history of kohinoor diamond in punjabi part 1 | ਕੋਹੇਨੂਰ ਹੀਰੇ ਦਾ ਇਤਿਹਾਸ | ਅੱਜ ਗੱਲ ਕਰਾਂਗੇ ਉਸ ਹੀਰੇ ਦੀ ਜੋ ਕਦੇ ਪੰਜਾਬ ਦੀ ਸ਼ਾਨ ਹੁੰਦਾ ਸੀ . ਉਹ ਹੀਰਾ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਆਪਣੀ ਸੱਜੀ ਬਾਂਹ ਤੇ ਬੰਨ ਕੇ ਰੱਖਦੇ ਸੀ . 5 ਹਜਾਰ ਸਾਲ ਪੁਰਾਣਾ ਇਹ ਹੀਰਾ ਪਹਿਲੀ ਵਾਰ ਕਿੱਥੇ ਮਿਲਿਆ ਸੀ . ਕੌਣ ਸੀ ਕੋਹੀਨੂਰ ਹੀਰੇ ਦਾ ਪਹਿਲਾ ਮਾਲਕ? , ਕੋਹਿਨੂਰ ਨਾਮ ਕਿਸਨੇ ਦਿੱਤਾ ਇਸ ਹੀਰੇ ਨੂੰ ਇਸ ਨੂੰ ਪਾਉਣ ਲਈ ਕਿੰਨੀਆਂ ਜੰਗਾਂ ਹੋਈਆਂ? , ਕਿੰਨੇ ਬਾਦਸ਼ਾਹਾਂ ਦੇ ਕਤਲ ਹੋਏ ਕਿੰਨੇ ਧੋਖੇ ਹੋਏ ਕਿੰਨੇ ਲੋਕਾਂ ਦੀ ਕਿਸਮਤ ਇਸ ਹੀਰੇ ਨੇ ਚਮਕਾਈ ?,ਤੇ ਕਿੰਨੇ ਲੋਕਾਂ ਨੂੰ ਇਸ ਕੋਹੀਨੂਰ ਹੀਰੇ ਨੇ ਬਰਬਾਦ ਕੀਤਾ ,ਮਹਾਰਾਜਾ ਰਣਜੀਤ ਸਿੰਘ ਕੋਲ ਕਿਵੇਂ ਪਹੁੰਚਿਆ ਇਹ ਹੀਰਾ ਤੇ ਅੰਗਰੇਜ਼ ਕਿਵੇਂ ਪੰਜਾਬ ਤੋਂ ਲੈ ਗਏ ਕੋਹਿਨੂਰ ਹੀਰਾ ?
history of kohinoor diamond in punjabi part 1
,ਕਈ ਇਤਿਹਾਸਕਾਰ ਕੋਹਿਨੂਰ ਹੀਰੇ ਨੂੰ ਖੂਨੀ ਹੀਰਾ ਕਿਉਂ ਆਖਦੇ ਨੇ ਅੱਜ ਅਸੀ ਦਸਾਗੇ ਕੋਹਿਨੂਰ ਹੀਰੇ ਦਾ ਪੂਰਾ ਇਤਿਹਾਸ .ਇਤਿਹਾਸਕਾਰ ਦੱਸਦੇ ਨੇ ਕਿ ਕੋਹੇਨੂਰ ਹੀਰਾ ਅੱਜ ਤੋਂ ਤਕਰੀਬਨ 5 ਹਜਾਰ ਸਾਲ ਪਹਿਲਾਂ ਗੋਲ ਕੁੰਡਾ ਦੀਆਂ ਖਦਾਨਾਂ ਵਿੱਚੋ ਮਿਲਿਆ ਸੀ . ਗੋਲਕੁੰਡਾ ਜਿਹੜਾ ਅੱਜ ਦੇ ਸਮੇ ਆਂੰਧਰਾ ਪ੍ਰਦੇਸ਼ ਤੇ ਤਿਲੰਗਾਨਾ ਦੇ ਇਲਾਕੇ ਨੇ ਉਦੋਂ ਇੱਥੇ ਕੱਤਿਆ ਦਾ ਰਾਜ ਹੁੰਦਾ ਸੀ .
