guru gobind singh ji da dusra puttar

Spread the love

guru gobind singh ji da dusra puttar – ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਉਸ ਪੁਤਰ ਵਾਰੇ ਜਿਸਨੂੰ ਗੁਰੂ ਜੀ ਦਾ ਦੂਸਰਾ ਪੁਤਰ ਕਿਹਾ ਜਾਂਦਾ ਹੈ . ਕੀ ਸੱਚਾਈ ਹੈ ਇਸ ਗੱਲ ਵਿਚ ਅੱਜ ਅਸੀ ਤੁਹਾਨੂੰ ਦਸਦੇ ਹਾਂ ਇਸ ਆਰਟੀਕਲ ਵਿੱਚ .

guru gobind singh ji da dusra puttar

ਕੀ ਤੁਹਾਨੂੰ ਪਤਾ ਹੈ , ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਹੋਰ ਵੀ ਪੁੱਤਰ ਸੀ .ਬਾਬਾ ਜ਼ੋਰਾਵਰ ਸਿੰਘ ਜੀ ਦੀ ਉਮਰ ਦਾ ਜਿਸਨੇ ਸਰਸਾ ਨਦੀ ਦੇ ਕਿਨਾਰੇ ਜੰਗ ਲੜੀ ਸੀ .
ਤੇ ਦੱਖਣ ਜਾਂਦੇ ਹੋਏ ਵੀ ਗੁਰੂ ਸਾਹਿਬ ਦੇ ਨਾਲ ਸੀ . ਇਸ ਪੁਤਰ ਦੀ ਕਿਵੇਂ ਸ਼ਹਾਦਤ ਹੁੰਦੀ ਹੈ ,ਇਸਦਾ ਪੂਰਾ ਇਤਿਹਾਸ ਤੁਹਾਨੂੰ ਦੱਸਦੇ ਹਾਂ, ਅਨੰਦਪੁਰ ਸਾਹਿਬ ਦੀ ਗੱਲ ਹੈ .

ਗੁਰੂ ਗੋਬਿੰਦ ਸਿੰਘ ਜੀ ਅਤੇ ਓਹਨਾ ਦਾ ਪੂਰਾ ਪਰਿਵਾਰ ਤੇ ਸਿੱਖ ਸੰਗਤਾਂ ਅਨੰਦਪੁਰ ਰੇਹ ਰਿਹਾ ਸੀ . ਸਰਹੰਦ ਦੇ ਕੋਲ ਇੱਕ ਪਿੰਡ ਹੈ ,
ਬੱਸੀ ਪਠਾਣਾ ਉੱਥੇ ਭਾਈ ਨੱਥੂ ਰਾਮ ਲੋਟਾ ਰਹਿੰਦਾ ਸੀ . ਜੋ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਸੀ, ਤੇ ਪੇਸ਼ੇ ਵਜੋਂ ਤਰਖਾਣ ਸੀ .

guru-gobind-singh-ji-da-dusra-puttar

ਉਸਦੀ ਘਰਵਾਲੀ ਹੈ,ਬੀਬੀ ਭਿੱਖੀ ਬੀਬੀ ਭਿੱਖੀ ਅਨੰਦਪੁਰ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲਾਂ ਸੇਵਾ ਕਰਦੀ ਸੀ , ਬੀਬੀ ਭਿੱਖੀ ਦਾ ਇੱਕ ਪੁੱਤਰ ਸੀ, ਉਸਦਾ ਨਾਮ ਸੀ ,ਜੋਰਾਵਰ ਸਿੰਘ ਜੋਰਾਵਰ ਸਿੰਘ ਦੀ ਉਮਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦੀ ਉਮਰ ਦੇ ਬਰਾਬਰ ਸੀ.
ਇਹ ਜੋਰਾਵਰ ਸਿੰਘ ਬੀਬੀ ਭਿੱਖੀ ਤੇ ਭਾਈ ਨੱਥੂ ਰਾਮ ਲੋਟੇ ਦਾ ਪੁੱਤਰ ਸੀ .

