history of kohinoor diamond in punjabi part 2 – ਦੋਸਤੋ ਜਿੱਦਾਂ ਕਿ ਪਿਛਲੇ part ਵਿੱਚ ਤੁਸੀਂ ਪੜ੍ਹਿਆ ਸੀ ਕਿਸ ਤਰ੍ਹਾਂ ਹੁਮਾਯੂੰ ਭਾਰਤ ਤੋਂ ਭੱਜ ਕੇ ਇਰਾਨ ਪਹੁੰਚ ਗਯਾ , ਅਤੇ ਉੱਥੇ ਜਾ ਕੇ ਸ਼ਾਹ ਤਮਸ਼ ਦੇ ਕੋਲ ਪਨਾਹ ਲਈ | ਅਤੇ ਉਸਦੇ ਏਵਜ਼ ਵਿੱਚ ਉਸਨੇ ਕੋਹੇਨੂਰ ਹੀਰਾ ਉਸਨੇ ਸ਼ਾਹ ਤਮਸ਼ ਨੂੰ ਦੇ ਦਿੱਤਾ ਅਤੇ ਮੁੜ ਤੋਂ ਭਾਰਤ ਆ ਗਯਾ | ਚਲੋ ਹੁਣ ਅੱਗੇ ਪੜ੍ਹਦੇ ਹਾਂ |
history of kohinoor diamond in punjabi part 1
history of kohinoor diamond in punjabi part 2
ਇਹ ਹੀਰਾ ਪਹਿਲੀ ਬਾਰ ਭਾਰਤ ਤੋ ਬਾਦ ਕਿਸੇ ਕੋਲ ਗਿਆ ਸੀ . ਸ਼ਾਹ ਤਮਸਤ ਜਿਹੜਾ ਇਰਾਨ ਦਾ ਬਾਦਸ਼ਾਹ ਸੀ . ਉਹ ਥੋੜੇ ਸਮੇਂ ਬਾਅਦ ਹੀ ਫੈਸਲਾ ਕਰਦਾ ਹੈ . ਇਸ ਹੀਰੇ ਨੂੰ ਭਾਰਤ ਦੇ ਦੱਖਣ ਵਿਚ ਅਹਿਮਦ ਨਗਰ ਦੇ ਇੱਕ ਸੁਲਤਾਨ ਨੂੰ ਤੋਹਫੇ ਵਜੋਂ ਭੇਜਣ ਦਿੰਦਾ ਹੈ . ਕਿਉਂਕਿ ਉਸ ਸਮੇ ਤੇ ਸੀਆ ਸੁੰਨੀਆਂ ਦਾ ਬਹੁਤ ਕਲੈਸ਼ ਚੱਲ ਰਿਹਾ ਸੀ . ਕਿਉਂਕਿ ਜਿਹੜਾ ਇਰਾਨ ਦਾ ਬਾਦਸ਼ਾਹ ਸੀ .
ਤਮਸ ਉਹ ਦੋਸਤੀ ਕਰਨਾ ਚਾਹੁੰਦਾ ਸੀ , ਭਾਰਤ ਦੇ ਇਸ ਸੁਲਤਾਨ ਨਾਲ ਅਹਿਮਦ ਨਗਰ ਦੇ ਸੁਲਤਾਨ ਨਾਲ ਉਹਨੂੰ ਖੁਸ਼ ਕਰਨ ਵਾਸਤੇ ਜਾਂ ਉਹਦੀ ਦੋਸਤੀ ਜਿੱਤਣ ਵਾਸਤੇ ਫਿਰ ਇਹ ਬੇਸ਼ਕੀਮਤੀ ਹੀਰਾ ਉਸਨੂੰ ਭੇਜਣ ਦਾ ਫੈਸਲਾ ਕਰਦਾ ਹੈ , ਤਮਸ ਇੱਕ ਭਰੋਸੇ ਮੰਦ ਦੂਤ ਨੂੰ ਚੁਣਦਾ ਹੈ , ਜਿਹੜਾ ਹੀਰਾ ਲੈ ਕੇ ਜਾਵੇ ਗਾ ਕਾਫਲੇ ਦੇ ਨਾਲ , ਇਰਾਨ ਤੋਂ ਭਾਰਤ ਆਉਂਦੇ ਸਮੇ ਉਹ ਦੂਤ ਰਸਤੇ ਵਿੱਚ ਹੀ ਗਾਇਬ ਹੋ ਜਾਂਦਾ ਹੈ .
