saka nankana sahib full history in punjabi

Spread the love

saka nankana sahib full history in punjabi – ਅੱਜ ਅਸੀ ਸਿੱਖਾ ਦੇ ਕਤਲੇਆਮ ਦੀ ਉਸ ਦੁਖ ਦਾਈ ਘਟਨਾ ਦਾ ਜਿਕਰ ਕਰਣ ਜਾ ਰਹੇ ਹਾਂ , ਕਿਵੇ ਮਹੰਤਾ ਨੇ ਨਨਕਾਣਾ ਸਾਹਿਬ ਵਿੱਚ ਔਰਤਾਂ ਨਾਲ ਬਲਾਤਕਾਰ ਕੀਤੇ
ਕਿਵੇ ਸਿੱਖਾ ਨੂੰ ਜਿਉਂਦੇ ਹੀ ਅੱਗ ਵਿੱਚ ਸਾੜ ਦਿੱਤਾ ਸੀ, ਕੀਵੇ ਗੁਰੂ ਗਰੰਥ ਸਾਹਿਬ ਦੇ ਗੋਲੀਆਂ ਵੱਜਿਆ, ਸਿਰਫ ਇੱਕ 12 ਸਾਲ ਦਾ ਬੱਚਾ ਹੀ ਜਿਉਂਦਾ ਬਚਿਆ ਕਿਵੇ ਉਹ ਮਹੰਤ ਜੱਜ ਨੂੰ ਪੈਸੇ ਦੇਕੇ ਛੁੱਟ ਗਿਆ ਸੀ, ਕਿਵੇ ਗਾਂਧੀ ਨੇ ਅੰਗਰੇਜਾਂ ਨੂੰ ਚਿੱਠੀ ਲਿੱਖ ਕੇ ਕਿਹਾ ਇਹ ਇਹਨਾਂ ਦੀ ਆਪਸੀ ਲੜਾਈ ਹੈ, ਅਤੇ ਸਿੱਖਾ ਦੇ ਕਾਤਲ ਮਹੰਤ ਦੀ ਹਿਮਾਇਤ ਕੀਤੀ ,ਲਾਲਾ ਲਾਜਪਤ ਰਾਏ ਨੇ ਵੀ ਮਹੰਤ ਤੋ ਪੈਸੇ ਲੇਕੇ ਸਿੱਖਾਂ ਦੇ ਖਿਲਾਫ ਪਰਚਾਰ ਕੀਤਾ.

saka nankana sahib

ਸਾਕਾ ਨਨਕਾਣਾ ਸਾਹਿਬ ਪਹਿਲਾਂ ਗੁਰੂ ਘਰਾਂ ਤੇ ਮਹੰਤਾ ਦਾ ਕਬਜ਼ਾ ਹੋਇਆ ਕਰਦਾ ਸੀ. ਹੋਰ ਇਤਿਹਾਸਕ ਗੁਰਦੁਆਰਿਆਂ ਵਾਂਗ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੀ ਹਾਲਤ ਵੀ ਮਹੰਤਾ ਨੇ ਬੜੀ ਮਾੜੀ ਕਿਤੀ ਹੋਈ ਸੀ | ਗੁਰੂ ਨਾਨਕ ਸਾਹਿਬ ਦੇ ਜਨਮ ਅਸਥਾਨ ਦਾ ਇੰਤਜ਼ਾਮ ਉਦਾਸੀ ਸਾਧੂ ਦੇ ਹੱਥ ਸੀ .

19ਵੀਂ ਸਦੀ ਦੇ ਸ਼ੁਰੂ ਤੱਕ ਇਹ ਇੰਤਜਾਮ ਠੀਕ ਚਲਦਾ ਰਿਹਾ ਸੀ, ਪਰ ਮਹੰਤ ਸਾਧੂ ਰਾਮ ਦੇ ਵੇਲੇ ਤੋਂ ਇਸ ਵਿੱਚ ਬਹੁਤ ਖਰਾਬੀਆਂ ਆਣੀਆਂ ਸ਼ੁਰੂ ਹੋ ਗਈਆਂ |
ਮਹੰਤ ਨੇ ਸ਼ਰਾਬ ਪੀਣੀ ਅਤੇ ਔਰਤਾਂ ਨਾਲ ਵਿਆਭਚਾਰ ਕਰਨਾ ਸ਼ੁਰੂ ਕਰ ਦਿੱਤਾ। ਜਿਸ ਕਰਕੇ ਉਸ ਨੂੰ ਗੁਪਤ ਰੋਗ ਦੀ ਬਿਮਾਰੀ ਹੋ ਗਈ |
ਉਸ ਤੋਂ ਬਾਅਦ ਮਹੰਤ ਕਿਸ਼ਨ ਦਾਸ ਆਇਆ ਉਸਦੇ ਇੱਕ ਵਿਧਵਾ ਔਰਤ ਦੇ ਨਾਲ ਨਜਾਇਜ਼ ਸਬੰਧ ਸਨ |,ਤੇ ਉਸ ਤੋਂ ਇੱਕ ਲੜਕਾ ਵੀ ਸੀ |

ਉਸਨੇ ਆਪਣੇ ਭਤੀਜੇ ਦੇ ਵਿਆਹ ਤੇ ਗੁਰਦੁਆਰੇ ਦੀ ਹਦੂਦ ਵਿੱਚ ਕੰਜਰੀਆਂ ਵੀ ਨਚਾਈਆਂ ਸਨ |

ਮੁੰਡਾ ਵਿਆਹੁਣ ਗਈ ਬਰਾਤ ਸਣੇ ਮਹੰਤ ਦੇ ਕੁੜੀ ਵਾਲਿਆਂ ਦੇ ਪਿੰਡ ਵਿੱਚ ਸ਼ਰਾਬੀ ਹੋ ਕੇ ਪਿੰਡ ਦੀਆਂ ਔਰਤਾਂ ਨਾਲ ਮਜ਼ਾਕ ਕਰਨ ਕਰਕੇ ਮਹੰਤ ਜੁੱਤੀਆਂ ਖਾ ਕੇ ਆਇਆ ਸੀ |

ਜਿਸ ਗੁਪਤ ਰੋਗ ਨਾਲ ਸਾਧੂ ਰਾਮ ਮਰਿਆ ਸੀ ਉਹੀ ਰੋਗ ਕਿਸ਼ਨ ਦਾਸ ਨੂੰ ਵੀ ਹੋ ਗਿਆ |

ਕਿਸ਼ਨ ਦਾਸ ਲਾਹੌਰ ਵਿੱਚ ਰਹਿਣ ਲੱਗ ਪਿਆ ਸੀ,ਇਕ ਦਿਨ ਉਸ ਦਾ ਚੇਲਾ ਨਰਾਇਣ ਦਾਸ ਜਿਸਨੂੰ ਨਰਾਇਣੂ ਵੀ ਕਹਿੰਦੇ ਸਨ |

ਉਹੋ ਲਾਹੌਰ ਗਿਆ ਅਤੇ ਮੌਤ ਦੇ ਬਿਸਤਰ ਤੇ ਪਏ ਕਿਸ਼ਨ ਦਾਸ ਦੀ ਜੇਬ ਵਿੱਚੋ ਗੁਰੂ ਦੁਆਰੇ ਦੀਆਂ ਚਾਬੀਆਂ ਕੱਢ ਲਿਆਇਆ |

ਉਸਨੇ ਆਪਣੇ ਆਪ ਨੂੰ ਮਹੰਤ ਐਲਾਨ ਕਰ ਦਿੱਤਾ ਅਤੇ ਗੁਰਦੁਆਰੇ ਦੇ ਪੈਸੇ ਦੇ ਜ਼ੋਰ ਨਾਲ ਪੁਲਿਸ ਤੇ ਗੁੰਡਿਆਂ ਨੂੰ ਆਪਣੇ ਨਾਲ ਰਲਾ ਲਿਆ |
ਕੁਝ ਸਮੈ ਬਾਦ ਮਹੰਤ ਕਿਸ਼ਨ ਦਾਸ ਮਰ ਗਿਆ ਉਸ ਦੇ ਸੰਸਕਾਰ ਤੇ ਨਰਾਇਣ ਦਾਸ ਨੇ ਲਿਖਤੀ ਤੌਰ ਤੇ ਐਲਾਨ ਕੀਤਾ ਕਿ ਮੈਂ ਕਿਸ਼ਨ ਦਾਸ ਵਰਗੀਆਂ ਹਰਕਤਾਂ ਨਹੀਂ ਕਰੂੰਗਾ ਅਤੇ ਸੰਗਤ ਦੀ ਮਰਜ਼ੀ ਨਾਲ ਚੱਲਾਂਗਾ।

ਨਰਾਇਣ ਦਾਸ ਕੁਝ ਚਿਰ ਤਾਂ ਠੀਕ ਚਲਦਾ ਰਿਹਾ ਸੀ ਪਰ ਛੇਤੀ ਹੀ ਉਸਨੇ ਵੀ ਕਿਸ਼ਨ ਦਾਸ ਵਾਲੇ ਕੰਮ ਫੜ ਲਏ ਉਸ ਨੇ ਇੱਕ ਮੁਸਲਮਾਨ ਮਰਾਸਣ ਘਰ ਰੱਖ ਲਈ |

ਇਸ ਤੋਂ ਦੋ ਮੁੰਡੇ ਤੇ ਦੋ ਕੁੜੀਆਂ ਜੰਮੀਆਂ ਉਸਨੇ ਇਹਨਾਂ ਵਾਸਤੇ ਦੋ ਘਰ ਇੱਕ ਨਨਕਾਣੇ ਅਤੇ ਦੂਜਾ ਰਾਮਗਲੀ ਲਾਹੌਰ ਵਿੱਚ ਬਣਾ ਕੇ ਦਿੱਤੇ |

1917 ਵਿੱਚ ਨਰਾਇਣ ਦਾਸ ਨੇ ਵੀ ਕੰਜਰੀਆਂ ਮੰਗਵਾ ਕੇ ਗੁਰਦੁਆਰੇ ਦੀ ਹਦੂਦ ਵਿੱਚ ਉਨਾਂ ਦਾ ਨਾਚ ਗਾਣਾ ਕਰਵਾਇਆ ਸਾਰੇ ਪਾਸੇ ਸਿੰਘ ਸਭਾ ਨੇ ਇਸ ਦੀ ਨਿੰਦਾ ਕੀਤੀ |

1918 ਵਿੱਚ ਇੱਕ ਸਿੰਧੀ ਪਰਿਵਾਰ ਨਨਕਾਣਾ ਸਾਹਿਬ ਆਇਆ ਸ਼ਾਮ ਨੂੰ ਜਿਸ ਵੇਲੇ ਰਹਿਰਾਸ ਸਾਹਿਬ ਦਾ ਪਾਠ ਹੋ ਰਿਹਾ ਸੀ |

ਤਾਂ ਇੱਕ ਪੁਜਾਰੀ ਨੇ ਉਸਦੀ ਤੇਰਾ ਸਾਲ ਦੀ ਧੀ ਦੇ ਨਾਲ ਬਦਫੈਲੀ ਕੀਤੀ ਪਰ ਮਹੰਤ ਨੇ ਇਸ ਤੇ ਕੋਈ ਕਾਰਵਾਈ ਨਾ ਕੀਤੀ |

kohinoor heera history in punjabi

ਇਸੇ ਸਾਲ ਦੇ ਅਖੀਰ ਵਿੱਚ ਜੜ੍ਹਾਂਵਾਲਾ ਦੀਆਂ ਛੇ ਔਰਤਾਂ ਗੁਰਦੁਆਰੇ ਦੇ ਦਰਸ਼ਨਾਂ ਵਾਸਤੇ ਆਈਆਂ ਮਹੰਤ ਤੇ ਪੁਜਾਰੀਆਂ ਨੇ ਇਹਨਾਂ ਛੇਹਾ ਨਾਲ ਜਬਰ ਜਨਾਹ ਕੀਤਾ |

ਅਜਹੀਆਂ ਹਰਕਤਾਂ ਹੋਰ ਵੀ ਕਈ ਵਾਰ ਹੋਈਆਂ ਸਨ ਪਰ ਲੋਕ ਬੇਇਜਤੀ ਤੋਂ ਡਰਦੇ ਦੱਸਦੇ ਨਹੀਂ ਸਨ |

ਇਸ ਮਾਹੌਲ ਵਿੱਚ ਇਕ ਦੋ ਤਿੰਨ ਅਕਤੂਬਰ 1920 ਨੂੰ ਪਿੰਡ ਧਾਰੋਵਾਲੀ ਵਿੱਚ ਇੱਕ ਵੱਡਾ ਇਕੱਠ ਹੋਇਆ ਸੀ। ਇਸ ਦੀਵਾਨ ਵਿੱਚ, ਡਾਕਟਰ ਕਿਚਲੂ ਆਗਾ ਸਫਦਰ ਤੇ ਹੋਰ ਗੈਰ ਸਿੱਖ ਆਗੂ ਵੀ ਸ਼ਾਮਿਲ ਹੋਏ ,ਦੀਵਾਨ ਵਿੱਚ ਮਾਸਟਰ ਮੌਤਾ ਸਿੰਘ, ਮਾਸਟਰ ਸੁੰਦਰ ਸਿੰਘ ਲਾਇਲਪੁਰੀ , ਦਾਨ ਸਿੰਘ ਵਛੋਆ, ਜਸਵੰਤ ਸਿੰਘ ਝਬਾਲ ,ਤੇ ਹੋਰਨਾਂ ਨੇ ਲੈਕਚਰ ਕੀਤੇ ਅਤੇ ਨਨਕਾਣਾ ਸਾਹਿਬ ਦੀ ਹਾਲਤ ਬਾਰੇ ਫਿਕਰ ਜਾਹਿਰ ਕੀਤਾ |

ਦੀਵਾਨ ਨੇ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਦੇ ਸੁਧਾਰ ਬਾਰੇ ਮਤਾ ਪਾਸ ਕੀਤਾ ਇਸੇ ਦੀਵਾਨ ਵਿੱਚ ਲਛਮਣ ਸਿੰਘ ਧਾਰੋਵਾਲੀ ਨੇ ਨਨਕਾਣਾ ਸਾਹਿਬ ਦੇ ਸੁਧਾਰ ਵਾਸਤੇ ਸ਼ਹੀਦੀ ਜਥਾ ਬਣਾਉਣ ਦਾ ਐਲਾਨ ਕੀਤਾ ਸੀ |

ਇਸ ਦੀਵਾਨ ਦੀ ਕਾਰਵਾਈ ਦੀ ਖਬਰ ਮਹੰਤ ਨਰੈਣੂ ਦਾਸ ਨੂੰ ਵੀ ਮਿਲ ਚੁੱਕੀ ਸੀ ਉਸ ਨੇ ਆਪਣੇ ਆਪ ਨੂੰ ਸੁਧਾਰਨ ਦੀ ਬਜਾਏ ਨਵੰਬਰ 1920 ਵਿੱਚ 400 ਗੁੰਡੇ ਇਕੱਠੇ ਕਰ ਲਏ ਤੇ ਉਹਨਾਂ ਨੂੰ ਤਨਖਾਹ ਤੇ ਰੱਖ ਲਿਆ ਇਹਨਾਂ ਗੁੰਡਿਆਂ ਵਿੱਚ ਰਾਂਝਾ ਤੇ ਰਿਹਾਨਾ ਵਰਗੇ ਖੂੰਖਾਰ ਬਦਮਾਸ਼ ਤੇ ਕਾਤਿਲ ਵੀ ਸਨ |

ਨਰੈਣੂ ਦਾਸ ਨੇ ਕਰਤਾਰ ਸਿੰਘ ਬੇਦੀ ਜੋ ਕਿ ਉਸ ਦਾ ਭਤੀਜਾ ਸੀ ਖੇਮ ਸਿੰਘ ਬੇਦੀ ਦੀ ਮਦਦ ਨਾਲ ਮਹੰਤ ਸਾਧੂਆਂ ਬੇਦੀਆਂ ਦਾ ਇੱਕ ਇਕੱਠ 12 ਨਵੰਬਰ 1920 ਦੇ ਦਿਨ ਅਖਾੜਾ ਸੰਗਲ ਵਾਲਾ ਨੇੜੇ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਕੀਤਾ ਮਹੰਤ ਗੋਬਿੰਦ ਦਾਸ ਜਮਸ਼ੇਰ ਦੀ ਅਗੁਵਾਈ ਵਿੱਚ 53 ਮਹੰਤ ਇਸ ਇਕੱਠ ਵਿੱਚ ਸ਼ਾਮਿਲ ਹੋਏ |

