history of kohinoor diamond in punjabi part 5

Spread the love

history of kohinoor diamond in punjabi part 5 – ਹੁਣ ਅਸੀ ਜਾਣਾਗੇ ਕੋਹੇਨੂਰ ਹੀਰੇ ਦਾ ਅਸਰ ਇੰਗਲੈਂਡ ਦੇ ਉੱਤੇ ਕਿਉ ਨਹੀਂ ਹੋਇਆ ਕਿਊ ਕੀ ਇਸ ਹੀਰੇ ਨੂੰ ਕਿਸੈ ਬੰਦੇ ਨੇ ਨਹੀ ਪਾਇਆ ਸੀ ਇਹ ਮੰਨਿਆ ਜਾਂਦਾ ਹੈ ਕੀ ਜੇਕਰ ਇੱਸ ਹੀਰੇ ਨੂੰ ਕੋਈ ਔਰਤ ਪਾਵੇ ਤਾਂ ਓਸ ਉਤੇ ਕੋਈ ਮਾੜਾ ਅਸਰ ਨਹੀ ਹੁੰਦਾਂ ਹੈ .

history of kohinoor diamond in punjabi part 4

history of kohinoor diamond in punjabi part 5

ਲੋਰਡਲਹੌਜੀ ਖੁਦ ਕੋਹੇਨੂਰ ਹੀਰਾ ਲੈਣ ਲਈ ਲਾਹੌਰ ਆਇਆ ਸੀ . ਮੀਡੀਆ ਨਾਮ ਦਾ ਇੱਕ ਸਮੁੰਦਰੀ ਜਹਾਜ਼ ਲੇਕੇ ਜਿਸਦੇ ਵਿੱਚ ਕੋਹੇਨੂਰ ਹੀਰੇ ਨੂੰ ਭੇਜਿਆ ਗਿਆ ਸੀ,ਭਾਰਤ ਤੋਂ ਇੰਗਲੈਂਡ ਕੋਹੇ ਨੂਰ ਹੀਰੇ ਦਾ ਹੀ ਕੋਈ ਅਸਰ ਕਹਿ ਸਕਦੇ ਹਾਂ ਕਿ ਇਹ ਜਹਾਜ ਤੇ ਤਕਰੀਬਨ ਇੱਕ ਹਫਤੇ ਬਾਅਦ ਹੀ ਲੋਕ ਬਿਮਾਰ ਹੋਣੇ ਸ਼ੁਰੂ ਹੋ ਗਏ. 

history-of-kohinoor-diamond-in-punjabi

ਦੂਸਰੇ ਹਫਤੇ ਬੁਰੇ ਤਰੀਕੇ ਨਾਲ ਕਾਲਰਾ ਬਿਮਾਰੀ ਫੈਲ ਗਈ ਇੰਨੇ ਜਿਆਦਾ ਉਸ ਜਹਾਜ਼ ਦੇ ਲੋਕ ਇਨੇ ਜਾਦਾ ਬਿਮਾਰ ਹੋ ਗਏ ਜਹਾਜ਼ ਨੂੰ ਰਸਤੇ ਵਿੱਚ ਹੀ ਮਰੀਸ਼ੀਅਸ ਵਿੱਚ ਰੋਕਣਾ ਪਿਆ ,

ਕਿਵੇਂ ਨਾ ਕਿਵੇਂ ਹੁੰਦਾ ਹੋਇਆ ਇਹ ਜਹਾਜ਼ ਪਹੁੰਚ ਗਿਆ ਇੰਗਲੈਂਡ ਦੀ ਧਰਤੀ ਤੇ ਪਰ ਇਹ ਜਹਾਜ ਵਿੱਚ ਸਫਰ ਕਰ ਰਹੇ ਕਿਸੇ ਨੂੰ ਵੀ ਪਤਾ ਨਹੀਂ ਸੀ |ਕਿ ਦੁਨੀਆਂ ਦਾ ਸਭ ਤੋਂ ਬੇਸ਼ਕੀਮਤੀ ਹੀਰਾ ਇਸ ਜਹਾਜ ਵਿੱਚ ਜਾ ਰਿਹਾ ਹੈ ਇਹ ਗੱਲ ਉਸ ਜਹਾਜ ਦੇ ਕੈਪਟਨ ਨੂੰ ਹੀ ਪਤਾ ਸੀ |

