ਅਨੰਦਪੁਰ ਸਾਹਿਬ ਦਾ ਇਤਿਹਾਸ | History of Anandpur Sahib in punjabi – ਅਨੰਦਪੁਰ ਸਾਹਿਬ ਕਦੋ ਅਤੇ ਕਿਸਨੇ ਬਸਾਇਆ ਸੀ ਅਤੇ ਆਨੰਦਪੁਰ ਸਾਹਿਬ ਦਾ ਪਹਿਲਾ ਨਾਮ ਕੀ ਸੀ ਉਸਤੋ ਬਾਦ ਕਿਸ ਤਰਾ ਅਨੰਦ ਪੂਰ ਸਾਹਿਬ ਪਿਆ ਇਸ ਦੀ ਪੂਰੀ ਜਾਣਕਾਰੀ ਅਸੀ ਤੂਹਾਨੂੰ ਦੇਣ ਜਾ ਰਹੇ ਹਾਂ ਇਸ ਆਰਟੀਕਲ ਵਿੱਚ .
History of Anandpur Sahib in punjabi
ਅਨੰਦਪੁਰ ਸਾਹਿਬ ਦੀ ਉਸਾਰੀ 1664 ਦੀ ਵੈਸਾਖੀ ਦਾ ਮੇਲਾ ਧਮਤਾਨ ਹੀ ਕਰਕੇ ਗੁਰੂ ਤੇਗ ਬਹਾਦਰ ਜੀ ਭੂਰਾ, ਖਟਕੜ, ਘੁੜਾਮ, ਲਖਨੌਰ ਆਦਿ ਪਿੰਡਾ ਵਿਚ ਹੁੰਦੈ ਹੋਏ ਤੇ ਲੋਕ-ਭਲਾਈ ਦੇ ਕਾਰਜ ਨਿਭਾਉਦੇ ਹੋਏ ਅਪ੍ਰੈਲ ਦੇ ਦੂਜੇ ਹਫਤੇ ਕੀਰਤਪੁਰ ਸਾਹਿਬ ਪਹੁੰਚ ਗਏ .
ਕੀਰਤਪੁਰ ਸਾਹਿਬ ਉਨਾ ਦੇ ਵੱਡੇ ਭਰਾ ਬਾਬਾ ਸੂਰਜ ਮੱਲ ਜੀ ਅਤੇ ਉਨਾ ਦੇ ਪੁਤਰ ਦੀਪ ਚੰਦ ਅਤੇ ਨੰਦ ਚੰਦ ਜੀ ਨੇ ਬਹੁਤ ਆਦਰ ਦਿੱਤਾ .
ਗੁਰੂ ਤੇਗ ਬਹਾਦਰ ਜੀ ਦੇਖ ਰਹੇ ਸਨ ਕਿ ਕੀਰਤਪੁਰ ਸਾਹਿਬ ਆਉਣ ਵਾਲੇ ਸਮੇ ਵਿੱਚ ਸੁਰਕਸ਼ਿਤ ਨਹੀ ਹੈ .
ਅਤੇ ਗੁਰੂ ਜੀ ਇੱਕ ਨਵੇਕਲੀ ਜਗਾ ਦੀ ਭਾਲ ਵਿੱਚ ਸਨ .ਜੋ ਕੀਰਤ ਪੂਰ ਸਾਹਿਬ ਤੋ ਦੂਰ ਵੀ ਹੋਵੈ ,ਪਹਾੜੀ ਇਲਾਕ਼ਾ ਵੀ ਹੋਵੈ ਅਤੇ ਸੁਰਕਸ਼ਾ ਦੇ ਹਿਸਾਬ ਨਾਲ ਠੀਕ ਹੋਵੈ .
ਗੁਰੂ ਜੀ ਨੇ ਕੀਰਤ ਪੂਰ ਸਾਹਿਬ ਠਿਕਾਣਾ ਬਣਾਉਣਾ ਇੱਸ ਕਰਕੇ ਠੀਕ ਨਹੀ ਸਮਜੇਆ ,ਗੁਰੂ ਜੀ ਨਹੀ ਚਾਹੁੰਦੇ ਸਨ , ਕੀ ਨੇੜੇ ਨੇੜੇ ਰੇਹ ਕੇ ਸ਼ਰਿਕੇ ਵਾਜੀ ਹੋਵੈ .ਅਨੰਦਪੁਰ ਦੀ ਉਸਾਰੀ ਲਈ ਉਹ ਐਸਾ ਅਸਥਾਨ ਚਾਹੁੰਦੇ ਸਨ , ਜੋ ਪਹਾੜੀਆਂ ਨਾਲ ਘਿਰਿਆ ਵੀ ਹੋਵੇ, ਕੁਦਰਤੀ ਨਜ਼ਾਰਿਆ ਨਾਲ ਰਮਣੀਕ ਵੀ ਹੋਵੇ ਅਤੇ ਰਣਨੀਤੀ ਅਨੁਸਾਰ ਅਜਿੱਤ ਵੀ ਹੋਵੇ .