ਇਸ ਵਿੱਚ ਫੈਸਲਾ ਕੀਤਾ ਗਿਆ ਕਿ ਅਕਾਲੀਆਂ ਦਾ ਟਾਕਰਾ ਜੋਰ ਸ਼ੋਰ ਨਾਲ ਕੀਤਾ ਜਾਵੇ ਮਹੰਤ ਨਰੈਣੂ ਦਾਸ ਨੇ ਬੇਦੀ ਕਰਤਾਰ ਸਿੰਘ ਨਾਲ ਰਲ ਕੇ 60 ਹਜਾਰ ਰੁਪਏ ਇਕੱਠੇ ਕੀਤੇ ਅਤੇ ਲਾਹੌਰ ਤੋਂ ਹਫਤਾਵਾਰੀ ਸੰਤ ਸੇਵਕ ਅਖਬਾਰ 20ਦਸੰਬਰ 1920 ਨੂੰ ਸ਼ੁਰੂ ਕੀਤਾ। ਇਹ ਅਖਬਾਰ ਮੁਫਤ ਵਿੱਚ ਵੰਡਿਆ ਜਾਂਦਾ ਸੀ |

ਇਸਦੇ ਨਾਲ ਹੀ ਮਹੰਤਾਂ ਨੇ ਆਪਣੀ ਵੱਖਰੀ ਗੁਰਦੁਆਰਾ ਕਮੇਟੀ ਵੀ ਬਣਾ ਲਈ ਇਹ ਕਮੇਟੀ ਸਿਰਫ ਦਿਖਾਵੇ ਵਾਸਤੇ ਹੀ ਸੀ ਤੇ ਇਸ ਦਾ ਕੋਈ ਰੋਲ ਨਹੀਂ ਸੀ। ਇਸ ਕਮੇਟੀ ਦਾ ਪ੍ਰਧਾਨ ਮਹੰਤ ਨਰੈਣੂ ਦਾਸ ਅਤੇ ਸਕੱਤਰ ਬਸੰਤ ਦਾਸ ਮਾਣਕ ਬਣਿਆ

ਮਹੰਤ ਨੇ ਨਵੰਬਰ 1920 ਵਿੱਚ ਅਕਾਲੀਆਂ ਵੱਲੋਂ ਗੁਰਦੁਆਰੇ ਤੇ ਕਬਜ਼ਾ ਕੀਤੇ ਜਾਣ ਦੇ ਹਾਦਸੇ ਨੂੰ ਸਾਹਮਣੇ ਰੱਖਦਿਆਂ ਜਿਹੜੇ 400 ਬੰਦੇ ਇਕੱਠੇ ਕਰ ਲਏ ਸਨ ਉਹਨਾਂ ਨੂੰ 25 26 ਨਵੰਬਰ 1920 ਦੇ ਦਿਨ ਗੁਰੂ ਨਾਨਕ ਸਾਹਿਬ ਦੇ ਜਨਮ ਦਿਨ ਦੇ ਮੌਕੇ ਤੇ ਗੁਰਦੁਆਰੇ ਦੇ ਅੰਦਰ ਅਤੇ ਆਲੇ ਦੁਆਲੇ ਤਾਇਨਾਤ ਕੀਤਾ ਹੋਇਆ ਸੀ |

ਪਰ ਉਸ ਦਿਨ ਅਕਾਲੀਆਂ ਦਾ ਗੁਰਦੁਆਰੇ ਤੇ ਕਬਜ਼ਾ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਸੀ ਇਸ ਦੇ ਬਾਵਜੂਦ ਮਹੰਤ ਨੇ ਉਸ ਦਿਨ ਕਿਸੇ ਵੀ ਸਿੱਖ ਨੂੰ ਕਿਰਪਾਨ ਲੈ ਕੇ ਗੁਰਦੁਆਰੇ ਦੇ ਅੰਦਰ ਨਾ ਜਾਣ ਦਿੱਤਾ ਇਸ ਦਿਨ ਭਾਈ ਲਛਮਣ ਸਿੰਘ ਧਾਰੋਵਾਲੀ ਕੁਝ ਸਿੰਘਾਂ ਨੂੰ ਨਾਲ ਲੈ ਕੇ ਗੁਰਦੁਆਰੇ ਆਏ ਹਜੇ ਉਹ ਅੰਦਰ ਬੜੇ ਹੀ ਸਨ ਕਿ ਮਹੰਤ ਦੇ ਗੁੰਡਿਆਂ ਨੇ ਬਰਛੀਆਂ ਤੇ ਗੰਡਾਸੇ ਹੱਥਾਂ ਵਿੱਚ ਫ਼ੜੇ ਹੋਏ ਸਨ ਉਹਨਾਂ ਨੂੰ ਘੇਰ ਲਿਆ |

ਉਸ ਵੇਲੇ ਡਿਪਟੀ ਕਮਿਸ਼ਨਰ ਅਤੇ ਸੁਪਰਡੈਂਟ ਸੀ ,ਆਈ ,ਡੀ, ਉਥੇ ਹਾਜ਼ਰ ਸਨ। ਇਸ ਕਰਕੇ ਇੱਕ ਵਾਰ ਤਾਂ ਸਾਕਾ ਹੋਣ ਰੁਕ ਗਿਆ , ਨਹੀ ਤਾਂ 20 ਫਰਵਰੀ 1921 ਦਾ ਸਾਕਾ 26 ਨਵੰਬਰ 1920 ਦੇ ਦਿਨ ਹੀ ਵਾਪਰ ਜਾਣਾ ਸੀ।

ਗੁਰਪੁਰਬ ਤੋਂ ਬਾਦ ਮਹੰਤ ਨੇ ਬਹੁਤ ਬੰਦੇ ਵਾਪਸ ਭੇਜ ਦਿੱਤੇ ਪਰ ਰਾਂਝਾ ਸਾਖੂ ਤੇ ਕਾਨਾ ਵਰਗੇ ਖੂੰਖਾਰ ਬੰਦੇ ਆਪਣੇ ਕੋਲ ਰੱਖ ਲਏ ਇਸ ਮਗਰੋਂ ਮਹੰਤ ਨੇ ਨਨਕਾਣਾ ਸਾਹਿਬ ਵਿੱਚ ਕਿਲਾਬੰਦੀ ਕਰਨੀ ਸ਼ੁਰੂ ਕਰ ਦਿੱਤੀ ਉਸ ਨੇ ਗੁਰਦੁਆਰੇ ਨੂੰ ਹਰ ਪਾਸਿਓਂ ਜੰਗੀ ਹਮਲੇ ਲਈ ਹਿਫਾਜ਼ਤ ਦੇ ਹਿਸਾਬ ਨਾਲ ਮਜਬੂਤ ਕਰ ਲਿਆ ਅਤੇ ਅੰਦਰ ਅਸਲੇ ਦਾ ਖਜ਼ਾਨਾ ਵੀ ਇਕੱਠਾ ਕਰ ਲਿਆ ਇਸ ਦੀ ਖਬਰ ਕਮਿਸ਼ਨਰ ਕਿੰਗ ਹੋਰਾਂ ਨੂੰ ਪੁਲਿਸ ਤੇ ਸੀਆਈਡੀ ਅਫਸਰਾਂ ਡਿਪਟੀ ਕਮਿਸ਼ਨਰਾਂ ਅਤੇ ਗਵਰਨਰ ਨੂੰ ਵੀ ਸੀ |

ਪਰ ਉਹਨਾਂ ਨੇ ਚੁੱਪ ਵੱਟੀ ਰੱਖੀ ਮਹੰਤ ਦੀ ਇਸ ਸਾਰੀ ਕਾਰਵਾਈ ਤੇ ਪਲੈਨਿੰਗ ਬਾਰੇ ਸਿੱਖ ਆਗੂ ਵੀ ਜਾਣਦੇ ਸਨ ਅਤੇ ਉਨਾਂ ਨੇ ਇਸ ਬਾਰੇ ਦੀਵਾਨ ਵਿੱਚ ਅਤੇ ਪ੍ਰੈਸ ਵਿੱਚ ਵੀ ਵਾਰਨਿੰਗ ਦਿੱਤੀ ਹੋਈ ਸੀ। ਕਰਤਾਰ ਸਿੰਘ ਝੱਬਰ ਨੇ ਜਨਵਰੀ 1921 ਦੇ ਅੱਧ ਵਿੱਚ ਇੱਕ ਚਿੱਠੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਨੂੰ ਲਿਖੀ ਜਿਸ ਵਿੱਚ ਸ਼੍ਰੋਮਣੀ ਕਮੇਟੀ ਨੂੰ ਕਿਹਾ ਨਨਕਾਣਾ ਸਾਹਿਬ ਦੇ ਹਾਲਾਤ ਦਾ ਫਿਕਰ ਕਰਨਾ ਚਾਹੀਦਾ ਹੈ ਅਤੇ ਮਹੰਤ ਦੀਆਂ ਕਾਰਵਾਈਆਂ ਦੇ ਖਿਲਾਫ ਕੋਈ ਕਾਰਵਾਈ ਕਰਨੀ ਚਾਹੀਦੀ ਹੈ।

ਵਰਨਾ ਕਿਤੇ ਅਜਿਹਾ ਨਾ ਹੋਵੇ ਕਿ ਸੰਗਤਾਂ ਆਪ ਹੀ ਨਨਕਾਣਾ ਸਾਹਿਬ ਵੱਲ ਚਾਲੇ ਪਾ ਦੇਣ 21 ਜਨਵਰੀ ਨੂੰ ਇਹ ਚਿੱਠੀ ਸ਼੍ਰੋਮਣੀ ਕਮੇਟੀ ਦੀ 21 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਦੇ ਅਜੰਡੇ ਵਿੱਚ ਰੱਖ ਦਿੱਤੀ ਗਈ |

21 ਜਨਵਰੀ 1921 ਦੇ ਦਿਨ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਮੀਟਿੰਗ ਵਿੱਚ ਝੱਬਰ ਦੀ ਚਿੱਠੀ ਦੇ ਅਧਾਰ ਤੇ ਨਨਕਾਣਾ ਸਾਹਿਬ ਦੀ ਹਾਲਤ ਤੇ ਵਿਚਾਰ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਸੀ ਕਿ ਨਨਕਾਣਾ ਸਾਹਿਬ ਦੇ ਹਾਲਾਤ ਸਬੰਧੀ ਇੱਕ ਖੁੱਲਾ ਚਿੱਠਾ ਛਾਪ ਕੇ ਸੰਗਤਾਂ ਭੇਜਿਆ ਜਾਵੇ ਅਤੇ ਚਾਰ ਪੰਜ ਛੇ ਮਾਰਚ 1921 ਦੇ ਦਿਨ ਨਨਕਾਣਾ ਸਾਹਿਬ ਵਿੱਚ ਦੀਵਾਨ ਕੀਤਾ ਜਾਏ ਅਤੇ ਮਹੰਤ ਨੂੰ ਆਪਣਾ ਸੁਧਾਰ ਕਰਨ ਵਾਸਤੇ ਆਖਿਆ ਜਾਵੇ |

ਸ਼੍ਰੋਮਣੀ ਕਮੇਟੀ ਨੇ ਇਸ ਸੰਬੰਧ ਵਿੱਚ ਇੱਕ ਚਿੱਠੀ ਵੀ ਜਾਰੀ ਕੀਤੀ ਸੀ ਜਿਸ ਵਿੱਚ ਸਿੱਖਾਂ ਨੂੰ ਅਪੀਲ ਕੀਤੀ ਗਈ ਸੀ ਉਹ ਮਹੰਤ ਨੂੰ ਸਮਝਾਉਣ ਕੀ ਉਹ ਗੁਰਦੁਆਰਾ ਪੰਥ ਦੇ ਹਵਾਲੇ ਕਰ ਦੇਵੇ ਇਹ ਚਿੱਠੀ ਪੰਜਾਬ ਸਰਕਾਰ ਸਿੱਖ ਰਾਜਿਆਂ ਸਰਕਾਰੀ ਅਫਸਰਾਂ ਅਤੇ ਖਾਸ ਸ਼ਖਸੀਅਤਾਂ ਨੂੰ ਵੀ ਭੇਜੀ ਗਈ ਸੀ। 6 ਫਰਵਰੀ ਨੂੰ ਸ਼੍ਰੋਮਣੀ ਕਮੇਟੀ ਨੇ ਲਛਮਣ ਸਿੰਘ ਧਾਰੋਵਾਲੀਆ ਦਲੀਪ ਸਿੰਘ ਸਾਂਗਲਾ ਤੇਜਾ ਸਿੰਘ ਸਮੁੰਦਰੀ ਕਰਤਾਰ ਸਿੰਘ ਝੱਬਰ ਤੇ ਬਖਸ਼ੀਸ਼ ਸਿੰਘ ਦੀ ਇੱਕ ਕਮੇਟੀ ਬਣਾ ਦਿੱਤੀ ਅਤੇ ਜੋ ਉਹ ਚਾਰ ਪੰਜ ਛੇ ਮਾਰਚ ਦੇ ਦੀਵਾਨ ਵਿੱਚ ਸ਼ਾਮਿਲ ਹੋਣ ਵਾਲੀਆਂ ਲੱਖਾਂ ਸੰਗਤਾਂ ਵਾਸਤੇ ਲੰਗਰ ਤਾਂ ਇੰਤਜ਼ਾਮ ਕਰੇ |

ਅਕਾਲੀ ਕਾਨਫਰੰਸ ਦੇ ਐਲਾਨ ਤੋਂ ਬਾਅਦ ਮਹੰਤ ਡਰ ਗਿਆ ਹ ਉਸ ਨੇ ਝੱਬਰ ਨਾਲ ਗੱਲਬਾਤ ਕਰਨ ਵਾਸਤੇ ਵਿਚੋਲੇ ਪਾਏ ਮਹੰਤ ਨੇ ਆਪਣੀ ਤਰਫੋਂ ਪੇਸ਼ਕਸ਼ ਕੀਤੀ ਕੀ ਉਹ ਨਨਕਾਣਾ ਸਾਹਿਬ ਵਾਸਤੇ ਇੱਕ ਕਮੇਟੀ ਮੰਨਣ ਵਾਸਤੇ ਤਿਆਰ ਹੈ ਪਰ ਮਹੰਤ ਨੇ ਉਸ ਕਮੇਟੀ ਦੇ ਅੱਗੇ ਆਪਣੀਆਂ ਤਿੰਨ ਸ਼ਰਤਾਂ ਰੱਖੀਆਂ |
1 ਪਹਿਲੀ ਸ਼ਰਤ ਉਸਨੇ ਇਹ ਰੱਖੀ ਕੀ ਉਸ ਨੂੰ ਗੁਰਦੁਆਰੇ ਵਿੱਚੋਂ ਕੱਢਿਆ ਨਾ ਜਾਵੇ
2 ਦੂਜੀ ਸ਼ਰਤ ਇਹ ਰੱਖੀ ਕਿ ਉਸ ਨੂੰ ਵੀ ਕਮੇਟੀ ਦਾ ਮੈਂਬਰ ਰੱਖਿਆ ਜਾਵੇ।
3 ਅਤੇ ਉਸਨੇ ਤੀਜੀ ਸ਼ਰਤ ਇਹ ਰੱਖੀ ਕਿ ਗੁਰੂ ਘਰ ਦੇ ਵਿੱਚ ਜੋ ਵੀ ਆਮਦਨ ਹੋਵੇਗੀ ਉਸਦਾ ਅੱਧਾ ਹਿੱਸਾ ਉਸਨੂੰ ਦਿੱਤਾ ਜਾਵੇ |

ਝੱਬਰ ਨੇ ਮਹੰਤ ਦੀ ਪਹਿਲੀ ਅਤੇ ਤੀਜੀ ਸ਼ਰਤ ਮੰਨ ਲਈ ਪਰ ਜੀ ਸ਼ਰਤ ਬਾਰੇ ਉਸ ਨੂੰ ਕਿਹਾ ਗਿਆ ਕਿ ਜਿਸ ਦਾ ਫੈਸਲਾ ਸ਼੍ਰੋਮਣੀ ਕਮੇਟੀ ਹੀ ਕਰ ਸਕਦੀ ਹੈ।

ਜਦੋਂ ਇਸ ਗੱਲ ਦੀ ਰਿਪੋਰਟ ਸ਼ਰੋਮਣੀ ਕਮੇਟੀ ਨੂੰ ਦਿੱਤੀ ਗਈ ਤਾਂ ਕਮੇਟੀ ਨੇ ਮਹੰਤ ਨਾਲ ਗੱਲਬਾਤ ਕਰਨ ਵਾਸਤੇ ਇੱਕ ਸਬ ਕਮੇਟੀ ਬਣਾ ਦਿੱਤੀ ਇਸ ਕਮੇਟੀ ਦੇ ਵਿੱਚ ਕਰਤਾਰ ਸਿੰਘ ਝੱਬਰ ਭਾਈ ਜੋਧ ਸਿੰਘ ਤੇਜਾ ਸਿੰਘ ਸਮੁੰਦਰੀ ਬੂਟਾ ਸਿੰਘ ਵਕੀਲ ਤੇ ਕੇਹਰ ਸਿੰਘ ਭੱਟੀ ਸ਼ਾਮਿਲ ਸਨ।

