history of kohinoor diamond in punjabi part 4

Spread the love

history of kohinoor diamond in punjabi part 4 ਹੁਣ ਅਸੀ ਜਾਣਾ ਗੇ ਕਿਸਤਰਾਂ ਕੋਹੇ ਨੂਰ ਹੀਰਾ ਮੁਗਲਾ ਤੋ ਬਾਦ ਖ਼ਾਲਸਾ ਰਾਜ ਦੇ ਮਹਾਰਾਜ ਰਣਜੀਤ ਸਿੰਘ ਦੇ ਕੋਲ ਆਇਆ ਉਸ ਹੀਰੇ ਦੇ ਆਉਣ ਤੋ ਬਾਦ ਕਿਸਤਰਾਂ ਮਾਹਾ ਰਾਜਾ ਰਣਜੀਤ ਸਿੰਘ ਦਾ ਸਾਰਾ ਰਾਜ ਖਤਮ ਹੋ ਗਿਆ ਅਤੇ ਅੰਗਰੇਜਾਂ ਨੇ ਪੰਜਾਬ ਦੇ ਉਤੇ ਕਬਜਾ ਕਰ ਲਿਆ ਉਸਤੋ ਬਾਦ ਮਹਾਂਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਂਰਾਜਾ ਦਲੀਪ ਸਿੰਘ ਨੂੰ ਓਸਦੀ ਮਾਂ ਮਹਾਰਾਣੀ ਜਿੰਦ ਕੌਰ ਤੋ ਜੁਦਾ ਕਰ ਦਿਤਾ ਗਿਆ ਦਲੀਪ ਸਿੰਘ ਨੂੰ ਇੰਗਲੈਡ ਭੇਜ ਦਿਤਾ ਗਿਆ

history of kohinoor diamond in punjabi part 3

 

history of kohinoor diamond in punjabi part 4

ਫਿਰ ਉਹ ਜਾਂਦੀ ਹੈ | ਦਰਬਾਰੇ ਖਾਲਸਾ ਲਾਹੌਰ ਮਹਾਰਾਜਾ ਰਣਜੀਤ ਸਿੰਘ ਕੋਲ ਜਾ ਕੇ ਫਿਰ ਸ਼ਾਹ ਸੁਜਾ ਦੀ ਘਰਵਾਲੀ ਵਫਾ ਬੇਗਮ ਆਪਦਾ ਦਰਦ ਸੁਣਾਉਂਦੀ ਹੈ | ਤੇ ਮਦਦ ਦੀ ਗੁਹਾਰ ਲਾਉਂਦੀ ਹੈ | ਕਿ ਮੇਰੇ ਪਤੀ ਨੂੰ ਛੁੜਾ ਲਵੋ ਇੱਥੇ ਫਿਰ ਜਜ਼ਬਾਤਾਂ ਵਿੱਚ ਬਹਿਕੇ ਉਹ ਇੱਕ ਵਾਅਦਾ ਕਰ ਲੈਂਦੀ ਹੈ | ਮਹਾਰਾਜੇ ਨਾਲ ਕਿ ਜੇ ਤੁਸੀਂ ਮੇਰੇ ਘਰ ਵਾਲੇ ਨੂੰ ਛੜਾਓਗੇ ਮੇਰੇ ਕੋਲ ਬੇਸ਼ਕੀਮਤੀ ਕੋਹੇਨੂਰ ਹੀਰਾ ਹੈ |

