ਖੜਦੇ
ਆਂਦੀ ਜਾਂਦੀ ਨੂੰ ਕਰਣ ਇਸ਼ਾਰੇ
ਬੁਲਟ ਉਤੇ ਬੇਜਾ ਨੀ ਬੇਜਾ
ਪਤਲੀਏ ਨਾਰੇ |

 

ਰੰਗ ਤਾਂ ਹੈਗਾ ਮੇਰਾ ਵੀ ਕਾਲਾ
ਫੇਰ ਕੀ ਹੋਗਿਆ,,
ਸੱਪ ਕੀਲ ਕੇ ਪਟਾਰੀ ਵਿੱਚ ਬੰਦ ਹੋ ਗਿਆ…
ਮੁੰਡਾ ਗੋਰਾ ਰੰਗ , ਗੋਰਾ ਰੰਗ
ਦੇਖ ਕੇ ਮਲੰਗ ਹੋ ਗਿਆ ਮੁੰਡਾ ਗੋਰਾ ਰੰਗ ,,,

 

ਆਪ ਨੂੰ ਬਣਾ ਲਿਆ ਕੈਂਠਾ ਮੁੰਡਿਆ
ਮੈਨੂੰ ਵੀ ਬਣਾ ਦੇ ਛੱਲਾ
ਨਹੀ ਤਾਂ ਰੋਵੇ ਗਾ ਰੋਵੇ ਗਾ ਬੇਹ ਕੇ ਕਲਾ |

 

ਨਾ ਆਵੇ ਤੇਨੂੰ ਰੋਟੀ ਬਣਾਉਣੀ
ਨਾ ਆਵੇ ਤੇਨੂੰ ਦਾਲ
ਫ਼ੇਰ ਕਹਿਣਾ ਸੱਸ ਕੁਟਦੀ,,,, ਕੁਟਦੀ ਘੋਟਣੇ ਨਾਲ ,,,,
ਫ਼ੇਰ ਕਹਿਣਾ ਸੱਸ ਕੁਟਦੀ,,,, ਕੁਟਦੀ ਘੋਟਣੇ ਨਾਲ |

 

ਦਿਨ ਨਾ ਵੇਖਦਾ ਰਾਤ ਨਾ ਵੇਖਦਾ
ਆ ਖੜਕਾਉਂਦਾ ਕੁੰਡਾ
ਹਾਏ ਨੀ ਮੇਰਾ ਦਿਲ ਮੰਗਦਾ
ਦਿਲ ਮੰਗਦਾ ਲੰਬੜਾ ਦਾ ਮੁੰਡਾ
ਹਾਏ ਨੀ ਮੇਰਾ ਦਿਲ ਮੰਗਦਾ |

 

ਘੋੜੀ…….. ਘੋੜੀ…… ਘੋੜੀ..
ਯਾਰੀ ਲਾਕੇ ਤੂੰ ਨਖਰੋ ਦਿਲ ਨਾ ਕਿਸੇ ਦਾ ਤੋੜੀ
ਪੁੱਤ ਬਗਾਨੇ ਤੋ ਤੂੰ ਮੁਖੜਾ ਨਾ ਮੋੜੀ
ਪੁੱਤ ਬਗਾਨੇ ਤੋ ਤੂੰ ਮੁਖੜਾ ਨਾ ਮੋੜੀ |

 

 

ਬਾਰੀ ਬਰਸੀ ਖਟਣ ਗਿਆ ਸੀ
ਖੱਟ ਕੇ ਲਿਆਂਦੀ ਜੁੱਤੀ
ਉਹ ਤੇਰਾ ਕੀ ਲੱਗਦਾ,
ਜੀਹਦੇ ਨਾਲ ਤੂੰ ਸੁੱਤੀ |

 

 