ਇਹ ਬਾਲਕ ਜੋਰਾਵਰ ਸਿੰਘ ਵੀ ਬੀਬੀ ਭਿੱਖੀ ਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲਾਂ ਵਿੱਚ ਰਹਿੰਦਾ ਹਸੀ, ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸ਼ਹਿਰ ਵਿੱਚ ਸਿੱਖਾਂ ਦੀ ਕੁਸ਼ਤੀ ਕਰਵਾਇਆ ਕਰਦੇ ਸੀ ,ਵੱਡੇ ਵੱਡੇ ਤਕੜੇ ਸਿੱਖ ਉਥੇ ਇੱਕ ਦੂਜੇ ਨਾਲ ਕੁਸ਼ਤੀ ਕਰਿਆ ਕਰਦੇ ਸੀ ,ਤੀਰਅੰਦਾਜ਼ੀ ਕਰਿਆ ਕਰਦੇ ਸੀ . ਘੋੜ ਸਵਾਰੀ ਦੇ ਮੁਕਾਬਲੇ ਹੁੰਦੇ ਸੀ .

ਦੂਸਰਾ ਜ਼ੋਰਾਵਰ ਸਿੰਘ

ਇੱਕ ਵਾਰ ਦੀ ਗੱਲ ਹੈ , ਬਾਬਾ ਜੋਰਾਵਰ ਸਿੰਘ ਜੀ ਨਾਲ ਇਸ ਜੋਰਾਵਰ ਜੇੜਾ ਬੀਬੀ ਭਿੱਖੀ ਤੇ ਭਾਈ ਨੱਥੂ ਰਾਮ ਲੋਟੇ ਦਾ ਮੁੰਡਾ ਸੀ ,
ਇਹਨਾਂ ਦੋਨਾਂ ਦੀ ਕੁਸ਼ਤੀ ਹੋ ਰਹੀ ਹੁੰਦੀ ਹੈ , ਤੇ ਇਹ ਭਾਈ ਨੱਥੂ ਰਾਮ ਲੋਟੇ ਦਾ ਪਾਲਕ ਪੁੱਤਰ ਜੋਰਾਵਰ ਸਿੰਘ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਨੂੰ ਪੁਸ਼ਤੀ ਵਿੱਚ ਹਰਾ ਦਿੰਦਾ ਹੈ.

ਇੱਸ ਗੱਲ ਤੋਂ ਕੋਲ ਖੜੇ ਸਿੱਖ ਜਿਆਦਾ ਖੁਸ਼ ਨਹੀਂ ਹੁੰਦੇ ,ਓਨਾ ਵਿੱਚੋ ਕੁਝ ਸਿੱਖ ਬਾਲਕ ਜ਼ੋਰਾਵਰ ਦੀ ਮਾਤਾ ਬੀਬੀ ਭਿੱਖੀ ਕੋਲ ਜਾ ਕੇ ਕੇਨਦੇ ਨੇ , ਕਿ ਆਪਾਂ ਗੁਰੂ ਘਰ ਦੇ ਨੌਕਰ ਹਾ , ਤੁਹਾਡੇ ਪੁੱਤ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਨੂੰ ਕੁਸ਼ਤੀ ਵਿੱਚ ਹਰਾ ਦਿਤਾ ਹੈ .
ਇਹ ਬਿਲਕੁਲ ਚੰਗੀ ਗੱਲ ਨਹੀਂ ਹੈ , ਤੁਸੀ ਹੁਣੇ ਜਾਓ ਗੁਰੂ ਗੋਬਿੰਦ ਸਿੰਘ ਜੀ ਤੋਂ ਮਾਫੀ ਮੰਗੋ , ਤੇ ਆਪਦੇ ਪੁੱਤ ਲਈ ਕੋਈ ਦੰਡ ਮੰਗੋ . ਬੀਬੀ ਭਿੱਖੀ ਉਸੇ ਸਮੈ ਕੁਸ਼ਤੀ ਦੇ ਅਖਾੜੇ ਵਿੱਚ ਆਉਂਦੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਹੱਥ ਜੋੜ ਕੇ ਉਹ ਮਾਫੀ ਮੰਗਦੀ ਹੈ , ਤਾਂ ਗੁਰੂ ਗੋਬਿੰਦ ਸਿੰਘ ਜੀ ਕੇਂਦੇ ਨੇ ਤੁਸੀਂ ਕਿਸ ਗੱਲ ਦੀ ਮਾਫੀ ਮੰਗ ਰਹੇ ਹੋ .