history-of-kohinoor-diamond-in-punjabi

ਅਸੀਂ ਉਹ ਕੋਹੇਨੂਰ ਹੀਰਾ ਤੁਹਾਨੂੰ ਦੇ ਦਿਆਂਗੇ ਤਾਂ ਮਹਾਰਾਜਾ ਰਣਜੀਤ ਸਿੰਘ ਆਪਦੇ ਜਰਨੈਲਾਂ ਨੂੰ ਨਾਲ ਲੈ ਕੇ ਆਪਣੀ ਫੌਜ ਨੂੰ ਨਾਲ ਲੈ ਕੇ ਹਮਲਾ ਕਰ ਦਿੰਦੇ ਨੇ ਕਸ਼ਮੀਰ ਦੇ ਅਤਾ ਮੁਹੰਮਦ ਉਤੇ ਉਥੋਂ ਸ਼ਾਹ ਸੁਜਾ ਨੂੰ ਛੁੜਾ ਲਿਆ ਜਾਂਦਾ ਹੈ |ਤਾਂ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਕੀ ਆਪਦਾ ਵਾਅਦਾ ਪੂਰਾ ਕਰੋ ਲਿਆਓ ਕੋਹੇਨੂਰ ਹੀਰਾ ਇੱਥੇ ਇਹ ਵਫਾ ਬੇਗਮ ਦੇ ਮਨ ਵਿੱਚ ਬੇਈਮਾਨੀ ਆ ਜਾਂਦੀ ਹੈ |

ਤਾਂ ਉਹ ਮਹਾਂਰਾਜਾ ਰਣਜੀਤ ਸਿੰਘ ਨੂੰ ਕਹਿੰਦੀ ਕਿਹੜਾ ਹੀਰਾ ਹੁਣ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਤੁਸੀਂ ਮੇਰੀ ਸ਼ਰਨ ਵਿੱਚ ਹੋ ਜੇ ਮੈਂ ਚਾਹਾ ਤਾਂ ਤੁਹਾਨੂੰ ਕੁੱਟ ਮਾਰ ਕੇ ਤੁਹਾਨੂੰ ਕੈਦ ਵਿੱਚ ਸੁੱਟ ਕੇ ਵੀ ਕੋਹੇਨੂਰ ਹੀਰਾ ਲੈ ਸਕਦਾ ਹਾਂ | ਪਰ ਸਾਡਾ ਧਰਮ ਇਹ ਸਿਖਾਉਂਦਾ ਨਹੀਂ ਸਾਨੂੰ ਤੁਸੀਂ ਹੀਰਾ ਦੇ ਦੋ ਮੈਨੂੰ ਸ਼ਾਹਸੁਜਾ ਤੇ ਉਹਦੀ ਘਰਵਾਲੀ ਨੇ ਕਈ ਚਲਾਕੀਆਂ ਕਰਨ ਦੀ ਵੀ ਕੋਸ਼ਿਸ਼ ਕੀਤੀ ਮਹਾਰਾਜਾ ਰਣਜੀਤ ਸਿੰਘ ਨਾਲ ਇੱਕ ਨਕਲੀ ਹੀਰਾ ਬਣਵਾ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਦੇ ਦਿੱਤਾ ਕਿ ਆਹ ਕੋਹੇਨੂਰ ਹੈ |

ਜਦੋਂ ਮਹਾਂਰਾਜਾ ਨੇ ਆਪਦੇ ਜੋਹਰੀ ਮੰਗਵਾਏ ਤਾਂ ਉਹਨਾਂ ਨੇ ਚੈੱਕ ਕੀਤਾ ਤਾਂ ਉਹਨਾਂ ਨੇ ਦੱਸ ਦਿਤਾ ਵੀ ਇਹ ਤਾਂ ਨਕਲੀ ਹੀਰਾ ਹੈ | ਫੇਰ ਕਈ ਵਾਰ ਸ਼ਾਹਸੂਜਾ ਮਿਲਨ ਆਇਆ ਮਹਾਰਾਜਾ ਰਣਜੀਤ ਨੂੰ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਇਹਨਾਂ ਤੇ ਜ਼ੁਲਮ ਨਹੀਂ ਸੀ ਕਰਨਾ ਚਾਹੁੰਦੇ ,ਹੁਣ ਇਹਨਾਂ ਨੂੰ ਵੀ ਅਹਿਸਾਸ ਹੋ ਗਿਆ ਸੀ |

