kohinoor heera history in punjabi

Spread the love

kohinoor heera history in punjabi – ਅੱਜ ਅਸੀ ਗੱਲ ਕਰਾਂਗੇ ਉਸ ਹੀਰੇ ਦੀ, ਜੋ ਕਦੇ ਪੰਜਾਬ ਦੀ ਸ਼ਾਨ ਹੁੰਦਾ ਸੀ . ਉਹ ਹੀਰਾ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਆਪਣੀ ਸੱਜੀ ਬਾਂਹ ਤੇ ਬੰਨ ਕੇ ਰੱਖਦੇ ਸੀ . 5 ਹਜਾਰ ਸਾਲ ਪੁਰਾਣਾ ਇਹ ਹੀਰਾ ਪਹਿਲੀ ਵਾਰ ਕਿੱਥੇ ਮਿਲਿਆ ਸੀ . ਕੌਣ ਸੀ, ਕੋਹੇਨੂਰ ਹੀਰੇ ਦਾ ਸਭ ਤੋਂ ਪਹਿਲਾ ਮਾਲਕ , ਕੋਹੇਨੂਰ ਨਾਮ ਕਿਸਨੇ ਦਿੱਤਾ ਇਸ ਹੀਰੇ ਨੂੰ, ਇਸ ਨੂੰ ਪਾਉਣ ਲਈ ਕਿੰਨੀਆਂ ਜੰਗਾਂ ਹੋਈਆਂ , ਕਿੰਨੇ ਬਾਦਸ਼ਾਹਾਂ ਦੇ ਕਤਲ ਹੋਏ ਕਿੰਨੇ ਧੋਖੇ ਹੋਏ ਕਿੰਨੇ ਲੋਕਾਂ ਦੀ ਕਿਸਮਤ ਇਸ ਹੀਰੇ ਨੇ ਚਮਕਾਈ ,ਤੇ ਕਿੰਨੇ ਲੋਕਾਂ ਨੂੰ ਇਸ ਕੋਹੇਨੂਰ ਹੀਰੇ ਨੇ ਬਰਬਾਦ ਕੀਤਾ ,ਮਹਾਰਾਜਾ ਰਣਜੀਤ ਸਿੰਘ ਕੋਲ ਕਿਵੇਂ ਪਹੁੰਚਿਆ ਇਹ ਹੀਰਾ ,ਤੇ ਅੰਗਰੇਜ਼ ਕਿਵੇਂ ਪੰਜਾਬ ਤੋਂ ਲੈ ਗਏ ਕੋਹੇਨੂਰ ਹੀਰਾ ,ਕਈ ਇਤਿਹਾਸਕਾਰ ਕੋਹੇਨੂਰ ਹੀਰੇ ਨੂੰ ਖੂਨੀ ਹੀਰਾ ਕਿਉਂ ਆਖਦੇ ਨੇ ਅੱਜ ਅਸੀ ਦਸਾਗੇ ਕੋਹੇਨੂਰ ਹੀਰੇ ਦਾ ਪੂਰਾ ਇਤਿਹਾਸ .ਇਤਿਹਾਸਕਾਰ ਦੱਸਦੇ ਨੇ ਕੋਹੇਨੂਰ ਹੀਰਾ ਅੱਜ ਤੋਂ ਤਕਰੀਬਨ 5 ਹਜਾਰ ਸਾਲ ਪਹਿਲਾਂ ਗੋਲ ਕੁੰਡਾ ਦੀਆਂ ਖਦਾਨਾਂ ਵਿੱਚੋ ਮਿਲਿਆ ਸੀ .

kohinoor heera history in punjabi

ਗੋਲਕੁੰਡਾ ਅੱਜ ਦੇ ਸਮੇ ਆਂੰਧਰਾ ਪ੍ਰਦੇਸ਼ ਤੇ ਤਿਲੰਗਾਨਾ ਦੇ ਇਲਾਕੇ ਵਿੱਚ ਹੈ,ਉਦੋਂ ਇੱਥੇ ਕੱਤਿਆ ਦਾ ਰਾਜ ਹੁੰਦਾ ਸੀ . ਉੱਥੇ ਜਦੋਂ ਇਹ ਹੀਰਾ ਨਿਕਲਿਆ ਸੀ . ਤਾਂ ਅੱਜ ਦੇ ਹੀਰੇ ਨਾਲੋ ਤਕਰੀਬਨ ਚਾਰ ਪੰਜ ਗੁਣਾ ਵੱਡਾ ਸੀ . ਉਦੋ ਇਹ ਹੀਰਾ 793 ਕੈਰਟ ਦਾ ਸੀ . ਤੇ ਅੱਜ ਕੋਹੇਨੂਰ ਹੀਰਾ ਤਕਰੀਬਨ 106 ਕੈਰਟ ਦਾ ਹੈ,ਇਹ ਇਨਾ ਵੱਡਾ ਹੀਰਾ ਛੋਟਾ ਕਿਵੇ ਹੋ ਗਿਆ , ਇਸਦਾ ਪੂਰਾ ਇਤਿਹਾਸ ਤੁਹਾਨੂੰ ਦੱਸਾਂਗੇ , ਕਿੱਥੋਂ ਕਿੱਥੋਂ ਹੁੰਦਾ ਇਹ ਕਿਵੇਂ ਅੱਜ ਇੰਗਲੈਂਡ ਪਹੁੰਚ ਗਿਆ , ਜਦੋਂ ਇਹ ਹੀਰਾ ਮਿਲਿਆ ਸੀ .

ਉਸ ਸਮੇ ਕਾਕੱਤਿਆ ਉੱਥੇ ਰਾਜ ਕਰਦੇ ਸੀ . ਇਨਾ ਵੱਡਾ ਇੱਕ ਚਮਕਦਾਰ ਹੀਰਾ ਜਦੋਂ ਲੋਕਾਂ ਨੂੰ ਮਿਲਿਆ , ਤਾਂ ਉਹਨਾਂ ਨੇ ਇਹ ਹੀਰਾ ਭੱਦਰ ਕਾਲੀ ਮਾਤਾ ਦੇ ਮੰਦਰ ਵਿੱਚ ਇੱਕ ਮੂਰਤੀ ਦੀ ਖੱਬੀ ਅੱਖ ਵਿੱਚ ਲਗਾ ਦਿੱਤਾ ,ਉਥੇ ਇਹ ਹੀਰਾ ਬਹੁਤ ਸਮਾ ਲੱਗਿਆ ਰਿਹਾ , ਉਸ ਤੋਂ ਬਾਦ ਆਇਆ ਖਿਲਜੀ ਕੋਲ ਖਿਲਜੀ ਨੇ ਜਦੋਂ ਭਾਰਤ ਤੇ ਹਮਲਾ ਕੀਤਾ ਤਾਂ ਉਹ ਆਪਦੇ ਕਮਾਂਡਰ ਮਲਿਕ ਕਫੂਰ ਨੂੰ ਭੇਜਦਾ ਹੈ .ਕਾਕਤਿਆ ਕੋਲ ਇਹ ਅਲਾਉਦੀਨ ਦਾ ਸਭ ਤੋਂ ਖਾਸ ਬੰਦਿਆਂ ਵਿੱਚੋ ਇੱਕ ਸੀ . ਤੇ ਸਭ ਤੋਂ ਵੱਧ ਭਰੋਸਾ ਉਹ ਮਲਿਕ ਕਫੂਰ ਤੇ ਕਰਦਾ ਸੀ .

ਮਲਿਕ ਕਫੂਰ ਫਿਰ ਆਉਂਦਾ ਹੈ, ਕਾਕੱਤਿਆਂ ਦੇ ਰਾਜ ਵਿੱਚ,ਉਥੇ ਆ ਕੇ ਫਿਰ ਉਹ ਲੁੱਟ ਖੋਹ ਮਚਾਉਂਦਾ ਹੈ . ਅਸੀ ਅਕਸਰ ਇਤਿਹਾਸ ਦੀਆਂ ਕਿਤਾਬਾਂ ਵਿੱਚ ਅਕਸਰ ਪੜਦੇ ਹਾਂ . ਕਿ ਬਾਬਰ ਨੇ ਇੰਨੇ ਮੰਦਰ ਤੋੜੇ ਹੈ . ਉਸ ਸਮੇ ਮੰਦਰ ਕਿਉਂ ਤੋੜਦੇ ਸੀ . ਕਿਉਕਿ ਸਭ ਤੋਂ ਜਿਆਦਾ ਖਜ਼ਾਨਾ ਮੰਦਰਾਂ ਵਿੱਚ ਹੁੰਦਾ ਸੀ . ਅਲਾਉਦੀਨ ਖਿਲਜੀ ਦਾ ਸੈਨਾਪਤੀ ਕਫੂਰ ਜਦੋਂ ਮੰਦਰ ਵਿੱਚ ਲੁੱਟ ਖੋਹ ਮਚਾ ਕੇ ਉਥੋਂ ਵਾਪਸ ਮੁੜ ਰਿਹਾ ਸੀ . ਤਾਂ ਉਸਦੀ ਨਜ਼ਰ ਮੂਰਤੀ ਦੀ ਅੱਖ ਵਿੱਚ ਜੜੇ ਇੱਕ ਚਮਕ ਰਹੇ ਉਸ ਹੀਰੇ ਤੇ ਪੇਂਦੀ ਹੈ .

ਉਹ ਹੀਰਾ ਇਸ ਤਰਾ ਲੱਗ ਰਿਹਾ ਸੀ . ਜਿਵੇ ਕੋਈ ਸੂਰਜ ਹੋਵੇ ਉਸ ਹੀਰੇ ਦੀ ਰੌਸ਼ਨੀ ਨਾਲ ਪੂਰਾ ਮੰਦਰ ਚਮਕ ਰਿਹਾ ਸੀ . ਕਫੂਰ ਮੂਰਤੀ ਦੀ ਅੱਖ ਵਿੱਚੋ ਹੀਰਾ ਕੱਢਦਾ ਹੈ . ਤੇ ਬਾਕੀ ਲੁੱਟੇ ਹੋਏ ਮਾਲ ਦੇ ਨਾਲ ਲੈ ਜਾਂਦਾ ਹੈ . ਉਹ ਹੀਰਾ ਹੁਣ ਅਲਾਉਦੀਨ ਖਿਲਜੀ ਦੀ ਕਿਸਮਤ ਨਾਲ ਜੁੜ ਜਾਂਦਾ ਹੈ . ਇਸ ਹੀਰੇ ਦੀ ਲੁੱਟ ਤੋਂ ਤਕਰੀਬਨ ਛੇ ਸਾਲ ਬਾਅਦ ਹੀ ਅਲਾਉਦੀਨ ਖਿਲਜੀ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਹੈ . ਕਈ ਇਤਿਹਾਸਕਾਰ ਲਿਖਦੇ ਹਨ . ਕੀ ਖਿਲਜੀ ਦਾ ਕਤਲ ਕਫੂਰ ਨੇ ਹੀ ਕੀਤਾ ਸੀ .

 

ਪਰ ਇਹ ਹੀਰਾ ਉਸ ਤੋਂ ਬਾਅਦ .ਮਲਿਕ ਕਫੂਰ ਕੋਲ ਆ ਜਾਂਦਾ ਹੈ,ਉਹ ਅਲਾਉਦੀਨ ਦਾ ਰਾਜ ਵੀ ਦਬ ਲੈਂਦਾ ਹੈ . ਤੇ ਤਕਰੀਬਨ ਚਾਰ ਪੰਜ ਸਾਲਾਂ ਵਿੱਚ ਹੀ , ਇਨਾ ਵੱਡਾ ਰਾਜ ਖਿਲਜੀਆਂ ਦਾ ਢੈ ਢੇਰੀ ਹੋ ਜਾਂਦਾ ਹੈ .1320 ਵਿੱਚ ਖਿਲਜੀ ਸਲਤਨਤ ਦਾ ਅੰਤ ਹੋ ਜਾਂਦਾ ਹੈ . ਖਿਲਜੀਆਂ ਤੋਂ ਬਾਅਦ ਭਾਰਤ ਉਤੇ 93 ਸਾਲ ਤੁਗਲਕਾ ਨੇ ਰਾਜ ਕੀਤਾ. ਉਸਤੋ ਬਾਦ 31 ਸਾਲ ਸਈਅਦ ਰਾਜ ਕਰਦੇ ਨੇ ਫਿਰ ਆਉਂਦੇ ਨੇ ਲੋਧੀ ਲੁਧਿਆਣੇ ਦਾ ਨਾਮ ਲੋਧੀਆ ਦੇ ਨਾਮ ਤੋ ਪਿਆ ਸੀ .

ਇਹ ਤਿੰਨੋ ਤਕਰੀਬਨ 2067 ਸਾਲ ਰਾਜ ਕਰਦੇ ਹਨ . ਇਹਨਾ 2067 ਸਾਲਾਂ ਵਿੱਚ ਕੋਹੇਨੂਰ ਹੀਰਾ ਕਿਸਦੇ ਕੋਲ ਸੀ . ਇਤਿਹਾਸ ਵਿੱਚ ਇਸਦਾ ਕੋਈ ਜ਼ਿਕਰ ਨਹੀਂ ਹੈ . ਜਦੋ ਲੋਧੀਆਂ ਦਾ ਰਾਜ ਚੱਲ ਰਿਹਾ ਸੀ. ਭਾਰਤ ਅਤੇ ਲੋਧੀਆਂ ਦੇ ਰਾਜ ਨੂੰ ਖਤਮ ਕਰਨ ਵਾਸਤੇ 16ਵੀਂ ਸਦੀ ਵਿੱਚ ਬਾਬਰ ਆਉਂਦਾ ਹੈ, ਜੇੜਾ ਇਬਰਾਹਿਮ ਲੋਧੀ ਨੂੰ ਹਰਾ ਕੇ ਮੁਗਲ ਰਾਜ ਕਾਇਮ ਕਰਦਾ ਹੈ .