ਗਰਮ ਲੈਚੀਆ ਗਰਮ ਮਸਾਲਾ ਗਰਮ ਸੁਣੀਦੀ ਹਲਦੀ
18 ਸਾਲ ਦੀ ਹੋਈ ਏ ਤੂੰਤਾਂ ਵਿਆਹ ਦੀ ਕਾਹਤੋ ਜਲਦੀ
ਦੋ ਸਾਲ ਹੋਰ ਰੁਕਲੇ ਕਾਹਤੋ ਹੋਈ ਏ ਤੱਤੀ
ਦੋ ਸਾਲ ਹੋਰ ਰੁਕਲੇ ਕਾਹਤੋ ਹੋਈ ਏ ਤੱਤੀ |

 

 

ਪੀਣਾ,,,,ਪੀਣਾ,,,,,ਪੀਣਾ
ਕੱਚੀਏ ਕੁਆਰ ਗੰਦਲੇ
ਪਾਣੀ ਤੇਰਿਆਂ ਹੱਥਾਂ ਦਾ ਪੀਣਾ।

 

 

ਕੁੜੀ ਮੁੰਡਾ ਬੋਲੀਆ | punjabi boliyan

 

ਸੁਣ ਵੇ ਮੁੰਡਿਆ ਕੈਂਠੇ ਵਾਲਿਆ
ਤੇਰਾ ਕੈਂਠਾ ਲੱਗੇ ਪਿਆਰਾ
ਇੱਕ ਦਿਲ ਕਰਦਾ ਲਾ ਲਵਾ ਯਾਰੀ
ਵੈ ਤੇਰੈ ਕੈਂਠੇ ਨੇ ਪਟ ਤੀ ਕੁੜੀ ਕੁਆਰੀ,,,|

 

ਸੁਣ ਵੇ ਦਿਓਰਾ ਕਨੇਡਾ ਵਾਲਿਆ
ਲੱਗੇ ਜਾਨ ਤੋ ਪਿਆਰਾ
ਲੈਜਾ ਲਕ ਮਿਣ ਕੇ
ਉਥੋਂ ਲਿਆਵੀਂ ਲਹਿੰਗਾ ।

 

ਇਹ ਗੱਲ ਤੇਰੀ ਮਾੜੀ ਕੁੜੀਏ
ਤੇਲ ਪੱਟਾਂ ਤੇ ਮਲਦੀ
ਜੇ ਕਿਸੇ ਨੇ ਫੜ ਕੇ ਢਾਹ ਲਈ
ਫੇਰ ਫਿਰੇਂਗੀ ਲੜਦੀ
ਵਿਚ ਦਰਵਾਜ਼ੇ ਦੇ
ਅੱਧੀ ਰਾਤ ਕੀ ਕਰਦੀ ।

 

ਸੁਣ ਨੀ ਕੁੜੀਏ ਨੱਚਣ ਵਾਲੀਏ ਸੁਣ ਲੈ ਮੇਰੀ ਗੱਲ ਖੜ ਕੇ
ਪਿੰਡ ਦੇ ਲੋਕੀ ਦੇਖਣ ਜਾਗੋ ਕੰਧਾ ਉੱਤੇ ਚੜ ਕੇ
ਇੱਕ ਗੱਭਰੂ ਖੜ ਗਿਆ ਮੈਨੂੰ ਬਾਹੋ ਫੜ ਕੇ
ਨੀ ਮੇਰਾ ਨਰਮ ਕਾਲਜਾ ਧੜ ਕੇ |

 

ਚਿੱਟਾ ਕੁੜਤਾ ਪੈਂਟ ਬਦਾਮੀ ,ਰੱਖਦਾ ਬੋਦੀਆਂ ਵਾਹ ਕੇ
ਪਟਿਆ ਕੁੜੀਆ ਦਾ ਰਖਦਾ ਸ਼ਕੀਨੀ ਲਾ ਕੇ ।

 

