history of kohinoor diamond in punjabi part 3 ਜਿਸ ਤਰਾ ਤੁਸੀ ਪਿਛਲੇ ਭਾਗ ਵਿੱਚ ਪੜ੍ਹਿਆ ਸੀ ,ਕਿਸਤਰਾਂ ਕੋਹੇਨੂਰ ਹੀਰੇ ਨੂੰ ਤਰਾਸ਼ਦੇ ਹੋਏ ਇਹ ਹੀਰਾ ਟੁੱਟ ਜਾਂਦਾ ਹੈ | ਹੀਰਾ ਟੁਟਣ ਤੋ ਬਾਦ ਔਰੰਗਜੇਬ ਗੁੱਸੇ ਹੋ ਗਿਆ ਸੀ | ਔਰੰਗਜੇਬ ਨੇ ਬੋਰਜਿਆ ਦੀ ਸਾਰੀ ਜੇਦਾਦ ਜਬਤ ਕਰ ਲਈ ਸੀ | ਅਤੇ ਓਸਨੂੰ ਕੈਦ ਕਰ ਲਿਆ ਸੀ | ਹੁਣ ਕੋਹੇਨੂਰ ਹੀਰਾ ਛੋਟਾ ਹੋ ਚੁੱਕਾ ਸੀ | ਹੁਣ ਜਾਣਦੇ ਹਾ |ਅਗੇ ਦੀ ਕਹਾਣੀ ਬਾਰੇ |
history of kohinoor diamond in punjabi part 2
history of kohinoor diamond in punjabi part 3
ਔਰੰਗਜ਼ੇਬ ਫਿਰ ਇਸ ਹੀਰੇ ਨੂੰ ਤਖਤੇ ਤਾਊਸ ਤੇ ਜੜਵਾ ਦਿੰਦਾ ਹੈ . ਜਿਹੜਾ ਸ਼ਾਹਜਹਾਨ ਨੇ ਬਣਵਾਇਆ ਸੀ . ਇਹ ਤਖਤ ਇਨਾ ਜਿਆਦਾ ਸੋਹਣਾ ਤੇ ਇੰਨਾ ਜਿਆਦਾ ਕੀਮਤੀ ਸੀ . ਓਸ ਸਮੇ 1100 ਕਿਲੋ ਸੋਨਾ ਲੱਗਿਆ ਸੀ , ਲਗਭਗ ਇਹ ਤਖਤ ਤੇ ਤਾਊਸ ਨੂੰ ਬਣਾਉਣ ਵਾਸਤੇ ਤਕਰੀਬਨਦੋ ਕਰੋੜ ਰੁਪਏ ਖਰਚਾ ਆਇਆ ਸੀ .
ਉਸ ਸਮੇ ਤੇ ਇਸਨੂੰ ਮਯੂਰ ਸਿੰਘਾਸਨ ਵੀ ਕਹਿੰਦੇ ਸੀ . ਕਿਉਂਕਿ ਤਖਤ ਦਾ ਮਤਲਬ ਸਿੰਘਾਸਣ ਤੇ ਤਾਊਸ ਦਾ ਮਤਲਬ ਮੋਰ ਮਯੂਰ ਇਸ ਤਖਤ ਦੇ ਉੱਪਰ ਦੋ ਮੋਰ ਬਣੇ ਹੋਏ ਸੀ . ਤਾਂ ਇਸ ਹੀਰੇ ਨੂੰ ਔਰੰਗਜੇਬ ਇੱਕ ਮੋਰ ਦੀ ਅੱਖ ਵਿੱਚ ਜੜਵਾ ਦਿੰਦਾ ਹੈ . ਔਰੰਗਜ਼ੇਬ ਤੋਂ ਬਾਅਦ ਉਹਦਾ ਮੁੰਡਾ ਬਹਾਦਰ ਸ਼ਾਹ ਔਰੰਗਜ਼ੇਬ ਦੇ ਟਾਈਮ ਤੋਂ ਹੀ ਮੁਗਲਾਂ ਦੇ ਰਾਜ ਦੀਆਂ ਜੜਾਂ ਹਿਲਣੀਆਂ ਸ਼ੁਰੂ ਹੋ ਗਈਆਂ ਸੀ .
ਤੇ ਬਹਾਦਰ ਸ਼ਾਹ ਤੋਂ ਬਾਅਦ ਥੋੜੇ ਹੀ ਸਮੇ ਵਿਚ ਤਿੰਨ ਚਾਰ ਰਾਜੇ ਬਦਲਦੇ ਹਨ , ਬਾਦਸ਼ਾਹ ਬਦਲਦੇ ਹਨ ,ਨੇ ਤੇ ਇਹ ਹੀਰਾ ਪਹੁੰਚ ਜਾਂਦਾ ਹੈ , ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਕੋਲ , ਮੁਹੰਮਦ ਸ਼ਾਹ ਰੰਗੀਲਾ ਵੀ ਬੜਾ ਆਲਸੀ ਬੰਦਾ ਸੀ . ਹੁਣ ਉਹ ਸਮਾ ਆਉਣ ਵਾਲਾ ਸੀ . ਕਿ ਇਹ ਹੀਰਾ ਮੁਗਲਾਂ ਦੇ ਹੱਥ ਵਿੱਚੋ ਜਾਣ ਵਾਲਾ ਸੀ . ਤੇ ਭਾਰਤ ਤੋਂ ਵੀ ਦੂਰ ਹੋਣ ਵਾਲਾ ਸੀ .
