guru nanak biography in punjabi

Spread the love

guru nanak biography in punjabi – guru nanak jayanti – guru nanak thoughts – guru nanak de vichar – ਗੁਰੂ ਨਾਨਕ ਦੇਵ ਜੀ ਦਾ ਜਨਮ ਅਜਿਹੇ ਸਮਾਂ ਵਿੱਚ ਹੋਇਆ ਜਦੋ ਧਰਤੀ ਤੇ ਹਰ ਪਾਸੇ ਅਧਰਮ ,ਆਡੰਬਰ ਤੇ ਪਾਖੰਡ ਨੇ ਆਪਣੇ ਪੈਰ ਪਸਾਰੇ ਹੋਏ ਸੀ . ਅੱਜ ਗੁਰੂ ਨਾਨਕ ਜੀ ਦਾ ਜਨਮ ਦਿਹਾੜਾ ਨਾ ਸਿਰਫ ਭਾਰਤ ਵਿੱਚ ਬਲਕਿ ਵਿਦੇਸ਼ਾ ਵਿੱਚ ਵੀ ਬੜੇ ਹੀ ਧੂਮ ਧਾਮ ਦੇ ਨਾਮ ਮਨਾਇਆ ਜਾਂਦਾ ਹੈ .

ਅੱਜ ਅਸੀਂ ਤੁਹਾਡੇ ਨਾਲ ਗੁਰੂ ਨਾਨਕ ਦੇਵ ਜੀ ਦੀ biography ਸਾਂਝੀ ਕਰਨ ਜਾ ਰਹੇ ਹੈ ਜਿਸ ਵਿਚ ਅੱਪਾ ਜਾਣਾਂਗੇ ! ਗੁਰੂ ਨਾਨਕ ਜੀ ਦੇ ਜੀਵਨ ਦੀਆਂ ਓਨਾ ਘਟਨਾਵਾਂ ਵਾਰੇ ਜਿਨ੍ਹਾਂ ਤੋਂ ਜੀਵਨ ਦੀ ਅਨਮੋਲ ਸੀਖ ਮਿਲਦੀ ਹੈ। ਇਸਤੋਂ ਇਲਾਵਾ ਅੱਪਾ ਨਾਨਕ ਜੀ ਦੀ ਦਿੱਤੀਆਂ ਸਿੱਖਿਆਵਾਂ ਤੇ ਵੀ ਪ੍ਰਕਾਸ਼ ਡਾਲਾਂਗੇ | ਗੁਰੂ ਨਾਨਕ ਦੇਵ ਜੀ ਦੀ ਜੀਵਨੀ ਨੂੰ ਪੜ੍ਹ ਕੇ ਆਪਣੇ ਜੀਵਨ ਨੂੰ ਸਾਰਥਕ ਕਰੋ .

guru nanak biography in punjabi

ਜਨਮ – 1526 ਵਿੱਚ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਹਿਬ ਵਿਖੇ ਹੋਇਆ
ਪਿਤਾ ਦਾ ਨਾਮ – ਮਹਿਤਾ ਕਾਲੂ ਜੀ
ਮਾਤਾ ਦਾ ਨਾਮ – ਮਾਤਾ ਤ੍ਰਿਪਤਾ ਜੀ
ਵਿਆਹ – 1545 ਵਿੱਚ ਵਟਾਲਾ ਵਿੱਖੇ ਹੋਇਆ
ਘਰ ਵਾਲੀ ਦਾ ਨਾਮ – ਸੁਲੱਖਣੀ ਜੀ
ਗੁਰੂ ਜੀ ਦੀ ਸੰਤਾਨ – ਦੋ ਪੁੱਤਰ
ਵੱਡਾ ਪੁੱਤਰ – ਸ੍ਰੀ ਚੰਦ ਜੀ
ਬਾਬਾ ਸ਼੍ਰੀ ਚੰਦ ਜੀ ਦਾ ਜਨਮ -5 ਸਾਵਣ ਸੰਮਤ 1551
ਬਾਬਾ ਲਖਮੀ ਦਾਸ ਜੀ ਦਾ ਜਨਮ -19 ਫੱਗਣ ਸੰਮਤ -1553
ਪਹਿਲੀ ਉਦਾਸੀ -1556 -1565
ਦੂਜੀ ਉਦਾਸੀ -1567-1571
ਤੀਜੀ ਉਦਾਸੀ -1571
ਚੌਥੀ ਉਦਾਸੀ -1575

 

ਗੁਰੂ ਨਾਨਕ ਜਨਮ ਸਥਾਨ ਅਤੇ ਪਰਿਵਾਰ

ਗੁਰੂ ਨਾਨਕ ਦੇਵ ਜੀ ਦਾ ਜਨਮ 1526 ਨੂੰ ਰਾਏ ਭੋਏ ਦੀ ਤਲਵੰਡੀ ਜਿਸ ਨੂੰ ਹੁਣ ਨਨਕਾਣਾ ਸਾਹਿਬ ਕਹਿੰਦੇ ਹਨ | ਵਿੱਖੇ ਮਾਤਾ ਤ੍ਰਿਪਤਾ ਅਤੇ ਪਿਤਾ ਮਹਿਤਾ ਕਾਲੂ ਚੰਦ ਬੇਦੀ ਖੱਤਰੀ ਦੇ ਘਰ ਹੋਇਆ | ਗੁਰੂ ਜੀ ਦੇ ਜਨਮ ਤੋ ਬਾਦ ਆਪ ਜੀ ਦੇ ਪਿਤਾ ਨੇ ਪੰਡਿਤ ਹਰਦਿਆਲ ਨੂੰ ਬੁਲਾਇ ਅਤੇ ਕਿਹਾ ਕੀ ਆਪ ਜੀ ਦਾ ਟੇਵਾ ਬਣਾਇਆ ਜਾਵੇ ਅਤੇ ਲਗਨ ਮਹੂਰਤ ਦੇਖ਼ ਕੇ ਦੱਸੋ ਬਾਲਕ ਕਿਹੋ ਜਿਹਾ ਹੋਵੇ ਗਾ |

ਪੰਡਿਤ ਨੇ ਕਿਹਾ ਇਹ ਤੁਹਾਡੇ ਘਰ ਕੋਈ ਅਵਤਾਰ ਪੈਦਾ ਹੋਇਆ ਹੈ | ਪੰਡਿਤ ਜੀ ਨੇ ਕਿਹਾ ਇਸਦਾ ਨਾਮ ਮੈ ਤੇਰਵੇਂ ਦਿਨ ਰਖੁ ਗਾ ਤੇਰਵੇਂ ਦਿਨ ਗੁਰੂ ਜੀ ਦਾ ਨਾਮ ਨਾਨਕ ਰਖਿਆ ਗਿਆ ਅਤੇ ਪੰਡਿਤ ਨੇ ਕਿਹਾ ਨਾਨਕ ਨਾਮ ਰਲਵਾ ਮਿਲਵਾ ਹੈ | ਹਿੰਦੁ ਮੁਸਲਮਾਨਾਂ ਦਾ ਸਾਂਝਾ ਹੈ |ਇੱਸ ਲਈ ਦੋਨੋ ਹੀ ਇੱਸ ਨੂੰ ਆਪਣਾ ਮੰਨਣ ਗੇ |

ਗੁਰੂ ਜੀ ਆਪਣੇ ਸਾਥੀ ਬਾਲਕਾ ਨਾਲ ਬਹੁਤ ਪਿਆਰ ਕਰਦੇ ਸੀ | ਗੁਰੂ ਜੀ ਉਹਨਾਂ ਨੂੰ ਖਾਣ ਪੀਣ ਦੀਆ ਚਿਜਾ ਘਰ ਤੋ ਲਿਜਾ ਕੇ ਵੰਡ ਦਿੰਦੇ ਸਨ | ਆਪ ਜੀ ਦੇ ਇਸ ਸੁਭਾ ਨੂੰ ਆਪ ਜੀ ਦੇ ਪਿਤਾ ਚੰਗਾ ਨਹੀਂ ਦਮਝਦੇ ਸਨ |

ਪਾਂਧੇ ਪਾਸ ਪੜਨ ਜਾਣਾ

ਮਹਿਤਾ ਕਾਲੂ ਜੀ ਨੇ ਆਪ ਜੀ ਨੂੰ ਚੁਸਤ ਅਤੇ ਉਦਾਰ ਦੇਖ ਕੇ ਪਾਂਧੇ ਕੋਲੋ ਚੰਗਾ ਦਿਨ ਪੁੱਛ ਕੇ ਨਵੇ ਕਪੜੇ ਪਾ ਕੇ ਪਾਠਸ਼ਾਲਾ ਲਏ ਗਏ | ਪਾਂਧਾ ਆਪਣੇ ਹਾਕਮ ਰਾਏ ਬੁਲਾਰ ਦੇ ਪਟਵਾਰੀ ਦਾ ਪੁੱਤਰ ਸਮਝ ਬੜੇ ਪਿਆਰ ਨਾਲ ਪੜਾਉਣ ਲੱਗਾ | ਗੁਰੂ ਜੀ ਦੀ ਯਾਦ ਸ਼ਕਤੀ ਨੂੰ ਦੇਖ਼ ਪਾਂਧਾ ਆਪ ਜੀ ਦੀ ਬੜੀ ਸ਼ਲਾਘਾ ਕਰਦਾ ਹੈ | ਇਕ ਦਿਨ ਗੁਰੂ ਜੀ ਨੇ ਪਾਂਧੇ ਨੂੰ ਕਿਹਾ, ਪਾਂਧਾ ਜੀ ! ਇਹ ਰੂਪ ਲੇਖਾ ਹੁਣ ਮੈ ਨਹੀ ਪੜਨਾ, ਮੈਨੂੰ ਤੁਸੀ ਉਹ ਲੇਖਾ ਪੜਾਓ ਜਿਹੜਾ ਅੰਤ ਨੂੰ ਜਮਾ ਤੋ ਛੁਡਾਵੇ | ਪਾਂਧੇ ਨੇ ਕਿਹਾ ਓਹ ਲੇਖਾ ਕੇਹੜਾ ਹੈ ? ਤੱਦ ਗੁਰੂ ਜੀ ਬੋਲੇ ਪਾਂਧਾ ਜੀ ! ਗਿਆਨੀ ਅਤੇ ਅਗਿਆਨੀ ਦੇ ਮਰਣ ਵਿੱਚ ਭੇਦ ਹੈ | ਗੁਰੂ ਜੀ ਦੇ ਵਚਨ ਸੁਣਕੇ ਪਾਂਧੇ ਨੇ ਹੱਥ ਜੋੜ ਕੇ ਗੁਰੂ ਜੀ ਤੋ ਖਿਮਾ ਮੰਗੀ |

ਮੁਲਾ ਪਾਸ ਪੜ੍ਹਨ ਬੈਠਣਾ

ਪਾਂਧੇ ਗੋਪਾਲ ਪਾਸੋ ਲੇਖੇ ਪਤੇ ਦੀ ਪੜ੍ਹਾਈ ਬੰਦ ਕਰਕੇ ਜਦੋਂ ਗੁਰੂ ਜੀ ਨੂੰ ਕੁਝ ਮਹੀਨੇ ਬੀਤ ਗਏ ਤਾਂ ਮਹਿਤਾ ਕਾਲੂ ਜੀ ਆਪ ਜੀ ਨੂੰ ਫਾਰਸੀ ਪੜਾਉਣ ਵਾਸਤੇ ਮੁੱਲਾਂ ਕੁਤਬਦੀਨ ਪਾਸ ਲੈ ਗਏ | ਗੁਰੂ ਜੀ ਦੇ ਉਪਦੇਸ਼ ਵਚਨ ਸੁਣ ਕੇ ਮੁਲਾ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਆਪਣੇ ਵੱਧ ਘਟ ਬੋਲਾ ਦੀ ਖਿਮਾ ਮੰਗੀ |

