hemkunt sahib da itihas

Spread the love

hemkunt sahib da itihas – ਇੱਕ ਫੌਜੀ ਨੇ ਹੇਮਕੁੰਟ ਸਾਹਿਬ ਕਿਸ ਤਰ੍ਹਾਂ ਲੱਭਿਆ ਕੀ ਹੈ ਹੇਮਕੁੰਟ ਸਾਹਿਬ ਦਾ ਇਤਿਹਾਸ ਇੱਸ ਅਸਥਾਨ ਨੂੰ ਲੱਭਣ ਲਈ ਕਿੰਨੀਆ ਮੁਸ਼ਕਲਾਂ ਦਾ ਸਾਮਣਾ ਕਰਨਾ ਪਿਆ ਜਿਸ ਇਨਸਾਨ ਨੇ ਇਸ ਜਗਾ ਦੀ ਖੋਜ ਕੀਤੀ ਉਹ ਹੁਣ ਕਿਥੇ ਹੈ ਉਸਨੇ ਕਿਉ ਕੀਤੀ ਉਸ ਜਗਾ ਦੀ ਖੋਜ ਜਾਣਦੇ ਹਾਂ ਇਸਦਾ ਪੂਰਾ ਇਤਿਹਾਸ .

ਤੁਸੀਂ ਸਭ ਨੇ ਸ੍ਰੀ ਹੇਮਕੁੰਡ ਸਾਹਿਬ ਦੇ ਦਰਸ਼ਨ ਜਰੂਰ ਕੀਤੇ ਹੋਣਗੇ ਪਰ ਕੀ ਤੁਹਾਨੂੰ ਪਤਾ ਹੈ . ਕਿ ਜੋ ਅੱਜ ਆਪਾਂ ਹੇਮਕੁੰਡ ਸਾਹਿਬ ਦੀ ਬਿਲਡਿੰਗ ਦੇਖਦੇ ਹਾਂ . ਇੱਥੇ ਪਹਿਲਾਂ ਕੁਝ ਨਹੀਂ ਸੀ , ਬਸ ਇੱਕ 10 ਬਾਏ 10 ਦਾ ਕਮਰਾ ਬਣਾਇਆ ਗਿਆ ਸੀ . ਆਓ ਜਾਣਦੇ ਹਾਂ ਹੇਮਕੁੰਡ ਸਾਹਿਬ ਨੂੰ ਲੱਭਿਆ ਕਿਵੇਂ ਗਿਆ , ਅਤੇ ਇਸ ਦੀ ਬਿਲਡਿੰਗ ਕਿਵੇਂ ਤਿਆਰ ਕੀਤੀ ਗਈ . ਇਸ ਇਤਿਹਾਸ ਦੀ ਸ਼ੁਰੂਆਤ ਹੁੰਦੀ ਹੈ ,1884 ਵਿੱਚ ਜਦੋਂ ਇੱਕ ਨਿਰਮਲ ਸੰਤ ਤਾਰਾ ਸਿੰਘ ਜੀ ਨਰੋਤਮ ਉਨਾਂ ਨੂੰ ਪਟਿਆਲਾ ਰਿਆਸਤ ਵੱਲੋਂ ਇੱਕ ਕੰਮ ਸੌਂਪਿਆ ਗਿਆ ਸੀ .ਕਿ ਤੁਸੀਂ ਇੱਕ ਇਤਿਹਾਸਕਾਰ ਹੋ .

hemkunt sahib da itihas

ਤੁਸੀਂ ਇਤਿਹਾਸ ਇਕੱਠਾ ਕਰੋ ਜਿਸਦੇ ਵਿੱਚ ਗੁਰੂ ਸਾਹਿਬਾਨ ਦੇ ਸਾਰੇ ਅਸਥਾਨਾਂ ਦੀ ਜਾਣਕਾਰੀ ਹੋਵੇ . ਉਨਾਂ ਨੇ ਆਪਣੀ ਇੱਕ ਕਿਤਾਬ ਲਿਖੀ ਸ਼੍ਰੀ ਤੀਰਥ ਸੰਗ੍ਰਹਿ , ਜਿਸ ਵਿੱਚ ਉਨਾਂ ਨੇ ਸਾਰੇ ਗੁਰਦੁਆਰਿਆਂ ਦਾ ਜ਼ਿਕਰ ਕੀਤਾ . ਨਾਲ ਹੀ ਉਸ ਕਿਤਾਬ ਵਿੱਚ ਸ਼੍ਰੀ ਹੇਮਕੁੰਡ ਸਾਹਿਬ ਦਾ ਵੀ ਜ਼ਿਕਰ ਕੀਤਾ ਹੈ .

