shri guru ramdas ji biography in punjabi – ਚੋਥੇ ਗੁਰੂ ਰਾਮਦਾਸ ਜੀ ਦਾ ਜੀਵਨ ਵੇਰਵਾ – ਗੁਰੂ ਰਾਮ ਦਾਸ ਜੀ ਸਿਖਾ ਦੇ ਚੋਥੇ ਗੁਰੂ ਹਨ|ਜਿਨਾ ਦਾ ਜਨਮ ਹਰਿਦਾਸ ਜੀ ਦੇ ਘਰ ਮਾਤਾ ਦਇਆ ਕੌਰ ਦੀ ਕੁੱਖੋਂ ਬਾਜ਼ਾਰ ਚੂਨਾ ਮੰਡੀ ਲਾਹੌਰ ਵਿਖੇ ਹੋਇਆ ਗੁਰੂ ਜੀ ਦਾ ਬਚਪਨ ਦਾ ਨਾਮ ਜੇਠਾ ਜੀ ਸੀ| ਛੋਟੀ ਉਮਰ ਵਿੱਚ ਹੀ ਆਪ ਜੀ ਦੀ ਮਾਤਾ ਦਾ ਦਿਹਾਂਤ ਹੋ ਗਿਆ ਸੀ | ਜਦੋ ਆਪ ਜੀ ਦੀ ਉਮਰ 7ਸਾਲ ਦੀ ਹੋਈ ਤਾਂ ਆਪ ਜੀ ਦੇ ਪਿਤਾ ਵੀ ਪਰਲੋਕ ਸਿਧਾਰ ਗਏ|ਉਸਤੋ ਬਾਦ ਆਪ ਜੀ ਦੀ ਨਾਨੀ ਆਪਣੇ ਪਿੰਡ ਬਾਸਰਕੇ ਪਿੰਡ ਲੈ ਗਈ|ਬਾਸਰਕੇ ਪਿੰਡ ਆਪ ਜੀ ਦੇ ਨਾਨਕੇ ਸੀ|ਗੁਰੂ ਰਾਮਦਾਸ ਜੀ ਦੀ ਨਾਨੀ ਨੇ ਆਪ ਜੀ ਨੂੰ ਕੰਮ ਲਾਣ ਵਾਸਤੇ ਹੋਰ ਖੱਤਰੀ ਬਾਲਕਾ ਵਾਂਗੂ ਉਬਾਲੇ ਹੋਏ ਛੋਲੇ ਬੇਚਣ ਵਾਸਤੇ ਛਾਬਾ ਲਾ ਦਿੱਤਾ|
shri guru ramdas ji biography in punjabi
ਜਨਮ :-ਚੂੰਨਾ ਮੰਡੀ (ਲਹੌਰ)-23ਅਸੂ ਸੰਮਤ 1591,
ਪਿਤਾ -ਹਰਿ ਦਾਸ ਜੀ
ਮਾਤਾ –ਦਇਆ ਜੀ।
ਗੁਰਗੱਦੀ ਅਤੇ ਜੋਤੀ ਜੋਤਿ :- 1 ਸਤੰਬਰ 1574 ਅਤੇ 1 ਸਤੰਬਰ 1581 / ਉਮਰ 47 ਸਾਲ ਅਤੇ ਗੁਰਗੱਦੀ ਕੁਲ 7 ਸਾਲ।
ਵਿਆਹ – ਚੇਤ 4 ਸੰਮਤ 1609,
ਸੰਤਾਨ -ਤਿੰਨ ਸਾਹਿਬਜ਼ਾਦੇ- ਪ੍ਰਿਥੀ ਚੰਦ-ਸੰਮਤ 1614, ਮਹਾਂਦੇਵ-ਸੰਮਤ 1617ਅਤੇ ਅਰਜਨ ਦੇਵ ਜੀ-ਸੰਮਤ 1620
ਕਾਰਜ-ਪਿੰਡ ਤੁੰਗ ਦੇ ਜ਼ਿਮੀਦਾਰਾਂ ਤੋਂ 700 ਅਕਬਰੀ ਰੁਪਏ ਦੇ ਕੇ 500 ਵਿਘੇ ਜ਼ਮੀਨ ਖ਼ਰੀਦੀ ਸੀ। ਗੁਰੂ ਕਾ ਚੱਕ (ਅੰਮ੍ਰਿਤਸਰ ਸਾਹਿਬ) ਦੀ ਨੀਂਹ ਰੱਖੀ-ਸੰਮਤ 1627.