ਅਸੀ ਹੁਣ ਕੇਂਦੇ ਹਾਂ ਭਾਰਤ ਦਾ ਹੀਰਾ ਹੁਣ ਇੰਗਲੈਂਡ ਵਿੱਚ ਹੈ,ਜਦੋਂ ਹੀਰੇ ਦਾ ਇਤਿਹਾਸ ਚੱਕ ਕੇ ਦੇਖਦੇ ਹਾਂ. ਤਾਂ ਇਹ ਕਈ ਵਾਰ ਭਾਰਤ ਤੋਂ ਗਿਆ , ਕਦੇ ਕਿਸੈ ਨੁੰ ਗਿਫਟ ਦੇ ਦਿੱਤਾ ਪਰ ਦੁਬਾਰਾ ਫੇਰ ਇਹ ਭਾਰਤ ਵਿੱਚ 18 ਵੀਂ ਸਦੀ ਵਿੱਚ ਆਉਂਦਾ ਹੈ , ਇਰਾਨ ਦਾ ਹਮਲਾਵਰ ਨਾਦਰ ਸ਼ਾਹ ਡੇਢ ਲੱਖ ਦੀ ਫੌਜ ਲੈ ਕੇ ਆਉਂਦਾ ਹੈ , ਤੇ ਮੁਹੰਮਦ ਸ਼ਾਹ ਰੰਗੀਲੇ ਦੀ 10 ਲੱਖ ਦੀ ਫੌਜ ਨੂੰ ਹਰਾ ਦਿੰਦਾ ਹੈ , ਦਿੱਲੀ ਦੇ 30 ਹਜਾਰ ਲੋਕਾਂ ਦਾ ਕਤਲੇਆਮ ਇੱਕ ਦਿਨ ਵਿੱਚ ਕਰ ਦਿੰਦਾ ਹੈ ,90 ਕਰੋੜ ਦਾ ਖਜ਼ਾਨਾ ਨਾਦਰ ਸ਼ਾਹ ਨੇ ਲੁੱਟਿਆ ਸੀ .
ਤਾਂ ਮੁਗਲ ਬਾਦਸ਼ਾਹ ਅਹਿਮਦ ਸ਼ਾਹ ਰੰਗੀਲੇ ਦਾ ਜੋ ਮੰਤਰੀ ਸੀ . ਉਹ ਆਪਦੀ ਪੱਗ ਲਾਹ ਕੇ ਨਾਦਰ ਸ਼ਾਹ ਦੇ ਪੈਰਾਂ ਵਿੱਚ ਰੱਖ ਦਿੰਦਾ ਹੈ , ਤੇ ਕੇਹਂਦਾ ਹੈ,ਤੂੰ ਜੇੜੀ ਸਜ਼ਾ ਦੇਣੀ ਹੈ ,ਸਾਨੂੰ ਦੇ ਦੇ ਜਿਹੜਾ ਬਦਲਾ ਲੈਣਾ ਸਾਡੇ ਤੋਂ ਲੈ ਇਹ ਲੋਕਾਂ ਨੂੰ ਛੱਡ ਦੇ ਦਿੱਲੀ ਦੇ ਲੋਕਾਂ ਦਾ ਕੀ ਕਸੂਰ ਹੈ , ਤਾਂ ਫਿਰ ਨਾਦਰ ਸ਼ਾਹ ਇਥੇ ਸਮਝੌਤਾ ਕਰਦਾ ਹੈ ,
ਮੈਂ ਤੁਹਾਨੂੰ ਵੀ ਛੱਡ ਦੂ ਤੁਹਾਡਾ ਤਖਤ ਵੀ ਛੱਡ ਦੂ ਤੇ ਤੁਹਾਡੇ ਲੋਕਾਂ ਨੂੰ ਵੀ ਛੱਡ ਦੂ 90 ਕਰੋੜ ਰੁਪਏ ਲਿਆ ਕੇ ਮੇਰੇ ਸਾਹਮਣੇ ਪੇਸ਼ ਕਰੋ , ਤਾਂ ਫਿਰ 70 ਕਰੋੜ ਦਾ ਖਜ਼ਾਨਾ ਨਾਦਰ ਸ਼ਾਹ ਨੂੰ ਦਿੱਤਾ ਜਾਂਦਾ 20 ਕਰੋੜ ਰੁਪਏ ਲੋਕਾਂ ਤੋਂ ਹੀ ਵਸੂਲੈ ਜਾਂਦੈ ਹੈ ,
90 ਕਰੋੜ ਪੂਰਾ ਕਰਕੇ ਦਿੱਤਾ ਜਾਂਦਾ ਨਾਦਰ ਸ਼ਾਹ ਨੂੰ ਨਾਦਰ ਸ਼ਾਹ ਜਸ਼ਨ ਮਨਾ ਰਿਹਾ ਹੁੰਦਾ ਆਪਦੇ ਜਰਨੈਲਾਂ ਨਾਲ ਕਿ ਮੈਂ ਭਾਰਤ ਨੂੰ ਲੁੱਟ ਕੇ ਚੱਲਿਆ ਹਾਂ ,ਤਾਂ ਉਹ ਜਸ਼ਨ ਦੇ ਵਿੱਚ ਹੀ ,ਇੱਕ ਨੱਚਣ ਵਾਲੀ ਹੁੰਦੀ ਹੈ , ਜੇੜੀ ਮੁਹੰਮਦ ਸ਼ਾਹ ਰੰਗੀਲੇ ਕੋਲ ਵੀ ਨੱਚਦੀ ਸੀ .