ਜੇ ਮੁੰਡਿਆ ਤੂੰ ਵਿਆਹ ਵੇ ਕਰਾਉਣਾ
ਗੜਵਾ ਲੈਦੇ ਚਾਂਦੀ ਦਾ ਲੱਕ ਹਿੱਲੇ ਹੁਲਾਰੇ ਖਾਂਦੀਦਾ ।

ਮੈਂ ਤੇ ਜਠਾਣੀ ਦੋਵੇਂ ਮੇਲੇ ਨੂੰ ਚੱਲੀਆਂ,

ਜਦੋ ਟੈਮ ਗੱਡੀ ਦਾ ਹੋਣ ਲੱਗਿਆ,
ਜੇਠ ਮਾਰ ਕੇ,
ਦੁਹੱਥੜਾ ਰੋਣ ਲੱਗਿਆ।

ਨੀਂ ਮੈਂ ਨੱਚਾਂ ,ਨੱਚਾਂ ,ਨੱਚਾਂ
ਨੀਂ ਮੈਂ ਅੱਗ ਵਾਂਗੂ ਮੱਚਾ ਫੇਰ ਦੇਖ ਦੇਖ
ਕੁੜੀਆਂ ਕਹਿਣਗੀਆਂ
ਅੱਡੀ ਵੱਜੂ ਤੇ ਧਮਕਾਂ ਪੈਂਣਗੀਆਂ
ਅੱਡੀ ਵੱਜੂ ਤੇ ਧਮਕਾਂ ਪੈਣਗੀਆਂ ।

 

ਗਿੱਧੇ ਵਿੱਚ ਤੂੰ ਨੱਚਦੀ
ਮਾਰ ਮਾਰ ਕੇ ਅੱਡੀ
ਮੁੰਡੇ ਵੀ ਬੈਠੇ ਨੇ
ਬੈਠੇ ਨੇ ਮੂੰਹ ਟੱਡੀ।

 

ਮੇਰੇ ਜੇਠ ਦਾ ਮੁੰਡਾ,
ਬੜਾ ਸ਼ਕੀਨੀ
ਮੇਲੇ ਤੋ ਲਿਆਇਆ ਸੁਰਮੇ ਦੀ ਡੱਬੀ
ਕਹਿੰਦਾ ਸੁਰਮਾ ਪਾ ਚਾਚੀ,
ਅੱਖ ਮਿਲਾ ਚਾਚੀ।

 

ਘੋੜਾ ਆਰ ਕੁੱਟੀ ਦਾ ਘੋੜਾ ਪਾਰ ਕੁੱਟੀ ਦਾ
ਲੰਬੜ ਦਾਰਾ ਦੇ ਦਰਵਾਜੇ ਥਾਣੇਦਾਰ ਕੁੱਟੀ ਦਾ ।

 

 

ਜੇ ਤੂੰ ਸੁਨਿਆਰੇ ਕੋਲੋਂ ਨੱਤੀਆਂ ਕਢਾਉਣੀਆਂ
ਜੇ ਤੂੰ ਸੁਨਿਆਰੇ ਕੋਲੋਂ ਨੱਤੀਆਂ ਕਢਾਉਣੀਆਂ
ਮੈਨੂੰ ਵੀ ਕਢਾ ਦੇ ਨੱਥ ਮੁੰਡਿਆ ਨਹੀਂ ਤਾਂ ਜਾਣਗੇ ਮੁਲਾਹਜੇ ਟੁੱਟ ਮੁੰਡਿਆ ਨਹੀਂ ਤਾਂ ਜਾਣਗੇ |

 

ਭੀੜੀ ਗਲੀ ਵਿੱਚ ਹੋ ਗਏ ਟਾਕਰੇ
ਦੇਖ ਕੇ ਪੈਂਦਾ ਹੱਸ ਵੇ
ਤੂੰ ਕਿੱਥੇ ਮਿਲੂ ਗਾ ਦਸ ਵੇ
ਤੂੰ ਕਿੱਥੇ ਮਿਲੂ ਗਾ।