ਇਹ ਸੀ ਨਿਰਾਲੀ ਦੇਣ ਜੋ ਗੁਰੂ ਤੇਗ ਬਹਾਦਰ ਜੀ ਨੇ ਅਨੰਦਪੁਰ ਦੀ ਸ਼ਕਲ ਵਿਚ ਪੰਥ ਨੂੰ ਦਿੱਤੀ . ਗੁਰੂ ਜੀ ਨੇ ਆਪ ਜਾਕੇ ਐਸੇ ਟਿਕਾਣੇ ਦੀ ਭਾਲ ਕੀਤੀ ਜਦੋ ਗੁਰੂ ਜੀ ਇੱਸ ਕੰਮ ਵਿਚ ਲੱਗੇ ਹੋਏ ਸਨ .
ਖ਼ਬਰ ਪੁੱਜੀ ਕਿ 13 ਮਈ, 1665 ਨੂੰ ਰਾਜਾ ਤਾਰਾ ਚੰਦ ਦਾ ਬੇਟਾ ਦੀਪ ਚੰਦ ਚੜਾਈ ਕਰ ਗਿਆ ਹੈ .
ਰਾਜਾ ਤਾਰਾ ਚੰਦ ਉਨਾ ਬਵੰਜਾ ਰਾਜਿਆ ਵਿਚੋਂ ਇਕ ਸੀ, ਜਿਸ ਨੂੰ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ – ਗਵਾਲੀਅਰ ਦੇ ਕਿਲੇ ਵਿਚੋ ਰਿਹਾਅ ਕਰਵਾਇਆ ਸੀ .
ਉਸ ਦਾ ਸਾਰਾ ਖ਼ਾਨਦਾਨ ਹੀ ਗੁਰੂ ਘਰ ਦਾ ਰਿਣੀ ਸੀ ਦੀਪ ਚੰਦ ਦੀ ਗੁਰੂ ਘਰ ‘ਤੇ ਅਪਾਰ ਸ਼ਰਧਾ ਸੀ.
ਰਾਣੀ ਨੇ ਉਚੇਚਾ ਸੁਨੇਹਾ ਭੇਜਿਆ ਕਿ ਉਸ ਦੇ ਪਤੀ ਦੀ ਅੰਤਮ ਕਿਰਿਆ ਦੀ ਰਸਮ ‘ਤੇ ਗੁਰੂ ਜੀ ਜਰੂਰ ਪੁੱਜਣ , ਗੁਰੂ ਤੇਗ ਬਹਾਦਰ ਜੀ ਬਿਲਾਸਪੁਰ ਪੁੱਜੇ ,, ਭੋਗ ਦੀ ਰਸਮ ਤੋਂ ਬਾਅਦ ਨੋਵੇਂ ਪਾਤਸ਼ਾਹ ਨੇ ਕਹਿਲੂਰ ਦਾ ਇਲਾਕਾ ਖਰੀਦਣ ਦੀ ਗੱਲ ਕੀਤੀ, ਤਾਂ ਰਾਣੀ ਸ਼ਰਮਿੰਦਾ ਹੋ ਗਈ, ਉਸ ਨੇ ਮਖੋਵਾਲ ਦਾ ਪਿੰਡ ਗੁਰੂ ਜੀ ਨੂੰ ਭੇਟ ਕਰਨਾ ਚਾਹਿਆ, ਪਰ ਗੁਰੂ ਜੀ ਨੇ ਆਉਣ ਵਾਲੇ ਹਾਲਾਤ ਨੂੰ ਮੁੱਖ ਰੱਖਦਿਆਂ ,ਅਤੇ ਬਿਨਾ ਪੈਸੇ ਦਿੱਤੇ ਥਾਂ ਲੈਣ ਤੋਂ ਇਨਕਾਰ ਕਰ ਦਿਤਾ .