ਬੀਬੀ ਭਿੱਖੀ ਗੁਰੂ ਜੀ ਨੂੰ ਕੈਂਦੀ ਹੈ , ਮੇਰੇ ਬਾਲਕ ਤੋਂ ਬਹੁਤ ਵੱਡੀ ਭੁੱਲ ਹੋ ਗਈ ਹੈ , ਇਸਨੂੰ ਦੰਡ ਮਿਲਣਾ ਚਾਹੀਦਾ ਹੈ , ਤੁਸੀਂ ਜੋ ਮਰਜ਼ੀ ਸਜ਼ਾ ਮੇਰੈ ਪੁੱਤ ਨੂੰ ਦੇ ਦੋ ਅਸੀਂ ਮਨਜ਼ੂਰ ਕਰਾਂਗੇ , ਤਾਂ ਗੁਰੂ ਗੋਬਿੰਦ ਸਿੰਘ ਜੀ ਫਿਰ ਉਸ ਛੋਟੇ ਜਹੇ ਬਾਲਕ ਨੂੰ ਬਾਂਹ ਤੋਂ ਫੜਕੇ ਕੇ , ਕੇਹ ਦਿੰਦੇ ਨੇ ਕਿ ਇਹ ਵੀ ਮੇਰਾ ਜੋਰਾਵਰ ਹੀ ਹੈ .

ਮੇਰੇ ਦੋ ਦੋ ਜ਼ੋਰਾਵਰ ਨੇ, ਇਹ ਵੀ ਮੇਰਾ ਪੁੱਤ ਹੀ ਹੈ, ਫਿਰ ਉਸ ਤੋਂ ਬਾਦ ਇਸ ਬਾਲਕ ਨੂੰ ਪਾਲਿਤ ਪੁੱਤਰ ਕੇਹਣ ਲੱਗ ਗਏ ਸੀ . ਉਸਤੋ ਬਾਦ ਇਸਦਾ ਬਚਪਣ ਗੁਰੂ ਜੀ ਦੀ ਗੋਦ ਵਿੱਚ ਖੇਡਦਿਆ ਤੇ ਸਾਹਿਬਜ਼ਾਦਿਆਂ ਦੇ ਨਾਲ ਖੇਡਦਿਆਂ ਤੇ ਸਾਹਿਬਜ਼ਾਦਿਆਂ ਨਾਲ ਹੀ ਸ਼ਸਤਰ ਵਿੱਦਿਆ ਲੈਂਦਿਆਂ ਹੀ ਬੀਤਿਆ ਜਦੋਂ ਸਮਾ ਬਦਲਦਾ ਹੈ .

ਅਨੰਦਪੁਰ ਦੇ ਕਿਲੇ ਨੂੰ ਘੇਰਾ ਪੈਂਦਾ ਹੈ . ਉਸ ਸਮੇ ਵੀ ਇਹ ਉੱਥੇ ਮੌਜੂਦ ਸੀ . ਜਦੋਂ ਕਿਲਾ ਛੱਡਿਆ ਜਾਂਦਾ ਹੈ . ਉਦੋਂ ਵੀ ਇਹ ਪਾਲਿਤ ਪੁੱਤਰ ਨਾਲ ਸੀ . ਸਰਸਾ ਨਦੀ ਦੇ ਕਿਨਾਰੇ ਜਦੋਂ ਮੁਗਲ ਪਿੱਛੋਂ ਹਮਲਾ ਕਰਦੇ ਨੇ ਤਾਂ ਇਹ ਬਾਬਾ ਅਜੀਤ ਸਿੰਘ ਤੇ ਭਾਈ ਬਚਿੱਤਰ ਸਿੰਘ ਦੇ ਜਥੇ ਵਿੱਚ ਸੀ . ਉਸ ਸਮੇ ਮਲਕਪੁਰ ਰੰਗੜਾ ਕੋਲ ਬਹੁਤ ਭਿਆਨਕ ਯੁੱਧ ਹੁੰਦਾ ਹੈ .