ਹੁਣ ਹੀਰਾ ਤਾਂ ਸਾਨੂੰ ਦੇਣਾ ਹੀ ਪੈਣਾ ਅਸੀਂ ਵਾਦਾ ਕੀਤਾ ਹੋਇਆ ਸੀ | ਫਿਰ ਇਹਨਾਂ ਨੇ ਕਿਹਾ ਸਾਡੀਆਂ ਕੁਝ ਸ਼ਰਤਾਂ ਨੇ ਇੱਕ ਤਾਂ ਸਾਨੂੰ ਥੋੜੇ ਪੈਸੇ ਦੇ ਦੋ ਤੁਸੀਂ ਦੂਸਰਾ ਤੁਸੀਂ ਇਹ ਵਾਅਦਾ ਕਰੋ ਵੀ ਹੀਰਾ ਲੈਣ ਤੋਂ ਬਾਅਦ ਸਾਨੂੰ ਤੁਸੀਂ ਮਾਰੋਗੇ ਨਹੀਂ ,ਕੋਈ ਵੀ ਜ਼ੁਲਮ ਸਾਡੇ ਤੇ ਨਹੀਂ ਕਰੋਗੇ ਮਹਾਰਾਜਾ ਰਣਜੀਤ ਸਿੰਘ ਫਿਰ ਲਿਖਤੀ ਰੂਪ ਵਿੱਚ ਵਾਅਦਾ ਕਰਦੇ ਨੇ ਕਿ ਤੁਹਾਨੂੰ ਕੁਝ ਨਹੀਂ ਕਿਹਾ ਜਾਊਗਾ ਤੇ ਖਜ਼ਾਨੇ ਚੋਂ ਇਹਨਾਂ ਨੂੰ ਬਹੁਤ ਵੱਡੀ ਇੱਕ ਕੀਮਤ ਅਦਾ ਕੀਤੀ ਗਈ ਸੀ |

ਹੁਣ ਕੋਹੇਨੂਰ ਹੀਰੇ ਦਾ ਮਾਲਕ ਪੰਜਾਬ ਦਾ ਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸੀ |
ਕੋਹੇਨੂਰ ਹੀਰੇ ਨੂੰ ਐਨੀ ਪ੍ਰਸਿੱਧੀ ਮਹਾਂਰਾਜਾ ਰਣਜੀਤ ਸਿੰਘ ਦੇ ਕੋਲ ਆਉਣ ਤੋ ਬਾਦ ਮਿਲੀ ਸੀ | ਜੈ ਕਰ ਇਤਿਹਾਸ ਦੀ ਆਪਾਂ ਗੱਲ ਕਰੀਏ ਮੁਗਲਾਂ ਕੋਲ ਬਹੁਤ ਜਿਆਦਾ ਹੀਰੇ ਸੀ | ਤੇ ਮੁਗਲਾਂ ਲਈ ਕਦੇ ਵੀ ਕੋਹੀਨੂਰ ਹੀਰਾ ਸਭ ਤੋਂ ਜਿਆਦਾ ਕੀਮਤੀ ਨਹੀਂ ਸੀ |

ਰੂਬੀ ਹੀਰਾ ਉਹਨਾਂ ਕੋਲ ਸੀ, ਉਸਨੂੰ ਉਹ ਜਿਆਦਾ ਏਹਮਿਅਤ ਦਿੰਦੇ ਸੀ | ਕਿਉਂਕਿ ਮੁਗਲ ਲਾਲ ਪੀਲੇ ਹਰੇ ਰੰਗ ਦੇ ਹੀਰੇਆ ਨੂੰ ਜਿਆਦਾ ਪਸੰਦ ਕਰਦੇ ਸੀ। ਤੇ ਕੋਹੇਨੂਰ ਕ੍ਰਿਸਟਲ ਕਲੀਅਰ ਚਿੱਟੇ ਰੰਗ ਦਾ ਹੀਰਾ ਸੀ | ਜਦੋਂ ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਕੋਲ ਆਇਆ ਸੀ |