ਇਸ ਸਥਾਨ ਨੂੰ ਲੱਭਦੇ ਲੱਭਦੇ ਉਹ ਜੋਸ਼ੀ ਮੱਠ ਤੋਂ ਹੁੰਦੇ ਹੋਏ ਪੰਡਿਤ ਈਸ਼ਵਰ ਪਹੁੰਚੇ ਅਤੇ ਆਪਣੀ ਖੋਜ ਕਰਦੇ ਰਹੇ , ਉਹਨਾਂ ਨੂੰ ਪਤਾ ਲੱਗਾ ਕਿ ਪਹਾੜਾਂ ਵਿੱਚੋਂ ਉੱਪਰ ਵਾਲੇ ਪਾਸੇ ਇੱਕ ਝੀਲ ਹੈ . ਜਿਸ ਨੂੰ ਲੋਕ ਬਹੁਤ ਪਵਿੱਤਰ ਮੰਨਦੇ ਹਨ. ਅਤੇ ਲੋਕਪਾਲ ਦੇ ਨਾਮ ਨਾਲ ਜਾਣਦੇ ਹਨ . ਪਾਂਡੂਕੇਸ਼ਵਰ ਤੋਂ ਇੱਕ ਲੋਕਲ ਜਥਾ ਉੱਥੇ ਇਸ਼ਨਾਨ ਕਰਨ ਵਾਸਤੇ ਜਾਣ ਵਾਲਾ ਸੀ . ਜਦੋਂ ਭਾਈ ਤਾਰਾ ਸਿੰਘ ਜੀ ਨੇ ਕਿਹਾ ਕਿ ਮੈਂ ਵੀ ਨਾਲ ਜਾ ਸਕਦਾ ਹਾਂ . ਤਾਂ ਉਨਾਂ ਨੇ ਕਿਹਾ ਤੁਸੀਂ ਵੀ ਚੱਲ ਸਕਦੇ ਹੋ .

ਉਹ ਉੱਪਰ ਹੇਮਕੁੰਡ ਵਾਲੀ ਜਗ੍ਹਾ ਤੇ ਪਹੁੰਚ ਗਏ . ਅਤੇ ਉੱਥੇ ਇਸ਼ਨਾਨ ਕੀਤਾ ਅਤੇ ਆਲੇ ਦੁਆਲੇ ਦੇਖਿਆ ਉਹ ਸਭ ਤੋਂ ਵੱਡੀਆਂ ਪਹਾੜੀਆਂ ਸੀ . ਉਹਨਾਂ ਨੇ ਦਰਸ਼ਨ ਕਰਕੇ ਮਨ ਵਿੱਚ ਪੱਕਾ ਵਿਸ਼ਵਾਸ ਕੀਤਾ ਕਿ ਇਹ ਕਲਗੀਧਰ ਜੀ ਦਾ ਹੀ ਅਸਥਾਨ ਹੈ . ਆਪਣੀ ਪੁਸਤਕ ਵਿੱਚ ਉਹਨਾਂ ਨੇ ਇਹ ਸਭ ਲਿਖ ਦਿੱਤਾ 1884 ਤੋਂ ਬਾਅਦ ਤਕਰੀਬਨ 40 ਸਾਲ ਇਸ ਇਤਿਹਾਸ ਤੇ ਕਿਸੇ ਨੇ ਜਿਆਦਾ ਗੌਰ ਨਹੀਂ ਕੀਤੀ , ਸਿਰਫ ਭਾਈ ਵੀਰ ਸਿੰਘ ਜੀ ਨੇ ਜਦੋਂ ਕਲਗੀਧਰ ਚਮਤਕਾਰ ਦੀ ਰਚਨਾ ਕੀਤੀ ਤਾਂ ਉਹਨਾਂ ਨੇ ਚਾਰ ਅਲਗ ਕੰਮ ਜੋ ਹੇਮਕੁੰਡ ਸਾਹਿਬ ਦੇ ਸਮਾਨ ਸੱਤ ਪਰਬਤ ਵਾਲੀ ਗੱਲ ਨਾਲ ਮੇਲ ਖਾਂਦੇ ਸੀ .