ਭਾਈ ਬਚਿੱਤਰ ਸਿੰਘ ਜੀ ਬਹੁਤ ਬੁਰੇ ਤਰੀਕੇ ਨਾਲ ਉਥੇ ਜਖਮੀ ਹੁੰਦੇ ਨੇ ਤੇ ਪਾਲਿਤ ਪੁੱਤਰ ਜੋਰਾਵਰ ਸਿੰਘ ਦੇ ਸਰੀਰ ਤੇ 22 ਫੱਟ ਲੱਗੇ ਸੀ .

ਅਨੰਦਪੁਰ ਦਾ ਕਿਲਾ ਛੱਡਣ ਤੋਂ ਬਾਦ ਜਖਮੀ ਹੋਏ ਜ਼ੋਰਾਵਰ ਸਿੰਘ

ਇੱਕ ਗੱਲ ਹੋਰ ਵੀ ਮੈਂ ਦੱਸਣੀ ਚਾਹੁੰਦਾ ਹਾਂ . ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਸੀ . ਤਾਂ ਇਹ ਪਾਲਿਤ ਪੁੱਤਰ ਜੋਰਾਵਰ ਸਿੰਘ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਸਿੰਘ ਬਣ ਗਿਆ ਸੀ . ਸਰਸਾ ਨਦੀ ਦੇ ਕੋਲ ਜਦੋ ਮੁਗਲਾਂ ਨੇ ਪਿੱਛੋਂ ਹਮਲਾ ਕਰ ਦਿੱਤਾ ਸੀ , ਉਸ ਜੱਥੇ ਵਿੱਚ ਜੋਰਾਵਰ ਸਿੰਘ ਵੀ ਸ਼ਾਮਲ ਸੀ . ਉਸ ਸਮੇਂ ਇਸ ਦੀ ਉਮਰ 8 ਸਾਲ ਸੀ .

ਇਸ ਹਮਲੇ ਵਿੱਚ ਜ਼ੋਰਾਵਰ ਸਿੰਘ ਜੋਂ ਗੁਰੂ ਜੀ ਦਾ ਪਾਲਿਤ ਪੁੱਤਰ ਸੀ . ਉਸਦੇ 22 ਫੱਟ ਲੱਗੇ ਸੀ . ਉਮਰ ਭਾਵੇਂ ਛੋਟੀ ਸੀ 22 ਫੱਟ ਇੱਕ ਅੱਠ ਸਾਲ ਦੇ ਬੱਚੇ ਦੇ ਤੁਸੀ ਅੰਦਾਜਾ ਲੱਗਾ ਕੇ ਦੇਖੋ ਕਿੰਨਾਂ ਬਹਾਦਰ ਹੋਣਾ ਇਹ ਬੱਚਾ ਗੁਰੂ ਗੋਬਿੰਦ ਸਿੰਘ ਜੀ ਉਥੇ ਸਰਸਾ ਨਦੀ ਪਾਰ ਕਰਕੇ ਫਿਰ ਵੱਡੇ ਸਾਹਿਬਜ਼ਾਦਿਆਂ ਨਾਲ ਤੇ 40 ਸਿੱਖਾਂ ਨਾਲ ਚਲੇ ਜਾਂਦੇ ਨੇ ਕੋਟਲਾ ਨਹਿੰਗ ਖਾਨ ਦੀ ਹਵੇਲੀ ਚ ਉਥੇ ਜਾ ਕੇ ਉਹਨਾਂ ਨੂੰ ਖਬਰ ਮਿਲਦੀ ਹੈ . ਭਾਈ ਬਚਿੱਤਰ ਸਿੰਘ ਬੁਰੀ ਤਰਾ ਨਾਲ ਜਖਮੀ ਹੋ ਗਏ ਹਨ .