 

ਜੰਜੂ ਪਾਉਣ ਦੀ ਰਸਮ ਕਰਨੀ

ਜਦ ਗੁਰੂ ਜੀ 11 ਸਾਲ ਦੇ ਹੋਏ ਤਾਂ ਮਹਿਤਾ ਕਾਲੂ ਜੀ ਨੇ ਆਪਣੀ ਕੁਲ ਦੀ ਰੀਤੀ ਅਨੁਸਾਰ ਗੁਰੂ ਜੀ ਨੂੰ ਜੰਜੂ ਪਾਉਣ ਦਾ ਦਿਨ ਮਿਥ ਕੇ ਪ੍ਰੋਹਤ ਹਰਦਿਆਲ ਨੂੰ ਆਖਿਆ ਤੇ ਮਹਿਤਾ ਕਾਲੂ ਜੀ ਦੇ ਘਰ ਆਣ ਕੇ ਪਹਿਲਾਂ ਗਊ ਦੇ ਗੋਹੇ ਦਾ ਪੋਚਾ ਫੇਰਿਆ ਅਤੇ ਗੁਰੂ ਜੀ ਨੂੰ ਆਪਣੇ ਪਾਸ ਬਿਠਾ ਕੇ ਕੁਝ ਮੰਤਰ ਉਚਾਰਨ ਕਰਕੇ ਆਪ ਜੀ ਦੇ ਗਲ ਵਿੱਚ ਪਾਉਣ ਵਾਸਤੇ ਜੰਜੂ ਫੜਿਆ ਅਤੇ ਦੱਸਿਆ ਕਿ ਇਹ ਖੱਤਰੀ ਧਰਮ ਦੀ ਮਰਿਾਦਾ ਆਦਿ ਬ੍ਰਾਹਮਣਾਂ ਤੋਂ ਹੀ ਚੱਲੀ ਆ ਰਹੀ ਹੈ .

ਹਰ ਇੱਕ ਖੱਤਰੀ ਅਤੇ ਬ੍ਰਾਹਮਣ ਵਾਸਤੇ ਇਸਨੂੰ ਧਾਰਨ ਕਰਨਾ ਜਰੂਰੀ ਹੈ |ਗੁਰੂ ਜੀ ਨੇ ਕਿਹਾ ਪਰੋਹਤ ਜੀ, ਇਹ ਜਦ ਮੈਲਾ ਹੋ ਜਾਂਦਾ ਹੈ .ਇਸ ਨੂੰ ਲਾਹ ਕੇ ਹੋਰ ਨਵਾਂ ਪਾਉਣਾ ਪੈਂਦਾ ਹੈ .ਅੰਤ ਸਮੇਂ ਇੱਥੇ ਹੀ ਰਹਿ ਜਾਂਦਾ ਹੈ . ਇਸ ਕਰਕੇ ਜੰਜੂ ਉਹ ਪਾਣਾ ਚਾਹੀਦਾ ਹੈ . ਜਿਹੜਾ ਸਦਾ ਨਾਲ ਨਿਵੇ ਅਤੇ ਕਦੇ ਮੈਲਾ ਨਾ ਹੋਵੇ ਪੰਡਿਤ ਨੇ ਪੁੱਛਿਆ ਉਹ ਇੱਸ ਤਰ੍ਹਾਂ ਦਾ ਜੰਜੂ ਕਿਹੜਾ ਹੈ .

ਪੰਡਿਤ ਨੇ ਗੁਰੂ ਜੀ ਨੂੰ ਕਿਹਾ ਜਿਹੜਾ ਜਨੇਊ ਮੈਂ ਤੁਹਾਨੂੰ ਪਾਣ ਲੱਗਿਆ ਹਾਂ ਇਸ ਨੂੰ ਪਵਿੱਤਰ ਮੰਨਿਆ ਗਿਆ .ਅੱਗੋਂ ਗੁਰੂ ਜੀ ਨੇ ਕਿਹਾ ਇਹ ਚਾਰ ਕੌਡੀਆਂ ਦਾ ਧਾਗਾ ਮੁੱਲ ਲਿਆ ਕੇ ਗਲ ਵਿੱਚ ਪਾਉਣ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ . ਇਹ ਜਨੇਊ ਅੱਗ ਵਿੱਚ ਸੜ ਕੇ ਇੱਥੇ ਹੀ ਰਹਿ ਜਾਣਾ ਹੈ .

ਫਿਰ ਪੰਡਿਤ ਨੇ ਗੁਰੂ ਜੀ ਨੂੰ ਕਿਹਾ ਤੁਸੀਂ ਦੱਸੋ ਉਹ ਕਿਹੜਾ ਜਨੇਊ ਹੈ .ਗੁਰੂ ਜੀ ਨੇ ਕਿਹਾ ਪਰਮੇਸ਼ਰ ਦਾ ਨਾਮ ਮੰਨਣ ਨਾਲ ਕਪਾਹ ਉਪਜਦੀ ਹੈ . ਅਤੇ ਪਰਮੇਸ਼ਰ ਦੀ ਸਿਫਤ ਕਰਨ ਨਾਲ ਸੂਤਰ ਤਿਆਰ ਹੁੰਦਾ ਹੈ. ਇਸ ਸੂਤਰ ਦੇ ਧਾਗੇ ਦਾ ਜਨੇਊ ਜੇਕਰ ਧਾਰਨ ਕਰ ਲਈਏ ਤਾਂ ਉਹ ਪਵਿੱਤਰ ਜਨੇਊ ਕਦੀ ਨਹੀਂ ਟੁੱਟਦਾ ਅਤੇ ਦਰਗਾਹ ਵਿੱਚ ਵੀ ਨਾਲ ਹੀ ਜਾਂਦਾ ਹੈ |

guru-nanak-biography-in-punjabi

ਗੁਰੂ ਜੀ ਦੇ ਜੀਵਨ ਦੀਆਂ ਚਮਤਕਾਰੀ ਘਟਨਾਵਾਂ

ਮੱਝਾਂ ਚਾਰਨੀਆਂ ਅਤੇ ਖੇਤੀ ਹਰੀ ਕਰਨੀ

ਇੱਕ ਦਿਨ ਗੁਰੂ ਜੀ ਮੱਝੀਆਂ ਚਰਦੀਆਂ ਛੱਡ ਕੇ ਆਪ ਅੰਤਰ ਧਿਆਨ ਹੋ ਕੇ ਆਪਣੀ ਮੌਜ ਵਿੱਚ ਬੈਠੇ ਰਹੇ . ਪਾਸ ਹੀ ਇੱਕ ਜਿਮੀਦਾਰ ਦਾ ਹਰਿਆ ਭਰਿਆ ਖੇਤ ਸੀ. ਗੁਰੂ ਜੀ ਦੀਆਂ ਮੱਝਾਂ ਨੇ ਉਸ ਖੇਤ ਵਿੱਚ ਵੜ ਕੇ ਉਸਦਾ ਬਹੁਤ ਜਿਆਦਾ ਨੁਕਸਾਨ ਕਰ ਦਿੱਤਾ. 

ਇਨੇ ਨੂੰ ਖੇਤ ਦਾ ਮਾਲਕ ਵੀ ਉੱਥੇ ਆ ਪੁੱਜਾ, ਉਹ ਗੁਰੂ ਜੀ ਦੀਆ ਗਾਈਆਂ ਮੱਝੀਆਂ ਫੜ ਕੇ ਰਾਏ ਬੁਲਾਰ ਕੋਲ ਲੇ ਗਿਆ ਖੇਤ ਦੇ ਮਾਲਕ ਨੇ ਰਾਏ ਬੁਲਾਰ ਨੂੰ ਸ਼ਿਕਾਇਤ ਕੀਤੀ ਕਿ ਤੁਹਾਡੇ ਪਟਵਾਰੀ ਦੇ ਮੁੰਡੇ ਨੇ ਮੇਰੇ ਖੇਤ ਦਾ ਬਹੁਤ ਨੁਕਸਾਨ ਕਰ ਦਿੱਤਾ ਅਤੇ ਮੈਨੂੰ ਮੇਰੇ ਖੇਤ ਦਾ ਹਰਜਾਨਾ ਦਵਾਇਆ ਜਾਵੇ .

ਗੁਰੂ ਜੀ ਨੇ ਰਾਏ ਬੁਲਾਰ ਨੂੰ ਕਿਹਾ ! ਰਾਏ ਬੁਲਾਰ ਜੀ ,ਆਪਣਾ ਇੱਕ ਬੰਦਾ ਭੇਜ ਕੇ ਖੇਤ ਵੇਖ ਲਵੋ ਜੇਕਰ ਇਸ ਦਾ ਨੁਕਸਾਨ ਹੋਇਆ ਹੋਵੇ ਤਾਂ ਆਪਾਂ ਉਸ ਦੀ ਪਰਭਾਈ ਕਰਾਂਗੇ . ਜਦੋਂ ਰਾਏ ਬੁਲਾਰ ਨੇ ਆਪਣਾ ਆਦਮੀ ਭੇਜਿਆ ਤਾਂ ਉਸਨੇ ਦੇਖਿਆ ਖੇਤ ਉਸੇ ਤਰ੍ਹਾਂ ਹਰਿਆ ਭਰਿਆ ਸੀ . ਇਹ ਨਜ਼ਾਰਾ ਦੇਖ ਕੇ ਸਾਰੇ ਲੋਕ ਹੈਰਾਨ ਰਹਿ ਗਏ .

 

ਸੱਪ ਨੇ ਗੁਰੂ ਜੀ ਉੱਤੇ ਛਾਂ ਕੀਤੀ

ਇੱਕ ਦਿਨ ਗੁਰੂ ਨਾਨਕ ਦੇਵ ਜੀ ਮੱਝਾਂ ਚਰਾਉਣ ਵਾਸਤੇ ਗਏ ਹੋਏ ਸਨ. ਗਰਮੀ ਦਾ ਮੌਸਮ ਹੋਣ ਕਰਕੇ ਗੁਰੂ ਜੀ ਨੇ ਮੱਝਾਂ ਨੂੰ ਛਾਮੇ ਬਿਠਾ ਦਿੱਤਾ ਅਤੇ ਆਪ ਇੱਕ ਰੁੱਖ ਦੇ ਥੱਲੇ ਸੌਂ ਗਏ| ਜਿਵੇਂ ਹੀ ਸੂਰਜ ਢਲਦਾ ਗਿਆ ਉਸੇ ਤਰ੍ਹਾਂ ਰੁੱਖ ਦੀ ਛਾਂ ਵੀ ਢਲਦੀ ਗਈ ਧੁੱਪ ਗੁਰੂ ਜੀ ਦੇ ਉੱਤੇ ਪੈਣ ਲੱਗ ਪਈ ਤਾਂ ਇੱਕ ਚਿੱਟੇ ਰੰਗ ਦੇ ਸੱਪ ਨੇ ਗੁਰੂ ਜੀ ਦੇ ਮੁੱਖ ਦੇ ਉੱਤੇ ਛਾਂ ਕਰਕੇ ਰੱਖੀ ਹੋਈ ਸੀ .ਉਸੇ ਸਮੇਂ ਰਾਏ ਬੁਲਾਰ ਉੱਥੋਂ ਦੀ ਗੁਜਰਿਆ ਅਤੇ ਉਸਨੇ ਇਹ ਦ੍ਰਿਸ਼ ਦੇਖਿਆ ਰਾਏ ਬੁਲਾਰ ਨੂੰ ਦੇਖ ਕੇ ਉਹ ਚਿੱਟਾ ਸੱਪ ਉਥੋਂ ਦੀ ਅਦ੍ਰਿਸ਼ ਹੋ ਗਿਆ ਰਾਏ ਬੁਲਾਰ ਵੀ ਇਸ ਕਰਿਸ਼ਮੇ ਨੂੰ ਦੇਖ ਕੇ ਹੈਰਾਨ ਹੋ ਗਿਆ।