ਜਿਨਾਂ ਵਿੱਚੋਂ ਇੱਕ ਸੀ . ਨਾਸਿਕ ਦੇ ਕੋਲ ਇੱਕ ਸ਼੍ਰੀ ਪਟਨਾ ਸਾਹਿਬ ਜੀ ਦੇ ਕੋਲ ਇੱਕ ਕੈਲਾਸ਼ ਪਰਬਤ ਦੇ ਕੋਲ ਅਤੇ ਇੱਕ ਇਹ ਸੀ . ਜਿਸ ਨੂੰ ਤਾਰਾ ਸਿੰਘ ਨਰੋਤਮ ਜੀ ਨੇ ਲੱਭਿਆ ਸੀ .ਫਿਰ ਭਾਈ ਵੀਰ ਸਿੰਘ ਜੀ ਨੇ ਲਿਖ ਦਿੱਤਾ ਕਿ ਸਾਡਾ ਪੱਕਾ ਵਿਸ਼ਵਾਸ ਹੈ . ਕਿ ਸ੍ਰੀ ਹੇਮਕੁੰਟ ਸਾਹਿਬ ਵਾਲਾ ਪੱਕਾ ਸਥਾਨ ਇਹੀ ਹੈ .

hemkunt-sahib-da-itihas

ਫਿਰ ਜਦੋਂ ਕਲਗੀਧਰ ਚਮਤਕਾਰ ਛਪਿਆ ਤਾਂ ਉਸ ਤੋਂ ਬਾਅਦ ਅਸਲੀ ਕਹਾਣੀ ਸ਼ੁਰੂ ਹੁੰਦੀ ਹੈ . ਜਦੋਂ 1932 ਦੇ ਵਿੱਚ ਸਰਦਾਰ ਸੋਹਣ ਸਿੰਘ ਜਿਹੜੇ ਉਸ ਸਮੇ ਇੰਡੀਅਨ ਮਿਲਟਰੀ ਦੇ ਵਿੱਚੋਂ ਗ੍ਰੰਥੀ ਰਿਟਾਇਰ ਹੋਏ ਸੀ . ਓਹ ਟੀਰੀ ਗੜਵਾਲ ਇਲਾਕੇ ਵਿੱਚ ਰਹਿੰਦੇ ਸੀ . ਜਦੋਂ ਉਹਨਾਂ ਨੇ ਕਲਗੀਧਰ ਚਮਤਕਾਰ ਪੜਿਆ ਤਾਂ ਹੇਮਕੁੰਡ ਸਾਹਿਬ ਦਾ ਸਥਾਨ ਲੱਭਣ ਲਈ ਤੁਰ ਪਏ , ਫਿਰ ਉਹ ਸ਼੍ਰੀ ਹੇਮਕੁੰਟ ਸਾਹਿਬ ਨੂੰ ਲੱਭਣ ਲਈ ਆਏ ਪਰ ਉਹਨਾਂ ਨੂੰ ਅਸਥਾਨ ਨਹੀਂ ਲੱਭਿਆ ਫਿਰ ਜਿਆਦਾ ਠੰਡ ਹੋਣ ਕਾਰਨ ਉਹਨਾਂ ਨੂੰ ਆਪਣੇ ਘਰ ਵਾਪਸ ਜਾਣਾ ਪਿਆ ,1934 ਵਿੱਚ ਇੱਕ ਸਾਲ ਬਾਅਦ ਫਿਰ ਇੱਥੇ ਵਾਪਿਸ ਆਉਂਦੇ ਆਏ ਜੋਸ਼ੀ ਮੱਠ ਪਾਂਨਡੂਕੇਸ਼ਵਰ ਘੁੰਮਦੇ ਹਨ .ਤੇ ਫਿਰ ਜਦੋਂ ਉੱਥੇ ਲੋਕਲ ਲੋਕਾਂ ਤੋਂ ਪੁੱਛਦੇ ਹਨ . ਤਾਂ ਉਹਨਾਂ ਨੂੰ ਉਥੋਂ ਦੇ ਲੋਕਾਂ ਤੋਂ ਪਤਾ ਲੱਗਦਾ ਹੈ .