ਇਸ ਕਮੇਟੀ ਨੇ ਮਹੰਤ ਨੂੰ ਗੱਲਬਾਤ ਕਰਨ ਵਾਸਤੇ ਸੱਤ ਅੱਠ ਨੌ ਫਰਵਰੀ 1921 ਦੇ ਦਿਨ ਗੁਰਦੁਆਰਾ ਖਰਾ ਸੌਦਾ ਬੁਲਾਇਆ ਮਹੰਤ ਨੇ ਸਿੱਖਾਂ ਦਾ ਧਿਆਨ ਗੱਲਬਾਤ ਵਿੱਚ ਲਾ ਕੇ ਜੰਗੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ |

ਉਸ ਨੇ 28 ਪਠਾਣ ਪੱਕੇ ਤੌਰ ਤੇ ਤਨਖਾਹ ਤੇ ਰੱਖ ਲਏ ਭਾਈ ਫੇਰੂ ਅਤੇ ਮਾਂਜੇ ਦੇ ਹੋਰ ਇਲਾਕਿਆਂ ਤੋਂ ਪੰਥ ਦਾ ਭਤੀਜਾ ਖੂੰਖਾਰ ਕਾਤਲ ਭਾੜੇ ਤੇ ਲੈ ਆਇਆ ਫੇਰ ਉਸਨੇ ਨਨਕਾਣਾ ਸਾਹਿਬ ਦਾ ਬਾਹਰਲਾ ਲੱਕੜ ਦਾ ਦਰਵਾਜਾ ਹਟਾ ਕੇ ਲੋਹੇ ਦਾ ਗੇਟ ਲਵਾ ਲਿਆ ਗੇਟ ਵਿੱਚੋਂ ਗੋਲੀਆਂ ਚਲਾਉਣ ਵਾਸਤੇ ਛੇਕ ਰੱਖ ਲਏ |

ਗੁਰਦੁਆਰੇ ਦੇ ਆਲੇ ਦੁਆਲੇ ਦੇ ਕਮਰਿਆਂ ਦੀਆਂ ਦੀਵਾਰਾਂ ਵਿੱਚ ਵੀ ਗੋਲੀਆਂ ਚਲਾਉਣ ਵਾਸਤੇ ਛੇਕ ਅਤੇ ਝਰੋਖੇ ਬਣਾ ਲਏ ਇਸਦੇ ਨਾਲ ਹੀ ਮਹੰਤ ਨੇ ਬਾਕੀ ਮਹੰਤਾ ਬੇਦੀਆਂ ਦੇ ਨਾਲ ਵੀ ਰਾਬਤਾ ਬਣਾ ਲਿਆ |

ਸੱਤ ਫਰਵਰੀ 1921 ਦੇ ਦਿਨ ਮਹੰਤ ਨੇ ਆਪਣੇ ਬੰਦਿਆਂ ਤੇ ਹਿਮਾਇਤੀਆਂ ਦਾ ਇੱਕ ਇਕੱਠ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਦੀ ਹਦੂਦ ਵਿੱਚ ਬੁਲਾਇਆ |

ਇਸ ਵਿੱਚ ਉਸ ਦੇ ਲਿਆਂਦੇ ਸਾਰੇ ਗੁੰਡੇ ਤੇ ਕਾਤਲਾਂ ਤੋਂ ਇਲਾਵਾ ਨਨਕਾਣਾ ਸਾਹਿਬ ਦੇ ਪੱਟੀ ਮੁਸਲਮਾਨ ਬੇਦੀ ਕਰਤਾਰ ਸਿੰਘ ਕੂਕਾ ਮੰਗਲ ਸਿੰਘ ਅਤੇ ਹੋਰ ਕਈ ਬੰਦੇ ਸ਼ਾਮਿਲ ਸਨ |

ਇਹਨਾਂ ਸਾਰਿਆਂ ਨੇ ਕਸਮਾਂ ਖਾਦੀਆਂ ਕਿ ਅਕਾਲੀਆਂ ਨਾਲ ਲੜਾਈ ਦੀ ਸੂਰਤ ਵਿੱਚ ਉਹ ਸਾਰੇ ਮਹੰਤ ਦਾ ਸਾਥ ਦੇਣ ਗਏ

7 ਫਰਵਰੀ ਨੂੰ ਮਹੰਤ ਨੇ ਇੱਕ ਪਾਸੇ ਆਪਣੀ ਇਹ ਖੁਫੀਆ ਮੀਟਿੰਗ ਬੁਲਾਈ ਹੋਈ ਸੀ ਤੇ ਦੂਜੇ ਪਾਸੇ ਉਸਨੇ ਅਕਾਲੀਆਂ ਨਾਲ ਹੋਈ ਮੀਟਿੰਗ ਵਿੱਚ ਆਪ ਜਾਣ ਦੀ ਬਜਾਏ ਆਪਣੇ ਬੰਦੇ ਸੁੰਦਰ ਦਾਸ ਤੇ ਹਰੀਦਾਸ ਨੂੰ ਖਰਾ ਸੌਦਾ ਭੇਜ ਦਿੱਤਾ |

ਅਤੇ ਅਕਾਲੀਆਂ ਨੂੰ ਆਖਿਆ ਕਿ ਉਹ ਉਹਨਾਂ ਨੂੰ 15 ਫਰਵਰੀ ਨੂੰ ਸ਼ੇਖੂ ਪੁਰਾ ਵਿੱਚ ਮਿਲੇਗਾ ਝੱਬਰ ਜਦੋਂ 14 ਫਰਵਰੀ ਨੂੰ ਸ਼ੇਖੂ ਪੁਰਾ ਪੁੱਜੇ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਮਹੰਤ ਨਹੀਂ ਆ ਰਿਹਾ ਮਹੰਤ ਦੇ ਸਾਥੀ ਜੀਵਨ ਦਾਸ ਨੇ ਝੱਬਰ ਨੂੰ ਦੱਸਿਆ ਕਿ ਮਹੰਤ ਉਹਨਾਂ ਨੂੰ ਅਤੇ ਬੂਟਾ ਸਿੰਘ ਨੂੰ ਲਾਹੌਰ ਮਿਲੇਗਾ |

ਇਹ ਮੀਟਿੰਗ 15 ਫਰਵਰੀ ਸਵੇਰੇ 10 ਵਜੇ ਅਮਰ ਸਿੰਘ ਲਾਇਲ ਗਜਟ ਦੇ ਘਰ ਰੱਖੀ ਗਈ ਸੀ।

ਮਹੰਤ ਇਸ ਮੀਟਿੰਗ ਤੇ ਵੀ ਨਾ ਆਇਆ ਦਰਅਸਲ ਮਹੰਤ ਅਕਾਲੀਆਂ ਨੂੰ ਟਰਕਾ ਕੇ ਉਹਨਾਂ ਦਾ ਧਿਆਨ ਆਪਣੀ ਪਲਾਨਿੰਗ ਵੱਲੋਂ ਹਟਾ ਰਿਹਾ ਸੀ |

14 ਫਰਵਰੀ ਨੂੰ ਮਹੰਤ ਨੇ ਇਕ ਹੋਰ ਮੀਟਿੰਗ ਕੀਤੀ ਸੀ ਜਿਸ ਵਿੱਚ ਪੰਜ ਮਾਰਚ ਦੇ ਅਕਾਲੀ ਇਕੱਠ ਵਿੱਚ ਸਾਰੇ ਸਿੱਖ ਆਗੂਆਂ ਨੂੰ ਕਤਲ ਕਰਨ ਦਾ ਪ੍ਰੋਗਰਾਮ ਬਣਾਇਆ |

ਝੱਬਰ ਮੁਤਾਬਿਕ ਉਸਦਾ ਇੱਕ ਸੂਹੀਆ ਮਹੰਤ ਕੋਲ ਰਿਹਾ ਕਰਦਾ ਸੀ ਉਸਨੇ ਮਹੰਤ ਦੀ ਸਾਜਿਸ਼ ਦੀ ਖਬਰ ਝੱਬਰ ਨੂੰ ਆ ਕੇ ਦੱਸੀ ਝੱਬਰ ਉਸੇ ਵੇਲੇ ਖਰਾ ਸੌਦਾ ਗਿਆ ਅਤੇ ਆਪਣੇ ਸਾਥੀਆਂ ਨਾਲ ਵਿਚਾਰ ਕੀਤੀ |

ਉਹਨਾਂ ਨੇ ਲਛਮਣ ਸਿੰਘ ਧਾਰੋਵਾਲੀ ਤੇ ਬੂਟਾ ਸਿੰਘ ਨੂੰ ਸੁਨੇਹਾ ਭੇਜਿਆ ਇਹ ਸਾਰੇ ਜਣੇ 17 ਫਰਵਰੀ ਨੂੰ ਮਿਲੇ ਅਤੇ ਫੈਸਲਾ ਹੋਇਆ ਕੀ ਮਹੰਤ ਦੀ ਨਾਪਾਕ ਸਾਜਿਸ਼ ਨੂੰ ਫੇਲ ਕਰਨ ਵਾਸਤੇ 20 ਤਾਰੀਖ ਦੀ ਰਾਤ ਨੂੰ ਨਨਕਾਣਾ ਸਾਹਿਬ ਪਹੁੰਚ ਕੇ 20 ਫਰਵਰੀ ਨੂੰ ਗੁਰਦੁਆਰੇ ਤੇ ਕਬਜ਼ਾ ਕਰ ਲਿਆ ਜਾਵੇ |

ਉਹਨਾਂ ਨੂੰ ਪਤਾ ਸੀ ਕਿ ਮਹੰਤ ਸਿੱਖ ਮੁਖਾਲਫਾਂ ਵੱਲੋਂ 20 ਫਰਵਰੀ ਨੂੰ ਲਾਹੌਰ ਵਿੱਚ ਹੋਣ ਵਾਲੀ ਸਨਾਤਨੀ ਸਿੱਖ ਕਾਨਫਰੰਸ ਵਿੱਚ ਹਿੱਸਾ ਲੈਣ ਜਾ ਰਿਹਾ |

ਇਸ ਮੀਟਿੰਗ ਵਿੱਚ ਸਾਰੇ ਬੇਦੀ ਸੋਢੀ ਭਲੇ ਉਦਾਸੀ ਨਿਰਮਲੇ ਨਾਮਧਾਰੀ ਉੱਡਣ ਸ਼ਾਹੀਏ ਸੁਥਰਾ ਸ਼ਾਹੀਏ ਗਹਿਰ ਗੰਭੀਰੀਏ ਨਿਰੰਕਾਰੀ ਚਰਨ ਦਾਸੀਏ ਸਨਾਤਨੀ ਮਹੰਤ ਪੁਜਾਰੀ ਤੇ ਸਾਧ ਬੁਲਾਏ ਗਏ ਸਨ |

ਇਸ ਮੀਟਿੰਗ ਦੀ ਪ੍ਰਧਾਨਗੀ ਕਰਤਾਰ ਸਿੰਘ ਬੇਦੀ ਨੇ ਕਰਨੀ ਸੀ ਇਸ ਵਿੱਚ ਅਕਾਲੀਆਂ ਦਾ ਟਾਕਰਾ ਕਰਨ ਵਾਸਤੇ ਸਾਂਝੀ ਪਲੇਨਿੰਗ ਤਿਆਰ ਕੀਤੀ ਜਾਣੀ ਸੀ |

17 ਫਰਵਰੀ ਦੀ ਮੀਟਿੰਗ ਵਿੱਚ ਝੱਬਰ ਲਛਮਣ ਸਿੰਘ ਤੇ ਬੂਟਾ ਸਿੰਘ ਸ਼ੇਖੂ ਪੂਰਾ ਨੇ ਪਲਾਨਿੰਗ ਬਣਾਈ ਕਿ ਬੂਟਾ ਸਿੰਘ 19 ਫਰਵਰੀ ਨੂੰ ਨਨਕਾਣਾ ਸਾਹਿਬ ਪੁੱਜ ਜਾਵੇ। ਉਸੇ ਰਾਤ ਲਛਮਣ ਸਿੰਘ ਦਾ ਜੱਥਾ ਚੰਦਰ ਕੋਟ ਪਹੁੰਚ ਜਾਵੇ ਦੂਜੇ ਪਾਸਿਓਂ ਝੱਬਰ ਦਾ ਜੱਥਾ ਆ ਜਾਵੇਗਾ ਤੇ ਦੋਵੇਂ ਜਥੇ 20 ਫਰਵਰੀ ਦੀ ਸਵੇਰ ਨੂੰ ਨਨਕਾਣਾ ਸਾਹਿਬ ਗੁਰਦੁਆਰਾ ਦਾ ਕਬਜ਼ਾ ਲੈ ਲੈਣ ਗੇ

ਮੀਟਿੰਗ ਮਗਰੋਂ ਭਾਈ ਬੂਟਾ ਸਿੰਘ ਲਾਇਲਪੁਰ ਗਏ ਅਤੇ ਕੁਝ ਸਾਥੀਆਂ ਦੇ ਨਾਲ ਸਲਾਹ ਕੀਤੀ ਅਤੇ ਫਿਰ ਨਨਕਾਣਾ ਸਾਹਿਬ ਆ ਗਏ।

ਉਧਰ ਕੁਝ ਅਕਾਲੀਆਂ ਨੂੰ ਵੀ ਇਸ ਦੀ ਖਬਰ ਮਿਲ ਗਈ ਹਰਚੰਦ ਸਿੰਘ ਤੇਜਾ ਸਿੰਘ ਤੇ ਮਾਸਟਰ ਤਾਰਾ ਸਿੰਘ ਨੇ ਆਪਸ ਵਿੱਚ ਮਸ਼ਵਰਾ ਕਰਕੇ ਫੈਸਲਾ ਕੀਤਾ ਕੀ ਨਨਕਾਣਾ ਸਾਹਿਬ ਤੇ ਇੰਜ ਕਬਜ਼ਾ ਨਾ ਕੀਤਾ ਜਾਵੇ |

ਉਹਨਾਂ ਨੇ ਹੋਰ ਆਗੂਆਂ ਨਾਲ ਗੱਲਬਾਤ ਕਰਨ ਵਾਸਤੇ 19 ਫਰਵਰੀ ਨੂੰ ਲਾਹੌਰ ਵਿੱਚ ਮੀਟਿੰਗ ਬੁਲਾ ਲਈ ਇਸ ਮੀਟਿੰਗ ਵਿੱਚ ਸਰਦੂਲ ਸਿੰਘ ਕਵੀਸ਼ਰ ,ਸੁੰਦਰ ਸਿੰਘ ਲਾਇਲਪੁਰੀ ,ਜਸਵੰਤ ਸਿੰਘ ਝਬਾਲ ਤੇ ਦਲੀਪ ਸਿੰਘ ਸਾਂਗਲਾ ,ਵੀ ਹਾਜ਼ਰ ਸਨ |

ਇਸ ਮੀਟਿੰਗ ਨੇ ਫੈਸਲਾ ਕੀਤਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਰੱਖੇ ਦੀਵਾਨ ਤੋਂ ਪਹਿਲਾਂ ਕੋਈ ਜਥਾ ਨਨਕਾਣਾ ਸਾਹਿਬ ਤੇ ਕਬਜ਼ਾ ਨਾ ਕਰੇ ਮੀਟਿੰਗ ਨੇ ਭਾਈ ਦਲੀਪ ਸਿੰਘ ਤੇ ਜਸਵੰਤ ਸਿੰਘ ਦੀ ਡਿਊਟੀ ਲਾਈ ਕਿ ਉਹ ਝੱਬਰ ਨੂੰ ਰੋਕਣ ਵਾਸਤੇ ਖਰਾ ਸੌਦਾ ਜਿਹਨੂੰ ਸੱਚਾ ਸੌਦਾ ਵੀ ਕਹਿੰਦੇ ਹਨ ਉਥੇ ਜਾਣ ਜਦੋਂ ਭਾਈ ਦਲੀਪ ਸਿੰਘ ਖਰਾ ਸੌਦਾ ਪੁੱਜੇ ਤਾਂ ਝੱਬਰ ਜਾ ਚੁੱਕਾ ਸੀ |

ਇਥੋਂ ਉਹ ਚੰਦਰਕੋਟ ਗਏ ਤੇ ਝੱਬਰ ਨੂੰ ਰੋਕ ਲਿਆ ਮਗਰੋਂ ਉਹਨਾਂ ਨੇ ਦਲੀਪ ਸਿੰਘ ਤੇ ਵਰਿਆਮ ਸਿੰਘ ਦੀ ਡਿਊਟੀ ਲਾਈ ਕੀ ਉਹ ਝੱਬਰ ਦੀ ਚਿੱਠੀ ਲਿਜਾ ਕੇ ਲਛਮਣ ਸਿੰਘ ਨੂੰ ਦੇ ਕੇ ਜੱਥੇ ਨੂੰ ਕਬਜ਼ਾ ਕਰਨ ਜਾਣ ਤੋਂ ਰੋਕ ਲੈਣ