ਤੇ ਪਾਲਿਤ ਪੁੱਤਰ ਜੋਰਾਵਰ ਸਿੰਘ ਵੀ ਓਹਨਾ ਦੇ ਨਾਲ ਜ਼ਖਮੀ ਹੋ ਗਏ ਸੀ . ਗੁਰੂ ਜੀ ਉਥੋਂ ਫਿਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੂੰ ਭੇਜਦੇ ਨੇ ਤੇ ਜ਼ਖਮੀ ਹਾਲਤ ਵਿੱਚ ਬਾਬਾ ਅਜੀਤ ਸਿੰਘ ਜੀ ਭਾਈ ਬਚਿੱਤਰ ਸਿੰਘ ਤੇ ਪਾਲਿਤ ਪੁੱਤਰ ਜੋਰਾਵਰ ਨੂੰ ਉਥੋਂ ਲੈ ਕੇ ਆਉਂਦੇ ਨੇ ਉਥੋਂ ਫਿਰ ਗੁਰੂ ਗੋਬਿੰਦ ਸਿੰਘ ਤੇ ਭਾਈ ਜੱਸਾ ਸਿੰਘ ਉਹ ਆਪਣੇ ਘਰ ਲੈ ਜਾਂਦੇ ਨੇ ਇਹਨਾਂ ਦੀ ਉੱਥੇ ਦੇਖਭਾਲ ਕਰਦੇ ਨੇ ਪਰ ਮਾਹੌਲ ਉਦੋਂ ਠੀਕ ਨਹੀਂ ਸੀ . ਜਿਹੜੇ ਮੁਗਲ ਸੀ. ਉਹ ਚੱਪੇ ਚੱਪੇ ਤੇ ਗੁਰੂ ਸਾਹਿਬ ਦੇ ਸਿੱਖਾਂ ਨੂੰ ਲੱਭ ਰਹੇ ਸੀ .

ਇਹਨਾਂ ਨੂੰ ਫਿਰ ਐਦਾ ਲੱਗਦਾ ਹੈ ,ਕਿ ਇੱਥੇ ਇਹ ਜੋਰਾਵਰ ਸਿੰਘ ਨੂੰ ਰੱਖਣਾ ਠੀਕ ਨਹੀਂ ਹੈ . ਫਿਰ ਇਹ ਇੱਕ ਗੱਡੇ ਵਿੱਚ ਜੋਰਾਵਰ ਸਿੰਘ ਤੇ ਨਾਲ ਜ਼ਖਮੀ ਹੋਏ ਸਿੰਘਾ ਨੂੰ ਇੱਕ ਗੱਡੇ ਵਿੱਚ ਪਾਉਂਦੇ ਨੇ ਤੇ ਉੱਪਰੋਂ ਇਹ ਕੱਪੜਿਆਂ ਅਤੇ ਰੂੰ ਨਾਲ ਢੱਕ ਦਿੰਦੇ ਨੇ ਉਥੋਂ ਫਿਰ ਇਹਨਾ ਨੂੰ ਮੰਡੀ ਗੋਬਿੰਦਗੜ੍ਹ ਕੋਲ ਇੱਕ ਪਿੰਡ ਅੱਡ ਹੇੜੀਆਂ ਇਹਨਾ ਨੂੰ ਅਡਹੇੜੀਆਂ ਇਸ ਕਰਕੇ ਲੈ ਕੇ ਗਏ ਕਿਉਂਕਿ ਜੋ ਪਾਲਿਤ ਪੁੱਤਰ ਜੋਰਾਵਰ ਸਿੰਘ ਹੈ .