ਕਿ ਉੱਪਰ ਲੋਕਪਾਲ ਨਾਮ ਦੀ ਝੀਲ ਹੈ .ਫਿਰ ਉਹ ਪਿੰਡ ਦੇ ਲੋਕਾਂ ਦੀ ਮਦਦ ਦੇ ਨਾਲ ਨਹਿਰ ਨੂੰ ਪਾਰ ਕਰਦੇ ਹਨ . ਅਤੇ ਫਿਰ ਉਸ ਸਥਾਨ ਤੇ ਪਹੁੰਚ ਕੇ ਜਦੋਂ ਉਸ ਅਸਥਾਨ ਦੇ ਦਰਸ਼ਨ ਕਰਦੇ ਹਨ. ਤਾਂ ਭਾਈ ਸੋਹਣ ਸਿੰਘ ਜੀ ਉਸ ਥਾਂ ਨੂੰ ਲੱਭ ਕੇ ਬਹੁਤ ਖੁਸ਼ ਹੁੰਦੇ ਹਨ .ਅਤੇ ਫਿਰ ਵਾਪਸ ਜਾਂਦੇ ਹਨ . ਦੱਸਿਆ ਜਾਂਦਾ ਹੈ ਕਿ ਉਥੋਂ ਆ ਕੇ ਮਨਸੂਰੀ ਦੇਹਰਾਦੂਨ ਦੇ ਕੋਲ ਇੱਕ ਗੁਰਦੁਆਰਾ ਸਾਹਿਬ ਪਹੁੰਚਦੇ ਹਨ . ਅਤੇ ਉਥੋਂ ਦੇ ਪ੍ਰਧਾਨ ਨੂੰ ਸਾਰੀ ਗੱਲ ਦੱਸਦੇ ਹਨ .

ਪਰ ਉੱਥੇ ਦੇ ਪ੍ਰਧਾਨ ਨੇ ਇਸ ਗੱਲ ਤੇ ਗੌਰ ਨਹੀਂ ਕੀਤਾ , ਫਿਰ ਉਹ ਅੰਮ੍ਰਿਤਸਰ ਸਾਹਿਬ ਪਹੁੰਚ ਗਏ ਅਤੇ ਐਸ, ਜੀ ,ਪੀ ,ਸੀ ,ਦੇ ਕੋਲ ਵੀ ਗਏ , ਪਰ ਐਸ,ਜੀ,ਪੀ,ਸੀ ਨੇ ਵੀ ਇਸ ਗੱਲ ਤੇ ਕੋਈ ਗੌਰ ਨਹੀਂ ਕੀਤੀ , ਫਿਰ ਉਹ ਭਾਈ ਵੀਰ ਸਿੰਘ ਜੀ ਦੇ ਕੋਲ ਗਏ, ਉਥੇ ਦੋ ਦਿਨ ਭਾਈ ਵੀਰ ਸਿੰਘ ਜੀ ਨੇ ਉਹਨਾਂ ਤੋਂ ਪੂਰੀ ਜਾਣਕਾਰੀ ਲਈ ਇਸ ਗੱਲ ਤੇ ਪੱਕਾ ਹੋ ਜਾਣ ਤੇ ਉਹਨਾਂ ਨੇ ਉਸ ਤੋਂ ਬਾਅਦ ਆਪਣੇ ਕੋਲੋਂ ਕੁਝ ਪੈਸੇ ਉਸੇ ਸਮੇਂ ਦਿੱਤੇ ਅਤੇ ਕਿਹਾ ਭਾਈ ਸੋਹਨ ਸਿੰਘ ਜੀ ਤੁਸੀਂ ਜਾਓ ਤੇ ਜਾ ਕੇ ਸੇਵਾ ਸ਼ੁਰੂ ਕਰਾਓ ਤੇ 10/10 ਦਾ ਇੱਕ ਛੋਟਾ ਸਥਾਨ ਬਣਾ ਦਿਓ, ਹੁਣ ਭਾਈ ਸੋਹਣ ਸਿੰਘ ਜੀ ਵਾਪਸ ਆਉਂਦੇ ਹਨ . ਅਤੇ ਆਪਣੇ ਨਾਲ ਭਾਈ ਮੋਹਦਨ ਸਿੰਘ ਜੀ ਨੂੰ ਵੀ ਆਪਣੇ ਨਾਲ ਲੇਕੇ ਆਉਦੇ ਹਨ,ਉਹ ਵੀ ਪਹਿਲਾਂ ਇੰਡੀਅਨ ਆਰਮੀ ਵਿੱਚ ਹਵਲਦਾਰ ਸਨ .