ਦਲੀਪ ਸਿੰਘ ਨਨਕਾਣਾ ਸਾਹਿਬ ਪੁੱਜ ਕੇ ਉੱਤਮ ਸਿੰਘ ਕਾਰਖਾਨੇਦਾਰ ਦੇ ਘਰ ਚਲੇ ਗਏ ਅਤੇ ਵਰਿਆਮ ਸਿੰਘ ਦੀ ਡਿਊਟੀ ਲਾ ਗਏ ਕੀ ਉਹ ਨਨਕਾਣਾ ਸਾਹਿਬ ਦੇ ਬਾਹਰ ਫਾਟਕ ਤੇ ਲਛਮਣ ਸਿੰਘ ਨੂੰ ਰੋਕਣ |

ਉਧਰ ਮਾਸਟਰ ਤਾਰਾ ਸਿੰਘ ਨੇ ਵੀ ਲਛਮਣ ਸਿੰਘ ਦੇ ਜੱਥੇ ਨੂੰ ਰੋਕਣ ਜਾਣਾ ਸੀ ਇਤਫਾਕ ਨਾਲ ਮਾਸਟਰ ਜੀ ਰਾਤ ਦੀ ਗੱਡੀ ਨਹੀਂ ਚੜ ਸਕੇ ਸਨ ਮਾਸਟਰ ਜੀ ਮੁਤਾਬਿਕ ਉਹਨਾਂ ਨੇ ਝੱਬਰ ਨਾਲ ਰਾਬਤਾ ਬਣਾ ਲਿਆ ਸੀ ਅਤੇ ਲਛਮਣ ਸਿੰਘ ਨੂੰ ਰੋਕਣਾ ਰਹਿੰਦਾ ਸੀ |

ਉਧਰ ਲਕਸ਼ਮਣ ਸਿੰਘ ਆਪਣੇ ਨਾਲ 150 ਸਿੰਘ ਲੈ ਕੇ ਨਨਕਾਣਾ ਸਾਹਿਬ ਸ਼ਹਿਰ ਦੇ ਬਾਹਰ ਭੱਠੇ ਕੋਲ ਪੁੱਜ ਗਏ ਇੱਥੇ ਭਾਈ ਵਰਿਆਮ ਸਿੰਘ ਨੇ ਦਲੀਪ ਸਿੰਘ ਦਾ ਸੁਨੇਹਾ ਦਿੱਤਾ |

ਜਿਸ ਵਿੱਚ ਆਪ ਨੂੰ ਨਨਕਾਣਾ ਸਾਹਿਬ ਕਬਜ਼ਾ ਕਰਨ ਤੋਂ ਰੋਕਿਆ ਹੋਇਆ ਸੀ ਲਛਮਣ ਸਿੰਘ ਨੇ ਚਿੱਠੀ ਪੜ੍ਹੀ ਅਤੇ ਵਾਪਸ ਮੁੜਨ ਦਾ ਫੈਸਲਾ ਕਰ ਲਿਆ ਪਰ ਇਸ ਜੱਥੇ ਦੇ ਇੱਕ ਸਿੰਘ ਟਹਿਲ ਸਿੰਘ ਨੇ ਕਿਹਾ ਕਿ ਭਾਵੇਂ ਅਸੀਂ ਗੁਰਦੁਆਰਿਆਂ ਤੇ ਕਬਜ਼ਾ ਨਾ ਕਰੀਏ ਪਰ ਸਾਨੂੰ ਗੁਰਦੁਆਰੇ ਦੇ ਦਰਸ਼ਨ ਜਰੂਰ ਕਰਨੇ ਚਾਹੀਦੇ ਹਨ।

ਉਸ ਨੇ ਕਿਹਾ ਕਿ ਅੱਜ ਗੁਰੂ ਹਰਰਾਏ ਸਾਹਿਬ ਦਾ ਜਨਮਦਿਨ ਹੈ ਤੇ ਇਸ ਮੁਬਾਰਕ ਮੌਕੇ ਤੇ ਗੁਰਦੁਆਰੇ ਮੱਥਾ ਜਰੂਰ ਟੇਕਣਾ ਚਾਹੀਦਾ ਹੈ। ਮਹੰਤ ਵੱਧ ਤੋਂ ਵੱਧ ਸਾਨੂੰ ਕਤਲ ਹੀ ਕਰ ਦੇਵੇਗਾ ਟਹਿਲ ਸਿੰਘ ਗੁਰਦੁਆਰੇ ਦੇ ਦਰਸ਼ਨ ਕਰਨ ਵਾਸਤੇ ਚੱਲ ਪਏ |

ਲਛਮਣ ਸਿੰਘ ਧਾਰੋਵਾਲੀ ਦਾ ਜੱਥਾ ਸਵੇਰੇ 6 ਵਜੇ ਗੁਰਦੁਆਰਾ ਜਨਮ ਅਸਥਾਨ ਨਾਨਕ ਸਾਹਿਬ ਵਿੱਚ ਪਹੁੰਚ ਗਿਆ ਸੀ ਉਹਨਾਂ ਅੰਦਰ ਪਹੁੰਚ ਕੇ ਮੱਥਾ ਟੇਕ ਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ |

ਕੁਝ ਚਿਰ ਕੀਰਤਨ ਜਾਰੀ ਰਿਹਾ ਇੰਨੇ ਵਿੱਚ ਮਹੰਤ ਨੇ ਗੁੰਡਿਆਂ ਨੂੰ ਅਸਲਾ ਦੇ ਕੇ ਪੁਜੀਸ਼ਨਾਂ ਸੰਭਾਲ ਦਿੱਤੀਆਂ ਮਹੰਤ ਨੇ ਗੁਰਦੁਆਰੇ ਦੇ ਬਾਹਰਲੇ ਦਰਵਾਜੇ ਬੰਦ ਕਰ ਦਿੱਤੇ ਥੋੜੇ ਸਮੇ ਵਿੱਚ ਹੀ ਮਹੰਤ ਨੇ ਉਹਨਾਂ ਨੂੰ ਕਤਲੇ ਆਮ ਦਾ ਹੁਕਮ ਜਾਰੀ ਕਰ ਦਿੱਤਾ |

ਹੁਕਮ ਮਿਲਦਿਆਂ ਹੀ ਰਾਂਝਾ ਰਿਹਾਨਾ ਅਤੇ ਦੋ ਹੋਰ ਕਾਤਿਲਾਂ ਨੇ ਸਿੱਖਾਂ ਨੂੰ ਗੋਲੀਆਂ ਨਾਲ ਭੁੰਨਣਾ ਸ਼ੁਰੂ ਕਰ ਦਿੱਤਾ ਕੁਝ ਪਲਾਂ ਵਿੱਚ ਹੀ 25 26 ਸਿੰਘ ਸ਼ਹੀਦ ਹੋ ਗਏ |

ਇਸ ਦੌਰਾਨ ਮਹੰਤ ਦੇ ਬਾਕੀ ਗੁੰਡੇ ਅਤੇ ਉਸ ਦੇ ਇਕੱਠੇ ਕੀਤੇ ਸਾਧੂ ਸਿੱਖਾਂ ਉੱਤੇ ਪੱਥਰਾਂ ਤੇ ਇੱਟਾਂ ਦਾ ਮੀਹ ਬਰਾਊਨ ਲੱਗ ਪਏ |

ਇਹਨਾਂ ਗੁੰਡਿਆਂ ਦੀਆਂ ਚਲਾਈਆਂ ਗੋਲੀਆਂ ਵਿੱਚੋਂ ਕੁਝ ਗੁਰੂ ਗ੍ਰੰਥ ਸਾਹਿਬ ਨੂੰ ਵੀ ਲੱਗੀਆਂ ਇਸ ਵੇਲੇ 60 ਦੇ ਕਰੀਬ ਸਿੰਘ ਚੋਖੰਡੀ ਵਾਲੇ ਹਿੱਸੇ ਵਿੱਚ ਸਨ ਉਹਨਾਂ ਨੇ ਅੰਦਰੋਂ ਕੁੰਡੇ ਮਾਰ ਲਏ ਹੁਣ ਮਹੰਤ ਦੇ ਗੁੰਡੇ ਦਰਸ਼ਨੀ ਡਿਓੜੀ ਦੀ ਛੱਤ ਤੇ ਆ ਗਏ ਅਤੇ ਹੇਠਾਂ ਨਜ਼ਰ ਆਉਣ ਵਾਲੇ ਹਰ ਇੱਕ ਸਿੱਖ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਉਨਾ ਸ਼ੁਰੂ ਕਰ ਦਿੱਤਾ।

ਜਦੋਂ ਉਨਾਂ ਨੇ ਦੇਖਿਆ ਕਿ ਸਾਰੇ ਸਿੱਖ ਬੁਰੀ ਤਰ੍ਹਾਂ ਜਖਮੀ ਜਾਂ ਕਤਲ ਹੋ ਚੁੱਕੇ ਹਨ ਤਾਂ ਉਹ ਛੱਤ ਤੋਂ ਉਤਰ ਕੇ ਹੇਠਾਂ ਆ ਗਏ ਹੁਣ ਉਨਾਂ ਬਾਹਰਲੇ ਗੇਟ ਖੋਲ ਦਿੱਤੇ ਪੰਜ ਛੇ ਸਿੱਖ ਦਰਸ਼ਨੀ ਦਿਉੜੀ ਦੇ ਬਰਾਂਡੇ ਵਿੱਚ ਨਜ਼ਰ ਆਏ ਉਹਨਾਂ ਉੱਤੇ ਗੋਲੀਆਂ ਚਲਾਈਆਂ ਗਈਆਂ ਜੋ ਮਰਨੋ ਬਚ ਗਏ ਸਨ |

ਉਹਨਾਂ ਨੂੰ ਛਵੀਆਂ ਅਤੇ ਟੋਕਿਆਂ ਦੇ ਨਾਲ ਵੱਢ ਦਿੱਤਾ ਗਿਆ ਇੱਕ ਹੋਰ ਕਮਰੇ ਵਿੱਚ 25 ਕੁ ਸਿੱਖ ਸਨ ਉਹ ਵੀ ਕਤਲ ਕਰ ਦਿੱਤੇ ਗਏ ਇਨੇ ਵਿੱਚ ਕੁਝ ਹੋਰ ਸਿੱਖ ਬਾਹਰ ਆ ਪਹੁੰਚੇ ਮਹੰਤ ਦੇ ਬੰਦੇ ਕੋਠਿਆਂ ਤੇ ਚੜ ਗਏ ਤੇ ਉਹਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ |

ਇਸ ਮੌਕੇ ਤੇ ਕੁਝ ਜਖਮੀ ਸਿੱਖ ਬਾਹਰ ਭੱਜਣ ਵਿੱਚ ਕਾਮਯਾਬ ਹੋ ਗਏ ਦੋ ਸਿੱਖਾਂ ਨੂੰ ਪੌੜੀਆਂ ਚੜਦਿਆਂ ਜਖਮੀ ਕਰਕੇ ਕੋਠੇ ਤੋਂ ਸੁੱਟ ਕੇ ਮਾਰ ਮਾਰ ਦਿੱਤਾ ਗਿਆ |

ਮਹੰਤ ਨਰਾਇਣ ਦਾਸ ਮੂੰਹ ਤੇ ਚਾਦਰ ਲਪੇਟੀ ਘੋੜੇ ਤੇ ਚੜਿਆ ਹੁਕਮ ਜਾਰੀ ਕਰ ਰਿਹਾ ਸੀ ਅਤੇ ਹਦਾਇਤਾਂ ਦੇ ਰਿਹਾ ਸੀ ਉਹ ਆਖ ਰਿਹਾ ਸੀ ਕਿ ਇੱਕ ਵੀ ਸਿੱਖ ਜਿਉਂਦਾ ਨਾ ਰਹਿਣ ਦਿੱਤਾ ਜਾਵੇ |

ਇਨੇ ਵਿੱਚ ਕੁਝ ਹੋਰ ਸਿੱਖ ਬਾਹਰੋਂ ਆਏ ਮਹੰਤ ਨੇ ਉਹਨਾਂ ਨੂੰ ਵੀ ਕਤਲ ਕਰਨ ਦਾ ਹੁਕਮ ਦਿੱਤਾ ਮਹੰਤ ਨੇ ਆਪ ਗੋਲੀ ਚਲਾ ਕੇ ਇੱਕ ਸਿੱਖ ਮਾਰ ਦਿੱਤਾ ਉਸ ਦੇ ਬੰਦਿਆਂ ਨੇ ਪੰਜ ਹੋਰ ਸਿੱਖ ਮਾਰੇ |

ਇਸ ਮਗਰੋਂ ਰਾਂਝੇ ਤੇ ਕੁਝ ਸਾਧੂਆਂ ਨੇ ਬਾਹਰੋਂ ਆਏ ਨਵੇਂ ਸਿੱਖਾਂ ਵਿੱਚੋਂ ਬਚ ਕੇ ਭੱਜੇ ਬੰਦਿਆਂ ਦਾ ਪਿੱ ਛਾ ਕੀਤਾ ਤੇ ਰੇਲਵੇ ਲਾਈਨ ਕੋਲ ਤਿੰਨ ਬੰਦੇ ਕਤਲ ਕਰ ਦਿੱਤੇ ਇਕ ਜਾ ਦੋ ਸਿੱਖ ਖੇਤਾਂ ਵਿੱਚ ਕਤਲ ਕੀਤੇ ਗਏ |

ਇਸ ਮਗਰੋਂ ਚੋਖੰਡੀ ਦਾ ਦਰਵਾਜਾ ਤੋੜ ਕੇ ਮਹੰਤ ਨੇ ਅੰਦਰਲੇ ਸਾਰੇ ਸਿੱਖ ਕਤਲ ਕਰ ਦਿੱਤੇ ਸਿਰਫ ਇੱਕ 12 ਸਾਲ ਦਾ ਬੱਚਾ ਗੁਰੂ ਗ੍ਰੰਥ ਸਾਹਿਬ ਦੇ ਪੀੜੇ ਹੇਠਾਂ ਲੁਕਿਆ ਹੋਣ ਕਰਕੇ ਬਚ ਗਿਆ |

ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਦਲੀਪ ਸਿੰਘ ਸਾਹੋਵਾਲ ਜੋ ਪੌਣਾ ਕਿਲੋਮੀਟਰ ਦੂਰ ਉੱਤਮ ਸਿੰਘ ਕਾਰਖਾਨੇਦਾਰ ਦੇ ਘਰ ਬੈਠੇ ਸਨ |

ਜਨਮ ਅਸਥਾਨ ਵੱਲ ਭੱਜੇ ਉਹ ਅਤੇ ਭਾਈ ਬਰਿਆਮ ਸਿੰਘ ਗੁਰਦੁਆਰੇ ਪੁੱਜੇ ਤਾਂ ਉਸ ਵੇਲੇ ਮਹੰਤ ਬਾਹਰੋਂ ਆਏ ਨਵੇਂ ਸਿੱਖਾਂ ਨੂੰ ਕਤਲ ਕਰਨ ਦਾ ਹੁਕਮ ਦੇ ਰਿਹਾ ਸੀ ਭਾਈ ਦਲੀਪ ਸਿੰਘ ਨੇ ਮਹੰਤ ਨੂੰ ਕਤਲੇਆਮ ਕਰਨੋ ਰੋਕਿਆ |

ਪਰ ਭਾਈ ਦਲੀਪ ਸਿੰਘ ਦੀ ਗੱਲ ਸੁਣਨ ਦੀ ਬਜਾਏ ਮਹੰਤ ਨੇ ਪਿਸਤੋਲ ਕੱਢ ਕੇ ਭਾਈ ਦਲੀਪ ਸਿੰਘ ਨੂੰ ਵੀ ਕਤਲ ਕਰ ਦਿੱਤਾ।

ਉਸਦੇ ਇੱਕ ਬੰਦੇ ਨੇ ਭਾਈ ਵਰਿਆਮ ਸਿੰਘ ਨੂੰ ਵੀ ਕਤਲ ਕਰ ਦਿੱਤਾ। ਜਦੋਂ ਸਾਰੇ ਸਿੱਖ ਕਤਲ ਕਰ ਦਿੱਤੇ ਗਏ ਤਾਂ ਮਹੰਤ ਨੇ ਸਾਰੀਆਂ ਲਾਸ਼ਾਂ ਇਕੱਠੀਆਂ ਕਰਨ ਦਾ ਹੁਕਮ ਦਿੱਤਾ |