ਭਾਰਤ ਵਿੱਚ ਮੁਗਲਾਂ ਦਾ ਪੇਲਾ ਬਾਦਸ਼ਾਹ ਬਣਦਾ ਹੈ . ਪਾਣੀਪਤ ਵਿੱਚ ਇਬਰਾਹਿਮ ਲੋਧੀ ਨੂੰ ਹਰਾਕੇ ਬਾਬਰ ਨੇ ਆਪਣੇ ਪੁੱਤ ਹਮਾਯੂ ਨੂੰ ਆਗਰੇ ਭੇਜ ਦਿੱਤਾ, ਉਸਨੂੰ ਪਤਾ ਸੀ, ਲੋਧੀਆਂ ਦਾ ਖਜ਼ਾਨਾ ਆਗਰੇ ਵਿੱਚ ਹੈ .ਹਮਾਯੂ ਆਗਰੇ ਜਾਕੇ ਸਾਰਾ ਖਜ਼ਾਨਾ ਲੁੱਟਦਾ ਹੈ ,ਉਸੇ ਹੀ ਖਜ਼ਾਨੇ ਦੇ ਵਿੱਚ ਉਸਨੂੰ ਕੋਹੇਨੂਰ ਹੀਰਾ ਮਿਲਦਾ ਹੈ . ਇਸ ਹੀਰੇ ਦਾ ਪੇਲੀ ਵਾਰ ਲਿਖਿਤ ਜ਼ਿਕਰ ਬਾਬਰਨਾਮਾ ਵਿੱਚ ਹੁੰਦਾ ਹੈ .

ਬਾਬਰਨਾਮਾ ਕਿਤਾਬ ਬਾਬਰ ਦੀ ਜ਼ਿੰਦਗੀ ਤੇ ਲਿਖੀ ਹੋਈ ਸੀ . ਬਾਬਰ ਕੋਲ ਆਉਣ ਤੋ ਪੇਲਾ ਇਸ ਹੀਰੇ ਦਾ ਕੋਈ ਨਾਮ ਨਹੀਂ ਸੀ . ਇਸ ਹੀਰੇ ਨੂੰ ਬਾਬਰ ਨੇ ਜਾਂ ਮੁਗਲਾਂ ਨੇ ਕੋਈ ਨਾਮ ਨਹੀਂ ਦਿੱਤਾ , ਇਸ ਹੀਰੇ ਨੂੰ ਲੋਕ ਬਾਬਰ ਦਾ ਹੀਰਾ ਕੇਣ ਲੱਗ ਪਏ ਸਨ . ਬਾਬਰ ਦੀ ਮੌਤ ਤੋਂ ਬਾਦ ਇਹ ਹੀਰਾ ਉਸਦੇ ਪੁੱਤ ਹਮਾਯੂ ਕੋਲ ਤਕਰੀਬਨ 10 ਸਾਲਾਂ ਰੇਂਦਾ ਹੈ , ਸ਼ੇਰਸ਼ਾ ਸੂਰੀ ਬਾਬਰ ਦੀ ਹੀ ਫੌਜ ਦਾ ਇੱਕ ਕਮਾਂਡਰ ਹਮਾਯੂ ਨੂੰ ਹਰਾ ਦਿੰਦਾ ਹੈ . ਤੇ ਹਮਾਯੂ ਨੂੰ ਜੰਗ ਦੇ ਮੈਦਾਨ ਵਿਚੋ ਦੇਸ਼ ਛੱਡ ਕੇ ਭੱਜਣਾ ਪੈਂਦਾ ਹੈ .

ਜੰਗ ਵਿਚੋ ਭੱਜ ਕੇ ਹਮਾਯੂ ਮਿਲਦਾ ਹੈ . ਦੂਸਰੇ ਸਿੱਖ ਗੁਰੂ ਗੁਰੂ ਅੰਗਦ ਦੇਵ ਜੀ ਨੂੰ ਭਾਰਤ ਵਿੱਚੋ ਭੱਜਦਾ ਭੱਜਦਾ ਇਹ ਪਹੁੰਚਦਾ ਹੈ . ਇਰਾਨ ,ਇਰਾਨ ਜਾ ਕੇ ਫਿਰ ਉਥੋਂ ਦੇ ਬਾਦਸ਼ਾਹ ਨੂੰ ਮਿਲਦਾ ਹੈ, ਸ਼ਾਹ ਤਮਸ ਇਸਦੀ ਬੜੀ ਮਦਦ ਕਰਦਾ ਹੈ . ਉੱਥੇ ਰੇਹ ਕੇ ਇਹ ਆਪਣੀ ਫੌਜ ਨੂੰ ਤਕੜੇ ਕਰਦਾ ਹੈ , ਤੇ ਫਿਰ ਇਹ ਦੁਬਾਰਾ ਭਾਰਤ ਤੇ ਹਮਲਾ ਕਰਦਾ ਹੈ ,ਤੇ ਫਿਰ ਭਾਰਤ ਦਾ ਬਾਦਸ਼ਾਹ ਬਣ ਜਾਂਦਾ ਹੈ .

ਹਮਾਯੂ ਇਰਾਨ ਤੋਂ ਵਾਪਸ ਆਉਂਦੇ ਸਮੇਂ ਇਹ ਹੀਰਾ ਆਪਦੇ ਦੋਸਤ ਇਰਾਨ ਦੇ ਬਾਦਸ਼ਾਹ ਸ਼ਾਹ ਤਮਸ ਨੂੰ ਤੋਹਫੇ ਵਜੋਂ ਦੇ ਦਿੰਦਾ ਹੈ .
ਇਹ ਹੀਰਾ ਪੇਲੀ ਬਾਰ ਭਾਰਤ ਤੋ ਬਾਹਰ ਕਿਸੇ ਕੋਲ ਗਿਆ ਸੀ . ਸ਼ਾਹ ਤਮਸ ਜੋ ਇਰਾਨ ਦਾ ਬਾਦਸ਼ਾਹ ਸੀ . ਉਹ ਥੋੜੇ ਸਮੇਂ ਬਾਅਦ ਹੀ ਫੈਸਲਾ ਕਰਦਾ ਹੈ . ਇਸ ਹੀਰੇ ਨੂੰ ਭਾਰਤ ਦੇ ਦੱਖਣ ਵਿਚ ਅਹਿਮਦ ਨਗਰ ਦੇ ਇੱਕ ਸੁਲਤਾਨ ਨੂੰ ਤੋਹਫੇ ਵਜੋ ਭੈਜ ਦਿੰਦਾ ਹੈ . ਕਿਉਂਕਿ ਉਸ ਸਮੇ ਤੇ ਸੀਆ ਸੁੰਨੀਆਂ ਵਿੱਚ ਬਹੁਤ ਲੜਾਈ ਚੱਲ ਰਹੀ ਸੀ .

ਕਿਉਂਕਿ ਇਰਾਨ ਦਾ ਬਾਦਸ਼ਾਹ ਅਹਿਮਦ ਸ਼ਾਹ ਨਾਲ ਦੋਸਤੀ ਕਰਨਾ ਚਾਹੁੰਦਾ ਸੀ . ਉਸਨੂੰ ਖੁਸ਼ ਕਰਨ ਵਾਸਤੇ , ਫਿਰ ਇਹ ਬੈਸ਼ਕੀਮਤੀ ਹੀਰਾ ਉਸਨੂੰ ਭੇਜਣ ਦਾ ਫੈਸਲਾ ਕਰਦਾ ਹੈ , ਤਮਸ ਇੱਕ ਭਰੋਸੇ ਮੰਦ ਦੂਤ ਨੂੰ ਚੁਣਦਾ ਹੈ , ਜੇੜਾ ਹੀਰਾ ਲੈ ਕੇ ਜਾਵੇ ਗਾ , ਇਰਾਨ ਤੋਂ ਭਾਰਤ ਆਉਂਦੇ ਸਮੇ ਉਹ ਦੂਤ ਰਸਤੇ ਵਿੱਚ ਹੀ ਗਾਇਬ ਹੋ ਜਾਂਦਾ ਹੈ . ਉਸਦਾ ਪਤਾ ਹੀ ਨਹੀਂ ਚੱਲਦਾ ਉਹ ਕਿੱਧਰ ਗਿਆ .ਉਹ ਦੂਤ ਦੇ ਨਾਲ ਹੀਰਾ ਵੀ ਗਾਇਬ ਹੋ ਜਾਂਦਾ ਹੈ . ਉਸਤੋ ਬਾਦ ਉਸ ਦੂਤ ਨੂੰ ਬੜਾ ਲੱਭਿਆ ਜਾਂਦਾ ਹੈ .

ਪਰ ਨਾ ਦੂਤ ਮਿਲਦਾ ਹੈ ਨਾ ਹੀਰਾ ਮਿਲਦਾ ਹੈ , ਇਸਤੋ ਬਾਦ 100 ਸਾਲ ਬੀਤ ਜਾਂਦੇ ਨੇ ਹੁਣ ਤਕਰੀਬਨ ਇਸ ਹੀਰੇ ਦੇ ਨਾਲ ਜੁੜੇ ਹੋਏ ਸਾਰੇ ਲੋਕ ਮਰ ਚੁੱਕੇ ਸੀ , ਲੋਕ ਇੱਸ ਹੀਰੇ ਨੂੰ ਭੁੱਲ ਚੁੱਕੇ ਸੀ , ਗਾਇਬ ਹੋਣ ਤੋਂ ਤਕਰੀਬਨ 100 ਸਾਲ ਬਾਅਦ ਇਹ ਹੀਰਾ ਭਾਰਤ ਦੇ ਕਰਨਾਟਕਾ ਵਿੱਚ ਮੀਰ ਜੁਮਲਾ ਨਾਮ ਦੇ ਇੱਕ ਹੀਰਿਆਂ ਦੇ ਵਪਾਰੀ ਕੋਲ ਦੇਖਿਆ ਗਿਆ , ਉਹ ਵਪਾਰੀ ਵੀ ਇਰਾਨ ਦਾ ਸੀ . ਮੀਰ ਜੁਮਲਾ ਵੀ ਇਰਾਨ ਦਾ ਸੀ . ਪਹਿਲਾਂ ਇਹ ਕਾਲਾ ਬਜ਼ਾਰੀ ਕਰਦਾ ਹੁੰਦਾ ਸੀ .

ਉਸਤੋਂ ਬਾਦ ਇਹ ਹੀਰਿਆਂ ਦਾ ਵਪਾਰੀ ਬਣ ਜਾਂਦ ਹੈ , ਇਸਦੀ ਟੱਕਰ ਕਰਨਾਟਕਾ ਦੇ ਹੁਕਮਰਾਨ ਦੇ ਨਾਲ ਹੋ ਜਾਂਦੀ ਹੈ , ਇਸਨੂੰ ਡਰ ਪੈਦਾ ਹੋ ਗਿਆ , ਕਿ ਇਹ ਮੇਰੀ ਪ੍ਰੋਪਰਟੀ ਦਬ ਲੈਣ ਗੇ ,ਦੂਜੇ ਪਾਸੇ ਉਹਨਾਂ ਨੂੰ ਵੀ ਡਰ ਸੀ . ਕੀ ਇਹ ਬੰਦਾ ਤਰੱਕੀ ਕਰੀ ਜਾ ਰਿਹਾ ਹੈ . ਇਹ ਬੰਦਾ ਸਾਨੂੰ ਦਬ ਸਕਦਾ ਹੈ, ਮੀਰ ਜੁਮਲਾ ਫੈਸਲਾ ਕਰਦਾ ਹੈ .

ਕਿ ਇਹ ਮੈਨੂੰ ਦੱਬਣ ਇਸ ਤੋਂ ਪਹਿਲਾਂ ਮੈਂ ਇਨਾ ਦੇ ਬਾਦਸ਼ਾਹ ਨੂੰ ਜਾ ਕੇ ਸਿੱਧਾ ਮਿਲਦਾ ਹਾਂ . ਫਿਰ ਮੀਰ ਜੁਮਲਾ ਉਥੋਂ ਭੱਜ ਕੇ ਕਰਨਾਟਕਾ ਤੋਂ ਸਿੱਧਾ ਦਿੱਲੀ ਤਖਤ ਮੁਗਲਾਂ ਦੇ ਬਾਦਸ਼ਾਹ ਸ਼ਾਹਜਹਾਨ ਨੂੰ ਜਾ ਕੇ ਮਿਲਦਾ ਹੈ . ਹੁਣ ਜਦੋਂ ਇਹ ਬਾਦਸ਼ਾਹ ਨੂੰ ਮਿਲਣ ਦਿੱਲੀ ਜਾ ਰਿਹਾ ਹੈ . ਉਦੋਂ ਜੋ ਵੀ ਬਾਦਸ਼ਾਹ ਨੂੰ ਮਿਲਣ ਜਾਂਦਾ ਸੀ . ਬਾਦਸ਼ਾਹ ਨੂੰ ਉਹ ਨਜ਼ਰਾਨਾ ਲੈ ਕੇ ਜਾਂਦਾ ਸੀ .

ਮੀਰ ਜੁਮਲਾ ਇਸ ਬੇਸ਼ਕੀਮਤੀ ਹੀਰੇ ਨੂੰ ਨਜ਼ਰਾਨੇ ਦੇ ਤੌਰ ਤੇ ਸ਼ਾਹਜਹਾਨ ਨੂੰ ਭੇਂਟ ਕਰਦਾ ਹੈ . ਹੁਣ ਇਹ ਹੀਰਾ ਕਿਵੇਂ ਘੁੰਮ ਰਿਹਾ ਹੈ,ਪਹਿਲਾਂ ਗੋਲ ਗੁੰਡਾ ਤੋਂ ਦਿੱਲੀ ਫਿਰ ਦਿੱਲੀ ਤੋਂ ਇਰਾਨ ,ਇਰਾਨ ਤੋਂ ਗਾਇਬ ਹੋ ਗਿਆ , ਫੇਰ ਇਸਦੀ ਕਿਸਮਤ ਇਸਨੂੰ ਦਿੱਲੀ ਲੈ ਆਈ .

ਜਦੋਂ ਮੁਗਲ ਦਰਬਾਰ ਵਿੱਚ ਕੋਹੇਨੂਰ ਹੀਰੇ ਦੇ ਆਉਣ ਦੀ ਖਬਰ ਮਿਲੀ ਹੀਰੇ ਨੂੰ ਦੇਖ ਕੇ . ਹੁਣ ਮੁਗਲ ਦਰਬਾਰ ਦੇ ਵਿੱਚ ਜੇੜੇ ਸੂਝਵਾਨ ਤੇ ਪੁਰਾਣੇ ਲੋਕ ਸੀ.ਉਨਾਂ ਵਿੱਚ ਇਹ ਚਰਚਾ ਛਿੜ ਗਈ ਕਿ ਇਹ ਹੀਰਾ ਉਹੀ ਹੀਰਾ ਹੈ . ਜੇੜਾ ਬਾਬਰ ਦਾ ਹੀਰਾ 100 ਸਾਲ ਪਹਿਲਾਂ ਗੁੰਮ ਹੋਇਆ ਸੀ . ਇਸ ਹੀਰੇ ਅਤੇ ਉਸ ਹੀਰੇ ਦੀਆ ਕੁੱਝ ਗੱਲਾਂ ਮਿਲਦੀਆਂ ਸੀ .