ਕਿਉਂਕਿ ਉਹ ਜਾਣਦੇ ਸਨ, ਕਿ ਪਿਛੋਂ ਬਿਖੇੜੇ ਉੱਠਦੇ ਹਨ ਰਾਜਾ ਦੀਪ ਚੰਦ ਦੇ ਪੁੱਤਰ ਅਜਮੇਰ ਚੰਦ ਨੇ ਬਿਖੇੜੇ ਪਾਏ ਵੀ ਸਨ
ਗੁਰੂ ਤੇਗ ਬਹਾਦਰ ਜੀ ਨੇ 500 ਦੇ ਕੇ ਮਾਖੋਵਾਲ ਦਾ ਪਟਾ ਆਪਣੇ ਨਾਂ ਕਰਵਾ ਲਿਆ ਅਤੇ ਮਾਤਾ ਨਾਨਕੀ ਜੀ ਦੇ ਨਾਂ ਦਾ ਨਗਰ ਵਸਾਇਆ ਜੋ ਹੁਣ ਅਨੰਦਪੁਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦ ਹੈ ਭਾਈ ਦਰਗਾਹ ਦਾਸ ਜੀ ਨੂੰ ਖਰੀਦੇ ਇਲਾਕੇ ਵਿਚ ਭੇਜ ਕੇ ਉਸ ਥਾਂ ਦੀ ਚੋਣ ਕੀਤੀ .
ਜਿੱਥੇ ‘ਚਕ’ ਦੀ ਉਸਾਰੀ ਕਰਨੀ ਸੀ,, ਅਨੰਦਪੁਰ ਦੀ ਨੀਂਹ ਪੱਖ ਦੇਖ-ਰੇਖ ਕਰਕੇ 19 ਜੂਨ 1665, ਮੁਤਾਬਕ 21 ਹਾੜ 1722 ਬਿਕ੍ਰਮੀ ਨੂੰ ਨੀਂਹ ਰੱਖਣ ਦਾ ਫੈਸਲਾ ਕੀਤਾ ਗਿਆ ਨੀਂਹ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਕੋਲੋ ਰਖਵਾਈ, ਅਤੇ ਸ਼ਹਿਰ ਦਾ ਨਾ ਮਾਤਾ ਨਾਨਕੀ ਜੀ ਦੇ ਨਾਂ ਤੇ ‘ਚੱਕ ਨਾਨਕੀ’ ਰੱਖਿਆ ਗਿਆ , ਮੋੜ੍ਹੀ ਮਾਖੋਵਾਲ ਦੇ ਪੁਰਾਣੇ ਥੇਹ ‘ਤੇ ਸਰੋਟੇ ਪਿੰਡ ਦੀ ਜਮੀਨ ਵਿਚ ਇਹ ਨੀਵ ਗੱਡੀ ਸੀ ਪਿੱਛੋਂ ਇਹ ਹੀ ਅਨੰਦਪੁਰ ਸਾਹਿਬ ਬਣਿਆ .
ਜਦ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਪਟਨਾ ਸਾਹਿਬ ਤੋਂ ਚੱਕ ਨਾਨਕੀ ਆਏ ਤਾਂ ਉਨਾ ਨੇ ਸ਼ਹਿਰ ਵਿਚ ਚਰਨ ਪਾਉਣ ਤੋਂ ਪਹਿਲਾਂ ਸੰਗਤਾਂ ਸਮੇਤ ਅਨੰਦ ਸਾਹਿਬ ਦੀਆਂ ਪਹਿਲੀਆਂ ਪੰਜ ਪਉੜੀਆ, ‘ਅਨੰਦ ਭਇਆ ਮੇਰੀ ਮਾਇ ਸਤਿਗੁਰੂ ਮੈ ਪਾਇਆ
ਪੜ੍ਹੀਆਂ ਆਪਣੇ ਬੇਟੇ ਗੁਰੂ ਗੋਬਿੰਦ ਦੀ ਸ਼ਰਧਾ ਅਤੇ ਪਿਆਰ ਦੇਖ ਕੇ ਗੁਰੂ ਤੇਗ ਬਹਾਦਰ ਜੀ ਨੇ ਫਰਮਾਇਆ, ‘ ਅੱਜ ਤੋਂ ਇਸ ਨਗਰ ਦਾ ਨਾਂ ਹੀ ‘ਅਨੰਦਪੁਰ’ ਹੋਇਆ ਫਿਰ ਅਨੰਦਪੁਰ ਹੀ ਪੱਕ ਗਿਆ?