ਮਹੰਤ ਨੇ ਚਾਰ ਲਾਸ਼ਾਂ ਨੂੰ ਛੱਡ ਕੇ ਬਾਕੀ ਸਾਰੀਆਂ ਫੂਕ ਦੇਣ ਵਾਸਤੇ ਆਖਿਆ ਲੱਕੜਾ ਇਕੱਠੀਆਂ ਕਰਕੇ ਚੋਖੰਡੇ ਦੇ ਉੱਤਰ ਪੱਛਮੀ ਪਾਸੇ ਢੇਰ ਲਾ ਦਿੱਤਾ ਗਿਆ। ਅੱਗ ਵਿੱਚ ਸੁੱਟਣ ਤੋਂ ਪਹਿਲਾਂ ਮਹੰਤ ਵੱਲੋਂ ਭਾੜੇ ਦੇ ਲਿਆਂਦੇ ਪਠਾਣਾ ਨੇ ਲਾਸ਼ਾਂ ਦੀ ਤਲਾਸ਼ੀ ਲਈ ਤੇ ਜੋ ਕੁਝ ਲੱਭਿਆ ਆਪਣੀਆਂ ਜੇਬਾਂ ਵਿੱਚ ਪਾ ਲਿਆ |

ਇਸ ਮਗਰੋਂ ਲਾਸ਼ਾਂ ਬਲਦੀ ਚਿਖਾ ਵਿੱਚ ਸੁੱਟ ਦਿੱਤੀਆਂ ਗਈਆਂ ਇਹਨਾਂ ਵਿੱਚੋਂ ਕੁਝ ਅਜੇ ਜਿਉਂਦੇ ਵੀ ਸਨ ਉਹਨਾਂ ਵਿੱਚੋਂ ਜਿਸ ਨੇ ਵੀ ਉੱਠਣ ਦੀ ਕੋਸ਼ਿਸ਼ ਕੀਤੀ ਉਸਨੂੰ ਛਵੀਆਂ ਤੇ ਲਾਠੀਆਂ ਮਾਰ ਕੇ ਫਿਰ ਅੱਗ ਵਿੱਚ ਸੁੱਟ ਦਿੱਤਾ ਗਿਆ |

ਜੋ ਸਿੱਖ ਗੁਰਦੁਆਰੇ ਦੇ ਬਾਹਰ ਕਤਲ ਕੀਤੇ ਗਏ ਸਨ ਉਹਨਾਂ ਨੂੰ ਮਾਰ ਕੇ ਨੇੜੇ ਇੱਕ ਘੁਮਿਆਰ ਦੀ ਭੱਠੀ ਵਿੱਚ ਸੁੱਟ ਕੇ ਸਾੜ ਦਿੱਤਾ ਗਿਆ ਸਿੱਖਾਂ ਦੀਆਂ ਲਾਸ਼ਾਂ ਜਲਾਉਣ ਵਾਸਤੇ ਹੁਕਮ ਜਾਰੀ ਕਰਨ ਮਗਰੋਂ ਮਹੰਤ ਨੇ ਆਪ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ |

ਅਤੇ ਗੁੰਡਿਆਂ ਨੂੰ ਵੀ ਸ਼ਰਾਬ ਪਹੁੰਚਾਈ ਗੁੰਡੇ ਸ਼ਰਾਬ ਪੀਂਦੇ ਰਹੇ ਅਤੇ ਲਾਸ਼ਾਂ ਇਕੱਠੀਆਂ ਕਰਕੇ ਅੱਗ ਦੇ ਢੇਰ ਦੇ ਵਿੱਚ ਸੁੱਟਦੇ ਰਹੇ |

ਦੂਜੇ ਪਾਸੇ ਗੋਲੀਬਾਰੀ ਦੀ ਆਵਾਜ਼ ਤੇ ਕਤਲੇਆਮ ਦੀ ਖਬਰ ਸੁਣ ਕੇ ਸ਼ਹਿਰ ਵਾਸੀਆਂ ਨੇ ਸਰਕਾਰ ਤੇ ਪੁਲਿਸ ਨੂੰ ਇਤਲਾਹ ਦੇਣ ਦੀ ਕਾਰਵਾਈ ਸ਼ੁਰੂ ਕੀਤੀ |

ਸਵੇਰੇ ਸਵਾ 8 ਵਜੇ ਐਨ ਐਸ ਸੰਧੂ ਜੋ ਜਿਲ੍ਹਾ ਇੰਜੀਨੀਅਰ ਸੀ ਨੇ ਇੱਕ ਬੰਦੇ ਨੂੰ ਘੋੜੇ ਤੇ ਡਿਪਟੀ ਕਮਿਸ਼ਨਰਾਂ ਵੱਲ ਭੇਜਿਆ |

ਡੀ ਸੀ ਉਸ ਵਕਤ ਨਨਕਾਣਾ ਸਾਹਿਬ ਤੋਂ 19 ਕਿਲੋਮੀਟਰ ਦੂਰ ਪਿੰਡ ਮਾਂਗਟ ਵਾਲਾ ਵਿੱਚ ਬੈਠਾ ਸੀ। ਉੱਤਮ ਸਿੰਘ ਕਾਰਖਾਨੇਦਾਰ ਨੇ 9 ਵਜ ਕੇ 12ਮਿੰਟ ਤੇ ਗਵਰਨਰ ਕਮਿਸ਼ਨਰ ਡਿਪਟੀ ਕਮਿਸ਼ਨਰ ਐਸ ਪੀ ਅਤੇ ਕਈ ਮਸ਼ਹੂਰ ਸਿੱਖ ਆਗੂਆਂ ਨੂੰ ਸਾਕੇ ਬਾਰੇ ਤਾਰਾਂ ਭੇਜ ਕੇ ਖਬਰ ਦਿੱਤੀ |

ਮੁਕਾਮੀ ਪਟਵਾਰੀ ਅਤੇ ਰੇਲਵੇ ਦੇ ਸਟੇਸ਼ਨ ਮਾਸਟਰ ਨੇ ਵੀ ਵੱਖ-ਵੱਖ ਪਾਸੇ ਤਾਰਾਂ ਭੇਜ ਕੇ ਇਤਲਾਹ ਦਿੱਤੀ ਇਹਨਾਂ ਇਤਲਾਹਾਂ ਦੇ ਬਾਵਜੂਦ ਡੀਸੀ ਚਾਰ ਘੰਟੇ ਮਗਰੋਂ ਸਾਡੇ 12 ਵਜੇ ਨਨਕਾਣਾ ਸਾਹਿਬ ਪਹੁੰਚਿਆ ਉਥੇ ਆ ਕੇ ਉਹ ਡੇਢ 200 ਦੇ ਕਰੀਬ ਸਿੱਖਾਂ ਦੇ ਕਾਤਲ ਮਹੰਤ ਨਰੈਣੂ ਦਾਸ ਨੂੰ ਨਾਲ ਲੈ ਕੇ ਗੁਰਦੁਆਰੇ ਦੇ ਅੰਦਰ ਗਿਆ |

ਇਸ ਵੇਲੇ ਲਾਸ਼ਾਂ ਸੜ ਰਹੀਆਂ ਸਨ ਪਰ ਡੀਸੀ ਨੇ ਲਾਸ਼ਾਂ ਸਾੜਨ ਤੋਂ ਵੀ ਉਸ ਨੂੰ ਨਾ ਰੋਕਿਆ ਪੰਜ ਛੇ ਘੰਟੇ ਮਗਰੋਂ ਤਕਰੀਬਨ 2 ਵਜੇ ਦੁਪਹਿਰੇ ਇੱਕ ਸਬ ਇੰਸਪੈਕਟਰ ਨੇ ਅੱਗ ਬੁਝਾਈ |

ਨਨਕਾਣਾ ਸਾਹਿਬ ਵਿੱਚ ਸ਼ਹੀਦ ਹੋਣ ਵਾਲੇ ਸਿੱਖਾਂ ਦੀ ਸਹੀ ਗਿਣਤੀ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਪੜਤਾਲ ਕਰਨ ਵਾਲੇ ਚਰਨ ਸਿੰਘ ਇੰਸਪੈਕਟਰ ਨੇ ਸ਼ਹੀਦਾਂ ਦੀ ਗਿਣਤੀ 156 ਦੱਸੀ ਇਹਨਾਂ ਵਿੱਚੋਂ ਸਿਰਫ 86 ਨਾਵਾਂ ਦੀ ਤਸਦੀਕ ਹੋ ਸਕੀ ਸੀ |

20 ਫਰਵਰੀ ਸਵੇਰੇ ਕਰਤਾਰ ਸਿੰਘ ਝੱਬਰ ਜੱਥੇ ਸਮੇਤ ਚੰਦਰਕੋਟ ਤੋਂ ਵਾਪਸ ਖਰਾ ਸੌਦਾ ਜਾ ਚੁੱਕਾ ਸੀ ਸਾਕੇ ਵਾਲੇ ਦਿਨ 11 ਵਜੇ ਉਹ ਗੁਰਦੁਆਰੇ ਖਰਾ ਸੌਦਾ ਵਿੱਚ ਬੈਠਾ ਹੋਇਆ ਸੀ ਤਾਂ ਉਹਨਾਂ ਨੂੰ ਉੱਤਮ ਸਿੰਘ ਨਨਕਾਣਾ ਸਾਹਿਬ ਵਾਲਿਆਂ ਦੀ ਤਾਰ ਮਿਲੀ ਉਹਨਾਂ ਨੇ ਉਸੇ ਵੇਲੇ ਹਾਜ਼ਰ ਸਿੰਘਾਂ ਵਿੱਚੋਂ 40 ਸਿੰਘ ਪਿੰਡ ਵੱਲ ਤੋਰ ਦਿੱਤੇ ਤੇ ਬਾਕੀ 50 ਸਿੰਘ ਲੈ ਕੇ ਚੰਦਰਕੋਟ ਵੱਲ ਚੱਲ ਪਏ ਸ਼ਾਮ ਤੱਕ ਉੱਥੇ ਇੱਕ ਹਜ਼ਾਰ ਤੋਂ ਵੱਧ ਸਿੱਖ ਪਹੁੰਚ ਚੁੱਕੇ ਸਨ।

ਚੰਦਰਕੋਟ ਦੇ ਪੁਲ ਕੋਲ ਉਹਨਾਂ ਨੂੰ ਮਹੰਤ ਦਾ ਚੇਲਾ ਦੇਵਾ ਦਾਸ ਤਿੰਨ ਬੰਦਿਆਂ ਸਮੇਤ ਗੱਡੀ ਵਿੱਚ ਭੱਜਿਆ ਜਾਂਦਾ ਦਿਖਿਆ ਉਹਨਾਂ ਨੇ ਉਸ ਨੂੰ ਉੱਥੇ ਰੋਕ ਕੇ ਕਾਬੂ ਕਰ ਲਿਆ |

ਅੱਗੇ ਜਾ ਕੇ ਉਹਨਾਂ ਨੇ ਮਹੰਤ ਦਾ ਇੱਕ ਹੋਰ ਬੰਦਾ ਸੰਤਾ ਸਿੰਘ ਵੀ ਭੱਜਣ ਦੀ ਕੋਸ਼ਿਸ਼ ਕਰਦਾ ਫੜ ਲਿਆ ਖੀਮ ਵਾਲਾ ਪਿੰਡ ਵਿੱਚ ਇੱਕ ਮੁਸਲਮਾਨ ਕਾਤਿਲ ਨੂੰ 72 ਕਾਰ ਤੁਸਾਂ ਸਣੇ ਕਾਬੂ ਕੀਤਾ ਗਿਆ ਇੱਥੇ ਝੱਬਰ ਨੂੰ ਡੀਸੀ ਦੀ ਲਿਖਤੀ ਚਿੱਠੀ ਮਿਲੀ ਜਿਸ ਵਿੱਚ ਉਹਨਾਂ ਨੂੰ ਨਨਕਾਣੇ ਵੱਲ ਨਾ ਜਾਣ ਦਾ ਹੁਕਮ ਜਾਰੀ ਕੀਤਾ ਹੋਇਆ ਸੀ। ਪਰ ਸਿੱਖਾਂ ਨੇ ਇਸ ਹੁਕਮ ਦੀ ਪਰਵਾਹ ਕੀਤੇ ਬਿਨਾਂ ਆਪਣਾ ਸਫਰ ਜਾਰੀ ਰੱਖਿਆ |

ਨਨਕਾਣਾ ਸਾਹਿਬ ਦੇ ਬਾਹਰ ਉਹਨਾਂ ਨੂੰ ਮਹਿਤਾਬ ਸਿੰਘ ਘੋੜੇ ਤੇ ਆ ਕੇ ਮਿਲੇ ਤੇ ਦੱਸਿਆ ਕਿ ਫੌਜ ਨੇ ਗੁਰਦੁਆਰੇ ਨੂੰ ਘੇਰੇ ਵਿੱਚ ਲਿਆ ਹੋਇਆ ਹੈ ਤੇ ਉੱਥੇ ਨਹੀਂ ਜਾਣਾ ਚਾਹੀਦਾ ਝੱਬਰ ਨੇ ਕਿਹਾ ਕਿ ਅਸੀਂ ਗੁਰਦੁਆਰੇ ਜਰੂਰ ਜਾਵਾਂਗੇ |

ਉਹਨਾਂ ਨੇ ਕਿਹਾ ਕਿ ਤੁਸੀਂ ਕਮਿਸ਼ਨਰ ਨਾਲ ਗੱਲ ਕਰ ਲਓ ਅਸੀਂ ਉਨਾਂ ਚਿਰ ਰੁੱਕ ਜਾਂਦੇ ਹਾਂ ਇਸ ਤੇ ਮਹਿਤਾਬ ਸਿੰਘ ਵਾਪਸ ਚਲੇ ਗਏ ਤੇ ਕਮਿਸ਼ਨਰ ਨੂੰ ਸਮਝਾਇਆ ਕਿ ਸਿੱਖਾਂ ਦਾ ਹੜ ਆ ਜਾਣਾ ਮਗਰੋਂ ਹਾਲਾਤ ਕੰਟਰੋਲ ਵਿੱਚ ਨਹੀਂ ਹੋਣੇ |

ਇਸ ਕਰਕੇ ਗੁਰਦੁਆਰੇ ਦਾ ਕੰਟਰੋਲ ਸ਼੍ਰੋਮਣੀ ਕਮੇਟੀ ਨੂੰ ਦੇਣਾ ਠੀਕ ਰਹੇਗਾ ਕੁਝ ਹੀ ਚਿਰ ਵਿੱਚ ਝੱਬਰ ਦਾ ਜੱਥਾ ਨਨਕਾਣਾ ਸਾਹਿਬ ਪਹੁੰਚ ਗਿਆ ਫੌਜ ਨੇ ਉਹਨਾਂ ਨੂੰ ਡਰਾ ਧਮਕਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਇਨੀਆਂ ਸ਼ਹੀਦੀਆਂ ਹੋਣ ਮਗਰੋਂ ਮੌਤ ਦਾ ਡਰ ਕਿਸੇ ਸਿੱਖ ਨੂੰ ਰੋਕ ਨਹੀਂ ਸਕਦਾ ਸੀ |

ਫੌਜ ਵੀ ਹਰਗਿਜ ਗੋਲੀਆਂ ਚਲਾਉਣ ਜਾਂ ਕਿਸੇ ਹੋਰ ਐਕਸ਼ਨ ਲੈਣ ਦਾ ਖਤਰਾ ਮੁੱਲ ਲੈਣ ਵਾਸਤੇ ਤਿਆਰ ਨਹੀਂ ਸੀ
ਸਿੱਖਾਂ ਦੇ ਰੋਹ ਤੋਂ ਡਰਦਿਆਂ ਸਰਕਾਰ ਨੇ ਨਨਕਾਣਾ ਸਾਹਿਬ ਦੇ 35 ਕਿਲੋਮੀਟਰ ਦੇ ਏਰੀਏ ਤੱਕ ਬੱਸਾਂ ਤੇ ਗੱਡੀਆਂ ਦੀ ਆਵਾਜਾਈ ਰੋਕ ਦਿੱਤੀ ਅਤੇ ਨਾਕਾਬੰਦੀ ਸ਼ੁਰੂ ਕਰ ਦਿੱਤੀ ਤਾਂ ਜੋ ਕੋਈ ਵੀ ਬੰਦਾ ਨਨਕਾਣਾ ਸਾਹਿਬ ਨਾ ਪਹੁੰਚ ਸਕੇ |

ਉਧਰੋਂ ਕਮਿਸ਼ਨਰ ਤੇ ਡੀ ਆਈ ਜੀ ,ਸਪੈਸ਼ਲ ਗੱਡੀ ਲੈ ਕੇ ਰਾਤ ਸਵਾ 9 ਵਜੇ ਨਨਕਾਣਾ ਸਾਹਿਬ ਪਹੁੰਚੇ ਉਹਨਾਂ ਨਾਲ 100 ਅੰਗਰੇਜ਼ ਅਤੇ 100 ਭਾਰਤੀ ਫੌਜੀ ਵੀ ਸਨ ਉਸਨੇ ਆ ਕੇ ਮਹੰਤ ਉਸਦੇ ਦੋ ਸਾਥੀਆਂ ਤੇ 26 ਪਠਾਣ ਗ੍ਰਫਤਾਰ ਕਰਕੇ ਲਾਹੌਰ ਭੇਜ ਦਿੱਤੇ |