ਲੋਕਾਂ ਦੇ ਗੱਡੇ ਹਾਰ ਸ਼ਿੰਗਾਰੇ
ਲੋਕਾਂ ਦੇ ਗੱਡੇ ਹਾਰ ਸ਼ਿੰਗਾਰੇ
ਸਾਡੇ ਗੱਡੇ ਨੂੰ ਘੁਣ ਵੇ
ਤੂੰ ਬੁੱਢਿਆ ਵਰਗਾ
ਮੇਰੇ ਤੇ ਜਵਾਨੀ ਆਈ ਹੁਣ ਵੇ।

ਕਿੱਕਰਾਂ ਵੀ ਲੰਘ ਗਈਆਂ
ਬੇਰੀਆਂ ਵੀ ਲੰਘ ਗਈਆਂ
ਲੰਘਣੋਂ ਰਹਿ ਗਈ ਡੇਕ ਵੇ
ਅੱਲ੍ਹੜ ਜਵਾਨੀ ਦਾ, ਹੀਟਰ ਵਰਗਾ ਸੇਕ ਵੈ ।

ਜੇ ਮੁੰਡਿਆ ਮੈਨੂੰ ਨੱਚਦੀ ਦੇਖਣਾ
ਧਰਤੀ ਨੂੰ ਕਲੀ ਕਰਾਦੇ,
ਨੱਚੂਗੀ ਸਾਰੀ ਰਾਤ,
ਵੇ ਜਾ ਝਾਂਜਰ ਕੀਤੋ ਲਿਆ ਦੇ,
ਨੱਚੂਗੀ ……..,

ਤਿੱਖਾ ਨੱਕ ਲਹੋਰੀ ਕੋਕਾ,
ਝੁਮਕੇ ਲੈਣ ਹੁਲਾਰੇ,
ਨੱਚਦੀ ਮੇਲਣ ਦੇ
ਦੁਰੋ ਪੇਂਣ ਲਿਸ਼ਕਾਰੇ
ਨੱਚਦੀ …….,

ਪੰਜ ਫੁੱਲਾਂ ਦਾ ਕੱਢਿਆ ਸਰਾਣਾ
ਛੇਵੀਂ ਦਰੀ ਵਿਛਾਈ
ਹੀਰੇ ਲਾਡਲੀਏ
ਮਸਾਂ ਬੁੱਕਲ ਵਿੱਚ ਆਈ।

ਤਾਰਾਂ ਤਾਰਾਂ ਤਾਰਾਂ
ਚੁੱਪ ਚੁੱਪ ਕਿਉ ਫਿਰਨ ਹੁਸਨ ਦਿਆ ਸਰਕਾਰਾਂ ਨੀ,
ਚੁੱਪ ਚੁੱਪ ………,

ਇੱਕ ਕਟੋਰਾ ਦੋ ਕਟੋਰੇ
ਤੀਜਾ ਕਟੋਰਾ ਦਾਲ ਦਾ
ਰੰਨਾਂ ਦਾ ਖਹਿੜਾ ਛੱਡ ਦੇ
ਕੱਲ੍ਹ ਕੁੱਟਿਆ ਤੇਰੇ ਨਾਲ ਦਾ।

 

ਆ ਵੇ ਯਾਰਾ, ਬਹਿ ਵੇ ਯਾਰਾ,
ਦਿਲ ਦੀ ਆਖ ਸੁਣਾਵਾਂ
ਇੱਕ ਮੈਨੂੰ ਜਾਕਟ ਲਿਆ ਦੇ
ਜਿਹੜੀ ਕੁੜਤੀ ਹੇਠਾਂ ਦੀ ਪਾਵਾਂ
ਕੁੰਜੀਆਂ ਇਸ਼ਕ ਦੀਆਂ,
ਕਿਸ ਜਿੰਦਰੇ ਨੂੰ ਲਾਵਾਂ।

 