ਤੇ ਉਧਰ ਇੰਗਲੈਂਡ ਦੀ ਧਰਤੀ ਤੇ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਸੀ | ਇਸ ਕੋਹੇਨੂਰ ਹੀਰੇ ਦਾ ਇਹ ਹੀਰਾ ਦਿੱਤਾ ਗਿਆ ਸ਼ਾਹੀ ਪਰਿਵਾਰ ਨੂੰ ਤੇ ਮਹਾਰਾਜਾ ਦਲੀਪ ਸਿੰਘ ਨੂੰ ਵੀ ਭਾਰਤ ਤੋਂ ਇੰਗਲੈਂਡ ਭੇਜਿਆ ਗਿਆ ਤੇ ਉਹਨਾਂ ਨੂੰ ਕ੍ਰਿਸਚਨ ਬਣਾ ਦਿੱਤਾ ਗਿਆ |

ਉਥੇ ਇੰਗਲੈਂਡ ਆਪਦੇ ਆਪ ਨੂੰ ਬਹੁਤ ਤਾਕਤਵਰ ਸ਼ੋ ਕਰ ਰਿਹਾ ਸੀ ਕਿ ਸਾਡੇ ਕੋਲ ਕੋਹੇਨੂਰ ਹੀਰਾ ਹੈ | ਅਸੀਂ ਹਾਂ ਸਭ ਤੋਂ ਜਿਆਦਾ ਤਾਕਤਵਰ ਕੋਹੇਨੂਰ ਹੀਰਾ ਇੰਗਲੈਂਡ ਪਹੁੰਚਣ ਤੋਂ ਤਕਰੀਬਨ ਦੋ ਸਾਲ ਬਾਅਦ ਲੋਕਾਂ ਨੂੰ ਦਿਖਾਉਣ ਦਾ ਫੈਸਲਾ ਕੀਤਾ ਗਿਆ। ਕ੍ਰਿਸਟਲ ਪੈਲਿਸਟ ਇਹਦੀ ਪ੍ਰਦਰਸ਼ਨੀ ਲਾਈ ਗਈ ਤੇ ਉਦੋਂ ਦੇ ਇਤਿਹਾਸਕਾਰਾਂ ਨੇ ਇਹ ਚੀਜ਼ ਲਿਖੀ ਹੈ |

ਕਿ ਕ੍ਰਿਸਟਲ ਪੈਲਸ ਦੇ ਬਾਹਰ ਕੋਹੇਨੂਰ ਹੀਰੇ ਨੂੰ ਦੇਖਣ ਲਈ ਇੰਗਲੈਂਡ ਦੇ ਲੋਕ ਕਈ ਕਿਲੋਮੀਟਰ ਲੰਬੀਆਂ ਲਾਈਨਾਂ ਚ ਲੱਗੇ ਹੋਏ ਸੀ | ਪਰ ਜਦੋਂ ਉਹ ਸ਼ੀਸ਼ਿਆਂ ਚ ਜੜੇ ਕੋਹਿਨੂਰ ਹੀਰੇ ਨੂੰ ਲੋਕਾਂ ਨੇ ਦੇਖਿਆ ਤਾਂ ਬਹੁਤ ਜਿਆਦਾ ਨਿਰਾਸ਼ ਹੋਏ ਲੋਕ ਕਹਿੰਦੇ ਕਿ ਆਹ ਕੀ ਸਾਡੇ ਨਾਲ ਮਜ਼ਾਕ ਕੀਤਾ ਹੈ | ਕਿ ਆਹ ਇੱਕ ਡਲ ਜੇਹੇ ਪੱਥਰ ਕਰਕੇ ਇਨਾ ਹੱਲਾ ਗੁੱਲਾ ਮਚਾ ਰੱਖਿਆ ਸੀ |