ਉੱਥੇ ਜਦੋਂ ਇਹ ਹੀਰਾ ਨਿਕਲਿਆ ਸੀ . ਤਾਂ ਅੱਜ ਦੇ ਹੀਰੇ ਨਾਲੋਂ ਤਕਰੀਬਨ ਚਾਰ ਪੰਜ ਗੁਣਾ ਵੱਡਾ ਸੀ . ਉਦੋ ਇਹ ਹੀਰਾ 793 ਕੈਰਟ ਦਾ ਸੀ . ਤੇ ਅੱਜ ਕੋਹਿਨੂਰ ਹੀਰਾ ਰਹਿ ਗਿਆ ਤਕਰੀਬਨ 106 ਕੈਰਟ ਦਾ ਇਹ ਇਨਾ ਵੱਡਾ ਹੀਰਾ ਇਹਨਾਂ ਛੋਟਾ ਕਿਵੇਂ ਹੋ ਗਿਆ , ਇਸਦਾ ਪੂਰਾ ਇਤਿਹਾਸ ਤੁਹਾਨੂੰ ਦੱਸਾਂਗੇ , ਕਿੱਥੋਂ ਕਿੱਥੋਂ ਹੁੰਦਾ ਇਹ ਕਿਵੇਂ ਅੱਜ ਇੰਗਲੈਂਡ ਪਹੁੰਚ ਗਿਆ , ਜਦੋਂ ਇਹ ਹੀਰਾ ਮਿਲਿਆ ਸੀ . ਉਸ ਸਮੇ ਤੇ ਕਾਕੱਤਿਆ ਉੱਥੇ ਰਾਜ ਕਰਦੇ ਸੀ .
ਇਨਾ ਵੱਡਾ ਇੱਕ ਚਮਕਦਾਰ ਹੀਰਾ ਜਦੋਂ ਲੋਕਾਂ ਨੂੰ ਮਿਲਿਆ , ਤਾਂ ਉਹਨਾਂ ਨੇ ਇਹ ਹੀਰਾ ਭੱਦਰ ਕਾਲੀ ਮਾਤਾ ਦੇ ਮੰਦਰ ਵਿੱਚ ਇੱਕ ਮੂਰਤੀ ਦੀ ਖੱਬੀ ਅੱਖ ਵਿੱਚ ਲਗਾ ਦਿੱਤਾ ,ਉਥੇ ਇਹ ਹੀਰਾ ਬਹੁਤ ਸਮਾ ਲੱਗਿਆ ਰਿਹਾ , ਉਸ ਤੋਂ ਬਾਅਦ ਆਇਆ ਖਿਲਜੀ ਖਿਲਜੀ ਨੇ ਜਦੋਂ ਭਾਰਤ ਤੇ ਹਮਲਾ ਕੀਤਾ ਤਾਂ ਉਹ ਆਪਦੇ ਕਮਾਂਡਰ ਮਲਿਕ ਕਫੂਰ ਨੂੰ ਭੇਜਦਾ ਹੈ ਕਾਕਤਿਆ ਕੋਲ ਇਹ ਅਲਾਉਦੀਨ ਦਾ ਸਭ ਤੋਂ ਖਾਸ ਬੰਦਿਆਂ ਚੋਂ ਇੱਕ ਸੀ .
ਤੇ ਸਭ ਤੋਂ ਵੱਧ ਭਰੋਸਾ ਉਹ ਮਲਿਕ ਕਫੂਰ ਤੇ ਕਰਦਾ ਸੀ . ਮਲਿਕ ਕਪੂਰ ਫਿਰ ਆਉਂਦਾ ਹੈ, ਕਾਕੱਤਿਆਂ ਦੇ ਰਾਜ ਵਿੱਚ,ਉਥੇ ਆ ਕੇ ਫਿਰ ਉਹ ਲੁੱਟ ਖੋਹ ਮਚਾਉਂਦਾ ਹੈ . ਹੁਣ ਆਪਾਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਅਕਸਰ ਪੜਦੇ ਹਾਂ . ਕਿ ਬਾਬਰ ਨੇ ਇੰਨੇ ਮੰਦਰ ਢਾਏ ਹੈ . ਇਨੇ ਮੰਦਰ ਢਾਏ ਉਸ ਸਮੇ ਮੰਦਰ ਕਿਉਂ ਢਾਉਂਦੇ ਸੀ . ਕਿਉਂਕਿ ਸਭ ਤੋਂ ਜਿਆਦਾ ਖਜ਼ਾਨਾਮੰਦਰਾਂ ਵਿੱਚ ਹੁੰਦਾ ਸੀ .