1935 ਵਿੱਚ ਇਹਨਾਂ ਦੋ ਸਿਖਾ ਨੇ ਇੱਕ ਮਿਸਤਰੀ ਨੂੰ ਲਿਆ ਅਤੇ ਉਥੋਂ ਦੇ ਲੋਕਾਂ ਦੀ ਮਦਦ ਨਾਲ ਉੱਥੇ ਇੱਕ 10/10 ਦਾ ਸਥਾਨ ਤਿਆਰ ਕਰਵਾਉਣਾ ਸ਼ੁਰੂ ਕਰ ਦਿੱਤਾ , ਹੁਣ ਜਦੋਂ ਇਹ ਅਸਥਾਨ ਬਣ ਕੇ ਤਿਆਰ ਹੋ ਗਿਆ . ਤਾਂ 1937 ਵਿੱਚ ਸਤੰਬਰ ਦੇ ਪਹਿਲੇ ਹਫਤੇ ਭਾਈ ਵੀਰ ਸਿੰਘ ਜੀ ਵੱਲੋਂ , ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇਨਾ ਗੁਰਸਿੱਖਾਂ ਨੂੰ ਭੇਟ ਕੀਤਾ ਸੀ . ਕਿ ਤੁਸੀਂ ਹੇਮਕੁੰਡ ਸਾਹਿਬ ਜਾ ਕੇ ਇਸ ਸਰੂਪ ਨੂੰ ਪ੍ਰਕਾਸ਼ ਕਰੋ ,ਇਸ ਤਰਾ 1937 ਨੂੰ ਪਹਿਲੀ ਵਾਰ ਉਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ .

ਇਸ ਤੋਂ ਬਾਅਦ ਭਾਈ ਸੋਹਨ ਸਿੰਘ ਜੀ ਤੇ ਭਾਈ ਮੋਦਨ ਸਿੰਘ ਜੀ ਦੋਨੋਂ ਰਲ ਮਿਲ ਕੇ ਇੱਥੇ ਬੜੀ ਸੇਵਾ ਕਰਦੇ ਹਨ . ਜਦੋ ਦੋ ਸਾਲ ਅੱਗੇ ਲੰਘੇ ਹਨ ,1939 ਆਇਆ ਉਦੋ ਭਾਈ ਸੋਹਣ ਜੀ ਨੂੰ ਟੀਵੀ ਦੀ ਬਿਮਾਰੀ ਹੋ ਗਈ, ਫਿਰ ਭਾਈ ਵੀਰ ਸਿੰਘ ਜੀ ਉਹਨਾਂ ਨੂੰ ਆਪਣੇ ਨਾਲ ਅੰਮ੍ਰਿਤਸਰ ਲੈ ਗਏ . ਉਹ ਉੱਥੇ ਸਰੀਰ ਛੱਡ ਗਏ . ਭਾਈ ਸੋਹਣ ਸਿੰਘ ਜੀ ਨੇ ਆਪਣਾ ਸਰੀਰ ਛੱਡਣ ਤੋਂ ਪਹਿਲਾਂ ਭਾਈ ਸੋਹਣ ਸਿੰਘ ਜੀ ਨੇ ਸ੍ਰੀ ਹੇਮਕੁੰਡ ਸਾਹਿਬ ਦੀ ਪੂਰੀ ਸੇਵਾ ਦੀ ਪੂਰੀ ਜਿੰਮੇਵਾਰੀ ਭਾਈ ਮੋਦਨ ਸਿੰਘ ਜੀ ਹੁਣਾਂ ਨੂੰ ਸੋਪ ਕੀਤੀ ਸੀ .