ਉਸ ਟਾਈਮ ਤੇ ਕਹਿੰਦੇ ਨੇ ਕਿ ਕੋਹੇਨੂਰ ਹੀਰਾ ਆਪਣੀ ਚਮਕ ਖੋ ਚੁੱਕਿਆ ਸੀ | ਕਈ ਇੰਗਲੈਂਡ ਦੇ ਅਖਬਾਰਾਂ ਨੇ ਵੀ ਮਾਟੇਨ ਆਫ ਡਾਰਕ ਲਿਖਿਆ ਕੋਹਿਨੂਰ ਹੀਰੇ ਨੂੰ ਹੁਣ ਜਿਹੜਾ ਹੀਰਾ ਜਿਸਨੂੰ ਰੌਸ਼ਨੀ ਦਾ ਪਹਾੜ ਕਿਹਾ ਗਿਆ ਜਿਹੜਾ ਹਨੇਰਿਆਂ ਵਿੱਚ ਰੌਸ਼ਨੀ ਵੰਡਦਾ ਸੀ |ਦੁਨੀਆਂ ਦਾ ਸਭ ਤੋਂ ਚਮਕਦਾਰ ਦੁਨੀਆਂ ਦਾ ਸਭ ਤੋਂ ਸੋਹਣਾ ਹੀਰਾ ਉਹ ਡਲ ਕਿਉਂ ਹੋ ਗਿਆ ਸੀ |

ਉਹ ਆਪਦੀ ਚਮਕ ਕਿਉਂ ਖੋ ਚੁੱਕਿਆ ਸੀ | ਹੁਣ ਇਸਦੇ ਪਿੱਛੇ ਦੇ ਕਈ ਕਾਰਨ ਹੋ ,ਸਕਦੇ ਨੇ। ਕੋਈ ਸਾਇੰਟਿਫਿਕ ਕਾਰਨ ਵੀ ਹੋ ਸਕਦਾ ਹੈ | ਤਾਂ ਇਸ ਗੱਲ ਦੀ ਸ਼ਾਹੀ ਪਰਿਵਾਰ ਨੇ ਬਹੁਤ ਬੇਇਜਤੀ ਮਹਿਸੂਸ ਕੀਤੀ , ਰਾਣੀ ਵਿਕਟੋਰੀਆ ਦਾ ਘਰ ਵਾਲਾ ਪ੍ਰਿੰਸ ਐਲਬਰਟ ਉਸਨੇ ਫੈਸਲਾ ਕੀਤਾ ਕਿ ਇਸ ਹੀਰੇ ਨੂੰ ਤਰਾਸ਼ਿਆ ਜਾਏਗਾ ਪਹਿਲਾਂ ਔਰੰਗਜ਼ੇਬ ਦੇ ਸਮੇ ਤੇ ਤਰਾਸ਼ਿਆ ਗਿਆ ਸੀ |

ਹੁਣ ਪ੍ਰਿੰਸ ਅਲਬਰਟ ਨੇ ਫਿਰ ਬਹੁਤ ਤਕੜੇ ਤਕੜੇ ਜੋਹਰੀ ਲੱਭੇ ਉਹਨਾਂ ਨੂੰ ਫਿਰ ਇਹ ਜਿੰਮੇਵਾਰੀ ਦਿੱਤੀ ਗਈ, ਕਿ ਇਹ ਹੀਰੇ ਦੀ ਚਮਕ ਵਾਪਸ ਲੈ ਕੇ ਆਓ ਫਿਰ ਹੀਰੇ ਨੂੰ ਤਰਾਸ਼ਿਆ ਗਿਆ ਹੀਰੇ ਨੂੰ ਤਰਾਸ਼ਨ ਦੇ ਚੱਕਰ ਵਿੱਚ ਉਸਦਾ ਵਜਨ ਹੋਰ ਘੱਟ ਹੋ ਗਿਆ 186 ਕੈਰਟ ਦਾ ਹੀਰਾ ਹੁਣ ਰਹਿ ਗਿਆ ਸੀ |