ਖਰਾ ਸੌਦਾ ਕਰਨਾ

ਇੱਕ ਦਿਨ ਗੁਰੂ ਜੀ ਦੇ ਪਿਤਾ ਮਹਿਤਾ ਜੀ ਨੇ ਆਪ ਜੀ ਨੂੰ ਕਿਹਾ ਕੀ ਆਪਣੇ ਨਾਲ ਭਾਈ ਬਾਲੇ ਨੂੰ ਲੈ ਕੇ 20 ਰੁਪਏ ਲੈ ਜਾਓ ਤੇ ਕਿਸੇ ਦੂਸਰੇ ਨਗਰ ਤੋਂ ਲਾਹੇਵੰਦ ਸੌਦਾ ਕਰਕੇ ਲਿਆਓ ਗੁਰੂ ਜੀ 20 ਰੁਪਏ ਲੈ ਕੇ ਬਾਲੇ ਨੂੰ ਨਾਲ ਲੈ ਕੇ ਘਰ ਤੋਂ ਤੁਰ ਪਏ ਤੁਰੇ ਜਾਂਦੇ ਰਸਤੇ ਵਿੱਚ ਪਿੰਡ ਚੂੜ ਕਾਣੇ ਪਾਸ ਆਪ ਜੀ ਨੂੰ ਇੱਕ ਸਾਧੂ ਮੰਡਲੀ ਡੇਰਾ ਕਰਕੇ ਬੈਠੀ ਹੋਈ ਮਿਲੀ ਜੋ ਸਾਰੀ ਮੰਡਲੀ ਹੀ ਭਜਨ ਸਿਮਰਨ ਵਿੱਚ ਲੱਗੀ ਹੋਈ ਸੀ। ਗੁਰੂ ਜੀ ਨੇ ਬਾਲੇ ਨੂੰ ਕਿਹਾ ਸਾਨੂੰ ਇੱਥੇ ਇੱਕ ਖਰਾ ਸੌਦਾ ਮਿਲਿਆ ਹੈ .

ਇਸ ਨੂੰ ਛੱਡਣਾ ਨਹੀਂ ਚਾਹੀਦਾ ਗੁਰੂ ਜੀ ਨੇ ਚੂੜਕਾਣੇ ਨਗਰ ਵਿੱਚੋਂ 20 ਰੁਪਏ ਦੀ ਰਸਦ ਆਟਾ ਚਾਵਲ ਮਿਠਾਈ ਘਿਉ ਆਦਿ ਲੈ ਕੇ ਸੰਤ ਮੰਡਲੀ ਨੂੰ ਭੇਟਾ ਕਰ ਦਿੱਤਾ ,ਅਤੇ ਆਪ ਉਹਨਾਂ ਨੂੰ ਪ੍ਰਣਾਮ ਕਰਕੇ ਭਾਈ ਬਾਲੇ ਦੇ ਨਾਲ ਤਲਵੰਡੀ ਨੂੰ ਖਾਲੀ ਹੱਥ ਮੁੜ ਗਏ ਅਤੇ ਆਪਣੇ ਪਿੰਡ ਦੇ ਬਾਹਰ ਇੱਕ ਬ੍ਰਿਖਸ਼ ਦੇ ਹੇਠਾਂ ਬੈਠ ਗਏ . ਭਾਈ ਬਾਲਾ ਜੀ ਆਪਣੇ ਘਰ ਵਾਪਸ ਚਲੇ ਗਏ . ਜਦੋਂ ਗੁਰੂ ਜੀ ਦੇ ਪਿਤਾ ਨੇ ਬਾਲਾ ਜੀ ਤੋਂ ਪੁੱਛਿਆ ਤੁਸੀਂ ਕਿਹੜਾ ਸੌਦਾ ਕਰਕੇ ਆਏ ਹੋ ! ਤੇ ਗੁਰੂ ਨਾਨਕ ਕਿੱਥੇ ਹਨ ?

ਤਾਂ ਬਾਲੇ ਨੇ ਸਾਧੂਆਂ ਵਾਲੀ ਸਾਰੀ ਘਟਨਾ ਗੁਰੂ ਜੀ ਦੇ ਪਿਤਾ ਨੂੰ ਦੱਸੀ . ਇਹ ਗੱਲ ਸੁਣ ਕੇ ਗੁਰੂ ਜੀ ਦੇ ਪਿਤਾ ਨੂੰ ਬਹੁਤ ਗੁੱਸਾ ਆਇਆ ਉਹਨਾਂ ਨੇ ਜਾ ਕੇ ਗੁਰੂ ਜੀ ਦੇ ਦੋ ਚਪੇੜਾਂ ਵੀ ਮਾਰੀਆਂ .ਅਤੇ ਗੁੱਸੇ ਵੀ ਹੋਏ ਜਦੋਂ ਇਸ ਗੱਲ ਦੀ ਜਾਣਕਾਰੀ ਰਾਏ ਬੁਲਾਰ ਨੂੰ ਹੋਈ ਉਸਨੇ ਗੁਰੂ ਜੀ ਦੇ ਪਿਤਾ ਨੂੰ ਆਪਣੇ ਕੋਲ ਬੁਲਾ ਕੇ ਕਿਹਾ ਤੂੰ ਇਹਨਾਂ ਨੂੰ ਕੁਝ ਨਾ ਆਖਿਆ ਕਰ ਤੇਰਾ ਜੋ ਨੁਕਸਾਨ ਹੋਵੇ ਤੂੰ ਮੇਰੇ ਪਾਸੋਂ ਆ ਕੇ ਲੈ ਲਿਆਕਰ ਕਿਉਂਕਿ ਤੇਰੇ ਘਰ ਜੋ ਪੁੱਤਰ ਹੋਇਆ ਹੈ . ਇਸ ਸੰਸਾਰ ਨੂੰ ਤਾਰਨ ਵਾਸਤੇ ਇਸ ਧਰਤੀ ਦੇ ਉੱਤੇ ਆਇਆ ਹੈ . ਇਸ ਦਾ ਨਿਰਾਦਰ ਨਾ ਕਰਿਆ ਕਰ .

 

ਗੁਰੂ ਨਾਨਕ ਜੀ ਦੀ ਪਹਿਲੀ ਉਦਾਸੀ ਨਵਾਬ ਅਤੇ ਕਾਜ਼ੀ ਨਾਲ ਨਮਾਜ਼ ਪੜ੍ਹਨੀ

ਇਕ ਦਿਨ ਗੁਰੂ ਨਾਨਕ ਦੇਵ ਜੀ ਬੇਈ ਨਦੀ ਵਿੱਚੋਂ ਇਸ਼ਨਾਨ ਕਰਕੇ ਨਿਕਲੇ ਅਤੇ ਇਹ ਕਹਿਣ ਲੱਗੇ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਫੇਰ ਇੱਕ ਕਾਜ਼ੀ ਨੇ ਪੁੱਛਿਆ ਤੁਹਾਡੇ ਇਹਨਾਂ ਬੋਲਾਂ ਦਾ ਮਤਲਬ ਕੀ ਹੈ .ਫੇਰ ਗੁਰੂ ਜੀ ਨੇ ਕਿਹਾ ਇਸ ਸਮੇਂ ਨਾ ਕੋਈ ਸੱਚਾ ਹਿੰਦੂ ਹੈ |ਅਤੇ ਨਾ ਕੋਈ ਸੱਚਾ ਮੁਸਲਮਾਨ ਹੈ. ਕਾਜੀ ਨੇ ਇਹ ਸਾਰੀ ਗੱਲ ਜਾ ਕੇ ਨਵਾਬ ਨੂੰ ਦੱਸੀ ਤੇ ਨਵਾਬ ਨੇ ਗੁਰੂ ਜੀ ਨੂੰ ਕਿਹਾ ਜੇਕਰ ਹਿੰਦੂ ਅਤੇ ਮੁਸਲਮਾਨ ਦੋਨੋਂ ਤੁਹਾਡੀ ਨਜ਼ਰ ਵਿੱਚ ਬਰਾਬਰ ਹਨ .

ਤੁਸੀਂ ਅੱਜ ਸਾਡੇ ਨਾਲ ਜਾ ਕੇ ਨਵਾਜ਼ ਪੜੋ ਨਵਾਬ ਦੀ ਇਹ ਗੱਲ ਸੁਣ ਕੇ ਗੁਰੂ ਜੀ ਨਵਾਬ ਦੇ ਨਾਲ ਮਸਜਿਦ ਵਿੱਚ ਨਮਾਜ਼ ਪੜਨ ਵਾਸਤੇ ਚਲੇ ਗਏ . ਨਵਾਬ ਕਾਜ਼ੀ ਅਤੇ ਹੋਰ ਸਾਰੇ ਲੋਕ ਨਵਾਜ਼ ਪੜ੍ਹਦੇ ਰਹੇ ,ਅਤੇ ਗੁਰੂ ਜੀ ਉਹਨਾਂ ਦੇ ਕੋਲ ਖੜੇ ਰਹੇ ਨਵਾਜ਼ ਖਤਮ ਹੋਣ ਤੋਂ ਬਾਅਦ ਨਵਾਬ ਨੇ ਗੁਰੂ ਜੀ ਨੂੰ ਪੁੱਛਿਆ ਤੁਸੀਂ ਨਵਾਜ਼ ਕਿਉਂ ਨਹੀਂ ਪੜੀ ਤਾਂ ਗੁਰੂ ਜੀ ਨੇ ਜਵਾਬ ਦਿੱਤਾ ਨਵਾਬ ਸਾਹਿਬ ਕਾਬੁਲ ਵਿੱਚ ਘੋੜੇ ਖਰੀਦਦੇ ਫਿਰਦੇ ਸਨ .

ਅਤੇ ਕਾਜ਼ੀ ਸਾਹਿਬ ਇਹ ਸੋਚ ਰਹੇ ਸਨ .ਕਿ ਉਨਾਂ ਦੀ ਨਵੀਂ ਸੂਈ ਘੋੜੀ ਦਾ ਬਛੇਰਾ ਘਰ ਦੀ ਖੂਹੀ ਵਿੱਚ ਨਾ ਡਿੱਗ ਪਵੇ ਅਸੀਂ ਨਵਾਜ਼ ਕਿਸ ਨਾਲ ਪੜਦੇ . ਸਰੀਰ ਕਰਕੇ ਤੁਸੀਂ ਵੀ ਮਸੀਤ ਵਿੱਚ ਹਾਜ਼ਰ ਸੀ ,ਅਤੇ ਮੈਂ ਵੀ ਹਾਜ਼ਰ ਸੀ ,ਪਰ ਮਨ ਤੁਹਾਡਾ ਆਪਣੇ ਨਿੱਜੀ ਕੰਮਾਂ ਵਿੱਚ ਲੱਗਾ ਹੋਇਆ ਸੀ, ਤੇ ਮੇਰਾ ਮਨ ਤੁਹਾਡੇ ਮਨ ਦੀ ਦੇਖਭਾਲ ਕਰ ਰਿਹਾ ਸੀ . ਗੁਰੂ ਜੀ ਦੀ ਇਹ ਗੱਲ ਸੁਣ ਕੇ ਕਾਜ਼ੀ ਅਤੇ ਨਵਾਬ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਆਪਣੀ ਭੁੱਲ ਮੰਨੀ .