ਤਾਂ ਮਹਾਰਾਜਾ ਰਣਜੀਤ ਸਿੰਘ ਇਸਨੂੰ ਆਪਣੀ ਪੱਗ ਵਿੱਚ ਸਜਾਉਂਦੇ ਨੇ ਤੇ ਲਾਹੌਰ ਦੀਆਂ ਗਲੀਆਂ ਵਿੱਚ ਪੂਰੇ ਜਾਹੋ ਜਲਾਲ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਕਾਫਲਾ ਘੁਮਾਇਆ ਗਿਆ ਸੀ ਲੋਕਾਂ ਨੂੰ ਦਿਖਾਇਆ ਗਿਆ ਸੀ | ਕੋਹੇਨੂਰ ਹੀਰਾ ,ਉਸ ਤੋਂ ਬਾਅਦ ਵੀ ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਇਨਾ ਪਿਆਰ ਸੀ | ਕੋਹੇਨੂਰ ਹੀਰੇ ਨਾਲ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਖੱਬੀ ਅੱਖ ਤੋਂ ਦਿਖਦਾ ਨਹੀਂ ਸੀ | ਤਾਂ ਕੋਹੇਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਆਪਣੀ ਸੱਜੀ ਬਾਂਹ ਦੇ ਡੌਲੇ ਤੇ ਬੰਨ ਕੇ ਰੱਖਦੇ ਸੀ |

ਤਾਂ ਜੋ ਇਧਰਲੀ ਅੱਖ ਨਾਲ ਕੋਹੇਨੂਰ ਹੀਰਾ ਉਹਨਾਂ ਨੂੰ ਦਿਖਦਾ ਰਵੇ ਜਦੋਂ ਵੀ ਕੋਈ ਬਹੁਤ ਵੱਡਾ ਪ੍ਰੋਗਰਾਮ ਹੁੰਦਾ ਬਹੁਤ ਵੱਡਾ ਦਿਨ ਹੁੰਦਾ ਜਾਂ ਕੋਈ ਬਹੁਤ ਖਾਸ ਬੰਦਾ ਮਿਲਣ ਆਉਂਦਾ ਤਾਂ ਉਦੋਂ ਮਹਾਰਾਜਾ ਰਣਜੀਤ ਸਿੰਘ ਉਹ ਹੀਰਾ ਪਹਿਨ ਕੇ ਰਖਦੇ ਸੀ। ਉਸ ਤੋਂ ਬਿਨਾਂ ਇਹ ਹੀਰੇ ਨੂੰ ਗੋਬਿੰਦਗੜ੍ਹ ਦੇ ਕਿਲੇ ਵਿੱਚ ਰੱਖਿਆ ਜਾਂਦਾ ਸੀ | ਹੁਣ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਗੱਲ ਦਾ ਅੰਦਾਜ਼ਾ ਸੀ | ਕਿ ਇਸ ਹੀਰੇ ਨਾਲ ਕੀ ਇਤਿਹਾਸ ਜੁੜਿਆ ਹੋਇਆ ਹੈ |

ਕਿ ਇਸ ਹੀਰੇ ਪਿੱਛੇ ਕਿੰਨੇ ਬਾਦਸ਼ਾਹਾਂ ਦੇ ਕਤਲ ਹੋਏ ਨੇ ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਇਸਨੂੰ ਇੱਕ ਕਿਲੇ ਵਿੱਚ ਕਦੇ ਵੀ ਨਹੀਂ ਰੱਖਦੇ ਸੀ | ਇੱਕ ਕਿਲੇ ਤੋਂ ਦੂਜੇ ਕਿਲੇ ਦੂਜੇ ਕਿਲੇ ਤੋਂ ਤੀਜੇ ਕਿਲੇਆ ਵਿੱਚ ਬਦਲਿਆ ਜਾਂਦਾ ਸੀ | ਇਸ ਹੀਰੇ ਨੂੰ ਜਦੋਂ ਇੱਕ ਕਿਲੇ ਤੋਂ ਦੂਜੇ ਕਿਲੇ ਲਜਾਇਆ ਜਾਂਦਾ ਸੀ |