ਇਸੇ ਅਸਥਾਨ ਨੂੰ ਪਹਿਲਾਂ ਮਾਖੋਵਾਲ ਕਹਿੰਦੇ ਸਨ ਇਹ ਪ੍ਰਚੱਲਤ ਸੀ ,, ਕਿ ਮਾਖੋ ਨਾਂ ਦਾ ਦੈਂਤ ਕਿਸੇ ਨੂੰ ਇੱਥੇ ਵਸਣ ਨਹੀਂ ਦੇਂਦਾ ਸੀ
ਹੁਣ ਜਦ ਗੁਰੂ ਜੀ ਦੇ ਚਰਨ ਪੇ ਗਏ ਤਾਂ ਉਹ ਹੀ ਮਾਖੋਵਾਲ ਧਰਮ ਦਾ ਗੜ , ਅਨੰਦਪੁਰ ਹੋ ਗਿਆ , ਸਰਕਾਰੀ ਕਾਗਜਾ ਵਿਚ ‘ਚੱਕ ਨਾਨਕੀ’ ਕਰਕੇ ਹੀ ਜਾਣਿਆ ਜਾਂਦਾ ਰਿਹਾ ਹੈ , ਹੁਸ਼ਿਆਰਪੁਰ ਜਿਲੇ ਦੇ ਗਜਟੀਅਰ 1883-84 ਦੇ ਪੰਨਾ 135 ‘ਤੇ ਚੱਕ ਨਾਨਕੀ ਕਰਕੇ ਹੀ ਲਿਖਿਆ ਸੀ
ਗੁਰੂ ਤੇਗ ਬਹਾਦਰ ਜੀ ਨੇ ਨਗਰ ਦੀ ਉਸਾਰੀ ਲਈ, ਤਜੁਰਬੇਕਾਰ ਕਾਰੀਗਰ ਬੁਲਵਾਏ ਸੀ,
ਭਾਵੇਂ ਸੰਗਤਾਂ ਹੱਥੀ ਸੇਵਾ ਕਰਕੇ ਅਨੰਦ ਪ੍ਰਾਪਤ ਕਰਦੀਆਂ ਸਨ ਨਗਰ ਦੀ ਉਸਾਰੀ ਵਿਚ ਪਰ ਨਾਲ ਹੀ ਮਜ਼ਦੂਰ ਵੀ ਲਗਾ ਦਿੱਤੇ ਗਏ ਸਨ
ਤਾਕਿ ਛੇਤੀ ਹੀ ਨਗਰ ਉਸਾਰਿਆ ਜਾ ਸਕੇ ਭਾਈ ਝੰਡਾ ਜੀ, ਜੋ ਬਾਬਾ ਬੁੱਢਾ ਜੀ ਦੀ ਸੰਤਾਨ ਵਿਚੋਂ ਸਨ.
ਆਪ ਸਾਰੀ ਦੇਖ-ਭਾਲ ਅਤੇ ਨਿਗਾਹਬਾਨੀ ਕਰ ਰਹੇ ਸਨ ਗੁਰੂ ਪਾਤਸ਼ਾਹ ਨੇ ਇਸ ਨਗਰ ਦਾ ਨਕਸ਼ਾ ਆਪ ਉਲੀਕਿਆ ਸੀ ਅਤੇ ਇਹ ਵਿਚਾਰ ਕੇ ਕਿ ਇਹ ਥਾਂ ਅਜਿੱਤ ਹੋਵੇ, ਕੋਈ ਇਸ ਨੂੰ ਜਿੱਤ ਨਾ ਸਕੇ.
ਸੰਗਤਾਂ ਨੇ ਵੀ ਬੇਨਤੀ ਕੀਤੀ ਕਿ ਉਨਾ ਦੇ ਵੀ ਟਿਕਾਣੇ ਲਈ ਵਿਉਂਤ ਬਣਾਈ ਜਾਏ . ਮਹਾਰਾਜ ਨੇ ਉਨਾ ਲਈ ਥਾਂ ਰਾਖਵਾਂ ਰਖਵਾ ਦਿੱਤਾ ਤੇ ਸੰਗਤਾਂ ਨੇ ਉਸਾਰੀ ਆਰੰਭ ਕਰ ਦਿੱਤੀ ., ਕੁਝ ਵਪਾਰੀ ਵੀ ਆਏ ਅਤੇ ਗੁਰੂ ਜੀ ਅਗੇ ਅਰਜ ਗੁਜਾਰੀ ਕਿ ਸਮੁੱਚੇ ਪਹਾੜੀ ਇਲਾਕੇ ਵਿਚ ਕੋਈ ਮੰਡੀ ਨਹੀਂ ਹੈ,
ਮੰਡੀ ਬਾਜ਼ਾਰ ਲਈ ਉਚੇਚੀ ਥਾਂ ਵੀ ਰੱਖੀ ਜਾਏ.