ਇਸ ਵੇਲੇ ਤੱਕ ਸਾਰੇ ਪਾਸੇ ਸਿੱਖਾਂ ਨੂੰ ਇਤਲਾਅ ਪਹੁੰਚ ਚੁੱਕੀ ਸੀ ਹਜ਼ਾਰਾਂ ਸਿੱਖਾਂ ਨੇ ਨਨਕਾਣਾ ਸਾਹਿਬ ਵੱਲ ਚਾਲੇ ਪਾ ਦਿੱਤੇ ਸਨ।

ਸਰਕਾਰ ਨੇ ਸਾਕੇ ਬਾਰੇ ਬੇਹਦ ਝੂਠ ਬੋਲਿਆ ਸਰਕਾਰ ਨੇ ਪਹਿਲਾਂ 20 ਸਿੱਖਾਂ ਦੇ ਮਰਨ ਦੀ ਖਬਰ ਦਿੱਤੀ ਫੇਰ ਸਰਕਾਰ ਨੇ 67 ਅਤੇ ਅਖੀਰ 130 ਸਿੱਖਾਂ ਦਾ ਕਤਲ ਮੰਨ ਲਿਆ ਇੰਸਪੈਕਟਰ ਚਰਨ ਸਿੰਘ ਨੇ 156 ਸਿੱਖਾਂ ਦੇ ਕਤਲ ਹੋਣ ਦੀ ਰਿਪੋਰਟ ਜਾਰੀ ਕੀਤੀ ਸੀ ਇੱਕ ਰਿਪੋਰਟ ਮੁਤਾਬਿਕ 168 ਸਿੱਖ ਸ਼ਹੀਦ ਹੋਏ |

ਉਸ ਸਮੇ ਹਿੰਦੂ ਪ੍ਰੈਸ ਦਾ ਵਤੀਰਾ ਬੜਾ ਘਟੀਆ ਸੀ ਉਹਨਾਂ ਨੇ ਇਸ ਕਤਲੇਆਮ ਨੂੰ ਸਿੱਖਾਂ ਦਾ ਆਪਸੀ ਫਸਾਦ ਅਤੇ ਆਪਸੀ ਝਗੜੇ ਦਾ ਨਾਮ ਦਿੱਤਾ।

ਹੋਰ ਤਾਂ ਹੋਰ ਗਾਂਧੀ ਦਾ ਪਹਿਲਾ ਬਿਆਨ ਵੀ ਇਹੋ ਜਿਹਾ ਹੀ ਸੀ ਸਿੱਖ ਆਗੂਆਂ ਵਿੱਚੋਂ ਛੇ ਆਗੂ 20 ਤਰੀਕ ਰਾਤ ਨੂੰ ਹੀ ਕਮਿਸ਼ਨਰ ਦੇ ਨਾਲ ਹੀ ਨਨਕਾਣਾ ਸਾਹਿਬ ਪਹੁੰਚੇ ਸਨ |

ਨੌ ਹੋਰ ਸਿੱਖ ਆਗੂ ਗੱਡੀ ਰਾਹੀਂ 21 ਤਾਰੀਖ ਦੀ ਸਵੇਰ ਨੂੰ ਨਨਕਾਣਾ ਸਾਹਿਬ ਪਹੁੰਚੇ ਇਹਨਾਂ ਵਿੱਚ ਹਰਬੰਸ ਸਿੰਘ ਅਟਾਰੀ, ਸੁੰਦਰ ਸਿੰਘ ਰਾਮਗੜੀਆ ,ਮਾਸਟਰ ਤਾਰਾ ਸਿੰਘ ,ਤੇਜਾ ਸਿੰਘ ਸਮੁੰਦਰੀ ,ਕੇਹਰ ਸਿੰਘ ਪੱਟੀ ਤੇ ਪ੍ਰੋਫੈਸਰ ਜੋਧ ਸਿੰਘ ਸ਼ਾਮਿਲ ਸਨ।

21 ਫਰਵਰੀ ਨੂੰ ਸਵੇਰੇ 8 ਵਜੇ ਗੁਰਦੁਆਰੇ ਦਾ ਦਰਵਾਜਾ ਖੋਲਿਆ ਗਿਆ ਅੰਦਰ ਗੋਲੀਆਂ ਦੇ ਕਾਰਤੂਸ ਪੱਥਰ ਖੂਨ ਲਾਸ਼ਾਂ ਦੇ ਟੁਕੜੇ ਅਤੇ ਅੱਧ ਸੜੀਆਂ ਲਾਸ਼ਾਂ ਦੀ ਬਦਬੂ ਆ ਰਹੀ ਸੀ |

ਪੁਲਿਸ ਨੇ ਪੌਣੇ ਤਿੰਨ ਸੋ ਤੋਂ ਵੱਧ ਕਾਰਤੂਸਾ ਦੇ ਖੋਲ ਬਰਾਮਦ ਕੀਤੇ ਛੱਤਾਂ ਉੱਤੋਂ ਇੱਟਾ ਤੇ ਪੱਥਰਾਂ ਦੇ 24 ਵੱਡੇ ਢੇਰ ਹਜੇ ਵੀ ਪਏ ਹੋਏ ਸਨ
21 ਫਰਵਰੀ ਦੁਪਹਿਰ ਤੱਕ ਬਹੁਤ ਸਾਰੇ ਸਿੱਖ ਖੇਤਾਂ ਰਾਹੀਂ ਨਨਕਾਣਾ ਸਾਹਿਬ ਪਹੁੰਚ ਚੁੱਕੇ ਸਨ। ਸ਼ਾਮ ਤੱਕ ਹਜ਼ਾਰਾਂ ਸਿੰਘ ਨਨਕਾਣਾ ਸਾਹਿਬ ਵਿੱਚ ਇਕੱਠੇ ਹੋ ਚੁੱਕੇ ਸਨ |

ਸਿੱਖ ਗੁਰਦੁਆਰੇ ਵਿੱਚ ਦਾਖਲ ਹੋਣਾ ਚਾਹੁੰਦੇ ਸਨ ਪਰ ਫੌਜ ਨੇ ਰਾਹ ਰੋਕ ਕੇ ਰੱਖਿਆ ਸੀ ਅਜਿਹਾ ਜਾਪਦਾ ਸੀ ਕਿ ਸਿੱਖਾਂ ਨੂੰ ਬਹੁਤੀ ਦੇਰ ਰੋਕਿਆ ਨਹੀਂ ਜਾ ਸਕਦਾ ਸੀ ਅਖੀਰ ਮੌਕੇ ਦੀ ਨਜ਼ਾਕਤ ਨੂੰ ਮਹਿਸੂਸ ਕਰਦਿਆਂ ਸਰਕਾਰ ਨੇ ਇੱਕ ਸੱਤ ਮੈਂਬਰੀ ਸਿੱਖ ਕਮੇਟੀ ਨੂੰ ਗੁਰਦੁਆਰੇ ਦੀਆਂ ਚਾਬੀਆਂ ਸੌਂਪ ਦਿੱਤੀਆਂ |

ਇਹਨਾਂ ਨੂੰ ਹੋਰ ਮੈਂਬਰ ਸ਼ਾਮਲ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਇਸ ਮਗਰੋਂ ਸਿੱਖ ਗੁਰਦੁਆਰੇ ਵਿੱਚ ਦਾਖਲ ਹੋਏ ਅਤੇ ਅਕਾਲੀ ਆਗੂਆਂ ਦੀ ਗੱਲ ਮੰਨਦਿਆਂ ਸ਼ਹੀਦਾਂ ਦੇ ਦਰਸ਼ਨ ਕਰਨ ਅਤੇ ਮੱਥਾ ਟੇਕਣ ਮਗਰੋਂ ਛੇਤੀ ਛੇਤੀ ਬਾਹਰ ਨਿਕਲਦੇ ਗਏ ਅਗਲੇ ਦਿਨ ਹਜ਼ਾਰਾਂ ਸਿੱਖਾਂ ਨੇ ਨਨਕਾਣਾ ਸਾਹਿਬ ਜਾਣਾ ਸ਼ੁਰੂ ਕਰ ਦਿੱਤਾ |

ਮਹੰਤ ਦੇ ਕਤਲੇਆਮ ਨੇ ਇੰਨੀ ਦਹਿਸ਼ਤ ਫੈਲਾ ਦਿੱਤੀ ਸੀ ਕਿ ਨਗਰ ਵਾਸੀ ਘਰ ਛੱਡ ਕੇ ਉਥੋਂ ਭੱਜ ਗਏ ਸਨ। ਉਹਨਾਂ ਪਿੱਛੋਂ ਉਹਨਾ ਦੇ ਕਈ ਡੰਗਰ ਭੁੱਖ ਤੇ ਪਿਆਸ ਨਾਲ ਮਰ ਗਏ।

ਸਿੱਖਾਂ ਨੇ ਮਰੇ ਡੰਗਰਾਂ ਨੂੰ ਛੱਪੜ ਕੰਢੇ ਇਕੱਠਾ ਕੀਤਾ ਅਤੇ ਘਰ ਛੱਡ ਕੇ ਭੱਜ ਗਏ ਸ਼ਹਿਰੀਆਂ ਦੇ ਘਰਾਂ ਦੀ ਰਾਖੀ ਦਾ ਇੰਤਜ਼ਾਮ ਕੀਤਾ ਸਿੱਖਾਂ ਨੇ ਸਾਰੇ ਪਾਸੇ ਢੰਡੋਰਾ ਪਿਟਵਾਇਆ ਤੇ ਲੋਕਾਂ ਨੂੰ ਆਪਣੇ ਘਰਾਂ ਨੂੰ ਵਾਪਸ ਮੁੜਨ ਵਾਸਤੇ ਪੈਗਾਮ ਭੇਜੇ |

22 ਫਰਵਰੀ ਨੂੰ ਗਵਰਨਰ ਮੈਕ ਲੈਗਨ ਵਜ਼ੀਰਾਂ ਤੇ ਐਗਜੈਕਟਿਵ ਕੌਂਸਲਰ ਦੇ ਮੈਂਬਰਾਂ ਨੂੰ ਲੈ ਕੇ ਨਨਕਾਣਾ ਸਾਹਿਬ ਪੁੱਜਾ ਉਸਨੇ ਸਾਕਾ ਵੇਖ ਕੇ ਸਿੱਖਾਂ ਨਾਲ ਹਮਦਰਦੀ ਦਾ ਇਜਹਾਰ ਕੀਤਾ ਅਤੇ ਵਾਦਾ ਕੀਤਾ ਕਿ ਮੁਜਰਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

23 ਫਰਵਰੀ ਦੀ ਸ਼ਾਮ ਨੂੰ ਸ਼ਹੀਦਾਂ ਦਾ ਸੰਸਕਾਰ ਕੀਤਾ ਗਿਆ ਸੰਸਕਾਰ ਵੇਲੇ ਹਜ਼ਾਰਾਂ ਸਿੱਖ ਸੰਗਤਾਂ ਹਾਜਰ ਸਨ ਸਾਰੇ ਸ਼ਹੀਦ ਸਿੱਖਾਂ ਦਾ ਸੰਸਕਾਰ ਇਕੋ ਜਗਾ ਇਕੱਠਾ ਹੀ ਕੀਤਾ ਗਿਆ ਨਨਕਾਣਾ ਸਾਹਿਬ ਵਿੱਚ ਪਾਪੀ ਮਹੰਤ ਨੇ ਬੇਹਦ ਗੁਨਾਹ ਕੀਤੇ ਸਨ ਲੋਕਾਂ ਦਾ ਕਹਿਣਾ ਤਾਂ ਇਹ ਸੀ ਕਿ ਸ਼ਹੀਦਾਂ ਨੇ ਆਪਣੇ ਖੂਨ ਨਾਲ ਨਨਕਾਣਾ ਸਾਹਿਬ ਵਿੱਚ ਕੀਤੇ ਪਾਪ ਆਪਣੇ ਖੂਨ ਨਾਲ ਧੋ ਦਿੱਤੇ |

11 ਮਾਰਚ ਨੂੰ ਪੁਲਿਸ ਦੀ ਇੱਕ ਟੁਕੜੀ ਨੇ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਨੂੰ ਘੇਰਾ ਪਾ ਲਿਆ ਉਥੇ ਝੱਬਰ ਤੇ ਉਸਦੇ ਸਾਥੀਆਂ ਨੂੰ ਗਿਰਫਤਾਰ ਕਰ ਲਿਆ ਗਿਆ ਅਤੇ |

ਉਹਨਾਂ ਦੇ ਉੱਤੇ ਚੋਰੀ ਡਾਕੇ ਦੇ ਝੂਠੇ ਕੇਸ ਪਾ ਕੇ ਉਹਨਾਂ ਨੂੰ ਸੱਤ ਸਾਲ ਇੱਕ ਹੋਰ ਕੇਸ ਦੇ ਵਿੱਚ ਅੱਠ ਸਾਲ ਕੁੱਲ 18 ਸਾਲ ਵਾਸਤੇ ਕੈਦ ਕਰ ਦਿੱਤਾ ਗਿਆ |

12 ਮਾਰਚ ਨੂੰ ਮੂਲ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਨੂੰ 3 ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ। ਇੰਜ ਹੀ ਲੱਖਾਂ ਸਿੰਘ ਨੂੰ ਵੀ ਗ੍ਰਿਫਤਾਰ ਕਰਕੇ ਉਸਦੇ ਉੱਤੇ ਝੂਠੇ ਕੇਸ ਪਾ ਕੇ ਕੈਦ ਦੀ ਸਜ਼ਾ ਦਿੱਤੀ ਗਈ ਹੋਰ ਕੇਸਾਂ ਵਿੱਚ ਤਾਰਾ ਸਿੰਘ ਠੇਠਰ ਤੇ ਤੇਜਾ ਸਿੰਘ ਭੁੱਚਰ ਨੂੰ ਵੀ ਕੈਦ ਕੀਤਾ ਗਿਆ ਅਤੇ ਤਰਤੀਬ ਵਾਰ 11 ਸਾਲ ਅਤੇ ਨੌ ਸਾਲ ਕੈਦ ਦੀ ਸਜ਼ਾ ਦਿੱਤੀ ਗਈ |

15 ਮਾਰਚ ਨੂੰ ਫੇਰ ਤੋਂ ਲਾਹੌਰ ਦਾ ਕਮਿਸ਼ਨ ਇੱਕ ਵੱਡੀ ਫੌਜ ਨਾਲ ਨਨਕਾਣਾ ਸਾਹਿਬ ਪੁੱਜ ਗਿਆ ਅਤੇ ਬਹੁਤ ਸਾਰੇ ਅਕਾਲੀ ਗਿਰਫਤਾਰ ਕਰ ਲਏ ਉਹਨਾਂ ਉੱਤੇ ਵੱਖ ਵੱਖ ਤਰਹਾਂ ਦੇ ਕੇਸ ਪਾ ਕੇ ਕੈਦ ਵਿੱਚੋਂ ਸੁੱਟ ਦਿੱਤਾ ਗਿਆ |

ਸਤੰਬਰ ਵਿੱਚ ਸਰਕਾਰ ਨੇ ਮਾਹੌਲ ਸੁਖਾਵਾਂ ਹੋਣ ਅਤੇ ਪਹਿਲਾਂ ਗੁਰਦੁਆਰਾ ਬਿੱਲ ਦੇ ਤਿਆਰ ਹੋਣ ਦੇ ਬਹਾਨੇ ਤੇ ਕਰਤਾਰ ਸਿੰਘ ਝੱਬਰ ਤੇਜਾ ਸਿੰਘ ਭੁੱਚਰ ਦੇ ਬਹੁਤ ਸਾਰੇ ਉਹ ਸਿੱਖ ਆਗੂ ਅਤੇ ਵਰਕਰਾਂ ਨੂੰ ਰਿਹਾ ਕਰ ਦਿੱਤਾ |