ਤਾਂ 40 ਊਠ ਇੱਕ ਤਰੀਕੇ ਦੇ ਤਿਆਰ ਕਰੇ ਜਾਂਦੇ ਸੀ | ਉਸਦੇ ਦੇ ਵਿੱਚ ਕੁਝ ਪਤਾ ਨਹੀਂ ਕਿ ਕਿਸਦੇ ਉੱਤੇ ਕੋਹੇਨੂਰ ਹੀਰਾ ਰੱਖਿਆ ਹੋਇਆ ਹੈ | ਤੇ ਉਹਨਾਂ ਊਠਾਂ ਦੇ ਦੁਆਲੇ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਤਕੜੇ ਤਕੜੇ ਸਿਪਾਹੀ ਹੁੰਦੈ ਸੀ | ਮਹਾਰਾਜਾ ਰਣਜੀਤ ਸਿੰਘ ਨਾਲ ਇੱਕ ਹੋਰ ਗੱਲ ਜੋੜੀ ਜਾਂਦੀ ਹੈ |

ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਆਖਰੀ ਦਿਨ ਸੀ | ਤਾਂ ਉਦੋਂ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਇੱਛਾ ਜਤਾਈ ਸੀ | ਕਿ ਉਹ ਕੋਹਿਨੂਰ ਹੀਰੇ ਨੂੰ ਜਗਨਨਾਥ ਪੁਰੀ ਦੇ ਮੰਦਰਾਂ ਚ ਚੜਾਉਣਾ ਚਾਹੁੰਦੇ ਸੀ | ਇਹ ਗੱਲ ਕਿਸਨੇ ਕਹੀ ਸੀ | ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦਾ ਕਾਰਨ ਸੀ | ਉਹਨਾਂ ਨੂੰ ਅਧਰੰਗ ਦੇ ਅਟੈਕ ਹੋਏ ਸੀ |

ਮਹਾਰਾਜਾ ਰਣਜੀਤ ਸਿੰਘ ਨੂੰ ਤਿੰਨ ਦੌਰੇ ਪਏ ਸੀ | ਪਹਿਲਾਂ ਪਹਿਲਾਂ ਦੌਰਾ ਪਿਆ ਉਹਨਾਂ ਨੇ ਜਿਆਦਾ ਸੀਰੀਅਸਲੀ ਨਹੀਂ ਲਿਆ ਫਿਰ ਜਦੋਂ ਦੂਸਰਾ ਅਟੈਕ ਹੋਇਆ ਤਾਂ ਉਹਨਾਂ ਦਾ ਇੱਕ ਪਾਸਾ ਬਿਲਕੁਲ ਖੜ ਗਿਆ ਸੀ | ਉਸ ਟਾਈਮ ਤੇ ਉਹ ਬੈਡ ਤੇ ਪਏ ਸੀ | ਬਿਲਕੁਲ ਹੀ ਇਸ਼ਾਰਿਆਂ ਨਾਲ ਗੱਲਾਂ ਕਰਦੇ ਹੁੰਦੇ ਸੀ |