 

ਮਲਕ ਭਾਗੋ ਦੀਆਂ ਰੋਟੀਆਂ ਵਿੱਚੋਂ ਖੂਨ ਕੱਢਣਾ

ਮਲਿਕ ਭਾਗੋ ਐਮਨਾਬਾਦ ਦਾ ਹਾਕਮ ਸੀ . ਉਸਨੇ ਇੱਕ ਬ੍ਰਹਮ ਭੋਜ ਰੱਖਿਆ ਜਿਸ ਵਿੱਚ ਖੱਤਰੀ ਬ੍ਰਾਹਮਣ ਅਤੇ ਸਾਧੂ ਸੰਤਾਂ ਨੂੰ ਬੁਲਾਇਆ ਉਸਦੇ ਬ੍ਰਹਮਭੋਜ ਤੇ ਸਾਰੇ ਹੀ ਪਹੁੰਚੇ ਪਰ ਉਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਉਸਦੇ ਘਰ ਬ੍ਰਹਮ ਭੋਜ ਖਾਣ ਵਾਸਤੇ ਨਹੀਂ ਗਏ . ਜਦੋਂ ਮਲਿਕ ਭਾਗੋ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਉਸ ਨੂੰ ਬਹੁਤ ਗੁੱਸਾ ਆਇਆ ਅਤੇ ਉਸ ਨੇ ਗੁਰੂ ਜੀ ਨੂੰ ਬੁਲਾ ਕੇ ਬ੍ਰਹਮਭੋਜ ਤੇ ਨਾ ਆਉਣ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਮਲਿਕ ਭਾਗੋ ਨੂੰ ਕਿਹਾ ਭਾਈ ਲਾਲੋ ਜੀ ਦਾ ਭੋਜਨ ਹੱਕ ਹਲਾਲ ਦੀ ਕਮਾਈ ਦਾ ਦੁੱਧ ਸਮਾਨ ਹੈ .

ਪਰ ਤੇਰੀ ਜੋਰ ਜੁਲਮ ਦੀ ਕਮਾਈ ਨਾਲ ਤਿਆਰ ਕੀਤਾ ਹੋਇਆ ਤੇਰੀ ਖੀਰ ਤੇ ਮਾਲ ਪੂੜੇ ਲਹੂ ਸਮਾਨ ਹਨ। ਦੁੱਧ ਨੂੰ ਛੱਡ ਕੇ ਕੋਈ ਵੀ ਸੂਝਵਾਨ ਲਹੂ ਨਹੀਂ ਪੀਂਦਾ ਹੈ .ਤੇ ਮਲਿਕ ਭਾਗੋ ਨੇ ਕਿਹਾ ਜੇ ਇਹ ਗੱਲ ਹੈ .ਤਾਂ ਇਸ ਨੂੰ ਸਾਬਿਤ ਕਰਕੇ ਦੱਸੋ ਕਿ ਮੇਰਾ ਭੋਜਨ ਲਹੂ ਸਮਾਨ ਹੈ . ਤਦ ਗੁਰੂ ਜੀ ਨੇ ਭਾਈ ਲਾਲੋ ਦੀ ਰੋਟੀ ਦਾ ਟੁਕੜਾ ਸੱਜੇ ਹੱਥ ਵਿੱਚ ਤੇ ਮਲਕ ਭਾਗੋ ਦੇ ਬਹੁਤ ਪ੍ਰਕਾਰ ਦੇ ਭੋਜਨ ਮੰਗਵਾ ਕੇ ਖੱਬੇ ਹੱਥ ਵਿੱਚ ਫੜ ਕੇ ਦੋਹਾਂ ਮੁੱਠਾਂ ਨੂੰ ਜੋਰ ਨਾਲ ਘੁੱਟਿਆ ਤਾਂ ਲਾਲੋ ਦੀ ਰੋਟੀ ਵਿੱਚੋਂ ਦੁੱਧ ਅਤੇ ਮਲਕ ਭਾਗੋ ਦੇ ਭੋਜਨ ਵਿੱਚ ਖੂਨ ਟਪਕਣ ਲੱਗ ਪਿਆ .ਇਹ ਗੱਲ ਦੇਖ ਕੇ ਮਲਕ ਭਾਗੋ ਨੇ ਗੁਰੂ ਜੀ ਤੋਂ ਮਾਫੀ ਮੰਗੀ ਅਤੇ ਨੇਕ ਕਮਾਈ ਕਰਨੇ ਦਾ ਵਾਅਦਾ ਕੀਤਾ |

 

ਹਰਿਦੁਆਰ ਵਿੱਚ ਪੰਡਤਾਂ ਨਾਲ ਚਰਚਾ

ਇੱਕ ਦਿਨ ਗੁਰੂ ਜੀ ਹਰਿਦੁਆਰ ਪਹੁੰਚੇ ਤਾਂ ਉਹਨਾਂ ਨੇ ਵੇਖਿਆ ਕਿ ਕੁਝ ਲੋਕ ਗੰਗਾ ਵਿੱਚ ਇਸ਼ਨਾਨ ਸਮੇਂ ਚੜਦੇ ਸੂਰਜ ਨੂੰ ਪਾਣੀ ਦੀਆਂ ਚੂਲੀਆਂ ਸੁੱਟ ਰਹੇ ਹਨ .ਗੁਰੂ ਜੀ ਵੀ ਛਿਪਦੇ ਵੱਲ ਨੂੰ ਮੂੰਹ ਕਰਕੇ ਪਾਣੀ ਦੀਆਂ ਚੂਲੀਆਂ ਭਰ ਕੇ ਉਧਰ ਨੂੰ ਸੁੱਟਣ ਲੱਗ ਪਏ .ਤਾਂ ਪੰਡਤਾਂ ਨੇ ਪੁੱਛਿਆ ਕਿ ਤੁਸੀਂ ਛਿਪਦੇ ਪਾਸੇ ਪਾਣੀ ਕਿਉਂ ਸੁੱਟ ਰਹੇ ਹੋ .

ਗੁਰੂ ਜੀ ਨੇ ਕਿਹਾ ਤੁਸੀਂ ਚੜਦੇ ਵੱਲ ਕਿਉਂ ਪਾਣੀ ਸਿੱਟ ਰਹੇ ਹੋ ਪੰਡਤਾਂ ਨੇ ਕਿਹਾ ਅਸੀਂ ਸੂਰਜ ਨੂੰ ਪਾਣੀ ਦੇ ਰਹੇ ਹਾਂ| ਗੁਰੂ ਜੀ ਨੇ ਕਿਹਾ ਅਸੀਂ ਆਪਣੇ ਖੇਤਾਂ ਨੂੰ ਪਾਣੀ ਦੇ ਰਹੇ ਹਾਂ .ਪੰਡਤਾਂ ਨੇ ਗੁਰੂ ਜੀ ਨੂੰ ਕਿਹਾ ਤੁਸੀਂ ਦੱਸਿਆ ਤੁਹਾਡੀ ਖੇਤੀ 300 ਕੋਹ ਦੂਰ ਹੈ 300 ਕੋ ਦੂਰ ਇਥੋਂ ਪਾਣੀ ਕਿਸ ਤਰ੍ਹਾਂ ਪਹੁੰਚ ਸਕਦਾ ਹੈ . ਗੁਰੂ ਜੀ ਬੋਲੇ ਜੇਕਰ ਕਰੋੜਾਂ ਕੋਹ ਦੂਰ ਸੂਰਜ ਨੂੰ ਤੁਹਾਡਾ ਪਾਣੀ ਪਹੁੰਚ ਸਕਦਾ ਹੈ .ਤਾਂ ਸਾਡਾ ਪਾਣੀ 300 ਕੋਹ ਦੂਰ ਸਾਡੀ ਖੇਤੀ ਨੂੰ ਕਿਉਂ ਨਹੀਂ ਪਹੁੰਚੇਗਾ . ਆਪ ਜੀ ਦੀ ਇਹ ਦਲੀਲ ਸੁਣ ਕੇ ਪੰਡਿਤ ਚੁੱਪ ਹੋ ਗਏ .

 

ਕੀਰਤਪੁਰ ਸਾਹਿਬ ਸਾਈ ਬੁੱਢਣ ਸ਼ਾਹ ਨੂੰ ਮਿਲਣਾ

ਸੁਲਤਾਨਪੁਰ ਤੋਂ ਗੁਰੂ ਨਾਨਕ ਦੇਵ ਜੀ ਆਪਣੇ ਪਰਿਵਾਰ ਨੂੰ ਮਿਲ ਕੇ ਕੀਰਤ ਸਾਹਿਬ ਸਾਈ ਬੁੱਢਣ ਸ਼ਾਹ ਜੀ ਨੂੰ ਮਿਲਣ ਵਾਸਤੇ ਚੱਲ ਪਏ, ਸਾਈ ਬੁੱਢੜ ਸ਼ਾਹ ਜੀ ਬਹੁਤ ਵੱਡੀ ਉਮਰ ਦੇ ਬਜ਼ੁਰਗ ਸਨ . ਜਿਨਾਂ ਦੇ ਕੋਲ ਇੱਕ ਸ਼ੇਰ ਅਤੇ ਬੱਕਰੀਆਂ ਇਕੱਠੇ ਰਹਿੰਦੇ ਸਨ। ਜਦੋਂ ਗੁਰੂ ਨਾਨਕ ਦੇਵ ਜੀ ਬੁੱਢਣ ਸ਼ਾਹ ਜੀ ਕੋਲ ਪਹੁੰਚੇ ਤਾਂ ਉਹਨਾਂ ਨੇ ਕਿਹਾ ਕਿ ਦੁਨੀਆਂ ਵਿੱਚ ਘੁੰਮ ਕੇ ਰੱਬ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਇਸ ਕਰਕੇ ਮੈਂ ਇਸ ਪਹਾੜੀ ਦੇ ਉੱਤੇ ਬੈਠਾ ਹਾਂ .

ਗੁਰੂ ਜੀ ਨੇ ਕਿਹਾ ਸਾਈ ਜੀ ਸਭ ਤੋਂ ਵੱਡਾ ਇਕਾਂਤ ਇਹ ਹੈ . ਪੁਰਸ਼ ਇਕ ਮਨ ਹੋ ਕੇ ਸਤਿਸੰਗ ਕਰੇ ਅਤੇ ਸਤਸੰਗ ਵਿੱਚੋਂ ਰੱਬ ਦੇ ਪਿਆਰ ਵਾਲੇ ਸ੍ਰੇਸ਼ਟ ਉਪਦੇਸ਼ ਰੂਪੀ ਮੋਤੀ ਨੂੰ ਚੁਗ ਕੇ ਆਪਣਾ ਜੀਵਨ ਉੱਚਾ ਕਰੇ, ਇਹ ਗੱਲ ਸੁਣ ਕੇ ਬੁੱਢਣ ਸ਼ਾਹ ਜੀ ਨੇ ਗੁਰੂ ਜੀ ਨੂੰ ਕਿਹਾ ਆਪ ਸਦਾ ਮੇਰੇ ਪਾਸ ਰਹੋ ਗੁਰੂ ਜੀ ਦੇ ਉਪਦੇਸ਼ ਸੁਣ ਕੇ ਬੁੱਢਣ ਸ਼ਾਹ ਜੀ ਦਾ ਜੀਵਨ ਸਫਲ ਹੋ ਗਿਆ .