ਇਹਦੀ ਭੂਆ ਮਾਈ ਭੂਪਾਂ ਉੱਥੇ ਰਹਿੰਦੀ ਸੀ . ਫਿਰ ਉਹ ਇਹਨਾਂ ਦੇ ਜ਼ਖਮਾਂ ਤੇ ਮਲਮ ਪੱਟੀ ਕਰਦੇ ਨੇ ਬਹੁਤ ਸੇਵਾ ਕਰਦੇ ਨੇ ਉਹ ਬਹੁਤ ਜਿਆਦਾ ਜ਼ਖਮੀ ਸੀ . ਸਮਾਂ ਲੰਘਦਾ ਹੈ . ਫਿਰ ਥੋੜੀ ਹਾਲਤ ਇਹਨਾਂ ਦੀ ਠੀਕ ਹੁੰਦੀ ਹੈ . ਉੱਥੇ ਹੀ ਫਿਰ ਪਾਲਿਤ ਪੁੱਤਰ ਜੋਰਾਵਰ ਸਿੰਘ ਨੂੰ ਖਬਰ ਮਿਲਦੀ ਹੈ . ਚਮਕੌਰ ਦੀ ਜੰਗ ਦੀ ਕਿ ਚਮਕੌਰ ਦੀ ਗੜੀ ਦੀ ਵਿੱਚੋ ਗੁਰੂ ਸਾਹਿਬ ਰਾਤ ਨੂੰ ਨਿਕਲ ਗਏ ਨੇ ਤਿੰਨ ਸਿੱਖਾਂ ਦੇ ਨਾਲ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਮਿਲਦੀ ਹੈ . ਮਨ ਇਹਨਾਂ ਦਾ ਦੁਖੀ ਹੁੰਦਾ ਹੈ .

ਪਰ ਅੰਦਰੋਂ ਇੱਕ ਇਹਨਾਂ ਨੂੰ ਖਿੱਚ ਸੀ . ਇਹਨਾਂ ਨੂੰ ਬੇਚੈਨੀ ਸੀ . ਬਹੁਤ ਜ਼ਿਆਦਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨਾਲ ਬਹੁਤ ਜਿਆਦਾ ਪਿਆਰ ਕਰਦੇ ਸੀ .ਅਤੇ ਗੁਰੂ ਗੋਬਿੰਦ ਸਿੰਘ ਜੀ ਵੀ ਇਹਨਾਂ ਨੂੰ ਬਹੁਤ ਜਿਆਦਾ ਪਿਆਰ ਕਰਦੇ ਸੀ . ਤੇ ਇਹਨਾਂ ਨੂੰ ਖਬਰ ਮਿਲਦੀ ਹੈ . ਕਿ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਤੋਂ ਦੱਖਣ ਵੱਲ ਨੂੰ ਜਾ ਰਹੇ ਨੇ ਤਾਂ ਮਨ ਵਿੱਚ ਬੜੀ ਬੇਚੈਨੀ ਹੁੰਦੀ ਹੈ ਇਹਨਾਂ ਦੇ ਇਹ ਜ਼ਿੱਦ ਕਰਦੇ ਨੇ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣਾ ਹੈ .