ਮੋਗੇ ਦੇ ਵਿੱਚ ਖੁੱਲਿਆ ਕਾਲਜ,
ਵਿੱਚ ਪੜੇ ਮਾਹੀਆ ਮੇਰਾ
ਮਾਹੀਏ ਮੇਰੇ ਨੂੰ ਪ੍ਹੜਨਾ ਨਾਂ ਆਵੇ…
ਵਈ ਮਾਹੀਏ ਮੇਰੇ ਨੂੰ ਪ੍ਹੜਨਾ ਨਾਂ ਆਵੇ
ਮੈਂ ਮਾਰਿਆ ਲਲਕਾਰਾ
ਟਿਊਸ਼ਨ ਰੱਖ ਲੈ ਵੇ,
ਪਤਲੀ ਨਾਰ ਦਿਆ ਯਾਰਾ ਟਿਊਸ਼ਨ ਰੱਖ ਲੈ ਵੇ…

 

ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਗੋਡੇ ਗੋਡੇ ਗਾਰਾ
ਧੋਤੀ ਚੁੱਕ ਲੈ ਵੇ
ਪਤਲੀ ਨਾਰ ਦਿਆ ਯਾਰਾ।

 

ਕਾਲਜ ਦੇ ਵਿੱਚ ਪੜਦੇ ਮੁੰਡਿਆ,
ਖਾਂਦਾ ਸ਼ਹਿਰ ਦੇ ਮੇਵੇ।
ਆਉਂਦੀ ਜਾਂਦੀ ਨੂੰ ਨਿੱਤ ਵੇ ਛੇੜਦਾ,
ਮਨ ਵਿਚ ਬਹਿ ਗਿਆ ਮੇਰੇ।
ਮੈਨੂੰ ਵੀ ਲੈਜਾ ਮਿੱਤਰਾ
ਨਾਲ ਚੱਲੂੰਗੀ ਤੇਰੇ।

 

ਘੁੰਡ ਦਾ ਗਿੱਧੇ ਵਿੱਚ ਕੰਮ ਕੀ ਗੋਰੀਏ
ਜਾਂ ਘੁੰਡ ਕੱਢਦੀ ਬਹੁਤੀ ਸੋਹਣੀ
ਜਾਂ ਘੁੰਡ ਕੱਢਦੀ ਕਾਣੀ
ਤੂੰ ਤਾਂ ਮੈਨੂੰ ਲੱਗੇ ਮਜਾਜਣ
ਘੁੰਡ ‘ਚੋਂ ਅੱਖ ਪਛਾਣੀ
ਖੁੱਲ੍ਹ ਕੇ ਨੱਚ ਲੈ ਨੀ
ਬਣ ਜਾ ਗਿੱਧੇ ਦੀ ਰਾਣੀ…

 

ਝਾਵਾਂ-ਝਾਵਾਂ-ਝਾਵਾਂ,
ਮਿੱਤਰਾਂ ਦੇ ਫੁਲਕੇ ਨੂੰ।
ਨੀ ਮੈਂ ਖੰਡ ਦਾ ਪੜੇਥਣ ਲਾਵਾਂ,
ਜਿੱਥੋਂ ਯਾਰਾ ਤੂੰ ਲੰਘਦਾ,
ਪੈੜ ਚੁੰਮ ਕੇ ਹਿੱਕ ਨਾਲ ਲਾਵਾਂ।
ਮੁੜ ਕੇ ਤਾਂ ਦੇਖ ਮਿੱਤਰਾ,
ਤੇਰੇ ਮਗਰ ਮੇਲ੍ਹਦੀ ਆਵਾਂ।