 

ਗੁਰੂ ਨਾਨਕ ਜੀ ਦੀ ਦੂਜੀ ਉਦਾਸੀ

ਦੂਜੀ ਉਦਾਸੀ ਵਿੱਚ ਵੀ ਗੁਰੂ ਨਾਨਕ ਦੇਵ ਜੀ ਨੇ ਕਈ ਲੋਕਾਂ ਦਾ ਜੀਵਨ ਸਫਲ ਕੀਤਾ ਅਤੇ ਉਹਨਾਂ ਨੂੰ ਸਿੱਖਿਆਵਾਂ ਦਿੱਤੀਆਂ ਪਰ ਅਸੀਂ ਅੱਜ ਇਸ ਆਰਟੀਕਲ ਵਿੱਚ ਤੁਹਾਨੂੰ ਕੁਝ ਵਿਸ਼ੇਸ਼ ਘਟਨਾ ਬਾਰੇ ਜਾਣਕਾਰੀ ਦਵਾਂਗੇ ਜਿਵੇਂ ਕਿ ਸਰਸਾ ਦੇ ਪੀਰਾਂ ਨਾਲ ਚਰਚਾ ਬੀਕਾਨੇਰ ਵਿੱਚ ਸਰੇਵੜੇ ਸਾਧੂ ਨਾਲ ਚਰਚਾ ਕੌਡੇ ਸ਼ਾਹ ਰਾਕਸ਼ਸ ਦਾ ਉਧਾਰ ਸੰਗਲਾਦੀਪ ਦੇ ਰਾਜੇ ਵਿਸ਼ਵ ਨਾਮ ਨੂੰ ਉਪਦੇਸ਼ ਕਜਲੀ ਬਨ ਵਿੱਚ ਭਰਥਰੀ ਯੋਗੀ ਨਾਲ ਚਰਚਾ ਬਾਬਲ ਪੁਰ ਊਚ ਦੇ ਪੀਰ ਨਾਲ ਚਰਚਾ

ਕੌਡੇ ਰਾਖਸ਼ ਦਾ ਉਧਾਰ

ਯਾਤਰਾ ਦੇ ਦੌਰਾਨ ਗੁਰੂ ਨਾਨਕ ਦੇਵ ਜੀ ਦੇ ਦੱਖਣੀ ਜੰਗਲਾਂ ਵਿੱਚ ਰਹਿਣ ਵਾਲੇ ਇੱਕ ਆਦਮ ਖੋਰ ਭੀਲ ਕੋਡੇ ਪਾਸ ਗਏ ਕੋਡਾ ਮਰਦਾਨੇ ਨੂੰ ਫੜ ਕੇ ਜਿਉਂਦੇ ਨੂੰ ਉਹ ਖਾਣ ਲੱਗਿਆ ਸੀ .ਪਰ ਸਮੇਂ ਸਿਰ ਗੁਰੂ ਜੀ ਉਥੇ ਪਹੁੰਚ ਗਏ ਗੁਰੂ ਜੀ ਨੇ ਮਰਦਾਨੇ ਦੀ ਰੱਖਿਆ ਕੀਤੀ ਅਤੇ ਕੌਡੇ ਨੂੰ ਧਰਮ ਦੀ ਕਿਰਤ ਕਰਕੇ ਖਾਣਾ ਜੀਵਾ ਉੱਤੇ ਦਿਆ ਕਰਨੀ ਅਤੇ ਨਾਮ ਸਿਮਰਨ ਦਾ ਉਪਦੇਸ਼ ਦੇ ਕੇ ਰਾਕਸ਼ਸ ਜੀਵਨ ਤੋਂ ਦੇਵਤਾ ਜੀਵਨ ਵਾਲਾ ਬਣਾ ਦਿੱਤਾ .

 

ਗੁਰੂ ਨਾਨਕ ਜੀ ਦੀ ਤੀਸਰੀ ਉਦਾਸੀ 

ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਦੂਸਰੀ ਉਦਾਸੀ ਵਿੱਚ ਕਈਆਂ ਦੇ ਜੀਵਨ ਬਦਲੇ ਇਸੇ ਤਰ੍ਹਾਂ ਤੀਸਰੀ ਉਦਾਸੀ ਦੇ ਵਿੱਚ ਵੀ ਗੁਰੂ ਨਾਨਕ ਦੇਵ ਜੀ ਨੇ ਕਈਆਂ ਨੂੰ ਉਪਦੇਸ਼ ਦਿੱਤੇ ਇਹਨਾਂ ਵਿੱਚੋਂ ਅਸੀਂ ਮੁੱਖ ਘਟਨਾਵਾਂ ਦੇ ਬਾਰੇ ਜ਼ਿਕਰ ਕਰਾਂਗੇ ਬ੍ਰਹਮ ਦਾਸ ਬਦਰੀਨਾਥ ਕੈਲਾਸ਼ ਪਰਬਤ .

ਨਾਥ ਕੈਲਾਸ਼ ਪਰਬਤ

ਕਰਤਾਰਪੁਰ ਤੋਂ ਜੰਮੂ ਅਤੇ ਜੰਮੂ ਤੋਂ ਬਦਰੀਨਾਥ ਪਹੁੰਚ ਕੇ ਗੁਰੂ ਜੀ ਨੂੰ ਉੱਥੇ 84 ਸਿੱਧ ਅਤੇ ਗੋਰਖਨਾਥ ਮੰਡਲੀ ਆਪ ਜੀ ਨੂੰ ਮਿਲੀ ਉਹਨਾਂ ਨੇ ਪੁੱਛਿਆ ਹੇ ਬਾਲਕੇ ਤੈਨੂੰ ਕਿਹੜੀ ਸ਼ਕਤੀ ਇੱਥੇ ਲੇਕੇ ਆਈ ਹੈ . ਗੁਰੂ ਜੀ ਨੇ ਕਿਹਾ ਮੈਂ ਪਰਮੇਸ਼ਵਰ ਦਾ ਸਿਮਰਨ ਕੀਤਾ ਹੈ , ਅਤੇ ਪ੍ਰੇਮ ਭਗਤੀ ਨਾਲ ਲਿਵ ਆਈ ਹੈ , ਜਿਸ ਦੀ ਸ਼ਕਤੀ ਨਾਲ ਮੈਂ ਇੱਥੇ ਆਇਆ ਹਾ . ਫਿਰ ਸਿੱਧਾਂ ਨੇ ਕਿਹਾ ਹੇ ਬਾਲਕੇ ਆਪਣਾ ਨਾਮ ਵੀ ਸਾਨੂੰ ਦੱਸ ਦਿਓ ਗੁਰੂ ਜੀ ਨੇ ਕਿਹਾ ਮੇਰਾ ਨਾਮ ਨਾਨਕ ਹੈ. ਅਤੇ ਮੈਂ ਪਰਮੇਸ਼ਰ ਦਾ ਨਾਮ ਜਪ ਕੇ ਇਹ ਦਰਜਾ ਪ੍ਰਾਪਤ ਕੀਤਾ ਹੈ .

ਆਪਣੇ ਆਪ ਨੂੰ ਨੀਚ ਅਖਵਾ ਕੇ ਹੀ ਉੱਚੇ ਪਦ ਵਿੱਚ ਆਇਆ ਹਾਂ .ਆਪ ਜੀ ਦਾ ਇਹ ਉੱਤਰ ਸੁਣ ਕੇ ਸਿੱਧਾਂ ਨੇ ਪੁੱਛਿਆ ਕਿ ਮਾਤ ਲੋਕ ਦਾ ਕੀ ਵਰਤਾਰਾ ਹੈ . ਗੁਰੂ ਜੀ ਨੇ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਇਸ ਤਰ੍ਹਾਂ ਦੱਸਿਆ ਮਾਤ ਲੋਕ ਦਾ ਇਹ ਵਰਤਾਰਾ ਦੱਸ ਕੇ ਫਿਰ ਗੁਰੂ ਜੀ ਨੇ ਸਿੱਧਾਂ ਨੂੰ ਕਿਹਾ .

ਸਿਧ ਛਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ ,ਜੋਗੀ ਗਿਆਨ ਵੀ ਹੋਣਿਆ ਨਿਸ ਦਿਨ ਅੰਗ ਲਗਾਇਆ ਸਾਰਾ , ਗੁਰੂ ਜੀ ਨੇ ਕਿਹਾ ਹੇ ਸਿੱਧੋ ਤੁਸੀਂ ਲੁਕ ਕੇ ਪਹਾੜਾਂ ਵਿੱਚ ਬੈਠੇ ਰਹੇ ਹੋ. ਜਗਤ ਦਾ ਪਾਰ ਉਤਾਰਾ ਔਰ ਕੌਣ ਕਰੇ ਗਿਆਨਹੀਣ ਹੋ ,ਕੇ ਤੁਸੀਂ ਦਿਨ ਰਾਤ ਸਰੀਰ ਉੱਤੇ ਸਵਾਹ ਮਲ ਕੇ ਹੀ ਬੈਠੇ ਰਹਿੰਦੇ ਹੋ . ਲੋਕਾਂ ਦੀ ਕਲਿਆਣ ਵਾਸਤੇ ਤੁਸੀਂ ਕੋਈ ਕੰਮ ਨਹੀਂ ਕਰਦੇ ,ਫਿਰ ਸਿੱਧਾ ਨੇ ਗੁਰੂ ਜੀ ਨੂੰ ਆਪਣੀ ਕਰਾਮਾਤ ਦਿਖਾ ਕੇ ਵਸ ਕਰਨ ਦਾ ਯਤਨ ਕੀਤਾ .

ਪਰ ਜਦ ਕਿਸੇ ਤਰਹਾਂ ਵੀ ਉਹਨਾਂ ਨੂੰ ਸਫਲਤਾ ਨਾ ਹੋਈ ਤਾਂ ਆਦੇਸ਼ ਆਦੇਸ਼ ਅਤੇ ਅਲਖ ਦੇ ਬੋਲ ਬੋਲਦੇ ਹੋਏ ਉੱਠ ਗਏ , ਗੁਰੂ ਜੀ ਉੱਥੇ ਚੱਲ ਕੇ ਨੇਪਾਲ ਸਿੱਕਮ ਅਤੇ ਭੂਟਾਨ ਦਾ ਚੱਕਰ ਲਾਉਂਦੇ ਤਿੱਬਤ ਦੇ ਰਸਤੇ ਹੀ ਵਾਪਸ ਜੰਮੂ ਆਏ ਜੰਮੂ ਤੋਂ ਹੇਠਾਂ ਉਤਰ ਕੇ ਬਿਆਸ ਪਾਰ ਕਰਕੇ ਸੁਲਤਾਨਪੁਰ ਬੇਬੇ ਨਾਨਕੀ ਪਾਸ ਆ ਗਏ  .

ਆਪ ਜੀ ਦੇ ਇੱਥੇ ਠਹਿਰਣ ਸਮੇਂ ਦੂਜੇ ਦਿਨ ਹੀ ਬੀਬੀ ਨਾਨਕੀ ਜੀ ਅਤੇ ਇੱਕ ਦਿਨ ਉਸ ਤੋਂ ਪਿੱਛੋਂ ਜੈ ਰਾਮ ਜੀ ਅਕਾਲ ਚਲਾਣਾ ਕਰ ਗਏ |ਗੁਰੂ ਜੀ ਇਹਨਾਂ ਦਾ ਦਾਹ ਸੰਸਕਾਰ ਕਰਕੇ ਕਰਤਾਰਪੁਰ ਆਪਣੇ ਅਸਥਾਨ ਤੇ ਪਹੁੰਚ ਗਏ |ਇਸ ਤਰਹਾਂ ਸੰਮਤ 15 ਵਿੱਚ ਆਪ ਜੀ ਦੀ ਤੀਜੀ ਉਦਾਸੀ ਸਮਾਪਤ ਹੋਈ . 