ਸਿਰਫ 105 ਕੈਰਟ ਦਾ ਤਕਰੀਬਨ 40% ਭਾਰ ਉਹਦਾ ਹੋਰ ਘਟ ਹੋ ਗਿਆ 793 ਕੈਰਟ ਦਾ ਵਿਸ਼ਾਲ ਹੀਰਾ ਔਰੰਗਜ਼ੇਬ ਦੇ ਸਮੇ ਤੇ ਟੁੱਟਿਆ 186 ਕੈਨਡਾ ਰਹਿ ਗਿਆ ਤੇ ਹੁਣ ਅੰਗਰੇਜ਼ਾਂ ਨੇ ਉਹਨੂੰ 105 ਕੈਰਟ ਦਾ ਕਰ ਦਿੱਤਾ। ਹੁਣ ਇੱਕ ਚੀਜ਼ ਤੁਹਾਡੇ ਦਿਮਾਗ ਵਿੱਚ ਆ ਰਹੀ ਹੋਏਗੀ ਕਿ ਇੰਨੇ ਲੋਕਾਂ ਨੂੰ ਇਹ ਹੀਰੇ ਨੇ ਬਰਬਾਦ ਕੀਤਾ ਫਿਰ ਇੰਗਲੈਂਡ ਦਾ ਸ਼ਾਹੀ ਪਰਿਵਾਰ ਕਿਵੇਂ ਬਚਿਆ ਹੋਇਆ ਕਿ ਉਹਨਾਂ ਦੀ ਚੜਾਈ ਤਾਂ ਖਤਮ ਨਹੀਂ ਹੋਈ ਇੱਕ ਗੱਲ ਜੁੜੀ ਹੋਈ ਹੈ |

ਇਸ ਡਾਇਮੰਡ ਦੇ ਨਾਲ ਓਸਨੂੰ ਕਹਿੰਦੇ ਨੇ ਕਰਸ ਆਫ ਕੋਹਿਨੂਰ ਡਾਇਮੰਡ ਬੜਾ ਮਸ਼ਹੂਰ ਹੈ |ਮੈਂਟਿਕਾਫ ਨੇ ਪੁਰਾਣੇ ਜਮਾਨਿਆਂ ਵਿੱਚ ਆਪਣੀ ਕਿਤਾਬ ਵਿੱਚ ਲਿਖਿਆ ਸੀ | ਕਿ ਜਿਸ ਕੋਲ ਵੀ ਕੋਹਿਨੂਰ ਦਾ ਇਹ ਹੀਰਾ ਹੋਏਗਾ ਉਹ ਦੁਨੀਆ ਤੇ ਰਾਜ ਕਰੇਗਾ, ਪਰ ਉਸਦੀ ਜ਼ਿੰਦਗੀ ਵਿੱਚ ਬਰਬਾਦੀ ਵੀ ਜੁੜ ਜਾਏਗੀ ਬਦਕਿਸਮਤੀ ਜੁੜ ਜਾਏਗੀ ਉਹਦੇ ਨਾਲ ਹੁਣ ਤੁਸੀਂ ਇਤਿਹਾਸ ਦੇਖ ਸੱਕਦੇ ਹੋ.