ਹੁਣ ਉਹ ਨਾਦਰ ਸ਼ਾਹ ਕੋਲ ਨੱਚ ਰਹੀ ਸੀ . ਤਾਂ ਉਹ ਕੇਂਦੀ ਹੈ , ਕਾਹਦੇ ਜਸ਼ਨ ਮਨਾ ਰਿਹਾ ਤੂੰ ਇੱਕ ਜਿਹੜੀ ਸਭ ਤੋਂ ਕੀਮਤੀ ਚੀਜ਼ ਹੈ , ਉਹ ਤਾਂ ਤੈਨੂੰ ਮਿਲੀ ਹੀ ਨਹੀਂ , ਫਿਰ ਉਹ ਦੱਸਦੀ ਹੈ , ਕੋਹੇਨੂਰ ਹੀਰੇ ਬਾਰੇ ਜਿਹੜਾ ਮਯੂਰ ਸਿੰਘਾਸਣ ਤੋ ਪੱਟ ਕੇ ਅਹਿਮਦ ਸ਼ਾਹ ਰੰਗੀਲੇ ਨੇ ਆਪਦੀ ਪੱਗ ਵਿੱਚ ਲਕੋਂ ਲਿਆ ਹੁੰਦਾ ਹੈ , ਇਹ ਨੱਚਣ ਵਾਲੀ ਬੀਬੀ ਫਿਰ ਦੱਸਦੀ ਹੈ ,
ਨਾਦਰ ਸ਼ਾਹ ਨੂੰ ਕਿ ਉਹ ਹੀਰਾ ਮੁਹੰਮਦ ਸ਼ਾਹ ਰੰਗੀਲੇ ਨੇ ਆਪਦੀ ਪੱਗ ਵਿੱਚ ਲਕੋਇਆ ਹੋਇਆ ਹੈ , ਨਾਦਰ ਸ਼ਾਹ ਫਿਰ ਚਲਾਕੀ ਦੇ ਨਾਲ ਅਗਲੇ ਦਿਨ ਮੁਹੰਮਦ ਸ਼ਾਹ ਰੰਗੀਲੇ ਨੂੰ ਜਾ ਕੇ ਕੇਂਦਾ ਕਿ ਆਪਾਂ ਅੱਜ ਤੋ ਭਰਾ ਹਾਂ, ਆਜਾ ਗਲੈ ਮਿਲੀਏ ਗਲੈ ਜਦੋਂ ਮਿਲਦੇ ਨੇ ਨਾਦਰਸ਼ਾਹ ਕਹਿੰਦਾ ਸਾਡੇ ਤਾਂ ਪੱਗ ਵਟਾਉਣ ਦਾ ਰਿਵਾਜ਼ ਹੈ , ਆਪਾਂ ਪੱਗਾਂ ਵਟਾ ਲੈਦੇ ਹਾਂ ,
ਨਾਦਰ ਸ਼ਾਹ ਜਦੋਂ ਮੁਹੰਮਦ ਸ਼ਾਹ ਰੰਗੀਲੇ ਦੀ ਪੱਗ ਚੋਂ ਉਹ ਹੀਰਾ ਚੱਕਦਾ ਹੈ , ਤਾਂ ਹੀਰੇ ਦੀ ਚਮਕ ਦੇਖ ਕੇ ਉਹ ਹੱਕਾ ਬੱਕਾ ਰਹਿ ਜਾਂਦਾ ਹੈ , ਤਾਂ ਨਾਦਰ ਸ਼ਾਹ ਦੇ ਮੂੰਹ ਚੋਂ ਉੱਥੇ ਜਿਹੜੇ ਪਹਿਲੇ ਫਾਰਸੀ ਸ਼ਬਦ ਨਿਕਲੇ ਸੀ . ਉਹ ਸੀ , ਕੋਹੇਨੂਰ ਫਾਰਸੀ ਦਾ ਸ਼ਬਦ ਹੈ , ਕੋ ਦਾ ਮਤਲਬ ਪਹਾੜ ਤੇ ਨੂਰ ਦਾ ਮਤਲਬ ਰੌਸ਼ਨੀ ਮਤਲਬ ਰੌਸ਼ਨੀ ਦਾ ਪਹਾੜ ਇਸ ਹੀਰੇ ਨੂੰ ਹਜ਼ਾਰਾਂ ਸਾਲਾਂ ਬਾਅਦ ਇੱਕ ਨਾਮ ਮਿਲ ਗਿਆ , ਜੋ ਪੱਕਾ ਹੀ ਇਸ ਹੀਰੇ ਦੇ ਨਾਮ ਨਾਲ ਜੁੜ ਗਿਆ ,