ਆਪਦੇ ਰਾਜਭਾਗ ਦੀਆਂ ਗੱਲਾਂ ਉਹ ਇਸ਼ਾਰਿਆਂ ਨਾਲ ਹੀ ਪੁੱਛਦੇ ਸੀ | ਬਹੁਤ ਖਾਸ ਖਾਸ ਲੋਕ ਹੀ ਉਹਨਾਂ ਦੇ ਕਮਰੇ ਵਿੱਚ ਹੁੰਦੇ ਸੀ | ਉਸ ਸਮੇ ਤੇ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਆਖਰੀ ਦਿਨ ਚੱਲ ਰਹੇ ਸੀ | ਉਹਨਾਂ ਨੇ ਇਸ਼ਾਰਾ ਕੀਤਾ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਪੰਡਿਤ ਸੀ ਪੰਡਿਤ ਗੋਬਿੰਦ ਰਾਮ ਉਹ ਕਹਿੰਦੇ ਕਿ ਮਹਾਰਾਜਾ ਰਣਜੀਤ ਸਿੰਘ ਇਹ ਇਸ਼ਾਰਾ ਕਰ ਰਹੇ ਨੇ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕੋਹੇਨੂਰ ਹੀਰੇ ਨੂੰ ਮੰਦਰ ਵਿਚ ਦਾਨ ਦਿਉ ਕਿ ਜਗਨਨਾਥ ਪੁਰੀ ਦੇ ਮੰਦਰ ਵੱਲ ਉਹ ਇਸ਼ਾਰਾ ਕਰ ਰਹੇ ਨੇ ਕਿ ਕੋਹੇਨੂਰ ਹੀਰੇ ਨੂੰ ਦਾਨ ਦਿਉ ਹੁਣ ਇਸ ਗੱਲ ਨਾਲ ਕਈ ਲੋਕ ਸਹਿਮਤ ਹੋ ਗਏ ਤੇ ਕਈ ਲੋਕਾਂ ਨੇ ਇਹ ਗੱਲ ਦਾ ਵਿਰੋਧ ਕੀਤਾ ਮਿਸਰ ਬੇਲੀ ਰਾਮ ਜੀ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਖਾਸ ਸੀ | ਤੇ ਬਹੁਤ ਸੂਝਵਾਨ ਸੀ |

ਉਹਨਾਂ ਨੇ ਇਹ ਗੱਲ ਦਾ ਡੱਟ ਕੇ ਵਿਰੋਧ ਕੀਤਾ ਕਿ ਨਹੀਂ , ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਦੀ ਪ੍ਰੋਪਰਟੀ ਤਾਂ ਹੈ ਹੀ ਨਹੀਂ ਮਹਾਰਾਜਾ ਰਣਜੀਤ ਸਿੰਘ ਆਪਦੀ ਪ੍ਰੋਪਰਟੀ ਦਾਨ ਕਰ ਸਕਦਾ ਹੈ | ਕਿ ਇਹ ਹੀਰਾ ਤਾਂ ਖਾਲਸੇ ਰਾਜ ਦਾ ਹੈ | ਕਿ ਇਹ ਹੀਰੇ ਤੇ ਹੱਕ ਪੰਜਾਬ ਦੇ ਅਗਲੇ ਮਹਾਰਾਜੇ ਦਾ ਹੋਊਗਾ ਮਹਾਰਾਜਾ ਰਣਜੀਤ ਸਿੰਘ ਆਪਣੀ ਪ੍ਰੋਪਰਟੀ ਕੋਈ ਵੀ ਦਾਨ ਕਰੇ ਅਸੀਂ ਕੁਝ ਨਹੀਂ ਕਹਿੰਦੇ ਕਿ ਇਹ ਹੀਰੇ ਤੇ ਹੱਕ ਪੰਜਾਬ ਦੇ ਅਗਲੇ ਮਹਾਰਾਜੇ ਦਾ ਹੀ ਹੋਊਗਾ ਤਾਂ ਇਸ ਕਰਕੇ ਹੀਰਾ ਦਾਨ ਨਹੀਂ ਕੀਤਾ ਗਿਆ ,ਮਹਾਰਾਜਾ ਰਣਜੀਤ ਸਿੰਘ ਦਾਨ ਕਰਨਾ ਵੀ ਚਾਹੁੰਦੇ ਸੀ |