ਇਸ ਉਤੇ ਇਤਿਹਾਸਕਾਰਾਂ ਦੀ ਅਲਗ ਅਲੱਗ ਰਾਏ ਹੈ . ਇੱਕ ਕਹਿੰਦੇ ਨੇ ਕਿ ਇਹ ਮੀਰ ਜੁਮਲੇ ਵਾਲਾ ਹੀਰਾ ਹੈ . ਕੋਈ ਕੇਹ ਰਿਹਾ ਸੀ . ਇਹ ਕੋਈ ਹੋਰ ਹੀਰਾ ਹੈ , ਉਥੋ ਦੇ ਲੋਕਾਂ ਨੇ ਵੀ ਜ਼ਿਆਦਾਤਰ ਇਹੀ ਮੰਨਿਆ ਕਿ ਇਹ ਉਹੀ ਹੀਰਾ ਹੈ , ਜੇੜਾ 100 ਸਾਲ ਪੇਲਾ ਬਾਬਰ ਦਾ ਗੁੰਮ ਹੋਇਆ ਸੀ . ਉਹੀ ਬੇਸ਼ਕੀਮਤੀ ਸਭ ਤੋਂ ਵੱਡਾ ਤੇ ਸਭ ਤੋਂ ਚਮਕਦਾਰ ਹੀਰਾ ਹੈ . ਸ਼ਾਹ ਜਹਾਨ ਦੀ ਮੌਤ ਤੋਂ ਬਾਅਦ ਇਹ ਹੀਰਾ ਉਸਦੇ ਪੁੱਤਰ ਔਰੰਗਜ਼ੇਬ ਕੋਲ ਚਲਾ ਗਿਆ . ਜਦੋ ਔਰੰਗਜ਼ੇਬ ਦਿੱਲੀ ਦਾ ਬਾਦਸ਼ਾਹ ਬਣਦਾ ਹੈ .

ਅਤੇ ਔਰੰਗਜ਼ੇਬ ਇਸਨੂੰ ਹੋਰ ਚਮਕਾਉਣਾ ਚਾਹੁੰਦਾ ਸੀ . ਤਾਂ ਉਹ ਹੀਰਿਆਂ ਦੇ ਇੱਕ ਮਾਹਰ ਬੋਰਜੀਆ ਨੂੰ ਬਾਹਰਲੇ ਮੁਲਕ ਤੋ ਬੁਲਾਂਦਾ ਹੈ . ਇਸ ਹੀਰੇ ਨੂੰ ਤਰਾਸ਼ ਕੇ ਹੋਰ ਸੋਹਣਾ ਬਣਾਇਆ ਜਾ ਸਕੇ ਬੋਰਜੀਆ ਤੋ ਉਹ ਹੀਰਾ ਤਰਾਸ਼ ਦੇ ਸਮੇ ਟੁੱਟ ਜਾਂਦਾ ਹੈ , ਉਸ ਹੀਰੇ ਦੇ ਕਈ ਟੁਕੜੇ ਹੋ ਜਾਂਦੇ ਹਨ . ਉਹ ਹੀਰੇ ਦੇ ਟੁਟਣ ਕਰਕੇ ਡਰ ਜਾਂਦਾ ਹੈ .

ਉਸਤੋ ਬਾਦ ਉਹ ਥੋੜੀ ਚਲਾਕੀ ਖੇਡਦਾ ਹੈ . ਹੀਰੇ ਦਾ ਜੇੜਾ ਟੁੱਟਿਆ ਹੋਇਆ ਸੱਭ ਤੋ ਵੱਡਾ ਟੁਕੜਾ ਸੀ . ਉਸਨੂੰ ਹੀ ਤਰਾਸ਼ ਕੇ ਔਰੰਗਜ਼ੇਬ ਦੇ ਸਾਮਣੇ ਲੈ ਜਾਂਦਾ ਹੈ . ਹੁਣ 793 ਕੈਰਟ ਦਾ ਹੀਰਾ ਟੁੱਟ ਕੇ ਚਾਰ ਗੁਣਾ ਛੋਟਾ ਹੋ ਗਿਆ ਸੀ . ਸਿਰਫ 186 ਕੈਰਟ ਦਾ ਰੇਹ ਜਾਂਦਾ ਹੈ, , ਔਰੰਗਜ਼ੇਬ ਇਸ ਹੀਰੇ ਨੂੰ ਦੇਖਣ ਲਈ ਬੜਾ ਬੇਚੈਨ ਸੀ .

ਕਿਉਂਕਿ ਮੁਗਲ ਹੀਰਿਆਂ ਨੂੰ ਬੜਾ ਪਸੰਦ ਕਰਦੇ ਸੀ . ਪਰ ਜਦੋਂ ਔਰੰਗਜੇਬ ਹੀਰੇ ਨੂੰ ਦੇਖਦਾ ਹੈ . ਤਾਂ ਉਹ ਗੁੱਸੇ ਹੋ ਜਾਂਦਾ ਹੈ, ਇਸ ਕੰਮ ਦਾ ਬੋਰਜੀਆ ਨੂੰ ਇਨਾਮ ਤਾਂ ਕੀ ਦੇਣਾ ਸੀ , ਉਸਦੀ ਸਾਰੀ ਜਾਇਦਾਦ ਜਬਤ ਕਰ ਲੈਂਦਾ ਹੈ, ਤੇ ਉਸਨੂੰ ਜੇਲ ਵਿੱਚ ਬੰਦ ਕਰ ਦਿੰਦਾ ਹੈ , ਹੁਣ ਇੱਸ ਹੀਰੇ ਦੇ ਨਾਲੋ ਦੁਨੀਆਂ ਦੇ ਸਭ ਤੋਂ ਵੱਡੇ ਹੀਰੇ ਦਾ ਖਿਤਾਬ ਖਤਮ ਹੋ ਜਾਂਦਾ ਹੈ . ਪਰ ਹਜੇ ਵੀ ਚਮਕ ਦੇ ਮਾਮਲੇ ਵਿੱਚ ਇਹ ਸਭ ਤੋਂ ਅੱਗੇ ਸੀ .
ਔਰੰਗਜ਼ੇਬ ਇਸ ਹੀਰੇ ਨੂੰ ਆਪਣੇ ਤਖਤ,ਤਖਤੇ ਤਾਊਸ ਤੇ ਜੜਵਾ ਦਿੰਦਾ ਹੈ .

ਜੇੜਾ ਸ਼ਾਹਜਹਾਨ ਨੇ ਬਣਵਾਇਆ ਸੀ . ਇਹ ਤਖਤ ਇਨਾ ਜਿਆਦਾ ਕੀਮਤੀ ਸੀ . ਓਸ ਸਮੇ 1100 ਕਿਲੋ ਸੋਨਾ ਲੱਗਿਆ ਸੀ ,ਇਸ ਤਖਤੇ ਤਾਊਸ ਨੂੰ ਬਣਾਉਣ ਵਾਸਤੇ . ਉਸ ਸਮੇ ਤੇ ਇਸਨੂੰ ਮਯੂਰ ਸਿੰਘਾਸਨ ਵੀ ਕਹਿੰਦੇ ਸੀ . ਕਿਉਂਕਿ ਤਖਤ ਦਾ ਮਤਲਬ ਸਿੰਘਾਸਣ ਤੇ ਤਾਊਸ ਦਾ ਮਤਲਬ ਮੋਰ ਮਯੂਰ ਇਸ ਤਖਤ ਦੇ ਉੱਪਰ ਦੋ ਮੋਰ ਬਣੇ ਹੋਏ ਸੀ . ਇਸ ਹੀਰੇ ਨੂੰ ਔਰੰਗਜੇਬ ਇੱਕ ਮੋਰ ਦੀ ਅੱਖ ਵਿੱਚ ਜੜਵਾ ਦਿੰਦਾ ਹੈ .

ਔਰੰਗਜ਼ੇਬ ਤੋਂ ਬਾਅਦ ਉਸਦਾ ਮੁੰਡਾ ਬਹਾਦਰ ਸ਼ਾਹ ਔਰੰਗਜ਼ੇਬ ਦੇ ਸਮੇ ਤੋਂ ਹੀ ਮੁਗਲਾਂ ਦੇ ਰਾਜ ਦੀਆਂ ਜੜਾਂ ਹਿਲਣੀਆਂ ਸ਼ੁਰੂ ਹੋ ਗਈਆਂ ਸੀ . ਤੇ ਬਹਾਦਰ ਸ਼ਾਹ ਤੋਂ ਬਾਅਦ ਥੋੜੇ ਹੀ ਸਮੇ ਵਿਚ ਤਿੰਨ ਚਾਰ ਰਾਜੇ ਬਦਲਦੇ ਹਨ , ਬਾਦਸ਼ਾਹ ਬਦਲਦੇ ਹਨ , ਤੇ ਇਹ ਹੀਰਾ ਪਹੁੰਚ ਜਾਂਦਾ ਹੈ , ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਕੋਲ .

ਹੁਣ ਉਹ ਸਮਾ ਆਉਣ ਵਾਲਾ ਸੀ . ਕਿ ਇਹ ਹੀਰਾ ਮੁਗਲਾਂ ਦੇ ਹੱਥ ਵਿੱਚੋ ਜਾਣ ਵਾਲਾ ਸੀ . ਤੇ ਭਾਰਤ ਤੋਂ ਵੀ ਦੂਰ ਹੋਣ ਵਾਲਾ ਸੀ . ਅਸੀ ਹੁਣ ਕੇਹਿੰਦੇ ਹਾਂ ਭਾਰਤ ਦਾ ਹੀਰਾ ਹੁਣ ਇੰਗਲੈਂਡ ਵਿੱਚ ਹੈ,ਜਦੋਂ ਹੀਰੇ ਦਾ ਇਤਿਹਾਸ ਚੱਕ ਕੇ ਦੇਖਦੇ ਹਾਂ. ਤਾਂ ਇਹ ਕਈ ਵਾਰ ਭਾਰਤ ਤੋਂ ਗਿਆ , ਕਦੇ ਕਿਸੈ ਨੁੰ ਗਿਫਟ ਦੇ ਦਿੱਤਾ ਪਰ ਦੁਬਾਰਾ ਫੇਰ ਇਹ ਭਾਰਤ ਵਿੱਚ 18 ਵੀਂ ਸਦੀ ਵਿੱਚ ਆਇਆ ਹੈ , ਇਰਾਨ ਦਾ ਹਮਲਾਵਰ ਨਾਦਰ ਸ਼ਾਹ ਡੇਢ ਲੱਖ ਦੀ ਫੌਜ ਲੈ ਕੇ ਆਉਂਦਾ ਹੈ , ਤੇ ਮੁਹੰਮਦ ਸ਼ਾਹ ਰੰਗੀਲੇ ਦੀ 10 ਲੱਖ ਦੀ ਫੌਜ ਨੂੰ ਹਰਾ ਦਿੰਦਾ ਹੈ , ਦਿੱਲੀ ਦੇ 30 ਹਜਾਰ ਲੋਕਾਂ ਦਾ ਕਤਲੇਆਮ ਇੱਕ ਦਿਨ ਵਿੱਚ ਕਰ ਦਿੰਦਾ ਹੈ ,90 ਕਰੋੜ ਦਾ ਖਜ਼ਾਨਾ ਨਾਦਰ ਸ਼ਾਹ ਨੇ ਲੁੱਟਿਆ ਸੀ .
ਮੁਗਲ ਬਾਦਸ਼ਾਹ ਅਹਿਮਦ ਸ਼ਾਹ ਰੰਗੀਲੇ ਦਾ ਜੋ ਮੰਤਰੀ ਸੀ . ਉਹ ਆਪਦੀ ਪੱਗ ਲਾਹ ਕੇ ਨਾਦਰ ਸ਼ਾਹ ਦੇ ਪੈਰਾਂ ਵਿੱਚ ਰੱਖ ਦਿੰਦਾ ਹੈ , ਤੇ ਕੈਂਦਾ ਹੈ,ਤੂੰ ਜੇੜੀ ਸਜ਼ਾ ਦੇਣੀ ਹੈ , ਦੇ ਦੇ ਜੇੜਾ ਬਦਲਾ ਲੈਣਾ ਸਾਡੇ ਤੋ ਲੈ , ਇਹਨਾ ਲੋਕਾਂ ਨੂੰ ਛੱਡ ਦੇ ਦਿੱਲੀ ਦੇ ਲੋਕਾਂ ਦਾ ਕੀ ਕਸੂਰ ਹੈ , ਤਾਂ ਫਿਰ ਨਾਦਰ ਸ਼ਾਹ ਇਥੇ ਸਮਝੌਤਾ ਕਰਦਾ ਹੈ ,

ਮੈਂ ਤੁਹਾਨੂੰ ਵੀ ਛੱਡ ਸਕਦਾ ਹਾਂ ਤੁਹਾਡਾ ਤਖਤ ਵੀ ਛੱਡ ਸਕਦਾ ਹਾਂ ਤੁਹਾਡੇ ਲੋਕਾਂ ਨੂੰ ਵੀ ਛੱਡ ਸਕਦਾ ਹਾਂ 90 ਕਰੋੜ ਰੁਪਏ ਲਿਆ ਕੇ ਮੇਰੇ ਸਾਹਮਣੇ ਪੇਸ਼ ਕਰੋ , ਤਾਂ ਫਿਰ 70 ਕਰੋੜ ਦਾ ਖਜ਼ਾਨਾ ਨਾਦਰ ਸ਼ਾਹ ਨੂੰ ਦਿੱਤਾ ਜਾਂਦਾ 20 ਕਰੋੜ ਰੁਪਏ ਲੋਕਾਂ ਤੋਂ ਹੀ ਵਸੂਲੈ ਜਾਂਦੈ ਹੈ , 90 ਕਰੋੜ ਪੂਰਾ ਕਰਕੇ ਨਾਦਰ ਸ਼ਾਹ ਨੂੰ ਦਿਤਾ ਜਾਂਦਾ ਹੈ,ਨਾਦਰ ਸ਼ਾਹ ਜਸ਼ਨ ਮਨਾ ਰਿਹਾ ਹੁੰਦਾ ਹੈ, ਆਪਣੇ ਜਰਨੈਲਾਂ ਨਾਲ ਕਿ ਮੈਂ ਭਾਰਤ ਨੂੰ ਲੁੱਟ ਕੇ ਚੱਲਿਆ ਹਾਂ ,ਤਾਂ ਉਸ ਜਸ਼ਨ ਦੇ ਵਿੱਚ ਇੱਕ ਨੱਚਣ ਵਾਲੀ ਆਈ ਹੁੰਦੀ ਹੈ , ਜੇੜੀ ਮੁਹੰਮਦ ਸ਼ਾਹ ਰੰਗੀਲੇ ਕੋਲ ਵੀ ਨੱਚਦੀ ਹੁੰਦੀ ਸੀ .