ਇਸ ਤਰਾ ਭਾਈ ਮੋਧਨ ਸਿੰਘ ਜੀ ਨੇ ਤਕਰੀਬਨ 21 ਸਾਲ ਇੱਥੇ ਠੰਡ ਵਿੱਚ ਕਿੱਥੋਂ ਸਮਾਂ ਬਤੀਤ ਕਰਕੇ ਸ਼੍ਰੀ ਹੇਮਕੁੰਟ ਸਾਹਿਬ ਜੀ ਦੇ ਸਥਾਨ ਦੀ ਸੇਵਾ ਕੀਤੀ . ਤੁਸੀਂ ਗੁਰਦੁਆਰਾ ਗੋਬਿੰਦ ਧਾਮ ਵਿਖੇ ਇੱਕ ਵੱਡਾ ਦਰਖਤ ਜਰੂਰ ਦੇਖਿਆ ਹੋਵੇਗਾ . ਜਿਹੜਾ ਵਿੱਚੋਂ ਖਾਲੀ ਹੈ . ਇਹ ਉਹੀ ਦਰਖਤ ਹੈ . ਜਿਸ ਵਿੱਚ ਭਾਈ ਮੋਦਨ ਸਿੰਘ ਜੀ ਰਾਤ ਬਤੀਤ ਕਰਦੇ ਸਨ .

ਜੰਗਲੀ ਜਾਨਵਰਾਂ ਤੋ ਬਚਣ ਲਈ ਓਹ ਇਸ ਰੁੱਖ ਦੇ ਅੰਦਰ ਰਹਿੰਦੇ ਸਨ ਜੰਗਲੀ ਜਾਨਵਰ ਅੱਜ ਵੀ ਇਸ ਇਲਾਕੇ ਵਿੱਚ ਬਹੁਤ ਹਨ . ਓਸ ਸਮੇ ਇਹ ਇਲਾਕ਼ਾ ਕਿੰਨਾਂ ਖਤਰ ਨਾਕ ਹੋਵੇ ਗਾ ਜਿੱਥੇ ਕੋਈ ਰਸਤਾ ਵੀ ਨਹੀਂ ਸੀ . ਜੰਗਲ ਦਾ ਸੁਨਸਾਨ ਇਲਾਕਾ ਸੀ . ਰਾਤ ਉਸ ਰੁੱਖ ਵਿੱਚ ਬਿਤਾਉਣ ਤੋ ਬਾਦ ਭਾਈ ਸੋਹਣ ਸਿੰਘ ਦਿਨ ਵਿੱਚ ਫਿਰ ਹੇਮਕੁੰਡ ਸਾਹਿਬ ਚਲੇ ਜਾਂਦੇ ਸਨ . ਅਤੇ ਪੂਰਾ ਦਿਨ ਸੇਵਾ ਕਰਨ ਉਪਰੰਤ ਰਾਤ ਨੂੰ ਫਿਰ ਤੋਂ ਇੱਥੇ ਆ ਕੇ ਰਾਤ ਬਤੀਤ ਕਰਦੇ ਸਨ . ਉਸ ਸਮੇ ਭਾਈ ਵੀਰ ਸਿੰਘ ਜੀ ਨੇ ਜਿਹੜਾ ਆਪਣਾ ਖਾਲਸਾ ਇ ਸਮਾਚਾਰ ਸੀ .