ਅਲਾਉਦੀਨ ਖਿਲਜੀ ਦਾ ਸੈਨਾਪਤੀ ਕਫੂਰ ਜਦੋਂ ਮੰਦਰ ਵਿੱਚ ਲੁੱਟ ਖੋਹ ਮਚਾ ਕੇ ਉਥੋਂ ਵਾਪਸ ਮੁੜ ਰਿਹਾ ਸੀ . ਤਾਂ ਉਸਦੀ ਨਜ਼ਰ ਮੂਰਤੀ ਦੀ ਅੱਖ ਵਿੱਚ ਜੜੇ ਇੱਕ ਚਮਕ ਰਹੇ ਉਸ ਹੀਰੇ ਤੇ ਪੇਂਦੀ ਹੈ . ਉਹ ਹੀਰਾ ਇਸ ਤਰਾ ਲੱਗ ਰਿਹਾ ਸੀ . ਜਿਵੇਂ ਕੋਈ ਸੂਰਜ ਹੋਵੇ ਉਹ ਹੀਰੇ ਦੀ ਚਮਕ ਤੇ ਰੌਸ਼ਨੀ ਨਾਲ ਪੂਰਾ ਮੰਦਰ ਚਮਕ ਰਿਹਾ ਸੀ . ਇਹ ਮੂਰਤੀ ਦੀ ਅੱਖ ਚੋਂ ਹੀਰਾ ਕੱਢਦਾ ਹੈ .
ਤੇ ਬਾਕੀ ਲੁੱਟੇ ਹੋਏ ਮਾਲ ਦੇ ਨਾਲ ਲੈ ਜਾਂਦਾ ਹੈ . ਉਹ ਹੀਰਾ ਹੁਣ ਅਲਾਉਦੀਨ ਖਿਲਜੀ ਦੀ ਕਿਸਮਤ ਨਾਲ ਜੁੜ ਜਾਂਦਾ ਹੈ . ਇਹ ਹੀਰੇ ਦੀ ਲੁੱਟ ਤੋਂ ਤਕਰੀਬਨ ਛੇ ਸਾਲ ਬਾਅਦ ਹੀ ਅਲਾਉਦੀਨ ਖਿਲਜੀ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਹੈ . ਕਈ ਇਤਿਹਾਸਕਾਰ ਲਿਖਦੇ ਹਨ . ਕੀ ਖਿਲਜੀ ਦਾ ਕਤਲ ਕਫੂਰ ਨੇ ਹੀ ਕੀਤਾ ਸੀ .
ਪਰ ਇਹ ਹੀਰਾ ਉਸ ਤੋਂ ਬਾਅਦ ਆ ਜਾਂਦਾ ਹੈ .ਮਲਿਕ ਕਫੂਰ ਕੋਲ ਉਹ ਰਾਜ ਵੀ ਦਬ ਲੈਂਦਾ ਹੈ . ਤੇ ਤਕਰੀਬਨ ਚਾਰ ਪੰਜ ਸਾਲਾਂ ਵਿੱਚ ਹੀ ,ਜਿਹੜਾ ਇਨਾ ਵੱਡਾ ਰਾਜ ਸੀ . ਖਿਲਜੀਆਂ ਦਾ ਉਹ ਢੈ ਢੇਰੀ ਹੋ ਜਾਂਦਾ ਹੈ 1320 ਵਿੱਚ ਖਿਲਜੀ ਸਲਤਨਤ ਦਾ ਅੰਤ ਹੋ ਜਾਂਦਾ ਹੈ .