ਸਰਕਾਰ ਦੇ ਨਾਲ ਨਾ ਮਿਲ ਵਰਤਨ ਕਰਨ ਦਾ ਮਤਾ ਪਾਸ ਕਰਵਾਉਣ ਵਾਸਤੇ ਸਿੱਖਾਂ ਨੂੰ ਉਕਸਾਉਣ ਵਿੱਚ ਗਾਂਧੀ ਸਭ ਤੋਂ ਵੱਧ ਅੱਗੇ ਸੀ ਪਰ ਇਸ ਕਦਮ ਦਾ ਖਾਮਿਆਜਾ ਸਿੱਖਾਂ ਨੂੰ ਭੁਗਤਣਾ ਪਿਆ ਇਸ ਦਿਨ ਤੋਂ 1947 ਤੱਕ ਅੰਗਰੇਜਾਂ ਨੇ ਸਿੱਖਾਂ ਨਾਲ ਹਮੇਸ਼ਾ ਜਿਆਦਤੀ ਕੀਤੀ ਦੂਜੇ ਪਾਸੇ ਮੁਸਲਮਾਨਾਂ ਨੇ ਅੰਗਰੇਜ਼ ਸਰਕਾਰ ਨਾਲ ਮਿਲਵਰਤਣ ਬਣਾਈ ਰੱਖਿਆ ਅਤੇ ਹਰ ਮੌਕੇ ਤੇ ਮਦਦ ਹਾਸਲ ਕੀਤੀ |

 

ਉਧਰ ਦੂਜੇ ਪਾਸੇ ਮਹੰਤ ਨਰਾਇਣ ਦਾਸ ਦਾ ਮੁਕਦਮਾ 5 ਅਪਰੈਲ 1921 ਨੂੰ ਸ਼ੁਰੂ ਹੋਇਆ ਮਹੰਤ ਨੇ ਆਪਣੇ ਬੰਦਿਆ ਰਾਹੀਂ ਗਵਾਹਾਂ ਨੂੰ ਚੋਖਿਆ ਰਕਮਾਂ ਦੀ ਪੇਸ਼ਕਸ਼ ਕੀਤੀ ਪਰ ਫੇਰ ਵੀ ਬੋਹਤੇ ਗਵਾਹ ਨਾ ਮੁਕਵਾ ਸਕਿਆ ਮਹੰਤ ਦਾ ਇੱਕ ਸਾਥੀ ਜੋਗੀ ਹਰੀਨਾਥ ਸਿੱਖਾ ਦੇ ਹੋਏ ਕਤਲ ਦਾ ਗਵਾਹ ਬਣ ਗਿਆ |

ਅਤੇ ਤਿੰਨ ਅਗਸਤ 1921 ਨੂੰ ਬਿਆਨ ਦੇ ਕੇ ਸਾਰੀ ਘਟਨਾ ਦੀ ਜਾਣਕਾਰੀ ਜੱਜ ਨੂੰ ਦਿੱਤੀ ਉਸਨੇ ਦੱਸਿਆ ਕਿ ਕਤਲੇਆਮ ਵਿੱਚ ਮਹੰਤ ਦੇ 30 40 ਬੰਦੇ ਸ਼ਾਮਿਲ ਸਨ |

ਰਿਹਾਨ ਤੇ ਰਾਂਝਾ ਬਦਮਾਸ਼ ਕੰਧ ਤੇ ਚੜ ਕੇ ਗੋਲੀਆਂ ਚਲਾਉਂਦੇ ਰਹੇ ਲਾਲ ਦਾਸ ਗੋਮੀ ਗੁਰਮੁਖ ਦਾਸ ਪਿਆਰਾ ਦਾਸ ਤੇ ਛੇ ਸੱਤ ਪਠਾਣ ਵੀ ਹਥਿਆਰਾਂ ਦੇ ਨਾਲ ਆ ਗਏ |

ਭਾਗ ਸਿੰਘ ਅਮਲੀ ਤੇ ਜਗਨਨਾਥ ਪਿਸਤੌਲਾਂ ਫੜ ਕੇ ਚੜ ਆਏ ਵਿਸਾਖਾ ਸਿੰਘ ਵੀ ਬੰਦੂਕ ਲੈ ਕੇ ਆ ਗਿਆ |

ਮਹੰਤ ਭੂਰੇ ਰੰਗ ਦੀ ਘੋੜੀ ਤੇ ਸਵਾਰ ਸੀ ਮਹੰਤ ਦੇ ਕਹਿਣ ਤੇ ਸਿੱਖਾਂ ਦਾ ਕਤਲੇਆਮ ਸ਼ੁਰੂ ਹੋ ਗਿਆ ਇਨੇ ਵਿੱਚ ਕੁਝ ਹੋਰ ਸਿੱਖ ਵੀ ਗੁਰਦੁਆਰੇ ਆਉਂਦੇ ਦਿਸੇ ਮਹੰਤ ਨੇ ਹੁਕਮ ਦਿੱਤਾ ਕਿ ਇਹਨਾਂ ਨੂੰ ਵੀ ਮਾਰ ਦਿਓ ਜਦ ਬਾਹਰ ਵਾਲੇ ਸਾਰੇ ਸਿੱਖ ਮਾਰ ਦਿੱਤੇ ਗਏ ਤਾਂ ਚੌਖੰਡੀ ਵਿੱਚ ਲੁਕੇ ਹੋਏ ਸਿੱਖਾਂ ਨੂੰ ਦਰਵਾਜੇ ਦੀਆਂ ਮੋਰੀਆਂ ਵਿੱਚੋਂ ਗੋਲੀਆਂ ਚਲਾ ਕੇ ਮਾਰ ਦਿੱਤਾ ਗਿਆ |

ਇਕ 12 ਸਾਲ ਦੇ ਬੱਚੇ ਨੂੰ ਛੱਡ ਕੇ ਸਾਰੇ ਸਿੱਖ ਮਾਰ ਦਿੱਤੇ ਗਏ ਫਿਰ ਇਹਨਾਂ ਦੀਆਂ ਲਾਸ਼ਾਂ ਅਤੇ ਜਖਮੀਆਂ ਨੂੰ ਧੂ ਕੇ ਸਾੜਨ ਵਾਸਤੇ ਲਿਆਂਦਾ ਗਿਆ ਜਖਮੀਆਂ ਨੂੰ ਪਠਾਣ ਤੇ ਆਤਮਾ ਰਾਮ ਨੇ ਝੱਟ ਵੱਢ ਸੁੱਟਿਆ ਬਲਦੀ ਅੱਗ ਵਿੱਚੋਂ ਚਾਰ ਸਿੱਖ ਉੱਠ ਕੇ ਨਿਕਲੇ ਉਹਨਾਂ ਨੂੰ ਛਵੀਆਂ ਮਾਰ ਕੇ ਮਾਰ ਦਿੱਤਾ ਗਿਆ |

ਅਤੇ ਮਹੰਤ ਨੇ ਕਿਹਾ ਕਿ ਸਿਰਫ ਤਿੰਨ ਸਿੱਖਾਂ ਅਤੇ ਇੱਕ ਸੰਤ ਰਾਮ ਦੀ ਲਾਸ਼ ਛੱਡ ਕੇ ਬਾਕੀ ਸਾਰੀਆਂ ਫੂਕ ਦਿਓ 150 ਲਾਸ਼ਾਂ ਨੂੰ ਸਾੜਨ ਵਾਸਤੇ ਲੱਕੜਾਂ ਥੋੜੀਆਂ ਸਨ ਕਿਰਪਾ ਰਾਮ ਮਹੰਤ ਦਾ ਗੁਰਭਾਈ ਅਤੇ ਬਾਘੀ ਰਾਮ ਬਾਹਰ ਜਾ ਕੇ ਹੋਰ ਲੱਕੜਾਂ ਲੈ ਆਏ ਇਸ ਮਗਰੋਂ ਮਹੰਤ ਅਤੇ ਬਾਕੀ ਜਣੇ ਬੈਠ ਕੇ ਸ਼ਰਾਬ ਪੀਣ ਲੱਗ ਪਏ |

ਉਸ ਨੇ ਇਹ ਵੀ ਦੱਸਿਆ ਕਿ ਮਹੰਤ ਦੇ ਬੰਦਿਆਂ ਨੇ ਕਈ ਗਵਾਹਾਂ ਨੂੰ ਰਿਸ਼ਵਤ ਦਿੱਤੀ ਹੈ ਸਾਰਿਆਂ ਨੂੰ ਇੱਕ ਇੱਕ ਹਜ਼ਾਰ ਰੁਪਏ ਮਿਲੇ ਹਨ ਨਨਕਾਣੇ ਦੇ ਮੁਕਾਮੀ ਗਵਾਹਾ ਨੂੰ 500 ,400 ਅਤੇ 300 ਰੂਪਏ ਮਿਲੇ ਹਨ |

ਇਸੇ ਕਰਕੇ ਅਮਰ ਸਿੰਘ ਪਟਵਾਰੀ ਤੀਰਥ ਸਿੰਘ ਅਤੇ ਗੁਰਾ ਦਿੱਤਾ ਮੁੱਕਰ ਗਏ ਹਨ ਮੈਂ ਇਹ ਬਿਆਨ ਪਹਿਲਾਂ ਵੀ ਦੇਣ ਲੱਗਾ ਸੀ ਪਰ ਮਹੰਤ ਨੇ ਮੇਰੇ ਤਰਲੇ ਕੀਤੇ ਤੇ ਉਸਦੇ ਵਕੀਲ ਨੇ ਵੀ ਰੋਕਿਆ ਮੈਂ ਵੀ ਸੋਚਿਆ ਕਿ ਜੇ ਮੈਂ ਬਿਆਨ ਦਿੱਤਾ ਤਾਂ ਮਹੰਤ ਦੇ ਬੰਦੇ ਮੈਨੂੰ ਜਿਉਂਦਿਆਂ ਨਹੀਂ ਛੱਡਣਗੇ |

ਸੈਸ਼ਨ ਅਦਾਲਤ ਵੱਲੋਂ 12 ਅਕਤੂਬਰ 1921 ਨੂੰ ਮਹੰਤ ਅਤੇ ਉਸਦੇ ਸੱਤ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਅੱਠ ਨੂੰ ਉਮਰ ਕੈਦ 16 ਨੂੰ ਸੱਤ ਸਾਲ ਦੀ ਕੈਦ ਕੀਤੀ ਗਈ ਅਤੇ 16 ਨੂੰ ਬਰੀ ਕੀਤਾ ਗਿਆ ਬਾਅਦ ਵਿੱਚ ਹਾਈ ਕੋਰਟ ਨੇ ਤਿੰਨ ਮਾਰਚ 1922 ਨੂੰ ਮਹੰਤ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਬਾਕੀ ਵਿੱਚੋਂ ਸਿਰਫ ਤਿੰਨ ਨੂੰ ਫਾਂਸੀ ਅਤੇ ਦੋ ਨੂੰ ਉਮਰ ਕੈਦ ਦਿੱਤੀ ਅਤੇ ਬਾਕੀ ਸਾਰਿਆਂ ਨੂੰ ਬਰੀ ਕਰ ਦਿੱਤਾ ਗਿਆ |

ਅੰਗਰੇਜ ਜੱਜ ਨੇ ਮਹੰਤ ਤੋਂ ਪੈਸੇ ਲੈ ਕੇ ਉਸ ਦੀ ਸਜ਼ਾ ਵੀ ਘੱਟ ਕਰ ਦਿੱਤੀ ਗਈ ਹਾਈ ਕੋਰਟ ਦੇ ਅੰਗਰੇਜ਼ ਜੱਜ ਨੇ ਲਿਖਿਆ ਕਿ ਮਹੰਤ ਨੂੰ ਹੱਕ ਪਹੁੰਚਦਾ ਸੀ ਕਿ ਉਹ ਆਪਣੀ ਹਿਫਾਜ਼ਤ ਵਾਸਤੇ ਕਦਮ ਉਠਾਵੇ ਉਹ ਨਿਰਾਸਤਾ ਅਤੇ ਮਜਲੂਮੀਅਤ ਦੇ ਡੂੰਗੇ ਅਹਿਸਾਸ ਦਾ ਸ਼ਿਕਾਰ ਹੋ ਗਿਆ ਸੀ |

ਅਤੇ ਇਹ ਹੈਰਾਨੀ ਵਾਲੀ ਗੱਲ ਨਹੀਂ ਕਿ ਉਸਦਾ ਦਿਮਾਗੀ ਸੰਤੁਲਨ ਹੀ ਜਾਂਦਾ ਰਿਹਾ ਅਤੇ ਉਸਨੇ ਇਹੋ ਜਿਹਾ ਕਾਰਾ ਕੀਤਾ ਕਿਹਾ ਜਾਂਦਾ ਹੈ |

ਕਿ ਇਸ ਜੱਜ ਨੇ ਮਹੰਤ ਤੋਂ ਚੋਖੀ ਵੱਡੀ ਰਿਸ਼ਵਤ ਲਈ ਸੀ ਮਹੰਤ ਨੇ ਬਹੁਤੀ ਕੈਦ ਦਿੱਲੀ ਦੀ ਜੇਲ ਵਿੱਚ ਅੰਗਰੇਜ਼ ਕੈਦੀਆਂ ਦੀ ਬੈਰਕ ਵਿੱਚ ਉਹਨਾਂ ਦੇ ਨਾਲ ਕੱਟੀ ਜਿੱਥੇ ਉਸ ਨੂੰ ਅੰਗਰੇਜਾਂ ਵਾਲੀਆਂ ਸਾਰੀਆਂ ਸਹੂਲਤਾਂ ਹਾਸਿਲ ਸਨ |

ਬਾਅਦ ਵਿੱਚ 1930 ਤੋਂ ਮਗਰੋਂ ਮਹੰਤ ਨਰੈਣੂ ਰਿਹਾ ਹੋ ਗਿਆ ਅਤੇ ਜਲੰਧਰ ਜਿਲੇ ਵਿੱਚ ਆਦਮਪੁਰ ਦੇ ਨੇੜੇ ਕਿਸੇ ਪਿੰਡ ਵਿੱਚ ਰਿਹਾ ਅਤੇ ਸਿੱਖਾਂ ਦੇ ਸਾਹਮਣੇ ਦਨਦਨਾਂਦਾ ਫਿਰਦਾ ਰਿਹਾ |

ਇਸ ਸਾਕੇ ਤੋਂ ਬਾਅਦ ਮਹਾਤਮਾ ਗਾਂਧੀ ਲਾਲਾ ਲਾਜਪਤ ਰਾਏ ਅਤੇ ਹਿੰਦੂ ਸੰਗਠਨਾਂ ਨੇ ਆਪਣੀ ਆਪਣੀ ਰਾਜਨੀਤੀ ਕੀਤੀ ਉਸ ਦੇ ਬਾਰੇ ਅਗਲੀ ਵੀਡੀਓ ਵਿੱਚ ਦੱਸਾਂਗੇ |

ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ।

ਨਨਕਾਣਾ ਸਾਹਿਬ ਦੇ ਸਾਕੇ ਮਗਰੋਂ ਮੁਸਲਮਾਨ ਆਗੂਆਂ ਨੇ ਸਿੱਖਾਂ ਨਾਲ ਭਰਪੂਰ ਹਮਦਰਦੀ ਕੀਤੀ ਅਤੇ ਹਰ ਤਰ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਦੂਜੇ ਪਾਸੇ ਕੁਝ ਹਿੰਦੂ ਆਗੂਆਂ ਨੇ ਵੀ ਸਿੱਖਾਂ ਨਾਲ ਹਮਦਰਦੀ ਦਾ ਇਜਹਾਰ ਕੀਤਾ ਪਰ ਬਹੁਤ ਸਾਰੇ ਹਿੰਦੂ ਆਗੂ ਅਤੇ ਹਿੰਦੂ ਪ੍ਰੈਸ ਨੇ ਸਿੱਖਾਂ ਦੇ ਖਿਲਾਫ ਜਹਿਰ ਵੀ ਉਗਲਿਆ

ਅਤੇ ਨਾਲ ਹੀ ਝੂਠੀਆਂ ਖਬਰਾਂ ਵੀ ਛਾਪੀਆਂ ਹਿੰਦੂ ਅਖਬਾਰਾਂ ਪ੍ਰਤਾਪ ਤੇ ਕੇਸਰੀ ਨੇ ਤਾਂ ਇਹ ਵੀ ਲਿਖਿਆ ਕਿ ਨਨਕਾਣਾ ਸਾਹਿਬ ਵਿੱਚ ਸ਼ਿਵਲਿੰਗ ਬਣਿਆ ਹੋਇਆ ਹੈ ਅਤੇ ਇਸ ਦਾ ਇੰਤਜ਼ਾਮ ਹਿੰਦੂਆਂ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ।

