ਇਕ ਸੁਪਨਾ ਟੁੱਟ ਜਾਣ ਤੋਂ ਬਾਅਦ ਦੂਸਰਾ ਸੁਫਨਾ ਦੇਖਣ ਦੇ ਹੌਸਲੇ ਨੂੰ ਵੀ ਜ਼ਿੰਦਗੀ ਕਹਿੰਦੇ ਹਨ

ਜੇਕਰ ਹਾਰਿਆ ਹੋਇਆ ਇਨਸਾਨ ਹਾਰਨ ਤੋਂ ਬਾਅਦ ਇਕ ਵਾਰ ਮੁਸਕ੍ਰਾ ਦੇਵੇ ਤਾਂ ਜਿੱਤਣ ਵਾਲਾ ਵੀ ਜਿੱਤ ਦੀ ਖੁਸ਼ੀ ਖੋ ਦਿੰਦਾ ਹੈ

ਸਮਝਣੀ ਹੈ ਜ਼ਿੰਦਗੀ ਤਾਂ ਪਿੱਛੇ ਮੁੜ ਕੇ ਦੇਖੋ ਜਿਉਣੀ ਹੈ ਜ਼ਿੰਦਗੀ ਤਾਂ ਅੱਗੇ ਵੱਲ ਦੇਖੋ

ਜਿੰਦਗੀ ਦਾ ਸਫਰ ਮੰਨੋ ਤਾਂ ਮੌਜ ਹੈ ਨਹੀਂ ਤਾਂ ਸਮੱਸਿਆ ਹਰ ਰੋਜ਼ ਹੈ

ਜਦੋਂ ਮਿਹਨਤ ਕਰਨ ਤੋਂ ਬਾਅਦ ਵੀ ਸਪਨੇ ਪੂਰੇ ਨਹੀਂ ਹੁੰਦੇ ਤਾ ਰਾਸਤੇ ਬਦਲੋ ਸਿਧਾਂਤ ਨਹੀਂ ਕਿਉਂਕਿ ਦਰਖਤ ਵੀ ਹਮੇਸ਼ਾ ਪੱਤੇ ਬਦਲਦਾ ਹੈ ਜੜ ਨਹੀਂ

ਤੁਸੀਂ ਜਿਸ ਤਰ੍ਹਾਂ ਦੇ ਵਿਚਾਰ ਕਰੋਗੇ ਉਸ ਤਰਾਂ ਦੇ ਹੀ ਹੋ ਜਾਉਗੇ ਅਗਰ ਆਪਣੇ ਆਪ ਨੂੰ ਕਮਜ਼ੋਰ ਸਮਝੋ ਗੇ ਤਾਂ ਕਮਜ਼ੋਰ ਬਣ ਜਾਓਗੇ

ਜ਼ਿੰਦਗੀ ਵਿਚ ਜ਼ਿਆਦਾਤਰ ਗਲਤੀਆਂ ਜਲਦਬਾਜ਼ੀ ਵਿਚ ਲਏ ਗਏ ਫੈਸਲਿਆਂ ਦੇ ਕਾਰਨ ਹੁੰਦੀਆਂ ਹਨ 

ਜਿਸਨੇ ਆਪਣੇ ਆਪ ਨੂੰ ਖਰਚ ਕੀਤਾ ਹੈ ਦੁਨੀਆਂ ਨੇ ਉਸ ਨੂੰ ਗੂਗਲ ਤੇ ਸਰਚ ਕੀਤਾ ਹੈ

ਜਿਆਦਾ ਗੱਲਾਂ ਕਰਨ ਵਾਲੇ ਕੁਝ ਨਹੀਂ ਕਰ ਪਾਉਂਦੇ ਕੁਝ ਕਰਕੇ ਦਿਖਾਉਣ ਵਾਲੇ ਗੱਲਾਂ ਵਿਚ ਯਕੀਨ ਨਹੀਂ ਰੱਖਦੇ  

ਸੰਘਰਸ਼ ਦੇ ਰਸਤੇ ਤੇ ਜੋ ਚੱਲਦਾ ਹੈ ਉਹ ਹੀ ਸੰਸਾਰ ਨੂੰ ਬਦਲਦਾ ਹੈ ਜਿਸ ਨੇ ਰਾਤਾਂ ਦੇ ਨਾਲ ਜੰਗ ਕੀਤੀ ਹੋਵੇ ਸੂਰਜ ਬਣ ਕੇ ਉਹੀ ਚਮਕਦਾ ਹੈ