ਹੁਣ ਉਹ ਨਾਦਰ ਸ਼ਾਹ ਕੋਲ ਨੱਚ ਰਹੀ ਸੀ . ਤਾਂ ਉਹ ਨਾਦਰ ਸ਼ਾਹ ਨੂੰ ਕੇਂਦੀ ਹੈ , ਕਾਦੇ ਜਸ਼ਨ ਮਨਾ ਰਹੇ ਹੋ ਇੱਕ ਜੇੜੀ ਸਭ ਤੋਂ ਕੀਮਤੀ ਚੀਜ਼ ਹੈ , ਉਹ ਤਾਂ ਤੈਨੂੰ ਮਿਲੀ ਹੀ ਨਹੀਂ , ਫਿਰ ਉਹ ਦੱਸਦੀ ਹੈ , ਕੋਹੇਨੂਰ ਹੀਰੇ ਬਾਰੇ ਜੇੜਾ ਮਯੂਰ ਸਿੰਘਾਸਣ ਤੋ ਪੱਟ ਕੇ ਅਹਿਮਦ ਸ਼ਾਹ ਰੰਗੀਲੇ ਨੇ ਆਪਣੀ ਪੱਗ ਵਿੱਚ ਲਕੋ ਲਿਆ ਹੁੰਦਾ ਹੈ , ਇਹ ਨੱਚਣ ਵਾਲੀ ਬੀਬੀ ਫਿਰ ਦੱਸਦੀ ਹੈ , ਨਾਦਰ ਸ਼ਾਹ ਨੂੰ ਕਿ ਉਹ ਹੀਰਾ ਮੁਹੰਮਦ ਸ਼ਾਹ ਰੰਗੀਲੇ ਨੇ ਆਪਣੀ ਪੱਗ ਵਿੱਚ ਲਕੋਇਆ ਹੋਇਆ ਹੈ , ਨਾਦਰ ਸ਼ਾਹ ਚਲਾਕੀ ਦੇ ਨਾਲ ਅਗਲੇ ਦਿਨ ਮੁਹੰਮਦ ਸ਼ਾਹ ਰੰਗੀਲੇ ਨੂੰ ਜਾ ਕੇ ਕੇਂਦਾ ਹੈ,ਆਪਾਂ ਅੱਜ ਤੋ ਭਰਾ ਹਾਂ, ਆਜਾ ਗਲੈ ਮਿਲੀਏ ਉਹ ਜਦੋ ਮਿਲਦੇ ਨੇ ਨਾਦਰਸ਼ਾਹ ਨੇ ਕਿਹਾ ਸਾਡੇ ਤਾਂ ਪੱਗ ਵਟਾਉਣ ਦਾ ਰਿਵਾਜ਼ ਹੈ , ਆਪਾਂ ਪੱਗਾਂ ਵਟਾ ਲੈਦੇ ਹਾਂ , ਨਾਦਰ ਸ਼ਾਹ ਜਦੋਂ ਮੁਹੰਮਦ ਸ਼ਾਹ ਰੰਗੀਲੇ ਦੀ ਪੱਗ ਵਿਚੋ ਉਹ ਹੀਰਾ ਚੱਕਦਾ ਹੈ , ਤਾਂ ਹੀਰੇ ਦੀ ਚਮਕ ਦੇਖ ਕੇ ਉਹ ਦੰਗ ਰੇਹ ਜਾਂਦਾ ਹੈ , ਤਾਂ ਨਾਦਰ ਸ਼ਾਹ ਦੇ ਮੂੰਹ ਵਿੱਚੋ ਉੱਥੇ ਜਿਹੜੇ ਪਹਿਲੇ ਫਾਰਸੀ ਸ਼ਬਦ ਨਿਕਲੇ ਸੀ .

ਉਹ ਸੀ , ਕੋਹੇਨੂਰ , ਕੋਹੇਨੂਰ ਫਾਰਸੀ ਦਾ ਸ਼ਬਦ ਹੈ , ਫਾਰਸੀ ਵਿੱਚ ਕੋ ਦਾ ਮਤਲਬ ਪਹਾੜ ਤੇ ਨੂਰ ਦਾ ਮਤਲਬ ਰੌਸ਼ਨੀ ਮਤਲਬ ਰੌਸ਼ਨੀ ਦਾ ਪਹਾੜ ਇਸ ਹੀਰੇ ਨੂੰ ਹਜ਼ਾਰਾਂ ਸਾਲਾਂ ਬਾਅਦ ਇੱਕ ਨਾਮ ਮਿਲ ਗਿਆ , ਜੋ ਪੱਕਾ ਹੀ ਇਸ ਹੀਰੇ ਦੇ ਨਾਮ ਨਾਲ ਜੁੜ ਗਿਆ , ਰੌਸ਼ਨੀ ਦਾ ਪਹਾੜ ਕਿੰਨਾ ਚਮਕ ਰਿਹਾ ਹੋਏਗਾ ਉਹ ਹੀਰਾ ਜਿਹੜਾ ਨਾਦਰ ਸ਼ਾਹ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰੇਹ ਗਈਆਂ , ਤੇ ਉਸਦੇ ਮੂੰਹ ਵਿੱਚੋ ਇਹੀ ਸ਼ਬਦ ਨਿਕਲੇ ਕੋਹੇਨੂਰ ਇਹ ਘਟਨਾ ਦਾ ਜ਼ਿਕਰ ਮੁਹੰਮਦ ਕਾਜ਼ਮ ਮਾਰਵੀ ਆਪਦੀ ਕਿਤਾਬ ਆਲਮ ਵਾਰਾ ਏ ਨਾਦਰੀ ਵਿੱਚ ਕਰਦਾ ਹੈ , ਉਹ ਕੇਨਦਾ ਕਿ ਜਦੋਂ ਇਹ ਹੀਰਾ ਨਾਦਰ ਸ਼ਾਹ ਨੂੰ ਮਿਲਿਆ ਮੈਂ ਉੱਥੇ ਹੀ ਮੌਜੂਦ ਸੀ .

90 ਕਰੋੜ ਦਾ ਮਾਲ ਤਖਤੇ ਤਾਊਸ ਤੇ ਕੋਹੇਨੂਰ ਹੀਰਾ ਲੈ ਕੇ ਨਾਦਰ ਸ਼ਾਹ ਇਰਾਨ ਚਲਾ ਗਿਆ , 90 ਕਰੋੜ ਤੇ ਮਯੂਰ ਸਿੰਘਾਸਨ ਤੇ ਦੁਨੀਆ ਦਾ ਸਭ ਤੋਂ ਬੇਸ਼ਕੀਮਤੀ ਹੀਰਾ ਕੋਹੇਨੂਰ ਹੁਣ ਨਾਦਰ ਸ਼ਾਹ ਕੋਲ ਸੀ.ਇਸ ਹੀਰੇ ਨੇ ਨਾਦਰ ਸ਼ਾਹ ਨਾਲ ਕੋਈ ਬਹੁਤੀ ਵਫਾ ਨਹੀਂ ਕੀਤਾ, ਕੋਹੇਨੂਰ ਹੀਰੇ ਕਰਕੇ ਉਸਦੀ ਜਿੰਦਗੀ ਹੋਰ ਔਖੀ ਹੋ ਗਈ , ਉਸਦੀ ਜ਼ਿੰਦਗੀ ਹੋਰ ਜੰਗਾਂ ਯੁੱਧਾਂ ਵਿੱਚ ਉਲਝ ਗਈ , ਕੋਹੇਨੂਰ ਹੀਰੇ ਦੇ ਮਿਲਣ ਤੋਂ ਤਕਰੀਬਨ ਸੱਤ ਸਾਲ ਬਾਅਦ ਸੁੱਤੇ ਪਏ ਨਾਦਰ ਸ਼ਾਹ ਨੂੰ ਉਸਦੇ ਨਾਲ ਦੇ ਹੀ ਕਿਸੇ ਸਾਥੀ ਨੇ ਗਲਾ ਵੱਢ ਕੇ ਮਾਰ ਦਿੱਤਾ , ਹੁਣ ਸ਼ੁਰੂ ਹੋ ਜਾਂਦਾ ਹੈ , ਕਤਲੇਆਮ ਤੇ ਧੋਖਿਆਂ ਦਾ ਦੌਰ , ਕੋਹੇਨੂਰ ਹੀਰੇ ਨੂੰ ਪਾਉਣ ਵਾਸਤੇ ਨਾਦਰ ਸ਼ਾਹ ਦੀ ਮੌਤ ਤੋਂ ਬਾਅਦ ਕੋਹੇਨੂਰ ਹੀਰਾ ਆ ਜਾਂਦਾ ਹੈ ,ਉਸਦੇ ਭਤੀਜੇ ਅਲੀ ਸ਼ਾਹ ਕੋਲ ਅਲੀ ਸ਼ਾਹ ਨੂੰ ਵੀ ਉਸ ਹੀਰੇ ਲਈ ਕੈਦ ਕਰ ਲਿਆ ਜਾਂਦਾ ਹੈ , ਅੱਖਾਂ ਕੱਢ ਦਿੱਤੀਆਂ ਜਾਂਦੀਆਂ ਹੈ , ਕੋਹੇਨੂਰ ਇਸ ਤੋਂ ਬਾਅਦ ਨਾਦਰ ਸ਼ਾਹ ਦੇ ਪੋਤੇ ਸ਼ਾਹਰੁਖ ਮਿਰਜਾ ਕੋਲ ਆ ਜਾਂਦਾ ਹੈ , ਸ਼ਾਹਰੁਖ ਮਿਰਜਾ ਨਾਲ ਵੀ ਉਹੀ ਹੁੰਦਾ ਹੈ , ਉਸਦੇ ਨਾਲ ਦਾ ਹੀ, ਉਸਨੂੰ ਕੈਦ ਕਰ ਲੈਂਦਾ ਹੈ , ਕੋਹੇਨੂਰ ਹੀਰਾ ਨਾਦਰ ਸ਼ਾਹ ਦੇ ਪੋਤੇ ਸ਼ਾਹਰੁਖ ਮਿਰਜਾ ਦੇ ਕੋਲ ਆ ਜਾਂਦਾ ਹੈ , ਫੇਰ ਓਸਦੇ ਸਿਰ ਵਿੱਚ ਗਰਮ ਲੋਹਾ ਪਿੰਘਲਾ ਕੇ ਪਾਇਆ ਜਾਂਦਾ ਹੈ , ਇੰਨੇ ਜਿਆਦਾ ਤਸੀਹੇ ਦਿੱਤੇ ਜਾਂਦੇ ਹੈ ਇਸ ਹੀਰੇ ਵਾਸਤੇ ,ਪਰ ਸ਼ਾਹਰੁਖ ਮਿਰਜਾ ਉਸ ਤੋਂ ਪੇਲਾ ਹੀ , ਇਸ ਹੀਰੇ ਨੂੰ ਆਪਦੇ ਦਾਦੇ ਨਾਦਰ ਸ਼ਾਹ ਦੇ ਇੱਕ ਵਫਾਦਾਰ ਸਿਪਾਹੀ ਅਹਿਮਦ ਸ਼ਾਹ ਅਬਦਾਲੀ ਨੂੰ ਦੇ ਦਿੰਦਾ ਹੈ , ਉਸਤੋ ਬਾਦ ਅਹਿਮਦ ਸ਼ਾਹ ਅਬਦਾਲੀ ਬਾਦਸ਼ਾਹ ਬਣ ਜਾਂਦਾ ਹੈ,ਤੇ ਸ਼ੁਰੂਆਤ ਕਰਦਾ ਹੈ , ਦੁਰਾਨੀ ਸਾਮਰਾਜ ਦੀ ਤੇ ਬਾਕੀਆਂ ਦੇ ਨਕਸ਼ੇ ਕਦਮ ਤੇ ਚਲਦਾ ਅਹਿਮਦ ਸ਼ਾਹ ਅਬਦਾਲੀ ਭਾਰਤ ਤੇ ਅੱਠ ਹਮਲੇ ਕਰਦਾ ਹੈ , ਕਿਹਾ ਜਾਂਦਾ ਹੈ , ਕਿ ਹਰ ਹਮਲੇ ਦੋਰਾਨ ਕੋਹੇਨੂਰ ਅਹਿਮਦ ਸ਼ਾਹ ਅਬਦਾਲੀ ਦੀ ਬਾਂਹ ਨਾਲ ਬੰਨਿਆ ਹੁੰਦਾ ਸੀ .