ਅਨੰਦਪੁਰ ਸਾਹਿਬ ਦੀ ਉਸਾਰੀ
ਗੁਰੂ ਜੀ ਨੇ ਵਪਾਰ ਲਈ ਬਾਜ਼ਾਰ ਵੀ ਬਣਾ ਦਿੱਤੇ . ਜਦ ਦੁਆਬੇ, ਮਾਝੇ ਅਤੇ ਮਾਲਵੇ ਨੇ ਗੁਰੂ ਜੀ ਦਾ ਨਵਾਂ ਨਗਰ ਉਸਾਰਨਾ ਸੁਣਿਆ ਤਾਂ ਕਈ ਪਰਿਵਾਰਾਂ ਸਮੇਤ ਆ ਗਏ.
ਕੁਝ ਮੁਖੀ ਸਿੱਖਾਂ ਨੂੰ ਆਪ ਹੀ ਗੁਰੂ ਜੀ ਨੇ ਮਕਾਨ ਬਣਵਾ ਕੇ ਦਿੱਤੇ ਕੁਝ ਨੇ ਆਪ ਬਣਾਏ ਵਪਾਰ ਕਰਨ ਲਈ ਵੀ ਗੁਰੂ ਜੀ ਨੇ ਕੁੱਝ ਵਪਾਰਿਆ ਨੂੰ ‘ਆਪਣੇ ਕੋਲੋਂ ਸਮਾਨ ਪਾ ਕੇ ਦਿਤਾ. ਆਰਜੀ ਟਿਕਾਣੇ ਲਈ ਵੱਡਾ ਅਸਥਾਨ ਛੇਤੀ ਹੀ ‘ਬਣਵਾ ਦਿੱਤਾ, ਤਾਕਿ ਸੰਗਤਾਂ ਆ ਕੇ ਟਿਕ ਸਕਣ ਉਚੇਚੇ ਤੋਰ ਤੇ ਗੁਰੂ ਜੀ ਨੇ ਚਿੱਤਰਕਾਰ ਵੀ ਬੁਲਵਾਏ , ਤਾਕਿ ਦਿਲ ਖਿੱਚਵੇਂ ਘਰ, ਬਾਜ਼ਾਰ ਤੇ ਇਮਾਰਤਾ ਬਣਨ .
ਚਾਰ ਚੌਕ, ਪੱਕੀਆਂ ਸੜਕਾਂ ਅਤੇ ਪੱਕੀਆਂ ਹੀ ਗਲੀਆਂ ਬਣਵਾਈਆਂ ਸੱਚਮੁੱਚ ਇਕ ਅਨੂਪਮ ਸ਼ਹਿਰ ਤਿਆਰ ਹੋ ਰਿਹਾ ਸੀ. ਜਿਸ ਨੇ ‘ਖਾਲਸੇ ਦੀ ਜਨਮ ਭੂਮੀ ਬਣਨਾ ਸੀ.
ਅਨੰਦਪੁਰ ਦੀ ਰੌਣਕ, ਲੋਕਾਂ ਦੀ ਆਵਾਜਾਈ ਵਡੇ ਉਸਰਦੇ ਘਰ, ਪੱਕੇ ਮਕਾਨ ਅਤੇ ਮਕਾਨਾਂ ‘ਤੇ ਚਿੱਤਰਕਾਰੀ ਹੁੰਦੀ ਦੇਖ ਇਕ ਪੀਰ , ਜਿਸ ਦਾ ਨਾਂ ਸੱਯਦ ਮੂਸਾ ਰੋਪੜੀ ਕਰ ਕੇ ਲਿਖਿਆ ਹੈ.