ਜਾਂ ਨਹੀਂ ਕਰਨਾ ਚਾਹੁੰਦੇ ਸੀ |ਇਹਦਾ ਦਾਅਵਾ ਨਹੀਂ ਕੀਤਾ ਜਾ ਸਕਦਾ ਇਹ ਗੱਲ ਅੰਗਰੇਜ਼ਾਂ ਦੇ ਵੀ ਧਿਆਨ ਵਿੱਚ ਆ ਗਈ ਸੀ | ਅੰਗਰੇਜ਼ਾਂ ਦੀ ਖਾਲਸਾ ਰਾਜ ਤੇ ਤਾਂ ਪਹਿਲਾਂ ਹੀ ਨਿਗਹਾ ਸੀ | ਪੰਜਾਬ ਤੇ ਤਾਂ ਪਹਿਲਾਂ ਹੀ ਨਿਗਾ ਸੀ ਹੁਣ ਕੋਹੇਨੂਰ ਵੀ ਉਹਨਾਂ ਦੀ ਨਿਗਾਹ ਵਿੱਚ ਆ ਗਿਆ ਸੀ | ਇਹ ਕੋਹੇਨੂਰ ਹੋਰ ਕਿਤੇ ਨਹੀਂ ਜਾਣਾ ਚਾਹੀਦਾ ਇਸ ਉਤੇ ਸਾਡਾ ਹੀ ਹੱਕ ਹੈ |ਅੰਗਰੇਜ਼ ਏਹ ਸਮਝ ਰਹੇ ਸੀ |

ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖਾਲਸਾ ਰਾਜ ਬਿਖਰਨਾ ਸ਼ੁਰੂ ਹੋ ਗਿਆ ,ਖਾਲਸਾ ਦਰਬਾਰ ਦੇ ਵਿੱਚ ਤਖਤ ਨੂੰ ਲੈ ਕੇ ਧੋਖਾਧੜੀ ਕਤਲੇਆਮ ਸਾਜਿਸ਼ਾਂ ਦਾ ਦੌਰ ਸ਼ੁਰੂ ਹੋ ਗਿਆ, ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਸਭ ਤੋਂ ਵੱਡੇ ਪੁੱਤਰ ਖੜਕ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਬਣਾ ਦਿੱਤਾ ਗਿਆ ,

ਹੁਣ ਕੋਹੇ ਨੂੰ ਹੀਰਾ ਮਹਾਰਾਜਾ ਖੜਕ ਸਿੰਘ ਕੋਲ ਆ ਗਿਆ,ਖੜਕ ਸਿੰਘ ਨੂੰ ਸਾਜਿਸ਼ ਨਾਲ ਮਾਰ ਦਿੱਤਾ ਗਿਆ . ਉਸ ਤੋਂ ਬਾਅਦ ਪੰਜਾਬ ਦਾ ਮਹਾਰਾਜਾ ਬਣਾਇਆ ਗਿਆ ਖੜਕ ਸਿੰਘ ਦੇ ਪੁੱਤਰ ਨੌ ਨਿਹਾਲ ਨੂੰ ਯਾਨੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਨੌ ਨਿਹਾਲ ਨੂੰ ਨੌ ਨਿਹਾਲ ਸਿੰਘ ਨੂੰ ਵੀ ਥੋੜੇ ਹੀ ਸਮੈ ਵਿੱਚ ਮਾਰ ਦਿੱਤਾ ਗਿਆ।