ਲਾਲਾ ਲਾਜਪਤ ਰਾਏ ਨੇ ਆਪਣੀ ਅਖਬਾਰ ਬੰਦੇ ਮਾਤਰਮ ਵਿੱਚ ਵੀ ਸਿੱਖਾਂ ਦੇ ਖਿਲਾਫ ਪ੍ਰਚਾਰ ਕੀਤਾ ਇਹ ਚਰਚਾ ਆਮ ਸੀ ਕਿ ਲਾਲਾ ਲਾਜਪਤ ਰਾਏ ਨੇ ਮਹੰਤ ਨਰਾਇਣ ਦਾਸ ਤੋਂ 3000 ਰੁਪਏ ਲੈ ਕੇ ਸਿੱਖਾਂ ਦੇ ਖਿਲਾਫ ਬਹੁਤ ਪ੍ਰਚਾਰ ਕੀਤਾ ਸੀ 23 ਮਾਰਚ 1921 ਨੂੰ ਸਨਾਤਨ ਧਰਮ ਪ੍ਰਤੀਨਿਧੀ ਸਭਾ ਪੰਜਾਬ ਲਾਹੌਰ ਨੇ ਵੀ ਨਨਕਾਣਾ ਸਾਹਿਬ ਗੁਰਦੁਆਰੇ ਕਮੇਟੀ ਨੂੰ ਗੁਰਦੁਆਰੇ ਵਿੱਚ ਹਿੰਦੂ ਤਸਵੀਰਾਂ ਅਤੇ ਬੁੱਤਾਂ ਬਾਰੇ ਖਤ ਲਿਖ ਕੇ ਅਜਿਹਾ ਕੁਝ ਹੀ ਆਖਿਆ

ਇਸ ਤੋਂ ਇਲਾਵਾ ਹੋਰ ਹਿੰਦੂ ਜਮਾਤ ਨੇ ਵੀ ਸਿੱਖਾਂ ਦੇ ਖਿਲਾਫ ਹਰਕਤਾਂ ਕੀਤੀਆਂ ਜਿਨਾਂ ਤੋਂ ਪਤਾ ਲੱਗਦਾ ਸੀ ਕਿ ਬਹੁਤ ਸਾਰੇ ਹਿੰਦੂ ਅੰਦਰੋਂ ਅੰਦਰੀ ਸਿੱਖਾਂ ਦੇ ਖਿਲਾਫ ਸਨ ਅਤੇ ਕਰਪਟ ਮਹੰਤ ਨਾਲ ਹਮਦਰਦੀ ਰੱਖਦੇ ਸਨ

16 ਨਵੰਬਰ 1921 ਦੇ ਬੰਦੇ ਮਾਤਰਮ ਵਿੱਚ ਲਾਲਾ ਲਾਜਵਤਰਾਏ ਨੇ ਲਿਖਿਆ ਜਿਸ ਸ਼ਖਸ ਨੇ ਆਪਣੇ ਪਿਤਾ ਕਿ ਸਰਮਾਇਆ ਕੋ ਸਾਧੂ ਕੋ ਖਿਲਾ ਦੀਆ ਅਬ ਉਸ ਕੇ ਨਾਮ ਕੇ ਮੰਦਰ ਗੁਰਦੁਆਰਾ ਨਹੀਂ ਮੈਂ ਜਾਇਦਾਦ ਵਾ ਆਮਦਨਾਓ ਕੇ ਅਖਤਿਆਰ ਕਾ ਝਗੜਾ ਹੋ ਰਹਾ ਹੈ

ਪੰਜਾਬ ਦਰਪਣ 23 ਨਵੰਬਰ 1921 ਹੋਰ ਤਾਂ ਹੋਰ ਗਾਂਧੀ ਨੇ ਵੀ ਅਜਿਹਾ ਬਿਆਨ ਦਿੱਤਾ ਜਿਸ ਵਿੱਚੋਂ ਸਾਫ ਲੱਗਦਾ ਸੀ ਕਿ ਗਾਂਧੀ ਇਹ ਨਹੀਂ ਸੀ ਮੰਨਦਾ ਕਿ ਮਹੰਤ ਨੇ ਸਿੱਖਾਂ ਦਾ ਬੇਵਜਹ ਕਤਲੇਆ ਕੀਤਾ ਸੀ ਪੰਜਾਬ ਦਰਪਣ ਨੌ ਮਾਰਚ 1921 ਗਾਂਧੀ ਮੁਤਾਬਿਕ ਸਿੱਖ ਬਿਨਾਂ ਮੁਕਾਬਲਾ ਨਹੀਂ ਮਾਰੇ ਗਏ ਹੋਣੇ ਅਜਿਹੇ ਟੋਲੇ ਦੇ 50 ਜਾਂ 100 ਬੰਦੇ ਗੁਰਦੁਆਰੇ ਦਾ ਕਬਜ਼ਾ ਲੈਣ ਜਾਂਦੇ ਹਨ ਬਹੁਤ ਤਸ਼ਦਦ ਸਹਾਰਦੇ ਹਨ ਪਰ ਆਪ ਤਸ਼ਦਤ ਨਹੀਂ ਕਰਦੇ ਫੇਰ ਵੀ ਜੇ ਪੰਜਾ ਜਾਂ 100 ਬੰਦਿਆਂ ਦੀ ਭੀੜ ਇੱਕ ਥਾਂ ਜਾਂਦੀ ਹੈ ਤਾਂ ਗੁਰਦੁਆਰੇ ਦਾ ਰਖਵਾਲਾ ਇਸ ਤੋਂ ਡਰਿਆ ਤਾਂ ਮਹਿਸੂਸ ਕਰਦਾ ਹੋਵੇਗਾ ਉਸਨੇ ਇਹ ਵੀ ਕਿਹਾ ਕਿ ਗੁਰਦੁਆਰਾ ਤੇ ਕਬਜ਼ੇ ਕਰਨ ਵਾਸਤੇ ਜੱਥੇ ਲਿਜਾਣ ਦੀ ਥਾਂ ਤੇ ਸਾਲਸੀ ਬੋਰਡ ਨਾਲ ਹੱਲ ਕਰੋ ਚਾਹ ਸਵਰਾਜ ਤੱਕ ਇਸ ਮਸਲਾ ਮੁਲਤਵੀ ਕਰ ਦਿਓ

( ਗਾਂਧੀ ਕੁਲੈਕਟਰ ਵਰਕਸ ,ਜਿਲਦ ਨੰਬਰ 19 ਸਫਾ 101 ਗਾਂਧੀ ਨੇ ਤਾਂ ਵਾਪਸ ਜਾ ਕੇ ਆਪਣੇ ਪਰਚੇ ਨਵਜੀਵਨ ਦੇ 13 ਮਾਰਚ 1921 ਦੇ ਪਰਚੇ ਵਿੱਚ ਇਹ ਵੀ ਲਿਖਿਆ ਮੈਂ ਅੱਜ ਤੱਕ ਉਹਨਾਂ ਸਿੱਖਾਂ ਨੂੰ ਹਿੰਦੂਆਂ ਦਾ ਫਿਕਰ ਆ ਸਮਝਦਾ ਰਿਹਾ ਸੀ ਪਰ ਉਹਨਾਂ ਦੇ ਆਗੂ ਸਮਝਦੇ ਹਨ ਕਿ ਉਹ ਇੱਕ ਅਲੱਗ ਧਰਮ ਹਨ ਧਰਮ ਪ੍ਰਤਿਨਿਧੀ ਸਭਾ ਪੰਜਾਬ ਲਾਹੌਰ ਨੇ ਵੀ ਨਨਕਾਣਾ ਸਾਹਿਬ ਗੁਰਦੁਆਰਾ ਕਮੇਟੀ ਨੂੰ ਗੁਰਦੁਆਰੇ ਵਿੱਚ ਹਿੰਦੂ ਤਸਵੀਰਾਂ ਅਤੇ ਬੁੱਤਾਂ ਬਾਰੇ ਖਤ ਲਿਖ ਕੇ ਅਜਿਹਾ ਕੁਝ ਹੀ ਆਖਿਆ ਸੀ

ਗਾਂਧੀ ਵੱਲੋਂ ਸਿੱਖਾਂ ਨੂੰ ਨਾ ਮਿਲਵਰਤਨ ਵੱਲ ਤੋਰਨਾ ਗਾਂਧੀ ਨੇ ਨਨਕਾਣਾ ਸਾਹਿਬ ਤੇ ਮਾਮਲੇ ਵਿੱਚ ਵੀ ਸਿੱਖਾਂ ਨੂੰ ਗਲਤ ਪਾਸੇ ਵੱਲ ਤੋਰਿਆ ਉਸਨੇ ਨਨਕਾਣਾ ਸਾਹਿਬ ਕੇ ਸਬੰਧੀ ਪੜਤਾਲ ਕਰਨ ਵਾਲੀ ਕਮੇਟੀ ਵਿੱਚ ਸ਼ਾਮਿਲ ਹੋਣ ਵਾਸਤੇ ਸ਼ਰਤ ਰੱਖੀ ਕਿ ਅਕਾਲੀ ਦਲ ਸਰਕਾਰ ਨਾਲ ਨਾ ਮਿਲਵਰਤਨ ਕਰੇ

ਪੰਜਾਬ ਡਰਪਣ 16 ਮਾਰਚ 1921 ਇਸ ਤੇ ਅਕਾਲੀਆਂ ਨੇ ਛੇ ਮਾਰਚ 1921 ਦੇ ਦਿਨ ਸਰਕਾਰ ਦੇ ਨਾਲ ਸ਼ਹੀਦਾਂ ਦੇ ਮੁੱਖਦਮੇ ਬਾਰੇ ਨਾਮ ਮਿਲਵਰਤਨ ਕਰਨ ਦਾ ਐਲਾਨ ਕਰ ਦਿੱਤਾ ਇਸ ਦੀ ਮੁਖਾਲਫਤ ਕਰਤਾਰ ਸਿੰਘ ਝੱਬਰ ਹਰਬੰਸ ਸਿੰਘ ਅਟਾਰੀ ਤੇ ਪ੍ਰੋਫੈਸਰ ਜੋਤ ਸਿੰਘ ਨੇ ਕੀਤੀ ਨਾ ਮਿਲਵਰਤਨ ਦਾ ਮਤਾ ਪਾਸ ਹੋਣ ਮਗਰੋਂ ਇਹ ਆਗੂ ਅਸਤੀਫਾ ਦੇ ਗਏ ਅਕਾਲੀ ਮੋਰਚੇ ਤੇ ਝੱਬਰ ਸਫਾ 133 ਦੂਜੇ ਲਾਸਾਂ ਵਿੱਚ ਸਿੱਖ ਆਗੂਆਂ ਵਿੱਚ ਪਹਿਲੀ ਫੁੱਟ ਗਾਂਧੀ ਦੀ ਹੀ ਦੇਣ ਸੀ

ਅਕਾਲੀਆਂ ਵੱਲੋਂ ਨਾ ਮਿਲਵਰਤਨ ਕਰਨ ਦਾ ਮਤਾ 8 ਮਾਰਚ 1921 ਦੀ ਸ਼ਾਮ ਨੂੰ ਗਾਂਧੀ ਨੂੰ ਲੁਧਿਆਣਾ ਵਿੱਚ ਮਿਲ ਗਿਆ ਤੇ ਅਗਲੀ ਸਵੇਰ ਨੂੰ ਉਸਨੇ 71 ਨੇ ਇਸ ਦਾ ਜਵਾਬ ਵੀ ਦੇ ਦਿੱਤਾ ਹੁਣ ਜੀ ਤਾਂ ਗਾਂਧੀ ਜਾਂ ਕਾਂਗਰਸ ਨੇ ਨਨਕਾਣਾ ਸਾਹਿਬ ਦੀ ਸਾਕੇ ਬਾਰੇ ਜਰਾ ਵੀ ਰੋਲ ਅਦਾ ਨਹੀਂ ਕੀਤਾ

ਬਹੁਤ ਸਾਰੇ ਸਿੱਖ ਆਗੂਆਂ ਨੇ ਨਾਮ ਮਿਲ ਵਰਤਣ ਦੇ ਮਤੇ ਦੀ ਮੁਖਾਰਫਤ ਕੀਤੀ ਨਾਇਕ ਅਖਬਾਰ ਨੇ 15 ਮਾਰਚ ਨੂੰ ਇਸ ਦੇ ਨਤੀਜਿਆਂ ਬਾਰੇ ਖਬਰਦਾਰ ਵੀ ਕੀਤਾ ਸੀ ਪਰ ਸ਼੍ਰੋਮਣੀ ਕਮੇਟੀ ਤੇ ਕਾਬਜ ਧੜੇ ਨੇ ਉਹਨਾਂ ਦੀ ਪਰਵਾਹ ਨਾ ਕੀਤੀ ਜਿਸ ਦਾ ਖਾਮਿਆਜਾ ਬਾਅਦ ਵਿੱਚ ਭੁਗਤਣਾ ਪਿਆ

ਅਠ ਮਾਰਚ 1921 ਦੇ ਵਿੱਚ ਗਵਰਨਰ ਪੰਜਾਬ ਨੇ ਸਿੱਖ ਆਗੂਆਂ ਦੀ ਇੱਕ ਮੀਟਿੰਗ ਲਾਹੌਰ ਵਿੱਚ 26 ਅਤੇ ਨਾ ਮਿਲਵਰਤਨ ਦਾ ਮਤਾ ਵਾਪਿਸ ਲੈਣ ਵਾਸਤੇ ਆਖਿਆ ਪਰ ਜਦੋਂ ਅਕਾਲੀ ਆਗੂਆਂ ਨੇ ਨਾ ਕਰ ਦਿੱਤੀ ਤਾਂ ਸਰਕਾਰ ਨੇ ਇੱਕ ਐਲਾਨ ਜਾਰੀ ਕਰ ਦਿੱਤਾ ਕਿ ਕੋਈ ਜੱਥਾ ਕਿਸੇ ਗੁਰਦੁਆਰੇ ਤੇ ਕਬਜ਼ਾ ਨਾ ਕਰੇ ਕੋਈ ਵੀ ਸ਼ਖਸ ਅੱਠ ਇੰਚ ਤੋਂ ਵੱਡੀ ਕਿਰਪਾਨ ਜਾਂ ਟਪੂਆ ਨਹੀਂ ਰੱਖ ਸਕਦਾ ਹਾਲਾਂਕਿ ਝੰਬਰ ਨਾ ਮਿਲਵਰਤਨ ਦੇ ਮਤੇ ਦੇ ਖਿਲਾਫ ਸੀ ਪਰ ਉਹ ਵੀ ਇਹਨਾਂ ਪਾਬੰਦੀਆਂ ਨੂੰ ਮੰਨਣ ਵਾਸਤੇ ਤਿਆਰ ਨਹੀਂ ਸੀ ਝੱਬਰ ਉਚਰ ਤਾਰਾ ਸਿੰਘ ਠੇਠਰ ਲੱਖਾ ਸਿੰਘ ਅਤੇ ਹੋਰ ਖਾੜਕੂ ਸਿੰਘਾਂ ਨੇ ਸਰਕਾਰ ਦੇ ਇਸ ਐਲਾਨ ਦੀ ਪਰਵਾਹ ਨਾ ਕੀਤੀ

 

ਅਤੇ ਗਾਂਧੀ ਨੇ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਵੀ ਜਾਰੀ ਕਰਵਾਇਆ ਗਾਂਧੀ ਦਾ ਅਸਰ ਕੁਝ ਅਕਾਲੀ ਤੇ ਇਨਾ ਹੋ ਗਿਆ ਸੀ ਕਿ ਸ਼੍ਰੋਮਣੀ ਕਮੇਟੀ ਨੇ 10 ਮਈ 1921 ਦੀ ਮੀਟਿੰਗ ਵਿੱਚ ਪਾਸ ਕੀਤਾ ਕਿ ਨੌਜਵਾਨ ਤੋਂ ਗੁਰੂ ਗ੍ਰੰਥ ਸਾਹਿਬ ਤੇ ਰੁਮਾਲੇ ਸਿਰਫ ਸੁਬਦੇਸ਼ੀ ਖੱਦਰ ਦੇਹੀ ਹੋਣਗੇ ਅਤੇ ਕੜਾ ਪ੍ਰਸ਼ਾਦ ਵਿੱਚ ਖੰਡ ਦੀ ਥਾਂ ਤੇ ਸਵਦੇਸ਼ੀ ਖੰਡਰ ਵਰਤੀ ਜਾਵੇਗੀ ਇਸ ਸਬੰਧੀ ਅਕਾਲ ਤਖਤ ਸਾਹਿਬ ਦੇ ਨਾਂ ਤੇ ਹੁਕਮਨਾਮਾ ਵੀ ਜਾਰੀ ਕੀਤਾ ਗਿਆ ਫਿਰ ਇਸ ਹੁਕਮਨਾਮੇ ਦੇ ਇਤਿਹਾਸ ਛਾਪ ਕੇ ਵੀ ਵੰਡੇ ਗਏ.

ਯਾਲਟਾ ਸੰਧੀ | yalta conference 1945

hemkunt sahib da itihas

history of kohinoor diamond

meaning of khalsa raj

ਅਕਾਲੀ ਬਾਬਾ ਹਨੂੰਮਾਨ ਸਿੰਘ ਦੀ ਵੀਰ ਗਾਥਾ

ਐਰਾ ਗੇਰਾ ਨੱਥੂ ਖੈਰਾ ਦਾ ਸਹੀ ਅਰਥ

Top 100 punjabi quotes for life

 


Spread the love

Leave a Comment