ਇਕ ਪੰਜਾਬੀ ਕਾਰੀਗਰ ਕੋਲੋ ਪੁੱਛ ਬੈਠਾ, ਕਿ ਇਹ ਸਭ ਉਸਾਰੀ ਕੋਣ ਕਰਵਾ ਰਿਹਾ ਹੈ. ਜਦ ਉਸ ਨੂੰ ਦੱਸਿਆ ਗਿਆ ਕਿ ਗੁਰੂ ਨਾਨਕ ਦੇ ਜਾਨਸ਼ੀਨ ਗੁਰੂ ਤੇਗ ਬਹਾਦਰ ਜੀ ਕਰਵਾ ਰਹੇ ਹਨ, ਜੋ ਇਕ ਅਤਿ ਵੈਰਾਗਮਈ ਸ਼ਖਸੀਅਤ ਹਨ, ਜਿਨਾ ਦਾ ਦੁਨੀਆ ਨਾਲ ਲਗਾਓ ਨਹੀਂ,
ਸਦਾ ਬ੍ਰਿਤੀ ਵਾਹਿਗੁਰੂ ਵਿਚ ਜੋੜੀ ਰੱਖਦੇ ਹਨ, ਅਤੇ ਧਰਮ ਦਾ ਆਸਰਾ ਹਨ.
ਧਰਮ ਧਰ ਸਦਾ ਰਹੇ ਬਿਤਿ ਜੋਗ ||
ਇਹ ਸੁਣ ਕੇ ਉਸ ਕਹਿ ਦਿੱਤਾ ਕਿ ਉਹ ਵੈਰਾਗੀ ਨਹੀਂ ਹੋ ਸਕਦੇ ਵੈਰਾਗਵਾਨ ਤਾਂ ਲੰਮੇਰੇ ਬੇਹੜੇ ਨਹੀਂ ਪਾਉਂਦੇ .ਕਾਰੀਗਰ ਨੇ ਸਾਰੀ ਵਾਰਤਾ ਗੁਰੂ ਜੀ ਨੂੰ ਆਖ ਸੁਣਾਈ ਨੌਵੇਂ ਪਾਤਸ਼ਾਹ ਨੇ ਫਰਮਾਇਆ ਕਿ ਪ੍ਰਸ਼ਨ ਉੱਤਰ ਆਹਮੋ ਸਾਹਮਣੇ ਹੋਣੇ ਚਾਹੀਦੇ ਹਨ .
ਪੀਰ ਨੂੰ ਕਹਿਣਾ ਕਿ ਓਹ ਆ ਕੇ ਮਿਲੇ ਮੂਸਾ ਰੋਪੜੀ ਦਰਸ਼ਨਾਂ ਨੂੰ ਆਇਆ ਅਤੇ ਉਸ ਨੇ ਆਉਂਦਿਆਂ ਕਿਹਾ –
ਇਸ ਪ੍ਰਵਿਰਤਿ ਮਹਿ ਰਿਦਾ ਕੁਮਾਰ
ਗਨ ਸੇਵਕ ਕਿਮ ਪਾਰ ਉਤਾਰੇ
ਵੱਡੇ-ਵੱਡੇ ਮੰਦਰ ਬਣਾਉਣੇ ਮਮਤਾ ਨੂੰ ਵਧਾਉਣਾ ਹੈ , ਮਹਾਰਾਜ ਨੇ ਕਿਹਾ ਕਿ ਗ੍ਰਹਿਸਤ ਆਸ਼ਰਮ ਸਭ ਤੋਂ ਉੱਚਾ ਹੈ .ਜੋ ਗ੍ਰਹਿਸਤ ਵਿਚ ਪੂਰਾ ਉਤਰੇਗਾ ਉਸੇ ਨੂੰ ਹੀ ਅੰਤ ਵਿਚ ਸੁੰਦਰ ਪਰਮ ਪਦ ਪ੍ਰਾਪਤ ਹੋਵੇਗਾ .
ਸਤਿ ਆਸ਼ਰਮ ਤੇ ਗ੍ਰਹਿਸਤ ਉਦਾਰਾ
ਜੇ ਗ੍ਰਹਿਸਤ ਤੇ ਉਤਰੇ ਪੂਰਾ
ਅੰਤ ਕਾਲ ਪ੍ਰਾਪਤ ਪਦ ਪੁਰਾ
ਜੋ ਸਰੀਰ ਰਾਹੀਂ ਮਨੁੱਖਤਾ ਦੀ ਸੇਵਾ ਕਰਦਾ ਹੈ, ਉਸ ਦੇ ਬਣਾਏ ਘਰ, ਮੰਦਰ ਪ੍ਰਵਾਨ ਹਨ ਸਵਾਲ ਜਵਾਬ ਕਰਣ ਤੋ ਬਾਦ ਗੁਰੂ ਜੀ ਨੇ ਫਕੀਰ ਨੂੰ ਰਾਤ ਅਨੰਦਪੁਰ ਹੀ ਟਿਕਣ ਲਈ ਕਿਹਾ .