ਪਤਾ ਹੀ ਨਹੀਂ ਚੱਲਦਾ ਉਹ ਕਿੱਧਰ ਗਿਆ ਉਹ ਦੂਤ ਦੇ ਨਾਲ ਹੀਰਾ ਵੀ ਕਿਤੇ ਗਾਇਬ ਹੋ ਜਾਂਦਾ ਹੈ . ਬੜਾ ਲੱਭਿਆ ਜਾਂਦਾ ਹੈ . ਪਰ ਨਾ ਉਹ ਦੂਤ ਮਿਲਦਾ ਨਾ ਹੀ ਉਹ ਹੀਰਾ ਮਿਲਦਾ ਹੈ , ਇਸਤੋ ਬਾਦ 100 ਸਾਲ ਬੀਤ ਜਾਂਦੇ ਨੇ ਹੁਣ ਤਕਰੀਬਨ ਇਸ ਬਾਬਰੀ ਹੀਰੇ ਦੇ ਨਾਲ ਜੁੜੇ ਹੋਏ ਸਾਰੇ ਲੋਕ ਦੁਨੀਆ ਛੱਡ ਚੁੱਕੇ ਸੀ , ਤੇ ਲੋਕਾਂ ਦੇ ਜਿਹਨ ਚੋਂ ਵੀ ਇਹ ਹੀਰਾ ਮਿਟ ਚੁੱਕਿਆ ਸੀ , ਗਾਇਬ ਹੋਣ ਤੋਂ ਤਕਰੀਬਨ 100 ਸਾਲ ਬਾਅਦ ਇਹ ਹੀਰਾ ਭਾਰਤ ਦੇ ਕਰਨਾਟਕਾ ਵਿੱਚ ਮੀਰ ਜੁਮਲਾ ਨਾਮ ਦੇ ਇੱਕ ਹੀਰਿਆਂ ਦੇ ਵਪਾਰੀ ਕੋਲ ਦੇਖਿਆ ਜਾਂਦਾ ਹੈ , ਉਹ ਵਪਾਰੀ ਵੀ ਬਹੁਤ ਜਿਆਦਾ ਅਮੀਰ ਸੀ .ਇਹ ਵਪਾਰੀ ਵੀ ਇਰਾਨ ਦਾ ਸੀ .
ਮੀਰ ਜੁਮਲਾ ਵੀ ਇਰਾਨ ਦਾ ਸੀ . ਪਹਿਲਾਂ ਇਹ ਕਾਲਾ ਬਜ਼ਾਰੀ ਕਰਦਾ ਹੁੰਦਾ ਸੀ .ਉਸਤੋਂ ਬਾਦ ਇਹ ਹੀਰਿਆਂ ਦਾ ਵਪਾਰੀ ਬਣ ਜਾਂਦ ਹੈ , ਹੀਰਿਆਂ ਦਾ ਵਪਾਰੀ ਬਹੁਤ ਤਕੜਾ ਬੰਦਾ ਹੋਊਗਾ ਇਸਦੀ ਟੱਕਰ ਹੋਜਾਂਦੀ ਹੈ , ਕਰਨਾਟਕਾ ਦੇ ਜਿਹੜੇ ਹੁਕਮਰਾਨ ਸੀ , ਉਹਨਾਂ ਦੇ ਨਾਲ ਇਸਨੂੰ ਡਰ ਪੈਦਾ ਹੋ ਗਿਆ , ਕਿ ਇਹ ਮੇਰੀ ਪ੍ਰੋਪਰਟੀ ਦੱਬਣਗੇ ਇਧਰੋਂ ਉਹਨਾਂ ਨੂੰ ਵੀ ਡਰ ਸੀ . ਵੀ ਇਹ ਬੰਦਾ ਤਰੱਕੀ ਕਰੀ ਜਾ ਰਿਹਾ ਹੈ .