ਉਹ ਕੋਹੇਨੂਰ ਹੀਰਾ ਅਹਿਮਦ ਸ਼ਾਹ ਅਬਦਾਲੀ ਤੋਂ ਕੋਈ ਨਹੀਂ ਖੋ ਸਕਿਆ ਸੀ , ਅਹਿਮਦ ਸ਼ਾਹ ਅਬਦਾਲੀ ਦੀ ਮੌਤ ਤੋਂ ਬਾਅਦ ਇਹ ਹੀਰਾ ਆ ਜਾਂਦਾ ਹੈ , ਉਸਦੇ ਪੁੱਤਰ ਤੈਮੂਰ ਕੋਲ ਤੈਮੂਰ ਦੀ ਮੌਤ ਤੋਂ ਬਾਅਦ ਹੀਰਾ ਉਸਦੇ ਪੁੱਤ ਸ਼ਾਹ ਜਮਾਨ ਕੋਲ ਸ਼ਾਹਜਮਾਨ ਮਤਲਬ ਅਬਦਾਲੀ ਦਾ ਪੋਤਰਾ ਇਹ ਉਹੀ ਸ਼ਾਹਜਮਾਨ ਸੀ , ਜਿਸਨੂੰ ਹਰਾ ਕੇ ਪੰਜਾਬ ਦਾ 19 ਸਾਲ ਦਾ ਨੌਜਵਾਨ ਰਣਜੀਤ ਸਿੰਘ ਪੰਜਾਬ ਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਣਿਆ ਸੀ , ਸ਼ਾਹਜਮਾਨ ਲਈ ਵੀ ਮੁਸੀਬਤਾਂ ਲੈ ਕੇ ਆਯਾ ਇਹ ਹੀਰਾ , ਸ਼ਾਹਜਮਾਨ ਨੂੰ ਮਹਿਮਾਨ ਨਵਾਜੀ ਦੇ ਬਹਾਨੇ ਇੱਕ ਕਿਲੇ ਵਿੱਚ ਕੈਦ ਕਰ ਲਿਆ ਜਾਂਦਾ ਹੈ,ਪਰ ਕੈਦ ਹੋਣ ਤੋਂ ਪਹਿਲਾਂ ਸ਼ਾਹਜਮਾਨ ਇੱਕ ਚਲਾਕੀ ਕਰਦਾ ਹੈ ,ਉਹਨੂੰ ਪਤਾ ਸੀ ਇਸ ਹੀਰੇ ਵਾਸਤੇ ਕਿੰਨੇ ਕਤਲ ਹੋਏ ਨੇ ਹੁਣ ਮੇਰੇ ਤੋਂ ਵੀ ਹੀਰਾ ਖੋਣ ਗੇ ਸ਼ਾਹਜਮਾਨ ਉਸੇ ਹੀ ਕਿਲੇ ਦੀ ਇੱਕ ਕੰਧ ਦੀ ਦਰਾਰ ਵਿੱਚ ਇਸ ਹੀਰੇ ਨੂੰ ਲੁਕਾ ਦਿੰਦਾ ਹੈ ,ਉਸ ਤੋਂ ਬਾਦ ਸ਼ਾਹਜਮਾਨ ਨੂੰ ਕੈਦ ਕਰ ਲਿਆ ਜਾਂਦਾ ਹੈ ,ਤਸੀਹੇ ਦਿੱਤੇ ਜਾਂਦੇ ਨੇ ਪਰ ਹੀਰਾ ਨਹੀਂ ਮਿਲਿਆ ,ਕਿਉ ਕੀ ਹੀਰਾ ਸ਼ਾਹ ਜ਼ਮਾਨ ਕੋਲ ਹੈ ਹੀ ਨਹੀ ਸੀ ,ਜੇ ਹੀਰਾ ਸ਼ਾਹ ਜਮਾਨ ਕੋਲ ਹੋਵੇ ਤਾਹੀ ਤਾਂ ਉਹ ਦੇਵੇ ਸ਼ਾਹਜਮਾਨ ਦਾ ਛੋਟਾ ਭਰਾ ਸੀ ਸ਼ਾਹ ਸੂਜਾ ਜਦੋਂ ਉਸਨੂੰ ਪਤਾ ਲੱਗਦਾ ਕਿ ਮੇਰੇ ਭਰਾ ਨੂੰ ਕੈਦ ਕਰ ਲਿਆ ਤੇ ਕੋਹੇਨੂਰ ਹੀਰਾ ਵੀ ਉਸਦੇ ਕੋਲ ਹੈ ,ਉਹ ਇਸ ਕਿਲੇ ਉਤੇ ਹਮਲਾ ਕਰ ਦਿੰਦਾ ਹੈ,ਜਿਸ ਵਿੱਚ ਉਸਦੇ ਭਰਾ ਸ਼ਾਹਜਮਾਨ ਨੂੰ ਰੱਖਿਆ ਗਿਆ ਸੀ ,ਸ਼ਾਹ ਸੁਜਾ ਦੇ ਭਰਾ ਸ਼ਾਹ ਜਮਾਨ ਨੂੰ ਵੀ ਫੜ ਲਿਆ ਜਾਂਦਾ ਹੈ, ਉਸਨੂੰ ਕੋਹੇਨੂਰ ਬਾਰੇ ਪੁੱਛਿਆ ਜਾਂਦਾ ਹੈ ,ਕੀ ਕੋਹੇਨੂਰ ਹੀਰਾ ਕਿੱਥੇ ਹੈ,ਹੁਣ ਉਹ ਕਿੱਥੋ ਕੋਹੈਨੂਰ ਹੀਰਾ ਦੇਵੇ ਉਸਦੇ ਕੋਲ ਤਾਂ ਹੀਰਾ ਹੇਹੀ ਨਹੀਂ ਸੀ , ਉਸਨੂੰ ਮਾਰ ਦਿੱਤਾ ਜਾਂਦਾ ਹੈ,ਤੇ ਪੂਰੇ ਕਿਲੇ ਵਿੱਚ ਕੋਹੇਨੂਰ ਹੀਰਾ ਲੱਭਿਆ ਜਾਂਦਾ ਹੈ ,ਪਰ ਹੀਰਾ ਨਹੀ ਮਿਲਦਾ ਹੈ ,ਗੁੱਸੇ ਵਿੱਚ ਆਇਆ ਸ਼ਾਹ ਸੂਜਾ ਉਸ ਪੂਰੇ ਕਿਲੇ ਨੂੰ ਜੇਲ ਨੂੰ ਤਬਾਹ ਕਰ ਜਾਂਦਾ ਹੈ , .ਫਿਰ ਉਹ ਬੇਸ਼ਕੀਮਤੀ ਕੋਹੇਨੂਰ ਹੀਰਾ ਜਿਸਦੇ ਲਈ ਕਿੰਨੇ ਹੀ ਬਾਦਸ਼ਾਹਾਂ ਦੇ ਕਤਲ ਹੋਏ ਸੀ . ਉਹ ਗੁਮਨਾਮੀ ਦੇ ਹਨੇਰੇ ਵਿੱਚ ਪਿਆ ਸੀ .ਤੇ ਉਸਦਾ ਕੋਈ ਵਾਲੀ ਵਾਰਸ ਨਹੀਂ ਸੀ . ਉਸਦੀ ਕੋਈ ਕਦਰ ਨਹੀਂ ਸੀ .ਕਿੰਨੇ ਹਜ਼ਾਰਾਂ ਲੋਕ ਉਥੋਂ ਮਲਵੇ ਦੇ ਢੇਰ ਤੋਂ ਦੀ ਲੰਘਦੇ ਨੇ ਪਰ ਕਿਸੇ ਨੂੰ ਉਸ ਹੀਰੇ ਬਾਰੇ ਪਤਾ ਨਹੀਂ ਚਲਦਾ ,ਇੱਕ ਦਿਨ ਇੱਕ ਬਜ਼ੁਰਗ ਮੌਲਵੀ ਉਥੋਂ ਦੀ ਲੰਘ ਰਿਹਾ ਹੁੰਦਾ ਹੈ,ਉਸਨੂੰ ਇੱਕ ਚਮਕਦਾ ਪੱਥਰ ਦਿਖਦਾ ਹੈ ,ਉਸ ਮਲਬੇ ਉਤੇ ਉਹ ਚਮਕਦੇ ਪੱਥਰ ਨੂੰ ਚਕਦਾ ਹੈ ਤੇ ਆਪਣੇ ਨਾਲ ਲੈ ਜਾਂਦਾ ਹੈ , ਉਸਨੂੰ ਇਸ ਹੀਰੇ ਦੀ ਕੀਮਤ ਨਹੀ ਪਤਾ ਸੀ .ਇੱਕ ਦਿਨ ਮੌਲਵੀ ਜਦੋਂ ਕੁਝ ਲਿਖ ਰਿਹਾ ਹੁੰਦਾ ਤਾ ਉਹ ਕੋਹੇਨੂਰ ਹੀਰੇ ਨੂੰ ਪੇਪਰ ਵੇਟ ਦੀ ਤਰਾ ਇਸਤੇਮਾਲ ਕਰਦਾ ਹੈ ,ਹੁਣ ਇਥੇ ਉਹ ਕਹਾਵਤ ਪੂਰੀ ਫਿੱਟ ਬੈਠਦੀ ਹੈ ,ਕਿ ਹੀਰੇ ਦਾ ਮੁੱਲ ਜੋਹਰੀ ਹੀ ਪਾ ਸਕਦਾ ਹੈ , ਉਸ ਮੌਲਵੀ ਨੂੰ ਪਤਾ ਹੀ ਨਹੀਂ ਸੀ . ਕਿ ਦੁਨੀਆਂ ਦਾ ਸਭ ਤੋਂ ਬੇਸ਼ਕੀਮਤੀ ਹੀਰਾ ਮੇਰੇ ਕੋਲ ਹੈ , ਇਹ ਖਬਰ ਉਥੋ ਪਹੁੰਚ ਜਾਂਦੀ ਹੈ ,ਸ਼ਾਹ ਸੂਜਾ ਦੇ ਸਿਪਾਹੀਆ ਕੋਲ ਉਹ ਆਉਂਦੇ ਨੇ ਤੇ ਹੀਰਾ ਉਸਤੋ ਲੈ ਲੈਂਦੇ ਨੇ, ਤੇ ਮੌਲਵੀ ਨੂੰ ਪੁੱਛਿਆ ਜਾਂਦਾ ਹੈ ਕਿ ਤੇਰੇ ਕੋਲ ਕਿਵੇਂ ਆਇਆ ਇਹ ਹੀਰਾ ,ਮੌਲਵੀ ਦੱਸਦਾ ਹੈ ਇਹ ਹੀਰਾ ਮੈਨੂੰ ਮਲਬੇ ਦੇ ਢੇਰ ਵਿੱਚੋ ਮਿਲਿਆ ਹੈ,ਮੈਂ ਚੱਕ ਕੇ ਲੈ ਆਇਆ ਸਿਪਾਹੀ ਉਸ ਹੀਰੇ ਨੂੰ ਸ਼ਾਹ ਸੂਜਾ ਨੂੰ ਦੇ ਦਿੰਦੇ ਹਨ ,ਉਸ ਹੀਰੇ ਨੂੰ ਦੇਖ਼ ਕੇ ਸਾਹ ਸੂਜਾ ਬੜਾ ਖੁਸ਼ ਹੁੰਦਾ ਹੈ ਕਿ ਦੁਨੀਆਂ ਦੀ ਸਭ ਤੋਂ ਕੀਮਤੀ ਚੀਜ਼ ਮੇਰੇ ਕੋਲ ਹੈ ,ਕਿਉਂਕਿ ਇਸ ਹੀਰੇ ਦੇ ਨਾਲ ਇੱਕ ਗੱਲ ਜੁੜ ਚੁੱਕੀ ਸੀ ,ਕਿ ਜਿਸਦੇ ਕੋਲ ਵੀ ਇਹ ਹੀਰਾ ਹੋਵੇਗਾ ਉਹ ਦੁਨੀਆਂ ਤੇ ਰਾਜ ਕਰੇਗਾ ਇਸ ਹੀਰੇ ਕਰਕੇ ਇੱਕ ਦੂਜਿਆਂ ਦੇ ਕਤਲ ਕੀਤੇ ਜਾਂਦੇ ਸੀ , ਤੜਫਾਇਆ ਜਾਂਦਾ ਸੀ ,ਸ਼ਾਹ ਸੂਜਾ ਹੁਣ ਬੜਾ ਖੁਸ਼ ਸੀ ਕਿ ਹੁਣ ਮੈਂ ਦੁਨੀਆਂ ਤੇ ਰਾਜ ਕਰੂੰਗਾ, ਪਰ ਇਹ ਹੀਰਾ ਸ਼ਾਹ ਸੂਜਾ ਦੀਆਂ ਜੜਾਂ ਵਿੱਚ ਬੈਠ ਗਿਆ ਕੋਹੇਨੂਰ ਹੀਰਾ ਉਸਦਾ ਜਿੰਨਾ ਵੀ ਰਾਜਭਾਗ ਸੀ ,ਜਿੰਨਾ ਵੀ ਉਸਦਾ ਖਜ਼ਾਨਾ ਸੀ , ਉਸਦਾ ਤਖਤ ਸਭ ਕੁਝਜ ਖਤਮ ਹੋ ਗਿਆ ,ਕੁਛ ਨਹੀਂ ਬਚਿਆ ਉਸ ਕੋਲ ਉਸਨੇ ਦੁਨੀਆਂ ਤਾਂ ਕੀ ਜਿੱਤਣੀ ਸੀ , ਜੋ ਕੁੱਝ ਓਸਦੇ ਕੋਲ ਸੀ ਉਹਵੀ ਉਸਕੋਲ ਨਹੀ ਰਿਹਾ,ਉਥੋ ਫਿਰ ਸ਼ਾਹ ਸੂਜਾ ਆਪਣੇ ਪਰਿਵਾਰ ਨੂੰ ਲੈ ਕੇ ਭੱਜ ਜਾਂਦਾ ਹੈ , ਤਾਂ ਸ਼ਾਹ ਸੂਜਾ ਨੂੰ ਕਸ਼ਮੀਰ ਦਾ ਰਾਜਾ ਅਤੇ ਮੁਹੰਮਦ ਧੋਖੇ ਨਾਲ ਕੈਦ ਕਰ ਲੈਂਦਾ ਹਨ, ਹੁਣ ਉਹ ਕਹਿੰਦਾ ਹਨ ਕੋਹੇਨੂਰ ਹੀਰਾ ਸਾਨੂੰ ਦੇ ਪਰ ਕੋਹੇਨੂਰ ਹੀਰਾ ਸ਼ਾਹਸੂਜਾ ਕੋਲ ਹੁੰਦਾ ਹੀ ਨਹੀਂ , ਕੋਹੇਨੂਰ ਹੀਰਾ ਹੁੰਦਾ ਹੈ ,ਉਸਦੇ ਪਰਿਵਾਰ ਕੋਲ ਉਸਦੀ ਘਰ ਵਾਲੀ ਵਫਾ ਬੇਗਮ ਕੋਲ , ਵਫਾ ਬੇਗਮ ਨੂੰ ਜਦੋਂ ਇਹ ਖਬਰ ਮਿਲਦੀ ਹੈ ,ਤਾਂ ਵਫਾ ਬੇਗਮ ਇੱਕ ਇਹੋ ਜਿਹਾ ਬੰਦਾ ਲੱਭਦੀ ਹੈ , ਜੇੜਾ ਬਹੁਤ ਤਾਕਤਵਰ ਹੋਵੇ ,ਤਾਂ ਉਸ ਸਮੇ ਇੱਕ ਹੀ ਅਜੇਹਾ ਬੰਦਾ ਸੀ ਜੋਂ ਉਸਦੀ ਮਦਦ ਕਰ ਸਕਦਾ ਸੀ .