 

ਚੌਥੀ ਉਦਾਸੀ ਪੱਛਮ ਦਿਸ਼ਾ ਵੱਲ

ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਤੀਸਰੀ ਉਦਾਸੀ ਤੋਂ ਬਾਅਦ ਚੌਥੀ ਉਦਾਸੀ ਵੱਲ ਚੱਲ ਪਏ ਅਤੇ ਇਸ ਵਿੱਚ ਵੀ ਉਹਨਾਂ ਨੇ ਕਈ ਲੋਕਾਂ ਦੇ ਜੀਵਨ ਦਾ ਉਧਾਰ ਕੀਤਾ ਇਸ ਦੇ ਵਿੱਚ ਵੀ ਅਸੀਂ ਮੁੱਖ ਮੁੱਖ ਵਿਸ਼ੇਸ਼ ਘਟਨਾਵਾਂ ਦਾ ਜ਼ਿਕਰ ਤੁਹਾਡੇ ਨਾਲ ਸਾਂਝਾ ਕਰਾਂਗੇ –

ਮੱਕੇ ਦਾ ਕਾਬਾ ਫੇਰਨਾ

ਮੱਕੇ ਵਿੱਚ ਮੁਸਲਮਾਨਾਂ ਦਾ ਇੱਕ ਪੂਜਨੀਕ ਸਥਾਨ ਹੈ . ਜਿਸ ਨੂੰ ਕਾਬਾ ਕਹਿੰਦੇ ਹਨ  . ਗੁਰੂ ਜੀ ਉੱਥੇ ਜਦੋਂ ਰਾਤ ਸਮੇਂ ਕਾਵੇ ਵੱਲ ਪੈਰ ਕਰਕੇ ਸੌ ਗਏ ,ਤਾਂ ਇੱਕ ਜਿਉਣ ਨਾਮ ਦੇ ਮੁਸਾਫਿਰ ਨੇ ਗੁੱਸੇ ਨਾਲ ਆਖਿਆ ਕੀ ਤੂੰ ਕੌਣ ਕਾਫਿਰ ਹੈ  . ਜਿਹੜਾ ਖੁਦਾ ਦੇ ਘਰ ਕਾਬੇ ਵੱਲ ਪੈਰ ਪਸਾਰ ਕੇ ਸੁੱਤਾ ਹੋਇਆ ਹੈ  . ਗੁਰੂ ਜੀ ਨੇ ਬੜੀ ਨਿਮਰਤਾ ਨਾਲ ਕਿਹਾ ਮੈਂ ਸਫਰ ਦੇ ਥਕੇਵੇ ਕਰਕੇ ਲੰਮਾ ਪਿਆ ਹੋਇਆ ਹਾਂ .

ਮੈਨੂੰ ਪਤਾ ਨਹੀਂ ਕਿ ਖੁਦਾ ਦਾ ਘਰ ਕਿਧਰ ਹੈ . ਤੂੰ ਸਾਡੇ ਪੈਰ ਫੜ ਕੇ ਉਧਰ ਦੀ ਦਿਸ਼ਾ ਵੱਲ ਘੁਮਾ ਦੇ ਜਿੱਧਰ ਖੁਦਾ ਦਾ ਘਰ ਨਹੀਂ ਹੈ . ਇਹ ਗੱਲ ਸੁਣ ਕੇ ਜਿਉਣ ਨੇ ਬੜੇ ਗੁੱਸੇ ਦੇ ਨਾਲ ਗੁਰੂ ਜੀ ਦੇ ਚਰਨ ਘੜੀਸ ਕੇ ਦੂਜੇ ਪਾਸੇ ਕਰ ਦਿੱਤੇ ਅਤੇ ਜਦ ਚਰਣ ਛੱਡ ਕੇ ਦੇਖਿਆ ਤਾਂ ਉਸਨੂੰ ਕਾਬਾ ਉਸੇ ਪਾਸੇ ਹੀ ਨਜ਼ਰ ਆਇਆ .

ਇਸ ਤਰਹਾਂ ਹੀ ਜਦ ਉਸਨੇ ਫੇਰ ਦੂਜੇ ਪਾਸੇ ਚਰਣ ਕੀਤੇ ਕਾਬਾ ਉਸਨੂੰ ਫਿਰ ਉਧਰ ਹੀ ਨਜ਼ਰ ਆਇਆ . ਜਿਉਣ ਨੇ ਜਦ ਵੇਖਿਆ ਕੀ ਕਾਵਾ ਇਨਾਂ ਦੇ ਚਰਨਾਂ ਨਾਲ ਘੁੰਮਦਾ ਹੈ.  ਤਾਂ ਉਸਨੇ ਮੱਕੇ ਦੇ ਮੁਜਾਵਰ ਨੂੰ ਸਾਰੀ ਗੱਲ ਦੱਸੀ, ਇਸ ਗੱਲ ਨਾਲ ਬਹੁਤ ਸਾਰੇ ਹਾਜੀ ਮੁਲਾਣੇ ਅਤੇ ਲੋਕ ਇਕੱਠੇ ਹੋ ਗਏ .ਕਾਜ਼ੀ ਰੁਕਨੋਲ ਦੀਨ ਪੀਰ ਜਲਾਲਦੀਨ ਅਤੇ ਬਹਤ ਬਹਾਉਦੀਨ ਸਹਿਤ ਸਭ ਹਾਜ਼ੀਆਂ ਨਾਲ ਆਪ ਜੀ ਨੇ ਬਹੁਤ ਪ੍ਰਸ਼ਨ ਉੱਤਰ ਹੋਏ.

ਜਦ ਸਾਰੇ ਨਿਰ ਉੱਤਰ ਹੋ ਗਏ ਤਾਂ ਪੀਰ ਬਹਾਉਦੀਨ ਨੇ ਆਪਣੇ ਸਾਥੀਆਂ ਨੂੰ ਸੰਬੋਧਨ ਕਰਕੇ ਕਿਹਾ ਜਿਨਾਂ ਦੇ ਹੁਕਮ ਵਿੱਚ ਸੋ ਸਭਨਾਂ ਦੇ ਪੀਰ ਬਹਾਉ ਦੀਨ ਪਾਸੋਂ ਇਹ ਨਿਰਦੇਸ਼ ਵਾਲੀ ਗੱਲ ਸੁਣ ਕੇ ਸਾਰੇ ਪੀਰਾਂ ਅਤੇ ਫਕੀਰਾਂ ਗੁਰੂ ਜੀ ਦੇ ਚਰਨਾਂ ਤੇ ਪੈ ਗਏ |ਅਤੇ ਆਪਣੀ ਵੱਧ ਘੱਟ ਬੋਲ ਚਾਲ ਦੀ ਮਾਫੀ ਮੰਗੀ ਕੁਝ ਦਿਨਾਂ ਉਪਰੰਤ ਜਦੋਂ ਗੁਰੂ ਜੀ ਨੇ ਉਥੋਂ ਤੁਰਨ ਦੀ ਤਿਆਰੀ ਕੀਤੀ ਕਾਬੇ ਦੇ ਪੀਰ ਨੇ ਬੇਨਤੀ ਕਰਕੇ ਗੁਰੂ ਜੀ ਦੀ ਇੱਕ ਖੜਾਵ ਨਿਸ਼ਾਨੀ ਵਜੋਂ ਆਪਣੇ ਪਾਸ ਰੱਖ ਲਈ .

 

ਮਦੀਨੇ ਦੀ ਯਾਤਰਾ

ਮੱਕੇ ਤੋਂ ਚੱਲ ਕੇ ਗੁਰੂ ਜੀ ਮਦੀਨੇ ਆਏ ਇਸ ਅਸਥਾਨ ਤੇ ਹਜ਼ਰਤ ਮੁਹੰਮਦ ਸਾਹਿਬ ਦਫਣਾਏ ਗਏ ਸਨ। ਇਸ ਕਰਕੇ ਮੁਸਲਮਾਨਾਂ ਦਾ ਇਹ ਇੱਕ ਵੱਡਾ ਪੂਜਨ ਦੇ ਯੋਗ ਸਥਾਨ ਹੈ |ਇੱਥੇ ਆਣ ਕੇ ਗੁਰੂ ਜੀ ਨੇ ਪੈਗੰਬਰ ਦੀ ਕਬਰ ਦੇ ਪਾਸ ਬੈਠ ਕੇ ਇੱਕ ਸ਼ਬਦ ਗਾਇਆ ਉਹ ਸ਼ਬਦ ਸੁਣਨ ਤੋਂ ਬਾਦ ਬਹੁਤ ਸਾਰੇ ਮੁਸਲਮਾਨ ਗੁਰੂ ਜੀ ਨੂੰ ਇੱਟਾਂ ਵੱਟੇ ਮਾਰਨ ਲੱਗੇ| ਪਰ ਸਭਨਾਂ ਦੇ ਹੱਥਾਂ ਨਾਲ ਹੀ ਵੱਟੇ ਜੁੜ ਗਏ |ਜਦ ਇਸ ਕੌਤਕ ਦਾ ਪਤਾ ਉਥੋਂ ਦੇ ਹਾਕਮ ਨੂੰ ਲੱਗਿਆ ਤਾਂ ਉਹ ਆਪਣੇ ਨਾਲ ਕਈ ਮੁਖੀ ਕਾਜੀ ਅਤੇ ਪੀਰਾਂ ਫਕੀਰਾਂ ਨੂੰ ਲੈ ਕੇ ਗੁਰੂ ਜੀ ਪਾਸ ਆਇਆ .

ਗੁਰੂ ਜੀ ਆਪਣੇ ਸ਼ਬਦ ਗਾਵਣ ਵਿੱਚ ਮਸਤ ਹੋ ਕੇ ਲੱਗੇ ਰਹੇ ਜਦ ਭੋਗ ਪਿਆ ਤਾਂ ਉਹਨਾਂ ਨੇ ਨਮਸਕਾਰ ਕਰਕੇ ਗੁਰੂ ਜੀ ਦੇ ਪਾਸ ਬੈਠ ਕੇ ਕਈ ਪ੍ਰਕਾਰ ਦੇ ਪ੍ਰਸ਼ਨ ਕੀਤੇ ਅਤੇ ਉਹਨਾਂ ਗੁਰੂ ਜੀ ਤੋਂ ਸਾਰਥਕ ਉੱਤਰ ਸੁਣ ਕੇ ਉਹਨਾਂ ਸਾਰਿਆਂ ਦੀ ਤਸੱਲੀ ਹੋ ਗਈ |ਫਿਰ ਗੁਰੂ ਜੀ ਤੋਂ ਮਾਫੀ ਮੰਗ ਕੇ ਪੁੱਛਣ ਲੱਗੇ ਕਿ ਆਪ ਅੱਲਹਾ ਨੂੰ ਪੂਜੇ ਹੋਏ ਉਸਦਾ ਰੂਪ ਹੀ ਹੋ . ਇਸ ਵਾਸਤੇ ਆਪ ਸਾਨੂੰ ਉਹ ਰਸਤਾ ਦੱਸੋ ਜਿਸ ਨਾਲ ਮੌਤ ਦਾ ਡਰ ਦੂਰ ਹੋ ਜਾਵੇ, ਅਤੇ ਦਰਗਾਹ ਵਿੱਚ ਸੁਰਖਰੂ ਹੋ ਕੇ ਜਾਈਏ ਤਦ ਗੁਰੂ ਜੀ ਨੇ ਕਿਹਾ ਨਾਨਕ ਆਖੇ ਸੱਚ ਦੀ ਸੁਣਹੁ ਪੰਦ ਇਮਾਨ ਗੁਰੂ ਜੀ ਦੇ ਇਹ ਵਿਚਾਰ ਸੁਣ ਕੇ ਇਮਾਮ ਬੜੇ ਪ੍ਰਸੰਨ ਹੋਏ ,ਅਤੇ ਗੁਰੂ ਜੀ ਨੂੰ ਅੱਲਹਾ ਦਾ ਸੱਚਾ ਪੈਗੰਬਰ ਮੰਨ ਕੇ ਨਮਸਕਾਰ ਕਰਨ ਲੱਗੇ ,ਜਦ ਕਈ ਦਿਨ ਇੱਥੇ ਟਿਕ ਕੇ ਗੁਰੂ ਜੀ ਤੁਰਨ ਲੱਗੇ ਤਾਂ ਆਪ ਜੀ ਦੇ ਦੂਜੇ ਪੈਰ ਦੀ ਖੜਾ ਨਿਸ਼ਾਨੀ ਵਜੋਂ ਇਥੋਂ ਦੇ ਇਮਾਮ ਨੇ ਰੱਖ ਲਈ