ਖਿਲਜੀਆਂ ਤੋਂ ਬਾਅਦ ਭਾਰਤ ਉਤੇ 93 ਸਾਲ ਰਾਜ ਕਰਦੇ ਨੇ ਤੁਗਲਕ ਫਿਰ ਆਉਂਦੇ ਨੇ ਸਈਅਦ 31 ਸਾਲ ਸਈਅਦ ਰਾਜ ਕਰਦੇ ਨੇ ਫਿਰ ਆਉਂਦੇ ਨੇ ਲੋਧੀ ਲੁਧਿਆਣੇ ਦਾ ਨਾਮ ਲੋਧੀਆ ਦੇ ਨਾਮ ਤੇ ਪਿਆ ਸੀ .
ਇਹ ਤਿੰਨੋ ਮਿਲਾ ਕੇ ਤਕਰੀਬਨ 2067 ਸਾਲ ਰਾਜ ਕਰਦੇ ਹਨ . ਇਹਨਾ 2067 ਸਾਲਾਂ ਵਿੱਚ ਕੋਹੀਨੂਰ ਹੀਰਾ ਕਿਹਦੇ ਕੋਲ ਸੀ . ਇਤਿਹਾਸ ਵਿੱਚ ਇਸਦਾ ਕੋਈ ਜ਼ਿਕਰ ਨਹੀਂ ਹੈ . ਜਦੋ ਲੋਧੀਆਂ ਦਾ ਰਾਜ ਚੱਲ ਰਿਹਾ ਹੁੰਦਾ ਹੈ . ਭਾਰਤ ਅਤੇ ਲੋਧੀਆਂ ਦੇ ਰਾਜ ਨੂੰ ਖਤਮ ਕਰਨ ਵਾਸਤੇ 16ਵੀਂ ਸਦੀ ਵਿੱਚ ਬਾਬਰ ਆਉਂਦਾ ਹੈ ਜਿਹੜਾ ਇਬਰਾਹਿਮ ਲੋਧੀ ਨੂੰ ਹਰਾ ਕੇ ਮੁਗਲ ਰਾਜ ਕਾਇਮ ਕਰਦਾ ਹੈ . ਭਾਰਤ ਵਿੱਚ ਮੁਗਲਾਂ ਦਾ ਪਹਿਲਾ ਬਾਦਸ਼ਾਹ ਬਣਦਾ ਹੈ .
ਪਾਨੀਪਤ ਵਿੱਚ ਇਬਰਾਹਿਮ ਲੋਧੀ ਨੂੰ ਹਰਾਕੇ ਬਾਬਰ ਨੇ ਆਪਦੇ ਪੁੱਤ ਹਮਾਯੂ ਨੂੰ ਭੇਜ ਦਿੱਤਾ ਆਗਰੇ , ਉਸਨੂੰ ਪਤਾ ਸੀ ਲੋਧੀਆਂ ਦਾ ਖਜ਼ਾਨਾ ਆਗਰੇ ਵਿੱਚ ਹੈ ਹਮਾਯੂ ਆਗਰੇ ਜਾਕੇ ਸਾਰਾ ਖਜ਼ਾਨਾ ਲੁੱਟਦਾ ਤੇ ਉਸੇ ਹੀ ਖਜ਼ਾਨੇ ਦੇ ਨਾਲ ਉਹਨੂੰ ਕੋਹਿਨੂਰ ਹੀਰਾ ਮਿਲਦਾ ਹੈ . ਇਸ ਹੀਰੇ ਦਾ ਪਹਿਲੀ ਵਾਰ ਲਿਖਿਤ ਜ਼ਿਕਰ ਬਾਬਰਨਾਮਾ ਵਿੱਚ ਹੁੰਦਾ ਹੈ .