ਜੈ ਕੁੜੀਏ ਮੇਰਾ ਨਾਂ ਨੀ ਜਾਣਦੀ
ਨਾਂ ਮੇਰਾ ਕਰਤਾਰਾ
ਬੋਤਲ ਪੀਂਦੇ ਦਾ
ਸੁਣ ਕੁੜੀਏ ਲਲਕਾਰਾ ।

ਜੀਜਾ ਲੱਕ ਨੂੰ ਖੁਰਕਦਾ ਆਵੇ,
ਮੇਰੇ ਭਾਦਾ ਨੋਟ ਵਾਰਦਾ,
ਜੀਜਾ ਲੱਕ . …….,

ਆਰੀ-ਆਰੀ-ਆਰੀ,
ਲੰਬੜਾ ਦੇ ਮੁੰਡੇ ਨੇ
ਪਟ ਲੀ ਕੁੜੀ ਕੁਆਰੀ,,,

ਸੋਟੀ ਸੋਟੀ ਸੋਟੀ
ਗਿੱਧੇ ਵਿੱਚ ਸਾਲੀ ਨੱਚ ਦੀ
ਜੀਜਾ ਵਾਰ ਦੇ ਦਵਾਨੀ ਖੋਟੀ,,,,

ਆ ਨੀ ਭਾਬੀਏ ਹੱਸੀਏ ਖੇਡੀਏ,
ਚੜ ਕੇ ਬੈਠ ਚੁਬਾਰੇ
ਉਹਨਾਂ ਗੱਲਾਂ ਨੂੰ,
ਯਾਦ ਭਾਬੀਏ ਕਰ ਨੀ।

ਲੱਭਦਾ ਫਿਰੇਂ ਕੀ ਦਿਉਰਾ,
ਪੱਗ ਬੰਨ ਕੇ ਨਵਾਬ ਵਰਗੀ।
ਤੇਰੇ ਜੱਟੀ ਨਾ ਪਸੰਦ ਆਈ
ਸ਼ਰਾਬ ਵਰਗੀ,,

ਬਾਰੀਂ ਬਰਸੀਂ ਖੱਟਣ ਗਿਆ ਸੀ,
ਕੀ ਖੱਟ ਲਿਆਇਆ ?
ਖੱਟ ਕੇ ਲਿਆਂਦੀ ਦਾਤੀ।
ਸ਼ਰੀਰ ਮੇਰਾ ਰੇਸ਼ਮ ਦਾ,
ਮੇਰੇ ਦਿਉਰ ਦੀ ਮਖਮਲੀ ਛਾਤੀ।

ਨਹੀਂ ਤਾਂ ਦਿਉਰਾ ਅੱਡ ਤੂੰ ਹੋ ਜਾ,
ਨਹੀਂ ਕਢਾ ਲੈ ਕੰਧ ਵੇ।
ਮੈਂ ਬੁਰੀ ਕਰੂੰਗੀ,
ਆਕੜ ਕੇ ਨਾ ਲੰਘ ਵੇ ,,,,,,

ਝੂਟਾ-ਝੂਟਾ-ਝੂਟਾ !
ਜਿੱਥੇ ਦਿਉਰ ਪੱਬ ਧਰਦਾ,
ਉੱਥੇ ਉੱਗਦਾ ਸਰੂ ਦਾ ਬੂਟਾ।
ਸੁਨੱਖੀਆ ਦਿਓਰਾ ਵੈ ਦੇਦੇ ਬੁਲਟ ਦਾ ਝੂਟਾ,,,,,,

ਜਦੋ ਦੀਆ ਦਰਾਣੀਆ ਆਈਆ
ਹੁਣ ਨਾ ਸਿਆਣਦੀਆਂ,
ਦਿਉਰਾਂ ਨੂੰ ਭਰਜਾਈਆਂ।

 

ਅਕਾਲੀ ਬਾਬਾ ਹਨੂੰਮਾਨ ਸਿੰਘ ਦੀ ਵੀਰ ਗਾਥਾ

ਐਰਾ ਗੇਰਾ ਨੱਥੂ ਖੈਰਾ ਦਾ ਸਹੀ ਅਰਥ

Top 100 punjabi quotes for life


Spread the love

Leave a Comment