ਉਸੇ ਰਾਤ ਨੂੰ ਹੀ ਪੀਰ ਨੂੰ ਗੁਰੂ ਜੀ ਨੇ ਸੁਪਨੇ ਵਿਚ ਦਿਖਾ ਦਿੱਤਾ ਕਿ ਗ੍ਰਹਿਸਤੀ ਦੀ ਕੀ ਮਹਾਨਤਾ ਹੈ.
ਇਕ ਸ਼ੇਰ ਨੇ ਆਪਣੀ ਗੁਫਾ ਦੇ ਬਾਹਰ ਕੁਝ ਜਾਨਵਰਾਂ ਨੂੰ ਸਰਦੀ ਵਿਚ ਠਰਦੇ ਦੇਖ ਉਹਨਾ ਨੂੰ ਲ਼ਕੋ ਦਿਤਾ ਤੇ ਆਪ ਦੂਰ ਜੰਗਲ ਵਿਚ ਚਲਾ ਗਿਆ ਸ਼ੇਰ ਨੇ ਰਾਤ ਬਾਹਰ ਖੁੱਲੀ ਥਾਂ ਬਰਫ ਪੈਂਦੀ ਵਿਚ ਕੱਟੀ ਤੇ ਠੰਡ ਦੇ ਕਾਰਨ ਸਰੀਰ ਤਿਆਗ ਦਿੱਤਾ.
ਉਹ ਸ਼ੇਰ ਰੱਬ ਦੀ ਦਰਗਾਹ ਵਿਚ ਕਬੂਲ ਹੋਇਆ ਅਨੰਦਪੁਰ ਹੀ ਸਿੱਖ ਨੇ ਸਿੰਘ ਬਣਨਾ ਸੀ ,ਤੇ ਪਰਉਪਕਾਰ ਹਿਤ ਜਾਨ ਵਾਰਨ ਲਈ ਤਤਪਰ ਰਹਿਣ ਦੀ ਕਲਾ ਸਿੱਖਣੀ ਸੀ.
ਅਨੰਦਪੁਰ ਵਿਖੇ ਨਵੀਆਂ ਤੋਂ ਨਵੀਆ ਅਤੇ ਦੂਰੋ ਦੂਰੋਂ ਸੰਗਤਾਂ ਆਉਣੀਆਂ ਆਰੰਡ ਹੋ ਗਈਆਂ ਦੀਵਾਲੀ ਦੇ ਦੀਵਾਨ ‘ਤੇ ਪੁੱਜਣ ਲਈ ਗੁਰੂ ਮਹਾਰਾਜ ਨੇ ਸੰਗਤਾਂ ਨੂੰ ਸੱਦੇ ਭੇਜ ਦਿੱਤੇ, ਵਪਾਰੀ ਵੀ ਪੁੱਜ ਗਏ ਸਨ ,ਅਤੇ ਪਹਾੜੀ ਇਲਾਕਿਆ ਦਾ ਕੇਂਦਰ ਅਨੰਦਪੁਰ ਬਣ ਗਿਆ ਸੀ .
ਘਰ ਬਣ ਜਾਣ ਨਾਲ ਕਈ ਉਥੇ ਆ ਟਿਕੇ ਸਨ , ਸਾਧੂ, ਜਗਿਆਸੂ, ਅਭਿਆਸੀ, ਸੇਵਕ ਸਿੱਖ ਆ ਵਸੇ ਸਨ.