ਇੰਨੇ ਥੋੜੇ ਸਮੇਂ ਵਿੱਚ ਹੀ ਪੰਜਾਬ ਨੇ ਆਪਦੇ ਕਈ ਮਹਾਰਾਜੇ ਖੋਏ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ ਰਾਣੀ ਜਿੰਦਾ ਦੇ ਪੰਜ ਸਾਲ ਦੇ ਪੁੱਤਰ ਦਲੀਪ ਸਿੰਘ ਨੂੰ ਬਣਾਇਆ ਗਿਆ ਪੰਜਾਬ ਦਾ ਮਹਾਰਾਜਾ ਤਾਂ ਮਹਾਰਾਜਾ ਦਲੀਪ ਸਿੰਘ ਹੁਣ ਬਣ ਗਏ ਸੀ | ਕੋਹੇਨੂਰ ਹੀਰੇ ਦੇ ਮਾਲਕ ਪਰ ਅੰਗਰੇਜ਼ਾਂ ਵਾਸਤੇ ਹੁਣ ਪੰਜਾਬ ਦੱਬਣਾ ਤੇ ਕੋਹੇਨੂਰ ਦੱਬਣਾ ਸੌਖਾ ਹੋ ਗਿਆ ਸੀ |

ਕਿਉਂਕਿ ਦੋ ਤਿੰਨ ਲੋਕ ਹੀ ਬਚੇ ਸੀ |ਮਹਾਰਾਜਾ ਦਲੀਪ ਸਿੰਘ ਬਚੇ ਸੀ |ਤੇ ਮਹਾਰਾਣੀ ਜਿੰਦਾ ਬਚੀ ਸੀ |ਬਾਕੀ ਸਾਰੇ ਖਤਮ ਹੋ ਗਏ ਸੀ | ਇੱਕ ਦੂਜੇ ਨੂੰ ਖਤਮ ਕਰਦੇ ਕਰਦੇ ਤਕਰੀਬਨ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਲੋਕ ਹੀ ਖਤਮ ਹੋ ਚੁੱਕੇ ਸੀ। 10 ਸਾਲ ਦੇ ਮਹਾਰਾਜ ਦਲੀਪ ਸਿੰਘ ਨੂੰ ਉਹਨਾਂ ਦੀ ਮਾਂ ਰਾਣੀ ਜਿੰਦਾ ਤੋਂ ਬੜੀ ਚਲਾਕੀ ਨਾਲ ਅੰਗਰੇਜ਼ਾਂ ਨੇ ਦੂਰ ਕਰ ਦਿੱਤਾ।

ਤੇ ਦਰਬਾਰ ਦੇ ਕੁਛ ਆਪਣਿਆਂ ਦੀਆਂ ਹੀ ਗਦਾਰੀਆਂ ਕਰਕੇ ਸਿੱਖ ਜੰਗ ਹਾਰ ਗਏ ਤੇ ਪੰਜਾਬ ਤੇ ਕਬਜ਼ਾ ਹੋ ਗਿਆ ਅੰਗਰੇਜ਼ਾਂ ਦਾ ਤੇ ਅੰਗਰੇਜ਼ਾਂ ਨੇ ਬਾਲਕ ਮਹਾਰਾਜਾ ਦਲੀਪ ਸਿੰਘ ਤੋਂ ਸਾਈਨ ਕਰਵਾ ਲਏ ਜਿਸ ਵਿੱਚ ਲਿਖਿਆ ਸੀ | ਕਿ ਪੰਜਾਬ ਦਾ ਰਾਜ ਅਤੇ ਕੋਹੇਨੂਰ ਅੰਗਰੇਜ਼ਾਂ ਨੂੰ ਸੌਂਪਿਆ ਜਾਂਦਾ ਹੈ | ਹੁਣ ਨਾ ਪੰਜਾਬ ਸਿੱਖਾਂ ਦਾ ਰਿਹਾ ਤੇ ਨਾ ਕੋਹਿਨੂਰ ਹੀਰਾ ਸਿੱਖਾਂ ਦਾ ਰਿਹਾ.

 

 

meaning of khalsa raj

ਅਕਾਲੀ ਬਾਬਾ ਹਨੂੰਮਾਨ ਸਿੰਘ ਦੀ ਵੀਰ ਗਾਥਾ

ਐਰਾ ਗੇਰਾ ਨੱਥੂ ਖੈਰਾ ਦਾ ਸਹੀ ਅਰਥ

Top 100 punjabi quotes for life

 


Spread the love

Leave a Comment