ਫਿਰ ਉਹ ਜਾਂਦੀ ਹੈ , ਦਰਬਾਰੇ ਖਾਲਸਾ ਲਾਹੌਰ ਮਹਾਰਾਜਾ ਰਣਜੀਤ ਸਿੰਘ ਕੋਲ ,ਉਹ ਜਾ ਕੇ ਸ਼ਾਹਸੂਜਾ ਬਾਰੇ ਦਸਦੀ ਹੈ ,ਤੇ ਮਦਦ ਦੀ ਗੁਹਾਰ ਲਾਉਂਦੀ ਹੈ ,ਕਿ ਮੇਰੇ ਪਤੀ ਨੂੰ ਛੁੜਾ ਲਵੋ ਉਹ ਜਜ਼ਬਾਤੀ ਹੋਕੇ ਇੱਕ ਵਾਅਦਾ ਕਰ ਲੈਂਦੀ ਹੈ , ਮਹਾਰਾਜਾ ਰਣਜੀਤ ਸਿੰਘ ਨਾਲ ਜੇ ਤੁਸੀਂ ਮੇਰੇ ਘਰ ਵਾਲੇ ਨੂੰ ਛੜਾਓਗੇ ਮੇਰੇ ਕੋਲ ਬੇਸ਼ਕੀਮਤੀ ਕੋਹੇਨੂਰ ਹੀਰਾ ਹੈ ,ਅਸੀਂ ਉਹ ਕੋਹੇਨੂਰ ਹੀਰਾ ਤੁਹਾਨੂੰ ਦੇ ਦਿਆਂਗੇ ਤਾਂ ਮਹਾਰਾਜਾ ਰਣਜੀਤ ਸਿੰਘ ਆਪਦੇ ਜਰਨੈਲਾਂ ਨੂੰ ਨਾਲ ਲੈ ਕੇ ਆਪਣੀ ਫੌਜ ਨੂੰ ਨਾਲ ਲੈ ਕੇ ਹਮਲਾ ਕਰ ਦਿੰਦੇ ਨੇ ਕਸ਼ਮੀਰ ਦੇ ਅਤਾ ਮੁਹੰਮਦ ਉਤੇ ਉਥੋਂ ਸ਼ਾਹ ਸੁਜਾ ਨੂੰ ਛੁੜਾ ਲਿਆ ਜਾਂਦਾ ਹੈ ,ਤਾਂ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਹਨ ,ਆਪਦਾ ਵਾਅਦਾ ਪੂਰਾ ਕਰੋ ਲਿਆਓ ਕੋਹੇਨੂਰ ਹੀਰਾ ਇੱਥੇ ਹੈ, ਵਫਾ ਬੇਗਮ ਦੇ ਮਨ ਵਿੱਚ ਬੇਈਮਾਨੀ ਆ ਜਾਂਦੀ ਹੈ ,ਤਾਂ ਉਹ ਮਹਾਂਰਾਜਾ ਰਣਜੀਤ ਸਿੰਘ ਨੂੰ ਕੈਂਦੀ ਹੈ, ਕੇੜਾ ਹੀਰਾ ਹੁਣ ਮਹਾਰਾਜਾ ਰਣਜੀਤ ਸਿੰਘ ਕੈਨਦੇ ਤੁਸੀਂ ਮੇਰੀ ਸ਼ਰਨ ਵਿੱਚ ਹੋ ਜੇ ਮੈਂ ਚਾਹਾ ਤਾਂ ਤੁਹਾਨੂੰ ਕੁੱਟ ਮਾਰ ਕੇ ਤੁਹਾਨੂੰ ਕੈਦ ਵਿੱਚ ਸੁੱਟ ਕੇ ਵੀ ਕੋਹੇਨੂਰ ਹੀਰਾ ਲੈ ਸਕਦਾ ਹਾਂ , ਪਰ ਸਾਡਾ ਧਰਮ ਇਹ ਸਿਖਾਉਂਦਾ ਨਹੀਂ, ਮੈਨੂੰ ਤੁਸੀਂ ਹੀਰਾ ਦੇ ਦੋ ਸ਼ਾਹਸੂਜਾ ਤੇ ਉਸਦੀ ਘਰਵਾਲੀ ਨੇ ਕਈ ਚਲਾਕੀਆਂ ਕਰਨ ਦੀ ਵੀ ਕੋਸ਼ਿਸ਼ ਕੀਤੀ ,ਇੱਕ ਨਕਲੀ ਹੀਰਾ ਬਣਵਾ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਦੇ ਦਿੱਤਾ ,ਕਿ ਆਹ ਕੋਹੇਨੂਰ ਹੈ , ਜਦੋਂ ਮਹਾਂਰਾਜਾ ਨੇ ਆਪਣੇ ਜੋਹਰੀ ਮੰਗਵਾਏ ਤਾਂ ਉਹਨਾਂ ਨੇ ਚੈੱਕ ਕੀਤਾ ਤਾਂ ਉਹਨਾਂ ਨੇ ਦੱਸ ਦਿਤਾ ਕੀ ਇਹ ਤਾਂ ਨਕਲੀ ਹੀਰਾ ਹੈ ,ਫੇਰ ਕਈ ਵਾਰ ਸ਼ਾਹਸੂਜਾ ਮਿਲਨ ਆਇਆ ਮਹਾਰਾਜਾ ਰਣਜੀਤ ਨੂੰ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਇਹਨਾਂ ਤੇ ਜ਼ੁਲਮ ਨਹੀਂ ਸੀ ਕਰਨਾ ਚਾਹੁੰਦੇ ,ਹੁਣ ਇਹਨਾਂ ਨੂੰ ਵੀ ਅਹਿਸਾਸ ਹੋ ਗਿਆ ਸੀ ,ਹੁਣ ਹੀਰਾ ਤਾਂ ਸਾਨੂੰ ਦੇਣਾ ਹੀ ਪੈਣਾ ਹੈ ,ਅਸੀਂ ਵਾਦਾ ਕੀਤਾ ਹੋਇਆ ਸੀ , ਫਿਰ ਇਹਨਾਂ ਨੇ ਕਿਹਾ ਸਾਡੀਆਂ ਕੁਝ ਸ਼ਰਤਾਂ ਨੇ ਇੱਕ ਤਾਂ ਸਾਨੂੰ ਥੋੜੇ ਪੈਸੇ ਦੇ ਦੋ ਤੁਸੀਂ ਦੂਸਰਾ ਤੁਸੀਂ ਇਹ ਵਾਦਾ ਕਰੋ ਕੀ ਹੀਰਾ ਲੈਣ ਤੋਂ ਬਾਦ ਸਾਨੂੰ ਤੁਸੀਂ ਮਾਰੋਗੇ ਨਹੀਂ ,ਕੋਈ ਵੀ ਜ਼ੁਲਮ ਸਾਡੇ ਤੇ ਨਹੀਂ ਕਰੋਗੇ ਮਹਾਰਾਜਾ ਰਣਜੀਤ ਸਿੰਘ ਫਿਰ ਲਿਖਤੀ ਰੂਪ ਵਿੱਚ ਵਾਦਾ ਕਰਦੇ ਨੇ ਕਿ ਤੁਹਾਨੂੰ ਕੁਝ ਨਹੀਂ ਕਿਹਾ ਜਾਵੇਗਾ ਤੇ ਖਜ਼ਾਨੇ ਵਿੱਚੋ ਇਹਨਾਂ ਨੂੰ ਬਹੁਤ ਵੱਡੀ ਇੱਕ ਕੀਮਤ ਅਦਾ ਕੀਤੀ ਗਈ ਸੀ,ਹੁਣ ਕੋਹੇਨੂਰ ਹੀਰੇ ਦਾ ਮਾਲਕ ਪੰਜਾਬ ਦਾ ਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸੀ .
ਕੋਹੇਨੂਰ ਹੀਰੇ ਨੂੰ ਐਨੀ ਪ੍ਰਸਿੱਧੀ ਮਹਾਂਰਾਜਾ ਰਣਜੀਤ ਸਿੰਘ ਦੇ ਕੋਲ ਆਉਣ ਤੋ ਬਾਦ ਹੀ ਮਿਲੀ ਸੀ . ਜੈ ਕਰ ਇਤਿਹਾਸ ਦੀ ਆਪਾਂ ਗੱਲ ਕਰੀਏ ਮੁਗਲਾਂ ਕੋਲ ਬਹੁਤ ਜਿਆਦਾ ਹੀਰੇ ਸੀ | ਤੇ ਮੁਗਲਾਂ ਲਈ ਕਦੇ ਵੀ ਕੋਹੇਨੂਰ ਹੀਰਾ ਸਭ ਤੋਂ ਜਿਆਦਾ ਕੀਮਤੀ ਨਹੀਂ ਸੀ .ਰੂਬੀ ਹੀਰਾ ਉਹਨਾਂ ਕੋਲ ਸੀ, ਉਸਨੂੰ ਉਹ ਜਿਆਦਾ ਏਹਮਿਅਤ ਦਿੰਦੇ ਸੀ , ਕਿਉਂਕਿ ਮੁਗਲ ਲਾਲ ਪੀਲੇ ਰੰਗ ਦੇ ਹੀਰੇਆ ਨੂੰ ਜਿਆਦਾ ਪਸੰਦ ਕਰਦੇ ਸੀ,ਤੇ ਕੋਹੇਨੂਰ ਕ੍ਰਿਸਟਲ ਚਿੱਟੇ ਰੰਗ ਦਾ ਹੀਰਾ ਸੀ . ਜਦੋਂ ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਕੋਲ ਆਇਆ ਸੀ ,ਤਾਂ ਮਹਾਰਾਜਾ ਰਣਜੀਤ ਸਿੰਘ ਇਸਨੂੰ ਆਪਣੀ ਪੱਗ ਵਿੱਚ ਸਜਾਉਂਦੇ ਨੇ ਤੇ ਲਾਹੌਰ ਦੀਆਂ ਗਲੀਆਂ ਵਿੱਚ ਪੂਰੇ ਜਾਹੋ ਜਲਾਲ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਕਾਫਲਾ ਘੁਮਾਇਆ ਗਿਆ ਸੀ ,ਲੋਕਾਂ ਨੂੰ ਦਿਖਾਇਆ ਗਿਆ ਸੀ ਕੋਹੇਨੂਰ ਹੀਰਾ ,ਉਸ ਤੋਂ ਬਾਅਦ ਵੀ ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਇਨਾ ਪਿਆਰ ਸੀ ,ਕੋਹੇਨੂਰ ਹੀਰੇ ਨਾਲ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਖੱਬੀ ਅੱਖ ਤੋਂ ਦਿਖਦਾ ਨਹੀਂ ਸੀ ,ਤਾਂ ਕੋਹੇਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਆਪਣੀ ਸੱਜੀ ਬਾਂਹ ਦੇ ਡੌਲੇ ਤੇ ਬੰਨ ਕੇ ਰੱਖਦੇ ਸੀ ,ਤਾਂ ਜੋ ਇਧਰਲੀ ਅੱਖ ਨਾਲ ਕੋਹੇਨੂਰ ਹੀਰਾ ਉਹਨਾਂ ਨੂੰ ਦਿਖਦਾ ਰਵੇ ,ਜਦੋਂ ਵੀ ਕੋਈ ਬਹੁਤ ਵੱਡਾ ਪ੍ਰੋਗਰਾਮ ਹੁੰਦਾ ਬਹੁਤ ਵੱਡਾ ਦਿਨ ਹੁੰਦਾ ਜਾਂ ਕੋਈ ਬਹੁਤ ਖਾਸ ਬੰਦਾ ਮਿਲਣ ਆਉਂਦਾ ਤਾਂ ਉਦੋਂ ਮਹਾਰਾਜਾ ਰਣਜੀਤ ਸਿੰਘ ਉਹ ਹੀਰਾ ਪਹਿਨ ਕੇ ਰਖਦੇ ਸੀ .ਉਸ ਤੋਂ ਬਿਨਾਂ ਇਹ ਹੀਰੇ ਨੂੰ ਗੋਬਿੰਦਗੜ ਦੇ ਕਿਲੇ ਵਿੱਚ ਰੱਖਿਆ ਜਾਂਦਾ ਸੀ .ਹੁਣ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਗੱਲ ਦਾ ਅੰਦਾਜ਼ਾ ਸੀ .ਕਿ ਇਸ ਹੀਰੇ ਨਾਲ ਕੀ ਇਤਿਹਾਸ ਜੁੜਿਆ ਹੋਇਆ ਹੈ .ਕਿ ਇਸ ਹੀਰੇ ਪਿੱਛੇ ਕਿੰਨੇ ਬਾਦਸ਼ਾਹਾਂ ਦੇ ਕਤਲ ਹੋਏ ਨੇ ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਇਸਨੂੰ ਇੱਕ ਕਿਲੇ ਵਿੱਚ ਕਦੇ ਵੀ ਨਹੀਂ ਰੱਖਦੇ ਸੀ. ਇੱਕ ਕਿਲੇ ਤੋਂ ਦੂਜੇ ਕਿਲੇ ਦੂਜੇ ਕਿਲੇ ਤੋਂ ਤੀਜੇ ਕਿਲੇਆ ਵਿੱਚ ਬਦਲਿਆ ਜਾਂਦਾ ਸੀ ,ਇਸ ਹੀਰੇ ਨੂੰ ਜਦੋਂ ਇੱਕ ਕਿਲੇ ਤੋਂ ਦੂਜੇ ਕਿਲੇ ਲਜਾਇਆ ਜਾਂਦਾ ਸੀ , ਤਾਂ 40 ਊਠ ਇੱਕ ਤਰੀਕੇ ਦੇ ਤਿਆਰ ਕਰੇ ਜਾਂਦੇ ਸੀ . ਉਸਦੇ ਵਿੱਚ ਕੁਝ ਪਤਾ ਨਹੀਂ ਕਿ ਕਿਸਦੇ ਉੱਤੇ ਕੋਹੇਨੂਰ ਹੀਰਾ ਰੱਖਿਆ ਹੋਇਆ ਹੈ , ਤੇ ਉਹਨਾਂ ਊਠਾਂ ਦੇ ਦੁਆਲੇ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਤਕੜੇ ਤਕੜੇ ਸਿਪਾਹੀ ਹੁੰਦੈ ਸੀ . ਮਹਾਰਾਜਾ ਰਣਜੀਤ ਸਿੰਘ ਨਾਲ ਇੱਕ ਹੋਰ ਗੱਲ ਜੋੜੀ ਜਾਂਦੀ ਹੈ ,ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਆਖਰੀ ਦਿਨ ਸੀ, ਤਾਂ ਉਦੋਂ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਇੱਛਾ ਜਤਾਈ ਸੀ , ਕਿ ਉਹ ਕੋਹੇਨੂਰ ਹੀਰੇ ਨੂੰ ਜਗਨਨਾਥ ਪੁਰੀ ਦੇ ਮੰਦਰਾਂ ਵਿੱਚ ਚੜਾਉਣਾ ਚਾਹੁੰਦੇ ਸੀ . ਇਹ ਗੱਲ ਕਿਸਨੇ ਕਹੀ ਸੀ .ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦਾ ਕਾਰਨ ਸੀ ,ਉਹਨਾਂ ਨੂੰ ਅਧਰੰਗ ਦੇ ਅਟੈਕ ਹੋਏ ਸੀ .ਮਹਾਰਾਜਾ ਰਣਜੀਤ ਸਿੰਘ ਨੂੰ ਤਿੰਨ ਦੌਰੇ ਪਏ ਸੀ . ਜਦੋ ਪਹਿਲਾਂ ਦੌਰਾ ਪਿਆ ਤਾਂ ਉਹਨਾਂ ਨੇ ਜਿਆਦਾ ਧਿਆਨ ਨਹੀਂ ਦਿੱਤਾ ਫਿਰ ਜਦੋਂ ਦੂਸਰਾ ਅਟੈਕ ਹੋਇਆ ਤਾਂ ਉਹਨਾਂ ਦਾ ਇੱਕ ਪਾਸਾ ਬਿਲਕੁਲ ਹੀ ਖੜ ਗਿਆ ਸੀ .ਉਸ ਸਮੇ ਤੇ ਉਹ ਬੈਡ ਤੇ ਪਏ ਸੀ . ਬਿਲਕੁਲ ਹੀ ਇਸ਼ਾਰਿਆਂ ਨਾਲ ਗੱਲਾਂ ਕਰਦੇ ਹੁੰਦੇ ਸੀ , ਆਪਦੇ ਰਾਜਭਾਗ ਦੀਆਂ ਗੱਲਾਂ ਉਹ ਇਸ਼ਾਰਿਆਂ ਨਾਲ ਹੀ ਪੁੱਛਦੇ ਸੀ .ਬਹੁਤ ਖਾਸ ਖਾਸ ਲੋਕ ਹੀ ਉਹਨਾਂ ਦੇ ਕਮਰੇ ਵਿੱਚ ਹੁੰਦੇ ਸੀ . ਉਸ ਸਮੇ ਤੇ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਆਖਰੀ ਦਿਨ ਚੱਲ ਰਹੇ ਸੀ .ਉਹਨਾਂ ਨੇ ਇਸ਼ਾਰਾ ਕੀਤਾ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਪੰਡਿਤ ਸੀ .ਪੰਡਿਤ ਗੋਬਿੰਦ ਰਾਮ ਉਹ ਕਹਿੰਦੇ ਕਿ ਮਹਾਰਾਜਾ ਰਣਜੀਤ ਸਿੰਘ ਇਹ ਇਸ਼ਾਰਾ ਕਰ ਰਹੇ ਨੇ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕੋਹੇਨੂਰ ਹੀਰੇ ਨੂੰ ਜਗਨਨਾਥ ਪੁਰੀ ਦੇ ਮੰਦਰ ਵਿਚ ਦਾਨ ਦਿਉ ਹੁਣ ਇਸ ਗੱਲ ਨਾਲ ਕਈ ਲੋਕ ਸਹਿਮਤ ਹੋ ਗਏ ਤੇ ਕਈ ਲੋਕਾਂ ਨੇ ਇਹ ਗੱਲ ਦਾ ਵਿਰੋਧ ਕੀਤਾ ,ਮਿਸਰ ਬੇਲੀ ਰਾਮ ਜੀ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਖਾਸ ਸੀ ,ਤੇ ਬਹੁਤ ਸੂਝਵਾਨ ਸੀ ,ਉਹਨਾਂ ਨੇ ਇਹ ਗੱਲ ਦਾ ਡੱਟ ਕੇ ਵਿਰੋਧ ਕੀਤਾ ਕਿ ਨਹੀਂ , ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਦੀ ਪ੍ਰੋਪਰਟੀ ਨਹੀ ਹੈ , ਮਹਾਰਾਜਾ ਰਣਜੀਤ ਸਿੰਘ ਆਪਦੀ ਪ੍ਰੋਪਰਟੀ ਦਾਨ ਕਰ ਸਕਦਾ ਹਨ , ਇਹ ਹੀਰਾ ਤਾਂ ਖਾਲਸੇ ਰਾਜ ਦਾ ਹੈ , ਇਹ ਹੀਰੇ ਤੇ ਹੱਕ ਪੰਜਾਬ ਦੇ ਅਗਲੇ ਮਹਾਰਾਜੇ ਦਾ ਹੋਵੇਗਾ ਮਹਾਰਾਜਾ ਰਣਜੀਤ ਸਿੰਘ ਆਪਣੀ ਪ੍ਰੋਪਰਟੀ ਕੋਈ ਵੀ ਦਾਨ ਕਰੇ ਅਸੀਂ ਕੁਝ ਨਹੀਂ ਕਹਿੰਦੇ ,ਇਹ ਹੀਰੇ ਤੇ ਹੱਕ ਪੰਜਾਬ ਦੇ ਅਗਲੇ ਮਹਾਰਾਜੇ ਦਾ ਹੀ ਹੋਵੇਗਾ ਤਾਂ ਇਸ ਕਰਕੇ ਹੀਰਾ ਦਾਨ ਨਹੀਂ ਕੀਤਾ ਗਿਆ ,ਮਹਾਰਾਜਾ ਰਣਜੀਤ ਸਿੰਘ ਦਾਨ ਕਰਨਾ ਵੀ ਚਾਹੁੰਦੇ ਸੀ ,ਜਾਂ ਨਹੀਂ ਕਰਨਾ ਚਾਹੁੰਦੇ ਸੀ , ਇਸਦਾ ਦਾਵਾ ਨਹੀਂ ਕੀਤਾ ਜਾ ਸਕਦਾ ਇਹ ਗੱਲ ਅੰਗਰੇਜ਼ਾਂ ਦੇ ਵੀ ਧਿਆਨ ਵਿੱਚ ਆ ਗਈ ਸੀ ,ਅੰਗਰੇਜ਼ਾਂ ਦੀ ਖਾਲਸਾ ਰਾਜ ਤੇ ਤਾਂ ਪਹਿਲਾਂ ਹੀ ਨਜ਼ਰ ਸੀ ,ਹੁਣ ਕੋਹੇਨੂਰ ਵੀ ਉਹਨਾਂ ਦੀ ਨਿਗਾਹ ਵਿੱਚ ਆ ਗਿਆ ਸੀ , ਅੰਗਰੇਜਾਂ ਨੇ ਕਿਹਾ ਇਹ ਕੋਹੇਨੂਰ ਹੋਰ ਕਿਤੇ ਨਹੀਂ ਜਾਣਾ ਚਾਹੀਦਾ ,ਇਸ ਉਤੇ ਸਾਡਾ ਹੀ ਹੱਕ ਹੈ ,ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਦ ਖਾਲਸਾ ਰਾਜ ਬਿਖਰਨਾ ਸ਼ੁਰੂ ਹੋ ਗਿਆ ,ਖਾਲਸਾ ਦਰਬਾਰ ਦੇ ਵਿੱਚ ਤਖਤ ਨੂੰ ਲੈ ਕੇ ਧੋਖਾਧੜੀ ਕਤਲੇਆਮ ਸਾਜਿਸ਼ਾਂ ਦਾ ਦੌਰ ਸ਼ੁਰੂ ਹੋ ਗਿਆ, ਉਹਨਾਂ ਦੀ ਮੌਤ ਤੋਂ ਬਾਦ ਉਹਨਾਂ ਦੇ ਸਭ ਤੋਂ ਵੱਡੇ ਪੁੱਤਰ ਖੜਕ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਬਣਾ ਦਿੱਤਾ ਗਿਆ , ਹੁਣ ਕੋਹੇ ਨੂੰ ਹੀਰਾ ਮਹਾਰਾਜਾ ਖੜਕ ਸਿੰਘ ਕੋਲ ਆ ਗਿਆ,ਖੜਕ ਸਿੰਘ ਨੂੰ ਸਾਜਿਸ਼ ਨਾਲ ਮਾਰ ਦਿੱਤਾ ਗਿਆ, ਉਸ ਤੋਂ ਬਾਅਦ ਪੰਜਾਬ ਦਾ ਮਹਾਰਾਜਾ ਬਣਾਇਆ ਗਿਆ ਖੜਕ ਸਿੰਘ ਦੇ ਪੁੱਤਰ ਨੌ ਨਿਹਾਲ ਨੂੰ ਯਾਨੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਨੌ ਨਿਹਾਲ ਨੂੰ, ਨੌ ਨਿਹਾਲ ਸਿੰਘ ਨੂੰ ਵੀ ਥੋੜੇ ਹੀ ਸਮੈ ਵਿੱਚ ਮਾਰ ਦਿੱਤਾ ਗਿਆ,ਇੰਨੇ ਥੋੜੇ ਸਮੇਂ ਵਿੱਚ ਹੀ ਪੰਜਾਬ ਨੇ ਆਪਦੇ ਕਈ ਮਹਾਰਾਜੇ ਖੋਏ, ਉਸ ਤੋ ਬਾਦ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ, ਰਾਣੀ ਜਿੰਦਾ ਦੇ ਪੰਜ ਸਾਲ ਦੇ ਪੁੱਤਰ ਦਲੀਪ ਸਿੰਘ ਨੂੰ ਬਣਾਇਆ ਗਿਆ ਪੰਜਾਬ ਦਾ ਮਹਾਰਾਜਾ ਤਾਂ ਮਹਾਰਾਜਾ ਦਲੀਪ ਸਿੰਘ ਹੁਣ ਬਣ ਗਏ ਸੀ ,ਕੋਹੇਨੂਰ ਹੀਰੇ ਦੇ ਮਾਲਕ ਪਰ ਅੰਗਰੇਜ਼ਾਂ ਵਾਸਤੇ ਹੁਣ ਪੰਜਾਬ ਦੱਬਣਾ ਤੇ ਕੋਹੇਨੂਰ ਦੱਬਣਾ ਸੌਖਾ ਹੋ ਗਿਆ ਸੀ ,ਕਿਉਂਕਿ ਦੋ ਤਿੰਨ ਲੋਕ ਹੀ ਬਚੇ ਸੀ,ਮਹਾਰਾਜਾ ਦਲੀਪ ਸਿੰਘ ਬਚੇ ਸੀ,ਤੇ ਮਹਾਰਾਣੀ ਜਿੰਦਾ ਬਚੀ ਸੀ, ਬਾਕੀ ਸਾਰੇ ਖਤਮ ਹੋ ਗਏ ਸੀ ਇੱਕ ਦੂਜੇ ਨੂੰ ਖਤਮ ਕਰਦੇ ਕਰਦੇ ਤਕਰੀਬਨ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਲੋਕ ਹੀ ਖਤਮ ਹੋ ਚੁੱਕੇ ਸੀ ,10 ਸਾਲ ਦੇ ਮਹਾਰਾਜ ਦਲੀਪ ਸਿੰਘ ਨੂੰ ਉਹਨਾਂ ਦੀ ਮਾਂ ਰਾਣੀ ਜਿੰਦਾ ਤੋਂ ਬੜੀ ਚਲਾਕੀ ਨਾਲ ਅੰਗਰੇਜ਼ਾਂ ਨੇ ਦੂਰ ਕਰ ਦਿੱਤਾ ,ਤੇ ਦਰਬਾਰ ਦੇ ਕੁਛ ਆਪਣਿਆਂ ਦੀਆਂ ਹੀ ਗਦਾਰੀਆਂ ਕਰਕੇ ਸਿੱਖ ਜੰਗ ਹਾਰ ਗਏ ਤੇ ਪੰਜਾਬ ਤੇ ਅੰਗਰੇਜ਼ਾਂ ਦਾ ਕਬਜਾ ਹੋ ਗਿਆ ਤੇ ਅੰਗਰੇਜ਼ਾਂ ਨੇ ਬਾਲਕ ਮਹਾਰਾਜਾ ਦਲੀਪ ਸਿੰਘ ਤੋਂ ਸਾਈਨ ਕਰਵਾ ਲਏ ,ਜਿਸ ਵਿੱਚ ਲਿਖਿਆ ਸੀ .ਪੰਜਾਬ ਦਾ ਰਾਜ ਅਤੇ ਕੋਹੇਨੂਰ ਹੀਰਾ ਅੰਗਰੇਜ਼ਾਂ ਨੂੰ ਸੌਂਪਿਆ ਜਾਂਦਾ ਹੈ .ਹੁਣ ਨਾ ਪੰਜਾਬ ਸਿੱਖਾਂ ਦਾ ਰਿਹਾ ਤੇ ਨਾ ਕੋਹਿਨੂਰ ਹੀਰਾ ਸਿੱਖਾਂ ਦਾ ਰਿਹਾ.
ਲੋਰਡ ਡਲਹੌਜੀ ਖੁਦ ਕੋਹੇਨੂਰ ਹੀਰਾ ਲੈਣ ਲਈ ਲਾਹੌਰ ਆਇਆ ਸੀ ,ਮੀਡੀਆ ਨਾਮ ਦਾ ਇੱਕ ਸਮੁੰਦਰੀ