 

ਗੁਰੂ ਜੀ ਦਾ ਬਗਦਾਦ ਜਾਣਾ

ਕਾਰੂ ਪਾਸੋਂ ਚੱਲ ਕੇ ਗੁਰੂ ਜੀ ਬਗਦਾਦ ਸ਼ਹਿਰ ਦੇ ਚੜਦੇ ਪਾਸੇ ਇੱਕ ਪਹਾੜੀ ਉੱਤੇ ਜਾ ਕੇ ਬੈਠ ਗਏ, ਇਥੋਂ ਦਾ ਹਾਕਮ ਬੜਾ ਜ਼ਾਲਮ ਸੀ, ਉਸਨੇ ਕਈ ਪੀਰਾਂ ਫਕੀਰਾਂ ਨੂੰ ਕਰਾਮਾਤ ਦੇਖਣ ਵਾਸਤੇ ਕੈਦ ਕੀਤਾ ਹੋਇਆ ਸੀ. ਜਦ ਗੁਰੂ ਜੀ ਨੇ ਉੱਥੇ ਗੁਰੂਬਰ ਅਕਾਲ ਦੀ ਬਾਂਗ ਦਿੱਤੀ ਤਾਂ ਸਾਰੇ ਸੁਣਨ ਵਾਲੇ ਲੋਕ ਸੁਨ ਹੋ ਗਏ ,ਇਸ ਦਾ ਪਤਾ ਕਰਨ ਵਾਸਤੇ ਕਿ ਇਹ ਸ਼ਖਸ਼ੀਅਤ ਵਾਂਗ ਕਿਸ ਨੇ ਦਿੱਤੀ ਹੈ . ਪੀਰ ਦਸਤਗੀਰ ਨੇ ਸਮਾਧੀ ਲਾ ਕੇ ਦੇਖਿਆ ਤਾਂ ਉਸਨੂੰ ਪਤਾ ਲੱਗਾ ਕਿ ਇਹ ਵੱਡਾ ਮਸਤਾਨਾ ਫਕੀਰ ਹੈ , ਜਿਸਨੇ ਇਹ ਬਾਗ ਦਿੱਤੀ ਹੈ ,ਜਦ ਪੀਰ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਇਹ ਉਹੀ ਪੀਰ ਹਨ, ਜਿਨਾਂ ਨੇ ਮੱਕਾ ਫੇਰਿਆ ਹੈ, ਅਤੇ ਮਦੀਨੇ ਦੇ ਇਮਾਮਾਂ ਨੂੰ ਚਰਚਾ ਨਾਲ ਜਿੱਤਿਆ ਤਾਂ ਉਹ ਆਪ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਤੇ ਦਸਤਗੀਰ ਨੇ ਪ੍ਰਸ਼ਨ ਉੱਤਰ ਕਰਕੇ ਪੁੱਛਿਆ ਕਿ ਤੁਸਾਂ ਜੋ ਆਪਣੀ ਕਲਾਮ ਵਿੱਚ ਲਿਖਿਆ ਹੈ . ਲੱਖਾਂ ਪਤਾ ਤੇ ਲੱਖਾਂ ਆਕਾਸ਼ ਆਖੇ ਹਨ, ਇਹ ਤੁਸਾਂ ਕਿਸ ਆਧਾਰ ਤੇ ਕਹੇ ਹਨ ,ਸਾਡੇ ਹਜ਼ਰਤ ਸਾਹਿਬ ਨੇ ਤਿੰਨ ਆਕਾਸ਼ ਤੇ ਤਿੰਨ ਪਤਾਲ ਹੀ ਦੱਸੇ ਹਨ, ਅਤੇ ਹਿੰਦੂ ਮਜਹਬ ਸਤ ਆਕਾਸ਼ ਤੇ ਸੱਤ ਪਤਾਲ ਮਨਦਾ ਹੈ, ਇਸ ਕਰਕੇ ਤੁਹਾਡਾ ਕਹਿਣਾ ਝੂਠ ਹੈ . ਗੁਰੂ ਜੀ ਨੇ ਕਿਹਾ ਪੀਰ ਜੀ ਜਿਤਨੀ ਕਿਸੇ ਨੂੰ ਸੋਝੀ ਹੋਵੇ ਉਹ ਉਤਨੀ ਹੀ ਕਹਿੰਦਾ ਹੈ .ਸਾਨੂੰ ਕਰਤਾਰ ਨੇ ਲੱਖਾਂ ਦੀ ਸੋਝੀ ਦਿੱਤੀ ਹੈ ,ਅਸਾਂ ਲੱਖਾਂ ਕਹੇ ਹਨ . ਪੀਰ ਨੇ ਕਿਹਾ ਸਾਨੂੰ ਇਸਦਾ ਯਕੀਨ ਕਿਸ ਤਰਾਂ ਹੋਵੇ ਗੁਰੂ ਜੀ ਨੇ ਕਿਹਾ ਅਸੀਂ ਤੁਹਾਨੂੰ ਵਿਖਾ ਸਕਦੇ ਹਾਂ ,ਤੁਸੀਂ ਸਾਡੇ ਨਾਲ ਚੱਲੋ ਤਸੱਲੀ ਹੋ ਜਾਵੇਗੀ ਗੁਰੂ ਜੀ ਨੇ ਪੀਰ ਦੇ ਪੁੱਤ ਨੂੰ ਕਿਹਾ ਕਿ ਅੱਖਾਂ ਮੀਟ ਜਦ ਉਸਨੇ ਅੱਖਾਂ ਮੀਟ ਲਈਆਂ ਤਾਂ ਉਸਨੂੰ ਨਾਲ ਲੈ ਕੇ ਅੱਖ ਦੇ ਰੋਕੇ ਵਿੱਚ ਹੀ ਆਕਾਸ਼ ਵਿੱਚ ਚੜ ਗਏ ਅਤੇ ਲੱਖਾਂ ਹੀ ਪਤਾਲ ਵਿਖਾਏ ਇਹ ਸਾਰੀ ਗੱਲ ਸੁਣ ਕੇ ਪੀਰ ਨੇ ਗੁਰੂ ਜੀ ਤੋਂ ਮਾਫੀ ਮੰਗੀ ਅਤੇ ਗੁਰੂ ਜੀ ਨੂੰ ਨਮਸਕਾਰ ਕੀਤਾ .
ਇਸ ਤੋਂ ਬਾਅਦ ਗੁਰੂ ਜੀ ਇਰਾਨ ਤੁਰਕੀ ਅਤੇ ਕਾਬੁਲ ਤੋਂ ਬਾਅਦ ਰੂਸ ਦੇ ਵਿੱਚ ਵੀ ਗਏ .

ਹਸਨ ਅਬਦਾਲ ਪਹੁੰਚ ਕੇ ਬਲੀ ਕੰਧਾਰ ਦਾ ਹੰਕਾਰ ਤੋੜਿਆ ਪੰਜਾ ਸਾਹਿਬ

ਕਾਬਲ ਤੋਂ ਚੱਲ ਕੇ ਗੁਰੂ ਜੀ ਦਾਰਾ ਖਹੈਬਰ ਤੋਂ ਲੰਘ ਕੇ ਪਿਸ਼ਾਵਰ ਆਏ ,ਇੱਥੇ ਆਪ ਜੀ ਗੰਜ ਮਹਲੇ ਵਿੱਚ ਇੱਕ ਸ਼ਰਧਾਲੂ ਪਾਸ ਠਹਿਰੇ ਉਹ ਤੋ ਬਾਅਦ ਆਪ ਜੀ ਹਸਨ ਅਬਦਾਲ ਜਾ ਕੇ ਇੱਕ ਪਹਾੜੀ ਦੇ ਹੇਠਾਂ ਜਾਣ ਕੇ ਬੈਠ ਗਏ ,ਇਸ ਪਹਾੜੀ ਦੇ ਉੱਤੇ ਇੱਕ ਬਲੀ ਕੰਧਾਰ ਰਹਿੰਦਾ ਸੀ, ਜਿਸ ਨੂੰ ਆਪਣੀ ਤਾਕਤ ਦੇ ਉੱਤੇ ਬੜਾ ਹੰਕਾਰ ਸੀ ,ਇਸਦੇ ਕੋਲ ਹੀ ਪਹਾੜੀ ਦੇ ਉੱਤੇ ਇੱਕ ਪਾਣੀ ਦਾ ਚਸ਼ਮਾ ਵਗਦਾ ਸੀ . ਗੁਰੂ ਜੀ ਨੇ ਇਸ ਦਾ ਹੰਕਾਰ ਤੋੜਨ ਵਾਸਤੇ ਮਰਦਾਨਾ ਜੀ ਨੂੰ ਪਹਾੜੀ ਤੇ ਇਸਦੇ ਕੋਲੋਂ ਪਾਣੀ ਲੈਣ ਲਈ ਭੇਜਿਆ ਦੇ ਬਾਰ ਬਾਰ ਮਿਨਤਾਂ ਕਰਨ ਤੇ ਵੀ ਬਲੀ ਕੰਧਾਰ ਨੇ ਮਰਦਾਨੇ ਨੂੰ ਪਾਣੀ ਨਹੀਂ ਦਿੱਤਾ ,ਅਤੇ ਕਿਹਾ ਜੇ ਤੇਰਾ ਗੁਰੂ ਇਨਾ ਹੀ ਸ਼ਕਤੀ ਵਾਲਾ ਹੈ, ਤੇ ਉਹ ਆਪਣਾ ਨਵਾਂ ਚਸ਼ਮਾ ਕੱਢ ਕੇ ਤੈਨੂੰ ਪਾਣੀ ਦੇ ਦੇਵੇ ,ਮਰਦਾਨੇ ਨੇ ਇਹ ਸਾਰੀਆਂ ਗੱਲਾਂ ਆ ਕੇ ਗੁਰੂ ਜੀ ਨੂੰ ਦੱਸੀਆਂ ,ਅਤੇ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਇੱਕ ਪੱਥਰ ਚੱਕ ਕੇ ਵਾਹਿਗੁਰੂ ਦਾ ਨਾਮ ਲੈ ਕੇ ਇੱਕ ਪਾਸੇ ਰੱਖ ਦੇ ਅਤੇ ਪਾਣੀ ਚੱਲ ਪਵੇਗਾ ਜਦੋਂ ਮਰਦਾਨੇ ਨੇ ਪੱਥਰ ਚੱਕ ਕੇ ਪਰਾਂ ਰੱਖ ਦਿੱਤਾ ਤੇ ਪਾਣੀ ਦਾ ਚਸ਼ਮਾ ਚੱਲ ਪਿਆ, ਅਤੇ ਬਲੀ ਕੰਧਾਰ ਦਾ ਚਸ਼ਮਾ ਸੁੱਕ ਗਿਆ ਜਦ ਬਲੀ ਕੰਧਾਰ ਨੇ ਦੇਖਿਆ ਕਿ ਉਸ ਦਾ ਪਾਣੀ ਦਾ ਚਸ਼ਮਾ ਸੁੱਕ ਗਿਆ ਹੈ ,ਤੇ ਹੇਠਾਂ ਚਸ਼ਮਾ ਚੱਲਣ ਲੱਗ ਗਿਆ ਹੈ .ਤਾਂ ਉਸਨੇ ਕ੍ਰੋਧ ਕਰਕੇ ਆਪਣੀ ਸ਼ਕਤੀ ਨਾਲ ਪਹਾੜੀ ਦੀ ਇੱਕ ਚੋਟੀ ਦੀ ਚੱਟਾਨ ਗੁਰੂ ਜੀ ਦੇ ਉੱਤੇ ਰੇਡ ਦਿੱਤੀ ,ਤਾਂ ਜੋ ਗੁਰੂ ਜੀ ਇਸ ਦੇ ਥੱਲੇ ਦਬ ਕੇ ਮਰ ਜਾਣ ਉਸ ਪੱਥਰ ਨੂੰ ਆਉਂਦੇ ਦੇਖ ਗੁਰੂ ਜੀ ਨੇ ਆਪਣੇ ਹੱਥ ਤੇ ਪੰਜੇ ਨਾਲ ਉਸ ਪੱਥਰ ਨੂੰ ਰੋਕ ਦਿੱਤਾ , ਗੁਰੂ ਜੀ ਦੀ ਇਸ ਸ਼ਕਤੀ ਨੂੰ ਦੇਖ ਕੇ ਬਲੀ ਕੰਧਾਰ ਪਹਾੜੀ ਤੋਂ ਨੀਚੇ ਆ ਗਿਆ ਅਤੇ ਗੁਰੂ ਜੀ ਤੋਂ ਆਪਣੀ ਭੁੱਲਾਂ ਦੀ ਮਾਫੀ ਮੰਗੀ .