ਰੌਸ਼ਨੀ ਦਾ ਪਹਾੜ ਕਿੰਨਾ ਚਮਕ ਰਿਹਾ ਹੋਏਗਾ ਉਹ ਹੀਰਾ ਜਿਹੜਾ ਨਾਦਰ ਸ਼ਾਹ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ , ਤੇ ਉਸਦੇ ਮੂੰਹ ਵਿੱਚੋ ਇਹੀ ਸ਼ਬਦ ਨਿਕਲੇ ਕੋਹੇਨੂਰ ਇਹ ਘਟਨਾ ਦਾ ਜ਼ਿਕਰ ਮੁਹੰਮਦ ਕਾਜ਼ਮ ਮਾਰਵੀ ਆਪਦੀ ਕਿਤਾਬ ਆਲਮ ਵਾਰਾ ਏ ਨਾਦਰੀ ਵਿੱਚ ਕਰਦਾ ਹੈ , ਉਹ ਕਹਿੰਦਾ ਕਿ ਜਦੋਂ ਇਹ ਹੀਰਾ ਨਾਦਰ ਸ਼ਾਹ ਨੂੰ ਮਿਲਿਆ ਮੈਂ ਉੱਥੇ ਹੀ ਮੌਜੂਦ ਸੀ .
90 ਕਰੋੜ ਦਾ ਮਾਲ ਤਖਤ ਤੇ ਤਾਊਸ ਤੇ ਕੋਹੀਨੂਰ ਹੀਰਾ ਲੈ ਕੇ ਨਾਦਰ ਸ਼ਾਹ ਇਰਾਨ ਚਲਾ ਗਿਆ , 90 ਕਰੋੜ ਤੇ ਮਯੂਰ ਸਿੰਘਾਸਨ ਤੇ ਦੁਨੀਆ ਦਾ ਸਭ ਤੋਂ ਬੇਸ਼ਕੀਮਤੀ ਹੀਰਾ ਕੋਹੇਨੂਰ ਪਰ ਨਾਦਰ ਸ਼ਾਹ ਨਾਲ ਕੋਈ ਬਹੁਤੀ ਵਫਾ ਨਹੀਂ ਕੀਤਾ ਕੋਹੇਨੂਰ ਹੀਰੇ ਕਰਕੇ ਉਸਦੀ ਜਿੰਦਗੀ ਹੋਰ ਔਖੀ ਹੋ ਗਈ ,
ਉਸਦੀ ਜ਼ਿੰਦਗੀ ਹੋਰ ਜੰਗਾਂ ਯੁੱਧਾਂ ਵਿੱਚ ਬਿਜੀ ਹੋ ਗਈ , ਕੋਹੇਨੂਰ ਹੀਰੇ ਦੇ ਮਿਲਣ ਤੋਂ ਤਕਰੀਬਨ ਸੱਤ ਸਾਲ ਬਾਅਦ ਸੁੱਤੇ ਪਏ ਨਾਦਰ ਸ਼ਾਹ ਨੂੰ ਉਸਦੇ ਨਾਲ ਦੇ ਹੀ ਕਿਸੇ ਨੇ ਗਲਾ ਵੱਢ ਕੇ ਮਾਰ ਦਿੱਤਾ.