ਅਤੇ ਹੋਰ ਵੀ ਜਿੰਨੀਆਂ ਸਿੱਖ ਅਖਬਾਰਾ ਅਤੇ ਕਿਤਾਬਾਂ ਸੀ . ਸਿੱਖ ਕੌਮ ਨਾਲ ਰਿਲੇਟਡ ਉਹਨਾਂ ਵਿੱਚ ਪ੍ਰਚਾਰ ਕਰਨਾ ਸ਼ੁਰੂ ਕੀਤਾ . ਸਿੱਖ ਕੌਮ ਨੂੰ ਜਾਗਰਿਤ ਕੀਤਾ .ਸੇਵਾ ਲਈ ਅਪੀਲ ਕੀਤੀ ਅਤੇ ਇਸ ਤਰਾ ਕੌਮ ਨੇ ਮਾਇਆ ਇਕੱਠੀ ਕਰਨੀ ਸ਼ੁਰੂ ਕੀਤੀ ,ਕਿਉਂਕਿ ਉਸ ਟਾਈਮ ਜੋਸ਼ੀ ਮੱਠ ਤੋਂ ਇਧਰ ਆਉਣ ਵਾਸਤੇ ਕੋਈ ਵੀ ਰਸਤਾ ਨਹੀਂ ਸੀ . ਭਾਈ ਮੋਹਨ ਸਿੰਘ ਜੀ ਦੀ ਰਹਿਨੁਮਾਈ ਹੇਠ 1944 ਤੋਂ 45 ਦੌਰਾਨ ਗੋਬਿੰਦ ਘਾਟ ਵਾਲਾ ਸਥਾਨ ਉਸਾਰਿਆ ਗਿਆ , ਅਤੇ ਉਸ ਇਤਿਹਾਸਿਕ ਰੁੱਖ ਦੇ ਨੇੜੇ ਸ਼ੈਡ ਪਾ ਕੇ ਗੁਜ਼ਾਰਾ ਕੀਤਾ ਗਿਆ , ਅੰਦਾਜ਼ਾ ਹੈ ਕਿ 1952 ਦੇ ਕਰੀਬ ਲੋਕਲ ਲੋਕਾਂ ਦੀ ਮਦਦ ਨਾਲ ਪਹਿਲਾ ਜਥਾ ਇੱਥੇ ਦਰਸ਼ਨ ਲਈ ਲਿਆਂਦਾ ਗਿਆ ਸੀ .

1957 ਵਿੱਚ ਭਾਈ ਵੀਰ ਸਿੰਘ ਜੀ ਸਰੀਰ ਛੱਡ ਗਏ , ਅਤੇ ਕੁਝ ਸਮਾਂ ਬਾਅਦ 1960 ਵਿੱਚ ਭਾਈ ਮੋਦਨ ਜੀ ਵੀ ਸਰੀਰ ਛੱਡ ਗਏ ,ਪਰ ਭਾਈ ਮੋਦਨ ਸਿੰਘ ਜੀ ਨੇ 1960 ਵਿੱਚ ਸ਼ਰੀਰ ਛੱਡਣ ਤੋਂ ਪਹਿਲਾਂ ਇੱਕ ਟਰਸਟ ਬਣਾ ਦਿੱਤਾ ਸੀ , 1960 ਤੋਂ ਲੈ ਕੇ ਅੱਜ ਤੱਕ ਉਹੀ ਟਰਸਟ ਇਹਨਾਂ ਸਾਰੇ ਅਸਥਾਨਾਂ ਦੀ ਦੇਖਭਾਲ ਕਰਦਾ ਹੈ ,1964 ਵਿੱਚ ਜੋ ਹੇਮਕੁੰਡ ਸਾਹਿਬ ਜੀ ਦਾ ਪੁਰਾਣਾ ਅਸਥਾਨ ਸੀ .10/10 ਦਾ ਉਸ ਨੂੰ ਵੱਡੇ ਕਰਨ ਦਾ ਪਲੈਨ ਸ਼ੁਰੂ ਹੋਇਆ ਤੇ ਦੱਸਦੇ ਹਨ .