ਸ੍ਰੀ ਗੁਰੂ ਰਾਮਦਾਸ ਜੀ ਜਿਨਾਂ ਦਾ ਪਹਿਲਾ ਪਿਆਰ ਦਾ ਨਾਮ ਜੇਠਾ ਜੀ ਸੀ ,ਸ੍ਰੀ ਹਰਿਦਾਸ ਮਲ ਜੀ ਸੋਢੀ ਖੱਤਰੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਪਵਿੱਤਰ ਕੁੱਖ ਤੋਂ ਆਪ ਜੀ ਦਾ ਜਨਮ ਬਾਜ਼ਾਰ ਚੂਨਾ ਮੰਡੀ ਲਾਹੌਰ ਵਿਖੇ ਹੋਇਆ. ਆਪ ਜੀ ਦਾ ਵਿਆਹ ਗੁਰੂ ਅਮਰਦਾਸ ਜੀ ਨੇ ਆਪਣੀ ਛੋਟੀ ਲੜਕੀ ਬੀਬੀ ਭਾਨੀ ਜੀ ਦੇ ਨਾਲ ਕਰਵਾ ਦਿੱਤਾ, ਵਿਆਹ ਤੋਂ ਬਾਅਦ ਆਪ ਜੀ ਦੇ ਤਿੰਨ ਪੁੱਤਰ ਪੈਦਾ ਹੋਏ .
ਸਭ ਤੋਂ ਵੱਡੇ ਪੁੱਤਰ ਬਾਬਾ ਸ਼੍ਰੀ ਚੰਦ ਜੀ ,ਦੂਸਰੇ ਪੁੱਤਰ ਬਾਬਾ ਮਹਾਂਦੇਵ ਸਿੰਘ ਜੀ ,ਤੀਸਰੇ ਪੁੱਤਰ ਗੁਰੂ ਅਰਜਨ ਦੇਵ ਜੀ, ਆਪ ਜੀ ਦੇ ਤਿੰਨੇ ਪੁੱਤਰਾਂ ਵਿੱਚੋਂ ਗੁਰੂ ਅਰਜਨ ਦੇਵ ਜੀ ਆਪ ਜੀ ਦੀ ਗੁਰਗੱਦੀ ਦੇ ਵਾਰਿਸ ਬਣੇ.
ਇੱਕ ਵਾਰ ਗੁਰੂ ਅਮਰਦਾਸ ਜੀ ਨੇ ਲਾਹੌਰ ਵਿਖੇ ਇੱਕ ਬਾਉਲੀ ਦੀ ਰਚਨਾ ਸ਼ੁਰੂ ਕੀਤੀ, ਜਿਸ ਵਿੱਚ ਬਹੁਤ ਸਾਰੇ ਸਿੱਖ ਸੇਵਾ ਕਰ ਰਹੇ ਸਨ ,ਉਹਨਾਂ ਵਿੱਚ ਭਾਈ ਰਾਮਦਾਸ ਜੀ ਵੀ ਸੇਵਾ ਕਰ ਰਹੇ ਸਨ, ਸਿਰ ਤੇ ਟੋਕਰੀ ਚੁੱਕੀ ਹੋਈ ਸੀ,.
ਉਸ ਸਮੇਂ ਹਰਿਦੁਆਰ ਵਿਖੇ ਕੁੰਭ ਦੇ ਮੇਲੇ ਦਾ ਸਮਾਗਮ ਚੱਲ ਰਿਹਾ ਸੀ ,ਲਾਹੌਰ ਤੋਂ ਸੰਗਤ ਕੁੰਭ ਮੇਲੇ ਜਾਂਦੀ ਹੋਈ ਆਪ ਜੀ ਦੇ ਕੋਲ ਜਾ ਕੇ ਰੁਕੀ ਅਤੇ ਉਸ ਵਿੱਚ ਕੁਝ ਸੋਡੀ ਖਤਰੀ ਵੀ ਸਨ .
ਉਹਨਾਂ ਨੇ ਰਾਮਦਾਸ ਜੀ ਨੂੰ ਸਿਰ ਤੇ ਟੋਕਰੀ ਚੱਕੀ ਦੇਖ ਬੜਾ ਹੀ ਗੁੱਸਾ ਮਨਾਇਆ ਅਤੇ ਗੁਰੂ ਜੀ ਨੂੰ ਜਾ ਕੇ ਬੋਲਣ ਲੱਗੇ ਕੀ ਤੁਸੀਂ ਆਪਣੇ ਜਵਾਈ ਤੋਂ ਕਿਹੋ ਜਿਹੇ ਮਜ਼ਦੂਰੀ ਵਾਲੇ ਕੰਮ ਕਰਵਾ ਰਹੇ ਹੋ, ਇਹ ਤੁਸੀਂ ਬਿਲਕੁਲ ਗਲਤ ਕਰ ਰਹੇ ਹੋ, .