ਬਾਬਰਨਾਮਾ ਕਿਤਾਬ ਜਿਹੜੀ ਬਾਬਰ ਦੀ ਜ਼ਿੰਦਗੀ ਤੇ ਲਿਖੀ ਹੋਈ ਸੀ . ਬਾਬਰ ਕੋਲ ਆਉਣ ਤੱਕ ਇਸ ਹੀਰੇ ਦਾ ਕੋਈ ਨਾਮ ਨਹੀਂ ਸੀ . ਇਸ ਹੀਰੇ ਨੂੰ ਬਾਬਰ ਨੇ ਜਾਂ ਮੁਗਲਾਂ ਨੇ ਕੋਈ ਨਾਮ ਨਹੀਂ ਦਿੱਤਾ , ਇਸ ਹੀਰੇ ਨੂੰ ਲੋਕ ਬਾਬਰ ਦਾ ਹੀਰਾ ਕਹਿਣ ਲੱਗ ਪਏ ਸਨ . ਬਾਬਰ ਦੀ ਮੌਤ ਤੋਂ ਬਾਅਦ ਇਹ ਹੀਰਾ ਉਹਦੇ ਪੁੱਤ ਹਮਾਯੂ ਕੋਲ ਤਕਰੀਬਨ 10 ਸਾਲਾਂ ਬਾਅਦ ਹੀ ਸ਼ੇਰਸਾ ਸੂਰੀ ਬਾਬਰ ਦੀ ਹੀ ਫੌਜ ਦਾ ਇੱਕ ਕਮਾਂਡਰ ਹਮਾਯੂ ਨੂੰ ਹਰਾ ਦਿੰਦਾ ਹੈ .
ਤੇ ਹਮਾਯੂ ਨੂੰ ਜੰਗ ਦੇ ਮੈਦਾਨ ਵਿਚੋਂ ਫਿਰ ਦੇਸ਼ ਛੱਡ ਕੇ ਭੱਜਣਾ ਪੈਂਦਾ ਹੈ . ਉਦੋਂ ਜੰਗ ਵਿਚੋ ਭੱਜਿਆ ਹਮਾਯੂ ਫਿਰ ਜਾਂਦੇ ਹੋਏ ਮਿਲਦਾ ਹੈ . ਦੂਸਰੇ ਸਿੱਖ ਗੁਰੂ ਗੁਰੂ ਅੰਗਦ ਦੇਵ ਜੀ ਨੂੰ ਭਾਰਤ ਵਿੱਚੋ ਭੱਜਦਾ ਭੱਜਦਾ ਇਹ ਫਿਰ ਪਹੁੰਚਦਾ ਹੈ . ਇਰਾਨ ਇਰਾਨ ਜਾ ਕੇ ਫਿਰ ਉਥੋਂ ਦਾ ਬਾਦਸ਼ਾਹ ਸੀ , ਸ਼ਾਹ ਤਮਸ ਉਹ ਇਸਦੀ ਬੜੀ ਮਦਦ ਕਰਦਾ ਹੈ .
ਉੱਥੇ ਰੇਹ ਕੇ ਫਿਰ ਇਹ ਆਪਦੀ ਫੌਜ ਨੂੰ ਤਕੜੇ ਕਰਦਾ ਹੈ , ਤੇ ਤਕੜਾ ਹੋ ਕੇ ਫਿਰ ਇਹ ਦੁਬਾਰਾ ਭਾਰਤ ਤੇ ਹਮਲਾ ਕਰਦਾ ਹੈ ਤੇ ਫਿਰ ਭਾਰਤ ਦਾ ਬਾਦਸ਼ਾਹ ਬਣ ਜਾਂਦਾ ਹੈ . ਹਮਾਯੂ ਇਰਾਨ ਤੋਂ ਵਾਪਸ ਆਉਂਦੇ ਸਮੇਂ ਇਹ ਹੀਰਾ ਆਪਦੇ ਦੋਸਤ ਇਰਾਨ ਦੇ ਬਾਦਸ਼ਾਹ ਸ਼ਾਹ ਤਮਸ ਨੂੰ ਤੋਹਫੇ ਵਜੋਂ ਦੇ ਦਿੰਦਾ ਹੈ . ਕਿ ਤੂੰ ਮੇਰੀ ਮਦਦ ਕੀਤੀ ਹੈ .
ਇਸਤੋਂ ਬਾਦ ਕਿ ਹੋਇਆ ਉਹ ਅਸੀਂ history of kohinoor diamond in punjabi part 2 ਦੇ ਵਿੱਚ ਜਾਣਾਨਗੇ .
ਅਕਾਲੀ ਬਾਬਾ ਹਨੂੰਮਾਨ ਸਿੰਘ ਦੀ ਵੀਰ ਗਾਥਾ
Top 100 punjabi quotes for life