ਕਿ ਇਹ ਬੰਦਾ ਸਾਨੂੰ ਢਾਊਗਾ ਇਨਾ ਤਕੜਾ ਬੰਦਾ ਤਾਮੀਰ ਜੁਮਲਾ ਫਿਰ ਇਥੇ ਕੀ ਕਰਦਾ ਹੈ . ਅਮੀਰ ਜੁਮਲਾ ਫੈਸਲਾ ਕਰਦਾ ਹੈ . ਕਿ ਇਹ ਮੈਨੂੰ ਦੱਬਣ ਇਸ ਤੋਂ ਪਹਿਲਾਂ ਮੈਂ ਇਨਾ ਦੇ ਬੋਸ ਨੂੰ ਮੈਂ ਜਾ ਕੇ ਸਿੱਧਾ ਮਿਲਦਾ ਹਾਂ . ਫਿਰ ਮੀਰ ਜੁਮਲਾ ਉਥੋਂ ਭੱਜਦਾ ਕਰਨਾਟਕਾ ਤੋਂ ਸਿੱਧਾ ਦਿੱਲੀ ਤਖਤ ਮੁਗਲਾਂ ਦੇ ਬਾਦਸ਼ਾਹ ਸ਼ਾਹਜਹਾਨ ਨੂੰ ਜਾ ਕੇ ਮਿਲਦਾ ਹੈ .
ਹੁਣ ਜਦੋਂ ਇਹ ਇੰਨੇ ਵੱਡੇ ਬਾਦਸ਼ਾਹ ਨੂੰ ਮਿਲਣ ਦਿੱਲੀ ਜਾ ਰਿਹਾ ਹੈ . ਉਦੋਂ ਜੋ ਵੀ ਬਾਦਸ਼ਾਹ ਨੂੰ ਮਿਲਣ ਜਾਂਦੇ ਸੀ . ਬਾਦਸ਼ਾਹ ਨੂੰ ਉਹ ਨਜ਼ਰਾਨਾ ਲੈ ਕੇ ਜਾਂਦੇ ਸੀ . ਮੀਰ ਜੁਮਲਾ ਫਿਰ ਇਹ ਬੇਸ਼ਕੀਮਤੀ ਹੀਰੇ ਨੂੰ ਨਜ਼ਰਾਨੇ ਦੇ ਤੌਰ ਤੇ ਸ਼ਾਹਜਹਾਨ ਨੂੰ ਭੇਂਟ ਕਰਦਾ ਹੈ . ਹੁਣ ਕਿਸਮਤ ਦੇਖੋ ਹੀਰੇ ਦੀ ਕਿਵੇਂ ਘੁੰਮ ਰਿਹਾ ਪਹਿਲਾਂ ਗੋਲ ਗੁੰਡਾ ਤੋਂ ਦਿੱਲੀ ਫਿਰ ਦਿੱਲੀ ਤੋਂ ਇਰਾਨ ਇਰਾਨ ਤੋਂ ਗਾਇਬ ਹੋ ,ਗਿਆ ਗਾਇਬ ਹੁੰਦਾ ਫੇਰ ਇਹਦੀ ਕਿਸਮਤ ਇਹਨੂੰ ਦਿੱਲੀ ਲੈ ਆਈ.
ਇੱਥੇ ਜਦੋਂ ਹੁਣ ਮੁਗਲ ਦਰਬਾਰ ਵਿੱਚ ਉਹ ਹੀਰੇ ਦੇ ਆਉਣ ਦੀ ਖਬਰ ਮਿਲੀ ਇੱਕ ਵੱਡਾ ਹੀਰਾ ਆ ਰਿਹਾ ਹੈ ਹੀਰੇ ਤਾਂ ਮੁਗਲਾਂ ਕੋਲ ਬਹੁਤ ਸੀ ਪਰ ਇਹ ਹੀਰੇ ਵਿੱਚ ਕੁਛ ਗੱਲ ਅਲੱਗ ਸੀ . ਮੁਗਲਾਂ ਨੂੰ ਬਹੁਤ ਸ਼ੌਂਕ ਸੀ , ਇਹ ਹੀਰਾ ਬਾਕੀ ਸਾਰੇ ਹੀਰਿਆਂ ਨਾਲੋਂ ਅਲੱਗ ਸੀ .