ਖਿਲਜੀ ਤੋਂ ਲੈ ਕੇ ਬਾਬਰ ਹਮਾਯੂ ਨਾਦਰ ਸ਼ਾਹ ਫਿਰ ਅੱਗੇ ਸ਼ਾਹ ਸੁਜਾ ਰਣਜੀਤ ਸਿੰਘ ਹੁਣ ਇਸ ਚੀਜ਼ ਨੂੰ ਆਪਾਂ ਕਿਸਮਤ ਵੀ ਕਹਿ ਸਕਦੇ ਹਾਂ ਅੰਧ ਵਿਸ਼ਵਾਸ ਵੀ ਕਹਿ ਸਕਦੇ ਹਾਂ,ਬਹੁਤ ਲੋਕ ਇਹ ਗੱਲ ਨੂੰ ਮੰਨਦੇ ਨੇ ਕਿ ਇਹ ਹੀਰਾ ਮੰਦਭਾਗਾ ਹੈ , ਬਹੁਤ ਲੋਕ ਇਹ ਗੱਲ ਨੂੰ ਨਹੀਂ ਮੰਨਦੇ ਕਹਿੰਦੇ ਨੇ ਕਿ ਹਾਂ ਜੋ ਵੀ ਹੋਇਆ ਉਹਨਾਂ ਦੀ ਕਿਸਮਤ ਵਿੱਚ ਸੀ |

ਉਹਨਾਂ ਨਾਲ ਹੋ ਗਿਆ ਜਿਹੜੇ ਇਤਿਹਾਸਕਾਰ ਇਹ ਗੱਲ ਨੂੰ ਮੰਨਦੇ ਨੇ ਉਹਨਾਂ ਦੇ ਮੁਤਾਬਿਕ ਇੰਗਲੈਂਡ ਦੇ ਸ਼ਾਹੀ ਪਰਿਵਾਰ ਤੇ ਇਹ ਹੀਰੇ ਦਾ ਬੁਰਾ ਅਸਰ ਇਸ ਕਰਕੇ ਨਹੀਂ ਹੋਇਆ ਕਿਉਂਕਿ ਇੱਕ ਚੀਜ਼ ਮੰਨੀ ਜਾਂਦੀ ਸੀ | ਕਿ ਜਿਸ ਕੋਲ ਵੀ ਇਹ ਹੀਰਾ ਹੋਊਗਾ ਉਹ ਦੁਨੀਆਂ ਤੇ ਰਾਜ ਕਰੂਗਾ ਪਰ ਉਸਦੇ ਨਾਲ ਬਰਬਾਦੀ ਵੀ ਜੁੜ ਜਾਊਗੀ ਪਰ ਜੇ ਕੋਈ ਔਰਤ ਇਸ ਹੀਰੇ ਦੀ ਮਾਲਕਨ ਹੋਏਗੀ ਕੋਈ ਔਰਤ ਕੋਹੇਨੂਰ ਨੂੰ ਪਹਿਨੇਗੀ ਤਾਂ ਉਸ ਤੇ ਕੋਹੇਨੂਰ ਦਾ ਬੁਰਾ ਅਸਰ ਨਹੀਂ ਹੋਏਗਾ ਰਾਣੀ ਵਿਕਟੋਰੀਆ ਤੋਂ ਬਾਅਦ ਰਾਣੀਆਂ ਹੀ ਇਸ ਹੀਰੇ ਨੂੰ ਪਹਿਨਦੀਆਂ ਰਹੀਆਂ ਕਿਸੇ ਵੀ ਇੰਗਲੈਂਡ ਦੇ ਰਾਜੇ ਨੇ ਇਸ ਹੀਰੇ ਨੂੰ ਨਹੀਂ ਪਹਿਨਿਆ ਤਾਂ ਇਹ ਸੀ ਕੋਹੇਨੂਰ ਹੀਰੇ ਦਾ ਇਤਿਹਾਸ.

 

 

meaning of khalsa raj

ਅਕਾਲੀ ਬਾਬਾ ਹਨੂੰਮਾਨ ਸਿੰਘ ਦੀ ਵੀਰ ਗਾਥਾ

ਐਰਾ ਗੇਰਾ ਨੱਥੂ ਖੈਰਾ ਦਾ ਸਹੀ ਅਰਥ

Top 100 punjabi quotes for life


Spread the love

Leave a Comment