ਹੁਣ ਸ਼ੁਰੂ ਹੋ ਜਾਂਦਾ ਹੈ , ਕਤਲੇਆਮ ਤੇ ਧੋਖਿਆਂ ਦਾ ਦੌਰ , ਕੋਹੇਨੂਰ ਹੀਰੇ ਨੂੰ ਪਾਉਣ ਵਾਸਤੇ ਨਾਦਰ ਸ਼ਾਹ ਦੀ ਮੌਤ ਤੋਂ ਬਾਅਦ ਕੋਹੇਨੂਰ ਹੀਰਾ ਆ ਜਾਂਦਾ ਉਸਦੇ ਭਤੀਜੇ ਅਲੀ ਸ਼ਾਹ ਕੋਲ ਅਲੀ ਸ਼ਾਹ ਨੂੰ ਵੀ ਉਹ ਹੀਰੇ ਲਈ ਕੈਦ ਕਰ ਲਿਆ ਜਾਂਦਾ ਹੈ , ਅੱਖਾਂ ਕੱਢ ਦਿੱਤੀਆਂ ਜਾਂਦੀਆਂ ਹੈ ,
ਕੋਹੇਨੂਰ ਇਸ ਤੋਂ ਬਾਅਦ ਨਾਦਰ ਸ਼ਾਹ ਦੇ ਪੋਤੇ ਸ਼ਾਹਰੁਖ ਮਿਰਜਾ ਕੋਲ ਆ ਜਾਂਦਾ ਹੈ , ਸ਼ਾਹਰੁਖ ਮਿਰਜਾ ਨਾਲ ਵੀ ਉਹੀ ਹੁੰਦਾ ਹੈ। , ਮੁਹੰਮਦ ਉਸਦੇ ਨਾਲ ਦਾ ਹੀ ਉਹਨੂੰ ਕੈਦ ਕਰ ਲੈਂਦਾ ਹੈ , ਕੋਹੇਨੂਰ ਹੀਰਾ ਨਾਦਰ ਸ਼ਾਹ ਦੇ ਪੋਤੇ ਸ਼ਾਹਰੁਖ ਮਿਰਜਾ ਦੇ ਕੋਲ ਆ ਜਾਂਦਾ ਹੈ , ਫੇਰ ਓਸਦੇ ਸਿਰ ਵਿੱਚ ਗਰਮ ਲੋਹਾ ਪਿੰਗਲਾ ਕੇ ਪਾਇਆ ਜਾਂਦਾ ਹੈ ,
ਇੰਨੇ ਜਿਆਦਾ ਤਸੀਹੇ ਦਿੱਤੇ ਜਾਂਦੇ ਨੇ ਇਸ ਹੀਰੇ ਵਾਸਤੇ ਪਰ ਸ਼ਾਹਰੁਖ ਮਿਰਜਾ ਉਸ ਤੋਂ ਪੇਲਾ ਹੀ , ਇਸ ਹੀਰੇ ਨੂੰ ਆਪਦੇ ਦਾਦੇ ਨਾਦਰ ਸ਼ਾਹ ਦੇ ਇੱਕ ਵਫਾਦਾਰ ਸਿਪਾਹੀ ਅਹਿਮਦ ਸ਼ਾਹ ਅਬਦਾਲੀ ਨੂੰ ਦੇ ਦਿੰਦਾ ਹੈ , ਉਸਤੋ ਬਾਦ ਅਹਿਮਦ ਸ਼ਾਹ ਅਬਦਾਲੀ ਬਣ ਜਾਂਦਾ ਹੈ ਬਾਦਸ਼ਾਹ ਤੇ ਸ਼ੁਰੂਆਤ ਕਰਦਾ ਹੈ ,
ਦੁਰਾਨੀ ਸਾਮਰਾਜ ਦੀ ਤੇ ਬਾਕੀਆਂ ਦੇ ਨਕਸ਼ੇ ਕਦਮ ਤੇ ਚਲਦਾ ਅਹਿਮਦ ਸ਼ਾਹ ਅਬਦਾਲੀ ਭਾਰਤ ਤੇ ਅੱਠ ਹਮਲੇ ਕਰਦਾ ਹੈ , ਕਿਹਾ ਜਾਂਦਾ ਹੈ , ਕਿ ਹਰ ਹਮਲੇ ਦੋਰਾਨ ਕੋਹੇਨੂਰ ਅਹਿਮਦ ਸ਼ਾਹ ਅਬਦਾਲੀ ਦੀ ਬਾਂਹ ਨਾਲ ਬੰਨਿਆ ਹੁੰਦਾ ਸੀ . ਉਹ ਕੋਹੇਨੂਰ ਹੀਰਾ ਅਹਿਮਦ ਸ਼ਾਹ ਅਬਦਾਲੀ ਤੋਂ ਕੋਈ ਨਹੀਂ ਖੋ ਸਕਿਆ ਸੀ ,