ਕਿ 1968 ਵੇਲੇ ਕੰਮ ਸ਼ੁਰੂ ਹੋ ਗਿਆਸੀ , ਉਧਰ ਵੀ ਜੋਸ਼ੀ ਮੱਠ ਤੋਂ ਗੋਬਿੰਦ ਘਾਟ ਤੇ ਬਦਰੀਨਾਥ ਵੱਲ ਨੂੰ ਇੱਕ ਪੱਕੀ ਸੜਕ ਬਣ ਗਈ ਅਤੇ ਉਥੋਂ ਤੱਕ ਆਉਣਾ ਜਾਣਾ ਸੌਖਾ ਹੋ ਗਿਆ, ਅਤੇ ਅੱਗੇ ਲੋਕਲ ਲੋਕਾਂ ਦੀ ਮਦਦ ਨਾਲ ਹੌਲੀ ਹੌਲੀ ਰਾਹ ਬਣਾਉਣੇ ਸ਼ੁਰੂ ਕੀਤੇ ਜਿਹੜੇ ਪਹਿਲਾਂ ਬਹੁਤ ਛੋਟੇ ਤੰਗ ਅਤੇ ਬਹੁਤ ਖਤਰਨਾਕ ਸੀ .

ਉਸਤੋ ਬਾਦ ਰਸਤੇ ਬਹੁਤ ਖੁੱਲੇ ਹੋ ਗਏ , 1968 ਵਿੱਚ ਫਿਰ ਉਹ ਸ਼੍ਰੀ ਹੇਮਕੁੰਡ ਸਾਹਿਬ ਜੀ ਦਾ ਅੱਜ ਵਾਲਾ ਸਰੂਪ ਤੁਸੀਂ ਦੇਖ ਰਹੇ ਹੋ . ਉਸ ਨੂੰ ਪਲੈਨ ਕੀਤਾ ਗਿਆ ਜੋ ਸਿਰਫ 10/10 ਫੁੱਟ ਦਾ ਸੀ .ਅਤੇ ਹੁਣ ਇਹ ਅਸਥਾਨ ਕਰੀਬ 1105 /110 ਫੁੱਟ ਦਾ ਹੈ , ਇਸ ਦੀ ਛੱਤ ਸਪੈਸ਼ਲ ਬਣਾਈ ਗਈ ਹੈ . ਜੋ ਹਰ ਇੱਕ ਮੌਸਮ ਨੂੰ ਸਹਾਰ ਸਕਦੀ ਹੈ .

ਇਸ ਦੀ ਪੰਜ ਨੁਕਰਾਂ ਵਾਲੀ ਦਿੱਖ ਇਸਨੂੰ ਹੋਰ ਵੀ ਬਹੁਤ ਸੋਹਣਾ ਬਣਾ ਦਿੰਦੀ ਹੈ . ਇਸ ਦੀ ਛੱਤ ਨੂੰ ਦੇਖ ਕੇ ਹੀ ਹਰ ਕੋਈ ਕਹਿ ਸਕਦਾ ਹੈ . ਇਸ ਤਰਾ ਗੁਰੂ ਦੇ ਸਿੰਘਾਂ ਨੇ ਬਹੁਤ ਮਿਹਨਤ ਦੇ ਨਾਲ ਇਹ ਗੁਰਦੁਆਰਾ ਸਾਹਿਬ ਲੱਭਿਆ, ਅਤੇ ਇਸਦੀ ਸਾਂਭ ਸੰਭਾਲ ਕਰ ਇੱਕ ਸੋਹਣਾ ਗੁਰਦੁਆਰਾ ਤਿਆਰ ਕੀਤਾ .

history of kohinoor diamond

meaning of khalsa raj

ਅਕਾਲੀ ਬਾਬਾ ਹਨੂੰਮਾਨ ਸਿੰਘ ਦੀ ਵੀਰ ਗਾਥਾ

ਐਰਾ ਗੇਰਾ ਨੱਥੂ ਖੈਰਾ ਦਾ ਸਹੀ ਅਰਥ

Top 100 punjabi quotes for life

 


Spread the love

Leave a Comment