ਲੰਗਰ ਹਰ ਸਮੇਂ ਚਲਦੇ ਰਹਿੰਦੇ ਸਨ, ਭੇਟਾ ਵੀ ਬਹੁਤ ਆਉਣ ਲੱਗ ਪਈ ਸੀ,ਪਰ ਮਹਾਰਾਜ ਹਿਸਾਬ ਨਾ ਰੱਖਦੇ ਸਨ, ਉਸ ਪੈਸੇ ਨੂੰ ਜਾਂ ਤਾਂ ਉਸਾਰੀ ’ਤੇ ਲਗਾ ਦਿੰਦੇ ਜਾਂ ਲੰਗਰ ਵਿਚ ਪਾ ਦੇਂਦੇ ਆਪਣੇ ਪਾਸ ਤਾਂ ਬਿਲਕੁਲ ਹੀ ਨਾ ਰੱਖਦੇ. ਇਥੋ ਤੱਕ ਕਿ ਜਦ ਆਪ ਜੀ ਪੂਰਬ ਦੇਸ਼ਾਂ ਨੂੰ ਪ੍ਰਚਾਰ ਹਿਤ ਗਏ, ਤਾਂ ਵੀ ਜੇ ਕੁਝ ਰਾਹ ਵਿਚ ਭੇਟਾ ਵਜੋਂ ਆਉਂਦਾ, ਆਪ ਜੀ ਤਿੰਨਾ ਕੰਮਾਂ ‘ਤੇ ਹੀ ਲਗਾ ਦੇਂਦੇ ਸਨ ,ਜਾ ਆਪ ਜੀ ਖੂਹ ਲਗਵਾ ਦੇਂਦੇ ਜਾਂ ਨਗਰ ਨੂੰ ਸੋਹਣਾ ਅਤੇ ਸਵੱਛ ਬਣਾਉਣ ਲਈ ਹੀ ਦੇ ਦੇਂਦੇ ਜਾਂ ਬੇ-ਘਰਾਂ ਦੇ ਘਰ ਬਣਾਉਣ ‘ਤੇ ਖਰਚ ਕਰਦੇ.
ਆਪ ਜੀ ਨੇ ਇਕ ਪ੍ਰਸ਼ਨ ਦੇ ਉੱਤਰ ਵਿਚ ਕਿਹਾ ਕੀ ਮਾਇਆ ਕਿਨਾ ਕੰਮਾ ‘ਤੇ ਖਰਚ ਕਰਨੀ ਚਾਹੀਦੀ ਹੈ ਤਾਂ ਆਪ ਜੀ ਨੇ ਫਰਮਾਇਆ ਸੀ
“ਕੂਪ ਲਗਾਵਹੁ ਸਦਨ ਬਨਾਵਹੁ। ਖਰਚਹੁ ਪੁਰ ਕੇ ਹਤ ਬਸਾਵਹੁ
ਗੁਰੂ ਜੀ ਕੀਰਤਨ ਵੱਲ ਉਚੇਚਾ ਧਿਆਨ ਦੇ ਰਹੇ ਸਨ ,ਪ੍ਰਸਿੱਧ ਕੀਰਤਨੀਏ ਢੰਡਵਾਲ ਅਤੇ ਉਚੇਚੇ ਸੁਨੇਹੇ ਭੇਜ ਕੇ ਆਪ ਜੀ ਨੇ ਅਨੰਦਪੁਰ ਸਾਹਿਬ ਸੰਦੇ ਸਦੇ, ਗੁਰੂ ਤੇਗ ਬਹਾਦਰ ਜੀ ਦੇ ਕੀਰਤਨੀਆਂ ਵਿਚ ਭਾਈ ਗੁਲਾਬ ਰਾਇ, ਭਾਈ ਰਾਜਾ,ਭਾਈ ਬਹਿਲ, ਭਾਈ ਮਨਸੂਦ ਅਤੇ ਭਾਈ ਹਰਬੰਸ ਜੀ ਦਾ ਖ਼ਾਸ ਜ਼ਿਕਰ ਕੀਤਾ ਹੈ.
ਉਪਦੇਸ਼ ਲੈਣ ਲੋਕੀਂ ਅਨੰਦ ਪੁਰ ਸਾਹਿਬ ਆਉਂਦੇ, ਉਪਦੇਸ਼ ਲੈਂਦੇ, ਜੀਵਨ ਜਾਚ ਸਿੱਖਦੇ, ਘਰਾਂ ਤੇ ਨਗਰਾਂ ਨੂੰ ਮੁੜ ਜਾਂਦੈ . ਇਸ ਤਰਾ ਆਨੰਦਪੁਰ ਸਾਹਿਬ ਦਾ ਨਿਰਮਾਣ ਹੋਇਆ ਸੀ.
ਇਸਤਰਾ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਸਾਡੇ ਨਾਲ.
ਅਕਾਲੀ ਬਾਬਾ ਹਨੂੰਮਾਨ ਸਿੰਘ ਦੀ ਵੀਰ ਗਾਥਾ
Top 100 punjabi quotes for life