ਜਹਾਜ਼ ਲੇਕੇ ਜਿਸਦੇ ਵਿੱਚ ਕੋਹੇਨੂਰ ਹੀਰੇ ਨੂੰ ਭੇਜਿਆ ਗਿਆ ਸੀ,ਭਾਰਤ ਤੋਂ ਇੰਗਲੈਂਡ ਇਸ ਜਹਾਜ ਤੇ ਤਕਰੀਬਨ ਇੱਕ ਹਫਤੇ ਬਾਦ ਹੀ ਲੋਕ ਬਿਮਾਰ ਹੋਣੇ ਸ਼ੁਰੂ ਹੋ ਗਏ ,ਦੂਸਰੇ ਹਫਤੇ ਬੁਰੇ ਤਰੀਕੇ ਨਾਲ ਕਾਲਰਾ ਬਿਮਾਰੀ ਫੈਲ ਗਈ ਉਸ ਜਹਾਜ਼ ਦੇ ਲੋਕ ਇਨੇ ਜਾਦਾ ਬਿਮਾਰ ਹੋ ਗਏ ਜਹਾਜ਼ ਨੂੰ ਰਸਤੇ ਵਿੱਚ ਹੀ ਮਰੀਸ਼ੀਅਸ ਵਿੱਚ ਰੋਕਣਾ ਪਿਆ , ਉਸਤੋ ਬਾਦ ਇਹ ਜਹਾਜ਼ ਪਹੁੰਚ ਗਿਆ ਇੰਗਲੈਂਡ ਦੀ ਧਰਤੀ ਤੇ ,ਪਰ ਇਹ ਜਹਾਜ ਵਿੱਚ ਸਫਰ ਕਰ ਰਹੇ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਦੁਨੀਆਂ ਦਾ ਸਭ ਤੋਂ ਬੇਸ਼ਕੀਮਤੀ ਹੀਰਾ ਇਸ ਜਹਾਜ ਵਿੱਚ ਜਾ ਰਿਹਾ ਹੈ ,ਇਹ ਗੱਲ ਉਸ ਜਹਾਜ ਦੇ ਕੈਪਟਨ ਨੂੰ ਹੀ ਪਤਾ ਸੀ ,ਤੇ ਉਧਰ ਇੰਗਲੈਂਡ ਦੀ ਧਰਤੀ ਤੇ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਸੀ , ਇਸ ਕੋਹੇਨੂਰ ਹੀਰੇ ਦਾ ਇਹ ਹੀਰਾ ਸ਼ਾਹੀ ਪਰਿਵਾਰ ਨੂੰ ਦੇ ਦਿਤਾ ਗਿਆ ਤੇ ਮਹਾਰਾਜਾ ਦਲੀਪ ਸਿੰਘ ਨੂੰ ਵੀ ਭਾਰਤ ਤੋਂ ਇੰਗਲੈਂਡ ਭੇਜਿਆ ਗਿਆ ,ਤੇ ਉਹਨਾਂ ਨੂੰ ਕ੍ਰਿਸਚਨ ਬਣਾ ਦਿੱਤਾ ਗਿਆ ਉਥੇ ਇੰਗਲੈਂਡ ਆਪਨਣੇ ਆਪ ਨੂੰ ਬਹੁਤ ਤਾਕਤਵਰ ਸ਼ੋ ਕਰ ਰਿਹਾ ਸੀ ,ਕਿ ਸਾਡੇ ਕੋਲ ਕੋਹੇਨੂਰ ਹੀਰਾ ਹੈ ,ਅਸੀਂ ਹਾਂ ਸਭ ਤੋਂ ਜਾਦਾ ਤਾਕਤਵਰ ,ਕੋਹੇਨੂਰ ਹੀਰਾ ਇੰਗਲੈਂਡ ਪਹੁੰਚਣ ਤੋਂ ਤਕਰੀਬਨ ਦੋ ਸਾਲ ਬਾਅਦ ਲੋਕਾਂ ਨੂੰ ਦਿਖਾਉਣ ਦਾ ਫੈਸਲਾ ਕੀਤਾ ਗਿਆ ,ਕ੍ਰਿਸਟਲ ਪੈਲਿਸਟ ਇਸਦੀ ਪ੍ਰਦਰਸ਼ਨੀ ਲਾਈ ਗਈ ਤੇ ਉਦੋਂ ਦੇ ਇਤਿਹਾਸਕਾਰਾਂ ਨੇ ਇਹ ਚੀਜ਼ ਲਿਖੀ ਹੈ ਕਿ ਕ੍ਰਿਸਟਲ ਪੈਲਸ ਦੇ ਬਾਹਰ ਕੋਹੇਨੂਰ ਹੀਰੇ ਨੂੰ ਦੇਖਣ ਲਈ ਇੰਗਲੈਂਡ ਦੇ ਲੋਕ ਕਈ ਕਿਲੋਮੀਟਰ ਲੰਬੀਆਂ ਲਾਈਨਾਂ ਵਿੱਚ ਲੱਗੇ ਹੋਏ ਸੀ , ਪਰ ਜਦੋਂ ਉਹ ਸ਼ੀਸ਼ਿਆਂ ਵਿੱਚ ਜੜੇ ਕੋਹੇਨੂਰ ਹੀਰੇ ਨੂੰ ਲੋਕਾਂ ਨੇ ਦੇਖਿਆ ਤਾਂ ਬਹੁਤ ਜਿਆਦਾ ਨਿਰਾਸ਼ ਹੋਏ ,ਲੋਕ ਕਿਹਾ ਆਹ ਕੀ ਸਾਡੇ ਨਾਲ ਮਜ਼ਾਕ ਕੀਤਾ ਹੈ , ਕਿ ਆਹ ਇੱਕ ਡਲ ਜੇਹੇ ਪੱਥਰ ਕਰਕੇ ਇਨਾ ਹੱਲਾ ਗੁੱਲਾ ਮਚਾ ਰੱਖਿਆ ਸੀ , ਉਸ ਸਮੇ ਤੇ ਕਹਿੰਦੇ ਨੇ ਕੋਹੇਨੂਰ ਹੀਰਾ ਆਪਣੀ ਚਮਕ ਖੋ ਚੁੱਕਿਆ ਸੀ ,ਕਈ ਇੰਗਲੈਂਡ ਦੇ ਅਖਬਾਰਾਂ ਨੇ ਵੀ ਮਾਟੇਨ ਆਫ ਡਾਰਕ ਲਿਖਿਆ ਕੋਹਿਨੂਰ ਹੀਰੇ ਨੂੰ ,ਹੁਣ ਉਹ ਹੀਰਾ ਜਿਸਨੂੰ ਰੌਸ਼ਨੀ ਦਾ ਪਹਾੜ ਕਿਹਾ ਗਿਆ , ਜੇੜਾ ਹਨੇਰਿਆਂ ਵਿੱਚ ਰੌਸ਼ਨੀ ਵੰਡਦਾ ਸੀ ,ਦੁਨੀਆਂ ਦਾ ਸਭ ਤੋਂ ਚਮਕਦਾਰ ਦੁਨੀਆਂ ਦਾ ਸਭ ਤੋਂ ਸੋਹਣਾ ਹੀਰਾ ਉਹ ਡਲ ਕਿਉਂ ਹੋ ਗਿਆ ਸੀ ,ਉਹ ਆਪਦੀ ਚਮਕ ਕਿਉਂ ਖੋ ਚੁੱਕਿਆ ਸੀ ,ਹੁਣ ਇਸਦੇ ਪਿੱਛੇ ਦੇ ਕਈ ਕਾਰਨ ਹੋ ਸਕਦੇ ਨੇ ਤਾਂ ਇਸ ਗੱਲ ਦੀ ਸ਼ਾਹੀ ਪਰਿਵਾਰ ਨੇ ਬਹੁਤ ਬੇਇਜਤੀ ਮਹਿਸੂਸ ਕੀਤੀ , ਰਾਣੀ ਵਿਕਟੋਰੀਆ ਦਾ ਘਰ ਵਾਲਾ ਪ੍ਰਿੰਸ ਐਲਬਰਟ ਉਸਨੇ ਫੈਸਲਾ ਕੀਤਾ ਕਿ ਇਸ ਹੀਰੇ ਨੂੰ ਤਰਾਸ਼ਿਆ ਜਾਏਗਾ ,ਪਹਿਲਾਂ ਔਰੰਗਜ਼ੇਬ ਦੇ ਸਮੇ ਤੇ ਤਰਾਸ਼ਿਆ ਗਿਆ ਸੀ ,ਹੁਣ ਪ੍ਰਿੰਸ ਅਲਬਰਟ ਨੇ ਫਿਰ ਬਹੁਤ ਤਕੜੇ ਤਕੜੇ ਜੋਹਰੀ ਲੱਭੇ ਉਹਨਾਂ ਨੂੰ ਫਿਰ ਇਹ ਜਿੰਮੇਵਾਰੀ ਦਿੱਤੀ ਗਈ, ਕਿ ਇਹ ਹੀਰੇ ਦੀ ਚਮਕ ਵਾਪਸ ਲੈ ਕੇ ਆਓ ਫਿਰ ਹੀਰੇ ਨੂੰ ਤਰਾਸ਼ਿਆ ਗਿਆ ,ਹੀਰੇ ਨੂੰ ਤਰਾਸ਼ਨ ਦੇ ਚੱਕਰ ਵਿੱਚ ਉਸਦਾ ਵਜਨ ਹੋਰ ਘੱਟ ਹੋ ਗਿਆ ,186 ਕੈਰਟ ਦਾ ਹੀਰਾ ਹੁਣ ਸਿਰਫ 105 ਕੈਰਟ ਦਾ ਰੇਹ ਗਿਆ ਸੀ,ਤਕਰੀਬਨ 40% ਭਾਰ ਉਸਦਾ ਹੋਰ ਘਟ ਹੋ ਗਿਆ 793 ਕੈਰਟ ਦਾ ਵਿਸ਼ਾਲ ਹੀਰਾ ਔਰੰਗਜ਼ੇਬ ਦੇ ਸਮੇ ਤੇ ਟੁੱਟਿਆ 186 ਕੈਨਡਾ ਰੇਹ ਗਿਆ ਤੇ ਹੁਣ ਅੰਗਰੇਜ਼ਾਂ ਨੇ ਉਹਨੂੰ 105 ਕੈਰਟ ਦਾ ਕਰ ਦਿੱਤਾ ,ਹੁਣ ਇੱਕ ਗੱਲ ਤੁਹਾਡੇ ਦਿਮਾਗ ਵਿੱਚ ਆ ਰਹੀ ਹੋਵੇਗੀ ਕਿ ਇੰਨੇ ਲੋਕਾਂ ਨੂੰ ਇਹ ਹੀਰੇ ਨੇ ਬਰਬਾਦ ਕੀਤਾ ਫਿਰ ਇੰਗਲੈਂਡ ਦਾ ਸ਼ਾਹੀ ਪਰਿਵਾਰ ਕਿਵੇਂ ਬਚਿਆ ਹੋਇਆ ਹੈ, ਇੱਕ ਗੱਲ ਜੁੜੀ ਹੋਈ ਹੈ ,ਇਸ ਹੀਰੇ ਦੇ ਨਾਲ ਓਸਨੂੰ ਕਹਿੰਦੇ ਨੇ ਕਰਸ ਆਫ ਕੋਹੇਨੂਰ ਮੇਟਕਾਫ਼ ਨੇ ਪੁਰਾਣੇ ਜਮਾਨਿਆਂ ਵਿੱਚ ਆਪਣੀ ਕਿਤਾਬ ਵਿੱਚ ਲਿਖਿਆ ਸੀ , ਕਿ ਜਿਸ ਕੋਲ ਵੀ ਕੋਹੇਨੂਰ ਦਾ ਇਹ ਹੀਰਾ ਹੋਵੇਗਾ ਉਹ ਦੁਨੀਆ ਤੇ ਰਾਜ ਕਰੇਗਾ, ਪਰ ਉਸਦੀ ਜ਼ਿੰਦਗੀ ਵਿੱਚ ਬਰਬਾਦੀ ਵੀ ਜੁੜ ਜਾਏਗੀ , ਉਸਦੇ ਨਾਲ ਹੁਣ ਤੁਸੀਂ ਇਤਿਹਾਸ ਦੇਖ ਸੱਕਦੇ ਹੋ ਖਿਲਜੀ ਤੋਂ ਲੈ ਕੇ ਬਾਬਰ ਹਮਾਯੂ ਨਾਦਰ ਸ਼ਾਹ ਫਿਰ ਅੱਗੇ ਸ਼ਾਹ ਸੁਜਾ ਰਣਜੀਤ ਸਿੰਘ ਹੁਣ ਇਸ ਚੀਜ਼ ਨੂੰ ਆਪਾਂ ਕਿਸਮਤ ਵੀ ਕਹਿ ਸਕਦੇ ਹਾਂ, ਅੰਧ ਵਿਸ਼ਵਾਸ ਵੀ ਕਹਿ ਸਕਦੇ ਹਾਂ,ਬਹੁਤ ਲੋਕ ਇਹ ਗੱਲ ਨੂੰ ਮੰਨਦੇ ਨੇ ਕਿ ਇਹ ਹੀਰਾ ਮੰਦਭਾਗਾ ਹੈ , ਬਹੁਤ ਲੋਕ ਇਹ ਗੱਲ ਨੂੰ ਨਹੀਂ ਮੰਨਦੇ ਕਹਿੰਦੇ ਨੇ ਕਿ ਹਾਂ ਜੋ ਵੀ ਹੋਇਆ ਉਹਨਾਂ ਦੀ ਕਿਸਮਤ ਵਿੱਚ ਸੀ . ਜੇੜੇ ਇਤਿਹਾਸਕਾਰ ਇਹ ਗੱਲ ਨੂੰ ਮੰਨਦੇ ਨੇ ਉਹਨਾਂ ਦੇ ਮੁਤਾਬਿਕ ਇੰਗਲੈਂਡ ਦੇ ਸ਼ਾਹੀ ਪਰਿਵਾਰ ਤੇ ਇਸ ਹੀਰੇ ਦਾ ਬੁਰਾ ਅਸਰ ਇਸ ਕਰਕੇ ਨਹੀਂ ਹੋਇਆ ਕਿਉਂਕਿ ਇੱਕ ਚੀਜ਼ ਮੰਨੀ ਜਾਂਦੀ ਸੀ , ਕੀ ਜਿਸ ਕੋਲ ਵੀ ਇਹ ਹੀਰਾ ਹੋਵੇਗਾ, ਉਹ ਦੁਨੀਆਂ ਤੇ ਰਾਜ ਕਰੇਗਾ ਪਰ ਉਸਦੇ ਨਾਲ ਬਰਬਾਦੀ ਵੀ ਜੁੜ ਜਾਵੇਗੀ ਪਰ ਜੇ ਕੋਈ ਔਰਤ ਇਸ ਹੀਰੇ ਦੀ ਮਾਲਕਣ ਹੋਵੇਗੀ ਕੋਈ ਔਰਤ ਕੋਹੇਨੂਰ ਨੂੰ ਪਹਿਨੇਗੀ, ਤਾਂ ਉਸ ਉਤੇ ਕੋਹੇਨੂਰ ਦਾ ਬੁਰਾ ਅਸਰ ਨਹੀਂ ਹੋਏਗਾ ਰਾਣੀ ਵਿਕਟੋਰੀਆ ਤੋਂ ਬਾਅਦ ਰਾਣੀਆਂ ਹੀ ਇਸ ਹੀਰੇ ਨੂੰ ਪਹਿਨਦੀਆਂ ਰਹੀਆਂ ਹਨ.ਕਿਸੇ ਵੀ ਇੰਗਲੈਂਡ ਦੇ ਰਾਜੇ ਨੇ ਇਸ ਹੀਰੇ ਨੂੰ ਨਹੀਂ ਪਹਿਨਿਆ ਤਾਂ ਇਹ ਸੀ ਕੋਹੇਨੂਰ ਹੀਰੇ ਦਾ ਇਤਿਹਾਸ .

ਯਾਲਟਾ ਸੰਧੀ | yalta conference 1945

hemkunt sahib da itihas

history of kohinoor diamond

meaning of khalsa raj

ਅਕਾਲੀ ਬਾਬਾ ਹਨੂੰਮਾਨ ਸਿੰਘ ਦੀ ਵੀਰ ਗਾਥਾ

ਐਰਾ ਗੇਰਾ ਨੱਥੂ ਖੈਰਾ ਦਾ ਸਹੀ ਅਰਥ

Top 100 punjabi quotes for life

 


Spread the love

Leave a Comment