ਬਹੁਤ ਵੱਡਾ ਸੀ ਇਹ ਬਹੁਤ ਚਮਕਦਾਰ ਹੀਰਾ ਸੀ .ਇਹ ਹੁਣ ਮੁਗਲ ਦਰਬਾਰ ਦੇ ਜਿਹੜੇ ਸੂਝਵਾਨ ਲੋਕ ਸੀ .ਪੁਰਾਣੇ ਉਨਾਂ ਵਿੱਚ ਇਹ ਚਰਚਾ ਛਿੜ ਗਈ ਕਿ ਇਹ ਹੀਰਾ ਉਹੀ ਹੀਰਾ ਹੈ . ਜੇੜਾ ਬਾਬਰ ਦਾ ਹੀਰਾ 100 ਸਾਲ ਪਹਿਲਾਂ ਗੁੰਮ ਹੋਇਆ ਸੀ .
ਇਸ ਹੀਰੇ ਅਤੇ ਉਸ ਹੀਰੇ ਦੀਆ ਕੁੱਝ ਗੱਲਾਂ ਮਿਲਦੀਆਂ ਸੀ . ਇੱਥੇ ਹੁਣ ਇਤਿਹਾਸਕਾਰਾਂ ਦੀ ਅਲਗ ਅਲੱਗ ਰਾਏ ਹੈ . ਇੱਕ ਕਹਿੰਦੇ ਨੇ ਕਿ ਇਹ ਮੀਰ ਜੁਮਲੇ ਵਾਲਾ ਹੀਰਾ ਹੈ . ਕੋਈ ਕੇਹ ਰਿਹਾ ਸੀ . ਇਹ ਅਲਗ ਹੀਰਾ ਹੈ , ਉਥੋਂ ਦੇ ਲੋਕਾਂ ਨੇ ਵੀ ਜ਼ਿਆਦਾਤਰ ਇਹੀ ਮੰਨਿਆ ਕਿ ਇਹ ਉਹੀ ਹੀਰਾ ਹੈ , ਜਿਹੜਾ 100 ਸਾਲ ਪੇਲਾ ਬਾਬਰ ਗੁੰਮਿਆ ਸੀ .
ਉਹੀ ਬੇਸ਼ਕੀਮਤੀ ਸਭ ਤੋਂ ਵੱਡਾ ਤੇ ਸਭ ਤੋਂ ਚਮਕਦਾਰ ਹੀਰਾ ਹੈ . ਸ਼ਾਹ ਜਹਾਨ ਦੀ ਮੌਤ ਤੋਂ ਬਾਅਦ ਇਹ ਹੀਰਾ ਉਹਦੇ ਪੁੱਤਰ ਔਰੰਗਜ਼ੇਬ ਕੋਲ ਚਲਾ ਜਾਂਦਾ ਹੈ . ਜਦੋ ਔਰੰਗਜ਼ੇਬ ਦਿੱਲੀ ਦਾ ਬਾਦਸ਼ਾਹ ਬਣਦਾ ਹੈ . ਅਤੇ ਔਰੰਗਜ਼ੇਬ ਇਸਨੂੰ ਹੋਰ ਚਮਕਾਉਣਾ ਚਾਹੁੰਦਾ ਸੀ . ਤਾਂ ਉਹ ਹੀਰਿਆਂ ਦੇ ਇੱਕ ਮਾਹਰ ਬੋਰਜੀਆ ਨੂੰ ਬਾਹਰਲੇ ਮੁਲਕ ਤੋਂ ਬੁਲਾਂਦਾ ਹੈ .
