ਬਹਾਦੁਰ ਸਿੱਖ ਭਾਈ ਬਾਗ ਸਿੰਘ – ਅੱਜ ਮੈ ਤੁਹਾਨੂੰ ਸਿੱਖ ਇਤਿਹਾਸ ਦੀ ਇੱਕ ਐਸੀ ਘਟਨਾ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਵਿੱਚ ਇੱਕ ਸਿੰਘ ਨੇ ਦੋ ਸ਼ੇਰਾਂ ਦੇ ਨਾਲ ਮੁਕਾਬਲਾ ਕੀਤਾ ਤੇ ਉਹਨਾ ਨੂੰ ਇਸ ਤਰਾਂ ਮਾਰਿਆ ਕਿ ਉਹਨਾ ਵਿੱਚੋ ਇੱਕ ਤਾਂ ਥਾਹੇ ਮਰ ਗਿਆ ਤੇ ਦੂਜਾ ਬਿੱਲੀਆਂ ਵਾਂਗ ਰੋਣ ਲੱਗ ਪਿਆ
ਇਹ ਗੱਲ 1762 ਦੀ ਹੈ ਜਦੋਂ ਅਹਿਮਦ ਸ਼ਾਹ ਅਬਦਾਲੀ ਪਾਣੀਪਤ ਦੀ ਲੜਾਈ ਵਿੱਚ ਮਰਾਠਿਆਂ ਨੂੰ ਹਰਾ ਕੇ ਪੰਜਾਬ ਵੱਲ ਵਧਿਆ। ਤਾਂ ਸਤਲੁਜ ਦਰਿਆ ਦੇ ਕੰਢੇ ਉਹਦਾ ਮੁਕਾਬਲਾ ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਨਾਲ ਹੋ ਗਿਆ।
ਅਬਦਾਲੀ ਦੀ ਫੌਜ ਨਾਲ ਸਿੰਘਾਂ ਦੀਆਂ ਕੁੱਝ ਝੜਪਾਂ ਹੋਇਆ ਅਤੇ ਕੁਝ ਸਿੰਘਾਂ ਨੂੰ ਫੜ ਲਿਆ ਗਿਆ
ਸਿੰਘਾਂ ਨੂੰ ਅਬਦਾਲੀ ਦੇ ਸਾਹਮਣੇ ਪੇਸ਼ ਕੀਤਾ ਗਿਆ ਅਬਦਾਲੀ ਨੇ ਸੁਣਿਆ ਸੀ ਕਿ ਸਿੰਘ ਬੜੇ ਦਲੇਰ ਹੁੰਦੇ ਹਨ ਉਹਨਾਂ ਗ੍ਰਿਫਤਾਰ ਕੀਤੇ ਗਏ ਸਿੰਘਾਂ ਵਿੱਚ ਇੱਕ ਸਿੰਘ ਸੀ ਜਿਹਦਾ ਨਾਮ ਸੀ ਭਾਈ ਬਾਘ ਸਿੰਘ
ਬਾਗ ਨੂੰ ਸ਼ੇਰ ਵੀ ਕਿਹਾ ਜਾਂਦਾ ਹੈ ਅਹਿਮਦ ਸ਼ਾਹ ਅਬਦਾਲੀ ਨੇ ਭਾਈ ਬਾਘ ਸਿੰਘ ਨੂੰ ਮਜ਼ਾਕ ਕੀਤਾ ਕਿ ਤੇਰਾ ਨਾਮ ਹੀ ਭਾਗ ਸਿੰਘ ਹੈ ਜਾਂ ਤੂੰ ਸੱਚ ਮੁੱਚ ਦਾ ਬਾਘ ਹੈ
ਅੱਗਿਓ ਭਾਈ ਬਾਗ ਸਿੰਘ ਨੇ ਜਵਾਬ ਦਿੱਤਾ ਜੇ ਕੋਈ ਸ਼ੱਕ ਹੈ ਤਾਂ ਮੇਰੇ ਹੱਥ ਦੀਆਂ ਹੱਥਕੜੀਆਂ ਖੋਲ੍ਹ ਕੇ ਦੇਖ ਲੈ।
ਅਬਦਾਲੀ ਦੇ ਹੁਕਮ ਤੇ ਇੱਕ ਖੁੱਲੀ ਥਾਂ ਤੇ ਘੇਰਾ ਬਣਾ ਕੇ ਦੋ ਸ਼ੇਰ ਪਿੰਜਰੇ ਵਿੱਚੋ ਓਸ ਘੇਰੇ ਵਿੱਚ ਛੱਡ ਦਿੱਤੇ।