ਅਹਿਮਦ ਸ਼ਾਹ ਅਬਦਾਲੀ ਦੀ ਮੌਤ ਤੋਂ ਬਾਅਦ ਇਹ ਹੀਰਾ ਆ ਜਾਂਦਾ ਹੈ , ਉਸਦੇ ਪੁੱਤਰ ਤੈਬੂਰ ਕੋਲ ਤੈਮੂਰ ਦੀ ਮੌਤ ਤੋਂ ਬਾਅਦ ਹੀਰਾ ਉਸਦੇ ਪੁੱਤ ਸ਼ਾਹ ਜਮਾਨ ਕੋਲ ਸ਼ਾਹਜਮਾਨ ਮਤਲਬ ਅਬਦਾਲੀ ਦਾ ਪੋਤਰਾ ਇਹ ਉਹੀ ਸ਼ਾਹਜਮਾਨ ਸੀ , ਜਿਸਨੂੰ ਹਰਾ ਕੇ ਪੰਜਾਬ ਦਾ 19 ਸਾਲ ਦਾ ਨੌਜਵਾਨ ਰਣਜੀਤ ਸਿੰਘ ਪੰਜਾਬ ਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਣਿਆ ਸੀ , ਸ਼ਾਹਜਮਾਨ ਲਈ ਵੀ ਮੁਸੀਬਤਾਂ ਲੈ ਕੇ ਆਯਾ ਇਹ ਹੀਰਾ ,
ਸ਼ਾਹਜਮਾਨ ਨੂੰ ਆਓ ਭਗਤ ਦੇ ਬਹਾਨੇ ਇੱਕ ਕਿਲੇ ਵਿੱਚ ਕੈਦ ਕਰ ਲਿਆ ਜਾਂਦਾ ਪਰ ਕੈਦ ਹੋਣ ਤੋਂ ਪਹਿਲਾਂ ਸ਼ਾਹਜਮਾਨ ਇੱਕ ਚਲਾਕੀ ਕਰਦਾ ਹੈ | ਉਹਨੂੰ ਪਤਾ ਸੀ ਇਸ ਹੀਰੇ ਵਾਸਤੇ ਕਿੰਨੇ ਕਤਲ ਹੋਏ ਨੇ ਕਿ ਹੁਣ ਮੇਰੇ ਤੋਂ ਵੀ ਹੀਰਾ ਖੋਣ ਗੇ ਸ਼ਾਹਜਮਾਨ ਉਸੇ ਹੀ ਕਿਲੇ ਦੀ ਇੱਕ ਕੰਧ ਦੀ ਦਰਾਰ ਵਿੱਚ ਇਸ ਹੀਰੇ ਨੂੰ ਲੁਕਾ ਦਿੰਦਾ ਉਸ ਤੋਂ ਬਾਅਦ ਸ਼ਾਹਜਮਾਨ ਨੂੰ ਕੈਦ ਕਰ ਲਿਆ ਜਾਂਦਾ ਹੈ |
ਤਸੀਹੇ ਦਿੱਤੇ ਜਾਂਦੇ ਨੇ ਸ਼ਾਹਜਮਾਨ ਨੂੰ ਪਰ ਹੀਰਾ ਨਹੀਂ ਮਿਲਿਆ | ਕਿਉ ਕੀ ਹੀਰਾ ਸ਼ਾਹ ਜ਼ਮਾਨ ਕੋਲ ਹੈ ,ਹੀ ਨਹੀ ਸੀ ,ਜੇ ਹੋਵੇ ਸ਼ਾਹ ਜਮਾਨ ਕੋਲ ਉਸ ਤੋਂ ਬਾਅਦ ਇਹ ਸ਼ਾਹਜਮਾਨ ਦਾ ਛੋਟਾ ਭਰਾ ਉਸਦਾ ਨਾਮ ਸੀ | ਸ਼ਾਹ ਸੂਜਾ ਜਦੋਂ ਉਸਨੂੰ ਪਤਾ ਲੱਗਦਾ ਕਿ ਮੇਰੇ ਭਰਾ ਨੂੰ ਕੈਦ ਕਰ ਲਿਆ ਤੇ ਕੋਹੀਨੂਰ ਹੀਰਾ ਵੀ ਉਹਦੇ ਕੋਲ ਹੈ |
ਉਹ ਹਮਲਾ ਕਰ ਦਿੰਦਾ ਇਸ ਕਿਲੇ ਤੇ ਜਿਸ ਵਿੱਚ ਉਸਦੇ ਭਰਾ ਸ਼ਾਹਜਮਾਨ ਨੂੰ ਰੱਖਿਆ ਗਿਆ ਸੀ | ਸ਼ਾਹ ਸੁਜਾ ਦੇ ਭਰਾ ਸ਼ਾਹ ਜਮਾਨ ਨੂੰ ਉਸਨੂੰ ਵੀ ਫੜ ਲਿਆ ਜਾਂਦਾ ਹੈ | ਉਹਨੂੰ ਪੁੱਛਿਆ ਜਾਂਦਾ ਹੈ | ਕੀ ਦੇ ਕੋਹੇਨੂਰ ਹੀਰਾ ਹੁਣ ਉਹ ਕਿੱਥੋਂ ਕੋਹੈਨੂਰ ਹੀਰਾ ਦੇਵੇ ਉਸਦੇ ਕੋਲ ਤਾਂ ਆਪ ਨਹੀਂ ਸੀ |