ਉਹਨਾਂ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਭਾਈ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੇ ਕੋਲ ਗਏ ਅਤੇ ਉਹਨਾਂ ਤੋਂ ਖਿਮਾ ਮੰਗੀ ਕਿ ਇਹਨਾਂ ਨੂੰ ਨਹੀਂ ਪਤਾ ਕਿ ਤੁਸੀਂ ਕਿਸ ਸ਼ਕਤੀ ਦੇ ਮਾਲਕ ਹੋ ,ਉਹ ਇਹਨਾਂ ਗੱਲਾਂ ਤੋਂ ਅਣਜਾਣ ਹਨ, ਫਿਰ ਗੁਰੂ ਅਮਰਦਾਸ ਜੀ ਨੇ ਉਹਨਾਂ ਲੋਕਾਂ ਦੇ ਸਾਹਮਣੇ ਹੀ ਗੁਰੂ ਰਾਮਦਾਸ ਜੀ ਨੂੰ ਕਿਹਾ ਕਿ ਇਸ ਦੇ ਸਿਰ ਦੇ ਉੱਤੇ ਮਿੱਟੀ ਦੀ ਟੋਕਰੀ ਨਹੀਂ ਸਾਰੇ ਸੰਸਾਰ ਦਾ ਛਤਰ ਹੈ, ਗੁਰੂ ਜੀ ਦੀਆਂ ਇਹ ਗੱਲਾਂ ਸੁਣ ਕੇ ਉਹ ਹਰਿਦੁਆਰ ਵੱਲ ਨੂੰ ਰਵਾਨਾ ਹੋ ਗਏ.
ਇੱਕ ਵਾਰ ਜਦੋਂ ਅਕਬਰ ਬਾਦਸ਼ਾਹ ਨੇ ਲਾਹੌਰ ਤੋਂ ਵਾਪਸ ਦਿੱਲੀ ਨੂੰ ਜਾਂਦੇ ਹੋਏ ਗੋਬਿੰਦਵਾਲ ਡੇਰਾ ਕੀਤਾ ਤਾਂ ਉਹ ਇਹ ਦੇਖ ਕੇ ਬਹੁਤ ਪ੍ਰਸੰਨ ਹੋਇਆ ਕੀ ਗੁਰੂ ਜੀ ਦਾ ਅਤੁੱਟ ਲੰਗਰ ਕਿਸੇ ਜਾਤ ਪਾਤ ਦੇ ਵਿਤਕਰੇ ਤੋਂ ਬਿਨਾਂ ਚਲਦਾ ਹੈ ,ਜਿਸ ਵਿੱਚ ਊਚ ਨੀਚ ਸਭ ਇਕ ਪੰਗਤ ਵਿੱਚ ਬੈਠ ਕੇ ਭੋਜਨ ਖਾਂਦੇ ਹਨ.
ਗੁਰੂ ਜੀ ਦੇ ਇਸ ਸਾਂਝੀ ਵਾਲਤਾ ਉੱਤੇ ਪ੍ਰਸੰਨ ਹੋ ਕੇ ਅਕਬਰ ਨੇ ਗੁਰੂ ਕੇ ਲੰਗਰ ਵਾਸਤੇ ਝਬਾਲ ਦੇ 12 ਪਿੰਡਾਂ ਦੀ ਜਾਗੀਰ ਦਾ ਪਟਾ ਲਿਖਵਾ ਦਿੱਤਾ ਜਿਹੜਾ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਸੇਵਾ ਉੱਤੇ ਪ੍ਰਸੰਨ ਹੋ ਕੇ ਇਹਨਾਂ ਨੂੰ ਹੀ ਦੇ ਦਿੱਤਾ ਅਤੇ ਇਸ ਦਾ ਮਾਮਲਾ ਇਕੱਠਾ ਕਰਨ ਵਾਸਤੇ ਭਾਈ ਬੁੱਢਾ ਜੀ ਨੂੰ ਸੌਂਪ ਦਿੱਤਾ .ਬਾਬਾ ਜੀ ਉਸ ਜਗ੍ਹਾ ਦੇ ਵਿੱਚ ਖੇਤੀਬਾੜੀ ਕਰਕੇ ਉਸਦੀ ਆਮਦਨੀ ਗੁਰੂ ਕੇ ਲੰਗਰ ਵਿੱਚ ਭੇਜ ਦਿੰਦੇ ਸਨ, ਇਸ ਜਾਗੀਰ ਦਾ ਖੇਤਰ ਬੀੜ ਬਾਬਾ ਬੁੱਢਾ ਜੀ ਦੇ ਨਾਮ ਨਾਲ ਪ੍ਰਸਿੱਧ ਹੈ.
guru nanak biography in punjabi
history of anandpur sahib in punjabi