ਨਾਲ ਹੀ ਉਹਨਾਂ ਨੇ ਭਾਈ ਬਾਗ ਸਿੰਘ ਨੂੰ ਕੱਲਿਆਂ ਨੂੰ ਉਸ ਘੇਰੇ ਦੇ ਵਿੱਚ ਛੱਡ ਦਿੱਤਾ ਉਹ ਸ਼ੇਰ ਭੁੱਖੇ ਸੀ ਅਤੇ ਭਾਈ ਬਾਗ ਸਿੰਘ ਨੂੰ ਦੇਖਦੇ ਹੀ ਉਹ ਭਾਈ ਬਾਗ ਸਿੰਘ ਦੇ ਉੱਤੇ ਟੁੱਟ ਪਏ
ਅੱਗਿਓ ਭਾਈ ਬਾਗ ਸਿੰਘ ਨੇ ਵੀ ਉਨ੍ਹਾਂ ਭੁੱਖੇ ਸ਼ੇਰਾਂ ਤੇ ਹਮਲਾ ਕਰ ਦਿੱਤਾ ਅਤੇ ਇੱਕ ਬਾਗ ਦੇ ਮੂੰਹ ਦੇ ਵਿੱਚ ਪੂਰਾ ਹੱਥ ਪਾ ਕੇ ਉਸਦੀ ਜੀਭ ਨੂੰ ਅੰਦਰੋ ਫੜ ਲਿਆ।
ਜਦੋਂ ਸ਼ੇਰ ਦੀ ਜੀਭ ਅੰਦਰੋਂ ਫ਼ੜ ਲਈ ਗਈ ਤਾਂ ਉਸਦਾ ਸਾਹ ਉਸੇ ਸਮੇਂ ਬੰਦ ਹੋ ਗਿਆ। ਅਤੇ ਭਾਈ ਬਾਗ ਸਿੰਘ ਨੇ ਉਸ ਸ਼ੇਰ ਨੂੰ ਪੱਟਕ ਕੇ ਜਮੀਨ ਦੇ ਨਾਲ ਮਾਰਿਆ ਅਤੇ ਉਸ ਸ਼ੇਰ ਦੀ ਉਸੇ ਥਾਂ ਤੇ ਮੌਤ ਹੋ ਗਈ।
ਇਸ ਘਟਨਾ ਨੂੰ ਦੇਖ ਕੇ ਦੂਜਾ ਸ਼ੇਰ ਡਰ ਗਿਆ ਅਤੇ ਪਿੱਛੇ ਨੂੰ ਮੁੜ ਗਿਆ ਇਹ ਸਾਰਾ ਕੁਝ ਦੇਖ ਕੇ ਅਬਦਾਲੀ ਵੀ ਬੜਾ ਖੁਸ਼ ਹੋਇਆ।
ਭਾਈ ਭਾਗ ਸਿੰਘ ਦੀ ਇਹ ਬਹਾਦਰੀ ਦੇਖ ਕੇ ਅਬਦਾਲੀ ਦਾ ਮਨ ਹਲੇ ਭਰਿਆ ਨਹੀਂ ਸੀ।
ਇਸੇ ਤਰ੍ਹਾਂ ਅਬਦਾਲੀ ਨੇ ਹੋਰ ਸਿੰਘਾਂ ਦੀ ਪ੍ਰੀਖਿਆ ਵੀ ਲਈ ਕੀ ਸਿੰਘ ਵਾਕਿਆ ਹੀ ਬਹਾਦੁਰ ਹੁੰਦੇ ਹਨ।
ਜੇਕਰ ਤੁਸੀਂ ਸਿੱਖ ਇਤਿਹਾਸ ਦੀ ਮੁਕੰਮਲ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਨੂੰ ਸਬਸਕਰਾਈਬ ਜ਼ਰੂਰ ਕਰੋ। ਫਿਰ ਮਿਲਾਂਗੇ ਇਸੇ ਤਰ੍ਹਾਂ ਦੀ ਇੱਕ ਹੋਰ ਬਹਾਦੁਰੀ ਭਰੀ ਘਟਨਾ ਨੂੰ ਲੈ ਕੇ।
maharaj ranjit singh history part – 4
maharaja ranjit singh history part 3