ਉਸਨੂੰ ਮਾਰ ਦਿੱਤਾ ਜਾਂਦਾ ਹੈ,ਤੇ ਪੂਰੇ ਕਿਲੇ ਵਿੱਚ ਕੋਹੇਨੂਰ ਹੀਰਾ ਲੱਭਿਆ ਜਾਂਦਾ ਹੈ | ਪਰ ਨਹੀ ਮਿਲਦਾ ਹੈ ਹੀਰਾ ਤਾਂ ਗੁੱਸੇ ਵਿੱਚ ਆਇਆ ਸ਼ਾਹ ਸੂਜਾ ਉਸ ਪੂਰੇ ਕਿਲੇ ਨੂੰ ਜੇਲ ਨੂੰ ਤਬਾਹ ਕਰ ਜਾਂਦਾ ਹੈ | ਉਹ ਦੌਰ ਇਹੋ ਜਿਹਾ ਸੀ | ਫਿਰ ਕਿ ਉਹ ਬੇਸ਼ਕੀਮਤੀ ਕੋਹੀਨੂਰ ਹੀਰਾ ਜਿਹਦੇ ਲਈ
ਕਿੰਨੇ ਹੀ ਬਾਦਸ਼ਾਹਾਂ ਦੇ ਕਤਲ ਹੋਏ ਸੀ | ਉਹ ਗੁਮਨਾਮੀ ਦੇ ਹਨੇਰੇ ਵਿੱਚ ਪਿਆ ਸੀ .ਤੇ ਉਸਦਾ ਕੋਈ ਵਾਲੀ ਵਾਰਸ ਨਹੀਂ ਸੀ . ਉਸਦੀ ਕੋਈ ਕਦਰ ਨਹੀਂ ਸੀ .ਕਿੰਨੇ ਹੀ ਹਜ਼ਾਰਾਂ ਲੋਕ ਉਥੋਂ ਦੀ ਲੰਘਦੇ ਨੇ ਮਲਵਿਆਂ ਦੇ ਢੇਰ ਤੋਂ ਦੀ ਲੰਘਦੇ ਨੇ ਪਰ ਕਿਸੇ ਨੂੰ ਉਸ ਹੀਰੇ ਬਾਰੇ ਪਤਾ ਨਹੀਂ ਚਲਦਾ ਇੱਕ ਦਿਨ ਇੱਕ ਬਜ਼ੁਰਗ ਮੌਲਵੀ ਉਥੋਂ ਦੀ ਲੰਘ ਰਿਹਾ ਹੁੰਦਾ ਉਸਨੂੰ ਇੱਕ ਚਮਕਦਾ ਪੱਥਰ ਦਿਖਦਾ ਹੈ |
ਉਸ ਮਲਬੇ ਉਤੇ ਉਹ ਚਮਕਦੇ ਪੱਥਰ ਨੂੰ ਚਕਦਾ ਤੇ ਆਪਣੇ ਨਾਲ ਲੈ ਜਾਂਦਾ ਹੈ | ਉਸਨੂੰ ਇਸ ਹੀਰੇ ਦੀ ਕੀਮਤ ਨਹੀ ਪਤਾ ਸੀ | ਇੱਕ ਦਿਨ ਮੌਲਵੀ ਜਦੋਂ ਕੁਝ ਲਿਖ ਰਿਹਾ ਹੁੰਦਾ ਤਾ ਉਹ ਕੋਹੇਨੂਰ ਹੀਰੇ ਨੂੰ ਪੇਪਰ ਵੇਟ ਦੀ ਤਰਹਾਂ ਇਸਤੇਮਾਲ ਕਰਦਾ ਹੈ | ਹੁਣ ਇਥੇ ਉਹ ਕਹਾਵਤ ਪੂਰੀ ਫਿੱਟ ਬਹਿੰਦੀ ਹੈ |
ਕਿ ਹੀਰੇ ਦਾ ਮੁੱਲ ਜੋਹਰੀ ਪਾ ਸਕਦਾ ਹੈ | ਉਸ ਮੌਲਵੀ ਨੂੰ ਪਤਾ ਹੀ ਨਹੀਂ ਸੀ | ਕਿ ਦੁਨੀਆਂ ਦਾ ਸਭ ਤੋਂ ਬੇਸ਼ਕੀਮਤੀ ਹੀਰਾ ਮੇਰੇ ਕੋਲ ਹੈ | ਇਹ ਖਬਰ ਉਥੋਂ ਉਡਦੀ ਉਡਦੀ ਪਹੁੰਚ ਜਾਂਦੀ ਹੈ | ਸ਼ਾਹ ਸੁਜਾ ਦੇ ਸਪਾਈਆਂ ਕੋਲ ਉਹ ਆਉਂਦੇ ਨੇ ਉਹ ਹੀਰਾ ਉਸਤੋ ਲੈ ਲੈਂਦੇ ਨੇ ਤੇ ਮੌਲਵੀ ਨੂੰ ਪੁੱਛਿਆ ਜਾਂਦਾ ਕਿ ਤੇਰੇ ਕੋਲ ਕਿਵੇਂ ਆਇਆ ਹੀਰਾ ਮੌਲਵੀ ਦੱਸਦਾ ਕਿ ਇਹ ਹੀਰਾ ਮੈਨੂੰ ਮਲਬੇ ਦੇ ਢੇਰ ਵਿੱਚੋ ਮਿਲਿਆ ਮੈਂ ਚੱਕ ਕੇ ਲੈ ਆਇਆ ਸਿਪਾਹੀ ਉਸ ਹੀਰੇ ਨੂੰ ਸ਼ਾਹ ਸੁਜਾ ਨੂੰ ਦੇ ਦਿੰਦੇ ਹਨ | ਉਸ ਹੀਰੇ ਨੂੰ ਦੇਖ਼ ਕੇ ਸਾਹ ਸੂਜਾ ਬੜਾ ਖੁਸ਼ ਹੁੰਦਾ ਹੈ |