ਕਿ ਇਹ ਹੀਰੇ ਨੂੰ ਤਰਾਸ਼ ਕੇ ਹੋਰ ਸੋਹਣਾ ਬਣਾਇਆ ਜਾ ਸਕੇ ਬੋਰਜੀਆ ਤੋਂ ਉਹ ਹੀਰਾ ਤਰਾਸ਼ ਦੇ ਤਰਾਸ਼ ਦੇ ਟੁੱਟ ਜਾਂਦਾ ਹੈ , ਉਸ ਹੀਰੇ ਦੇ ਕਈ ਟੁਕੜੇ ਹੋ ਜਾਂਦੇ ਹਨ . ਉਹ ਹੀਰੇ ਦੇ ਟੁਟਣ ਕਰਕੇ ਡਰ ਜਾਂਦਾ ਹੈ . ਉਸਤੋਂ ਬਾਦ ਉਹ ਥੋੜੀ ਚਲਾਕੀ ਖੇਡਦਾ ਹੈ . ਉਹ ਜਿਹੜਾ ਟੁੱਟਿਆ ਹੋਇਆ ਟੁਕੜਾ ਸੀ . ਉਸਨੂੰ ਹੀ ਤਰਾਸ਼ ਕੇ ਔਰੰਗਜ਼ੇਬ ਦੇ ਸਾਹਮਣੇ ਲੈ ਜਾਂਦਾ ਹੈ . ਹੁਣ 793 ਕੈਰਟ ਦਾ ਹੀਰਾ ਤਕਰੀਬਨ ਇਨਾ ਵੱਡਾ ਹੀਰਾ ਟੁੱਟ ਕੇ ਉਹ ਚਾਰ ਗੁਣਾ ਛੋਟਾ ਹੋ ਜਾਂਦਾ ਹੈ .
ਸਿਰਫ ਇਨਾ ਕੁ ਰਹਿ ਜਾਂਦਾ 793 ਕੈਰਟ ਦਾ ਇਹ ਹੀਰਾ ਬੋਰਜੀਆ ਉਹਨੂੰ 186 ਕੈਰਟ ਦਾ ਬਣਾ ਦਿੰਦਾ ਹੈ , ਔਰੰਗਜ਼ੇਬ ਬੜਾ ਬੇਚੈਨ ਸੀ . ਹੀਰੇ ਨੂੰ ਦੇਖਣ ਲਈ ,ਕਿਉਂਕਿ ਮੁਗਲ ਹੀਰਿਆਂ ਨੂੰ ਬੜਾ ਪਿਆਰ ਕਰਦੇ ਸੀ .
ਪਰ ਜਦੋਂ ਔਰੰਗਜੇਬ ਹੀਰੇ ਨੂੰ ਦੇਖਦਾ ਹੈ . ਤਾਂ ਉਹ ਲਾਲ ਪੀਲਾ ਹੋ ਜਾਂਦਾ ਗੁੱਸੇ ਨਾਲ ਉਹ ਬੋਰਜੀਆ ਨੂੰ ਇਨਾਮ ਤਾਂ ਕੀ ਦੇਣਾ ਹੁੰਦਾ ਹੈ , ਉਸਦੀ ਸਾਰੀ ਜਾਇਦਾਦ ਜਬਤ ਕਰ ਲੈਂਦਾ ਹੈ, ਤੇ ਉਸਨੂੰ ਜੇਲ ਵਿੱਚ ਬੰਦ ਕਰ ਦਿੰਦਾ ਹੈ , ਹੁਣ ਇੱਸ ਹੀਰੇ ਦੇ ਨਾਲੋਂ ਦੁਨੀਆਂ ਦੇ ਸਭ ਤੋਂ ਵੱਡੇ ਹੀਰੇ ਦਾ ਖਿਤਾਬ ਖਤਮ ਹੋ ਜਾਂਦਾ ਹੈ . ਪਰ ਹਜੇ ਵੀ ਚਮਕ ਦੇ ਮਾਮਲੇ ਵਿੱਚ ਇਹ ਸਭ ਤੋਂ ਅੱਗੇ ਸੀ .
ਇਸਤੋਂ ਬਾਦ ਕਿ ਹੋਇਆ ਉਹ ਅਸੀਂ history of kohinoor diamond in punjabi part 3 ਦੇ ਵਿੱਚ ਜਾਣਾਨਗੇ .
ਅਕਾਲੀ ਬਾਬਾ ਹਨੂੰਮਾਨ ਸਿੰਘ ਦੀ ਵੀਰ ਗਾਥਾ
Top 100 punjabi quotes for life