ਸੈਦਪੁਰ ਐਮਨਾਬਾਦ ਭਾਈ ਲਾਲੋ ਪਾਸ ਪਹੁੰਚਣਾ

ਸਿਆਲਕੋਟ ਤੋਂ ਚੱਲ ਕੇ ਗੁਰੂ ਜੀ ਫਿਰ ਤੀਸਰੀ ਵਾਰ ਆਪਣੇ ਸ਼ਰਧਾਲੂ ਭਾਈ ਲਾਲੋ ਪਾਸ ਐਮਨਾਬਾਦ ਆ ਗਏ .ਗੁਰੂ ਜੀ ਨੇ ਭਾਈ ਲਾਲੋ ਨੂੰ ਐਮਨਾਬਾਦ ਦੀ ਤਬਾਹੀ ਬਾਰੇ ਭਵਿੱਖਬਾਣੀ ਕੀਤੀ .ਇਸ ਆਕਾਸ਼ ਬਾਣੀ ਤੋਂ ਬਾਅਦ 1578 ਵਿੱਚ ਬਾਬਰ ਫੌਜ ਲੈ ਕੇ ਕਾਬੁਲ ਤੋਂ ਚੜ ਕੇ ਸੇਦਪੁਰ ਪਹੁੰਚ ਗਿਆ . ਸੈਦਪੁਰ ਦੇ ਪਠਾਣ ਹਾਕਮਾ ਨੇ ਉਸ ਦਾ ਡੱਟ ਕੇ ਟਾਕਰਾ ਕੀਤਾ .ਪਰ ਬਾਬਰ ਦੀਆਂ ਫੌਜਾਂ ਅੱਗੇ ਪਠਾਣ ਦੀ ਕੋਈ ਪੇਸ਼ ਨਾ ਗਈ .ਬਾਬਰ ਐਮਨਾਬਾਦ ਦੇ ਮਰਦ ਅਤੇ ਔਰਤਾਂ ਬਜ਼ੁਰਗ ਸਾਰਿਆਂ ਨੂੰ ਹੀ ਫੜ ਕੇ ਉਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਵੀ ਸਨ .ਆਪਣੇ ਨਾਲ ਫੜਕੇ ਲੈ ਗਿਆ ,ਜਦ ਬਾਬਰ ਨੂੰ ਪਤਾ ਲੱਗਿਆ ਕਿ ਕੈਦੀਆਂ ਦੇ ਵਿੱਚ ਦੋ ਫਕੀਰ ਵੀ ਫੜੇ ਹੋਏ ਹਨ. ਤਾਂ ਉਸਨੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਉਹਨਾਂ ਨੂੰ ਸੱਦਿਆ ਦਰਸ਼ਨ ਕਰਕੇ ਬਾਬਰ ਨੇ ਬਹੁਤ ਪ੍ਰਭਾਵਿਤ ਹੋ ਕੇ ਆਪ ਜੀ ਨੂੰ ਨਮਸਕਾਰ ਕੀਤੀ ,ਅਤੇ ਬੇਨਤੀ ਕੀਤੀ ਕਿ ਕੋਈ ਸੇਵਾ ਦੱਸੋ ਗੁਰੂ ਜੀ ਨੇ ਕਿਹਾ ,ਕਿ ਇਹਨਾਂ ਕੈਦੀ ਮਰਦ ਔਰਤਾਂ ਨੂੰ ਆਪਣੇ ਬੰਧਨ ਤੋਂ ਮੁਕਤ ਕਰੋ .ਗੁਰੂ ਜੀ ਦੀ ਗੱਲ ਮੰਨ ਕੇ ਬਾਬਰ ਨੇ ਸਾਰਿਆਂ ਨੂੰ ਹੀ ਰਿਹਾ ਕਰ ਦਿੱਤਾ.

ਵਾਪਸ ਕਰਤਾਰਪੁਰ ਪਰਿਵਾਰ ਪਾਸ ਪਹੁੰਚਣਾ

ਜਦੋਂ ਗੁਰੂ ਜੀ ਦੀ ਚੌਥੀ ਉਦਾਸੀ ਸਮਾਪਤ ਹੋਈ ਲੋਕਾਂ ਨੂੰ ਆਪੋ ਆਪਣੇ ਘਰਾਂ ਵਿੱਚ ਵਾਪਸ ਕਰਕੇ, ਅਤੇ ਐਮਨਾਬਾਦ ਦੀ ਹਾਲਤ ਉੱਤੇ ਬੀਤੇ ਵਾਰਤਾ ਦੇ ਆਪਣੇ ਡੂੰਘੇ ਵਿਚਾਰ ਪ੍ਰਗਟ ਕਰਕੇ ਗੁਰੂ ਜੀ ਪਸਰੂਰ ਦੇ ਰਸਤੇ ਕਰਤਾਰਪੁਰ ਆਪਣੇ ਪਰਿਵਾਰ ਵਿੱਚ ਆ ਗਏ ,ਇੱਥੇ ਆਣ ਕੇ ਗੁਰੂ ਜੀ ਨੇ ਫਕੀਰੀ ਭੇਖ ਦੇ ਕੱਪੜੇ ਉਤਾਰ ਕੇ ਗ੍ਰਸਤੀ ਵਾਲੇ ਕਪੜੇ ਪਹਿਣ ਲਏ .

ਗੁਰੂ ਜੀ ਦਾ ਜੋਤੀ ਜੋਤ ਸਮਾਉਣਾ

ਗੁਰੂ ਜੀ ਦੀ ਸੱਚਖੰਡ ਦੀ ਤਿਆਰੀ ਸੁਣ ਕੇ ਦੂਰ ਦੂਰ ਤੋਂ ਸਿੱਖ ਸੰਗਤ ਆਪ ਜੀ ਦੇ ਅੰਤਿਮ ਦਰਸ਼ਨ ਕਰਨ ਵਾਸਤੇ ਆ ਗਏ .ਗੁਰੂ ਜੀ ਆਪਣੀ ਧਰਮਸ਼ਾਲਾ ਵਿੱਚ ਬੈਠੇ ਸਨ ,ਅਤੇ ਕੀਰਤਨ ਹੋ ਰਿਹਾ ਸੀ .ਇਸ ਸਮੇਂ ਮਾਤਾ ਸੁਲੱਖਣੀ ਜੀ ਵੀ ਦੀਨ ਮਨ ਹੋ ਕੇ ਗੁਰੂ ਜੀ ਪਾਸ ਆ ਕੇ ਬੈਠੇ ਤਦ ਗੁਰੂ ਜੀ ਨੇ ਆਪਣੇ ਦੋਹਾਂ ਸਾਹਿਬਜ਼ਾਦਿਆਂ ਨੂੰ ਵੀ ਸੱਦਾ ਭੇਜਿਆ ,ਪਰ ਸਾਹਿਬਜਾਦੇ ਆਣ ਕੇ ਥੋੜਾ ਚਿਰ ਹੀ ਪਾਸ ਬੈਠ ਕੇ ਚਲੇ ਗਏ .ਸਾਰੀ ਸੰਗਤ ਦੇ ਸਾਹਮਣੇ ਗੁਰੂ ਜੀ ਚਾਦਰ ਤਾਣ ਕੇ ਲੰਮੇ ਪੈ ਗਏ, ਅਤੇ ਸੰਗਤ ਨੂੰ ਧੀਰਜ ਦੇ ਕੇ ਆਖਿਆ ਕਿ ਤੁਸੀਂ ਸਾਰੇ ਸਤਿਨਾਮ ਦਾ ਜਾਪ ਕਰੋ ਜਾਪ ਕਰ ਰਹੀ ਸੰਗਤ ਨੇ ਜਦ ਕੁਝ ਸਮੇਂ ਉਪਰੰਤ ਦੇਖਿਆ ਤਾਂ ਗੁਰੂ ਜੀ ਆਪਣਾ ਸਰੀਰ ਛੱਡ ਕੇ ਸੱਚਖੰਡ ਪਧਾਰ ਚੁੱਕੇ ਸਨ. ਉਸ ਤੋ ਉਪਰੰਤ ਆਪ ਜੀ ਦਾ ਅੰਤਿਮ ਸੰਸਕਾਰ ਕਰਨ ਵਾਸਤੇ ਹਿੰਦੂ ਕਹਿਣ ਕਿ ਸਾਡਾ ਗੁਰੂ ਹੈ ,ਅਸਾਂ ਸੰਸਕਾਰ ਕਰਨਾ ਹੈ. ਮੁਸਲਮਾਨ ਕਹਿਣ ਸਾਡਾ ਪੀਰ ਹੈ ,ਅਸਾਂ ਦਫਣਾਣਾ ਹੈ, ਇਸ ਤਰਾਂ ਜਦ ਝਗੜਾ ਕਰਦਿਆਂ ਦੋਹਾਂ ਧਿਰਾਂ ਨੇ ਚਾਦਰ ਚੁੱਕ ਕੇ ਵੇਖਿਆ, ਤਾਂ ਆਪ ਜੀ ਦਾ ਸਰੀਰ ਅਲੋਪ ਸੀ. ਕੇਵਲ ਚਾਦਰ ਹੀ ਉੱਥੇ ਰਹਿ ਗਈ ਸੀ. ਇਸ ਚਾਦਰ ਨੂੰ ਲੈ ਕੇ ਅੱਧੇ ਹਿਸੇ ਦਾ ਹਿੰਦੂਆਂ ਨੇ ਸੰਸਕਾਰ ਕਰ ਦਿੱਤਾ ਤੇ ਦੂਜੇ ਅੱਧੇ ਹਿਸੇ ਨੂੰ ਮੁਸਲਮਾਨਾਂ ਨੇ ਕਵਰ ਵਿੱਚ ਦਫਨਾ ਦਿੱਤਾ, ਗੁਰੂ ਜੀ ਸਰੀਰ ਕਰਕੇ ਸੰਸਾਰ ਵਿੱਚੋਂ 70 ਸਾਲ ਪੰਜ ਮਹੀਨੇ ਅਤੇ ਸੱਤ ਦਿਨ ਪਾਤਸ਼ਾਹੀ ਕਰਕੇ ਕਰਤਾਰਪੁਰ ਵਿਖੇ ਜੋਤੀ ਜੋਤ ਸਮਾ ਗਏ.

meaning of khalsa raj

hemkunt sahib da itihas

history of anandpur sahib in punjabi

shri guru ramdas ji biography in punjabi

 


Spread the love

Leave a Comment