ਕਿ ਦੁਨੀਆਂ ਦੀ ਸਭ ਤੋਂ ਕੀਮਤੀ ਚੀਜ਼ ਮੇਰੇ ਕੋਲ ਹੈ | ਕਿਉਂਕਿ ਇਸ ਹੀਰੇ ਦੇ ਨਾਲ ਇੱਕ ਗੱਲ ਜੁੜ ਚੁੱਕੀ ਸੀ | ਕਿ ਜਿਸਦੇ ਕੋਲ ਵੀ ਇਹ ਹੀਰਾ ਹੋਊਗਾ ਉਹ ਦੁਨੀਆਂ ਤੇ ਰਾਜ ਕਰੂਗਾ ਇਸ ਹੀਰੇ ਕਰਕੇ ਇੱਕ ਦੂਜਿਆਂ ਦੇ ਕਤਲ ਕੀਤੇ ਜਾਂਦੇ ਸੀ | ਤੜਫਾਇਆ ਜਾਂਦਾ ਸੀ | ਕਿੰਨੇ ਹੀ ਲੋਕਾਂ ਨੂੰ ਕਿੰਨੇ ਹੀ ਬਾਦਸ਼ਾਹਾਂ ਨੂੰ ਤੜਫਾਇਆ ਗਿਆ ਸ਼ਾਹ ਸੁਜਾ ਹੁਣ ਬੜਾ ਖੁਸ਼ ਸੀ |
ਕਿ ਹੁਣ ਮੈਂ ਦੁਨੀਆਂ ਤੇ ਰਾਜ ਕਰੂੰਗਾ ਪਰ ਸ਼ਾਹ ਸੁਜਾ ਦੀਆਂ ਜੜਾਂ ਵਿੱਚ ਬਹਿ ਗਿਆ ਕੋਹੀਨੂਰ ਹੀਰਾ ਉਸਦਾ ਜਿੰਨਾ ਵੀ ਰਾਜਭਾਗ ਸੀ | ਜਿੰਨਾ ਵੀ ਉਸਦਾ ਖਜ਼ਾਨਾ ਸੀ | ਉਹਦਾ ਤਖਤ ਸਭ ਕੁਝ ਜਖਤਮ ਹੋ ਗਿਆ | ਸਭ ਕੁਝ ਮਿੱਟੀ ਹੋ ਗਿਆ ,ਕੁਛ ਨਹੀਂ ਬਚਿਆ ਉਸ ਕੋਲ ਉਸਨੇ ਦੁਨੀਆਂ ਤਾਂ ਕੀ ਜਿੱਤਣੀ ਸੀ |
ਉਥੋਂ ਫਿਰ ਸ਼ਾਹ ਸੁਜਾ ਆਪਦੇ ਪਰਿਵਾਰ ਨੂੰ ਲੈ ਕੇ ਭੱਜਦਾ ਜਾਂਦਾ ਹੈ | ਤਾਂ ਸ਼ਾਹ ਸੁਜਾ ਨੂੰ ਕਸ਼ਮੀਰ ਦਾ ਰਾਜਾ ਅਤੇ ਮੁਹੰਮਦ ਕੈਦ ਕਰ ਲੈਂਦਾ ਹੈ | ਧੋਖੇ ਨਾਲ ਹੁਣ ਉਹ ਕਹਿੰਦਾ ਹੈ | ਕੋਹੇਨੂਰ ਹੀਰਾ ਮੈਨੂੰ ਦੇ ਪਰ ਕੋਹੇਨੂਰ ਹੀਰਾ ਸ਼ਾਹਸੂਜਾ ਕੋਲ ਹੁੰਦਾ ਹੀ ਨਹੀਂ , ਕੋਹੇਨੂਰ ਹੀਰਾ ਹੁੰਦਾ ਹੈ |
ਉਸਦੇ ਪਰਿਵਾਰ ਕੋਲ ਉਸਦੀ ਘਰ ਵਾਲੀ ਵਫਾ ਬੇਗਮ ਕੋਲ , ਵਫਾ ਬੇਗਮ ਨੂੰ ਜਦੋਂ ਇਹ ਖਬਰ ਮਿਲਦੀ ਹੈ | ਤਾਂ ਵਫਾ ਬੇਗਮ ਇੱਕ ਇਹੋ ਜਿਹਾ ਬੰਦਾ ਲੱਭਦੀ ਹੈ | ਜਿਹੜਾ ਬਹੁਤ ਤਾਕਤਵਰ ਹੋਵੇ ,ਤਾਂ ਉਸ ਸਮੇ ਇੱਕ ਹੀ ਅਜੇਹਾ ਬੰਦਾ ਸੀ |ਜੋਂ ਉਸਦੀ ਮਦਦ ਕਰ ਸਕਦਾ ਸੀ |
ਇਸਤੋਂ ਬਾਦ ਕਿ ਹੋਇਆ ਉਹ ਅਸੀਂ history of kohinoor diamond in punjabi part 4 ਦੇ ਵਿੱਚ ਜਾਣਾਨਗੇ .
ਅਕਾਲੀ ਬਾਬਾ ਹਨੂੰਮਾਨ ਸਿੰਘ ਦੀ ਵੀਰ ਗਾਥਾ
Top 100 punjabi quotes for life