ਮੈਂ ਗੁਰੂ ਗੋਬਿੰਦ ਸਿੰਘ ਜੀ ਕੋਲ ਜਾਣਾ ਹੈ . ਸਿੱਖ ਫਿਰ ਰੋਕਦੇ ਨੇ ਇਹਨਾਂ ਦੇ ਰਿਸ਼ਤੇਦਾਰ ਰੋਕਦੇ ਨੇ ਬਾਕੀ ਸਿੱਖ ਵੀ ਰੋਕਦੇ ਨੇ ਕਿ ਤੁਹਾਡੀ ਹਾਲਤ ਹਜੇ ਇੰਨੀ ਜ਼ਿਆਦਾ ਠੀਕ ਨਹੀਂ ਹੈ . ਤੁਹਾਨੂੰ ਨਹੀਂ ਜਾਣਾ ਚਾਹੀਦਾ ਕਿਉਂਕਿ ਜ਼ਖਮ ਬਹੁਤ ਜਿਆਦਾ ਸੀ . ਕੁੱਝ ਸਾਲ ਸਮਾਂ ਲੰਘ ਚੁੱਕਿਆ ਹੁਣ ਇਹਨਾਂ ਦੀ ਉਮਰ ਹੋ ਚੁੱਕੀ ਹੈ. ਲਗਭਗ 11 12 ਸਾਲ ਗੁਰੂ ਗੋਬਿੰਦ ਸਿੰਘ ਜੀ ਜਾ ਰਹੇ ਨੇ ਪੰਜਾਬ ਤੋਂ ਦੱਖਣ ਵੱਲ ਨੂੰ ਫਿਰ ਇਹ 500 ਕਿਲੋਮੀਟਰ ਦਾ ਸਫਰ ਤੈ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਮਗਰ ਜਾਂਦੇ ਹਨ .

ਜਦੋਂ ਇਹ ਆਗਰੇ ਪਹੁੰਚਦੇ ਨੇ ਤਾਂ ਉੱਥੇ ਖਬਰ ਮਿਲਦੀ . ਕਿ ਗੁਰੂ ਗੋਬਿੰਦ ਸਿੰਘ ਜੀ ਇੱਥੋਂ ਜਾ ਚੁੱਕੇ ਨੇ ਫਿਰ ਇਹ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਪਿੰਡ ਇਦਮਤਪੁਰ ਵਿੱਚ ਮਿਲਦੇ ਹੈ ਜੋਂ ਆਗਰੇ ਤੋਂ 20 ਕਿਲੋਮੀਟਰ ਅੱਗੇ ਹੈ.ਇਹ ਉੱਥੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖ ਕੇ ਇਹ ਭਾਵੁਕ ਹੋ ਜਾਂਦੇ ਹੈ . ਕਿਉਂਕਿ ਸਾਹਿਬਜ਼ਾਦਿਆਂ ਨਾਲ ਭਰਾਵਾਂ ਵਰਗਾ ਪਿਆਰ ਸੀ . ਨਾਲ ਹੀ ਖੇਡੇ ਤੇ ਪਲੇ ਸੀ ਗੁਰੂ ਗੋਬਿੰਦ ਸਿੰਘ ਜੀ ਘੁੱਟ ਕੇ ਫਿਰ ਜੋਰਾਵਰ ਨੂੰ ਗੱਲ ਨਾਲ ਲਾਉਂਦੇ ਨੇ ਫਿਰ ਉਥੋਂ ਇਹ ਇਦਮਾਤਪੁਰ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੱਖਣ ਵੱਲ ਨੂੰ ਸਫਰ ਕਰ ਰਹੇ ਨੇ ਸਿੰਘਾਂ ਦਾ ਜੱਥਾ ਹੈ .

ਤੇ ਨਾਲ ਹੈ ਔਰੰਗਜ਼ੇਬ ਦਾ ਪੁੱਤਰ ਉਸ ਸਮੇ ਦਿੱਲੀ ਦਾ ਬਾਦਸ਼ਾਹ ਬਹਾਦਰ ਸ਼ਾਹ ਕਿਉਂਕਿ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਹਦੇ ਪੁੱਤਰਾਂ ਵਿੱਚ ਗੱਦੀ ਵਾਸਤੇ ਆਪਸ ਵਿੱਚ ਲੜਾਈ ਹੋਈ ਸੀ . ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਮਦਦ ਲਈ ਸੀ . ਬਹਾਦਰ ਸ਼ਾਹ ਨੇ ਜਦੋ ਬਹਾਦਰ ਸ਼ਾਹ ਰਾਜਾ ਬਣਿਆ ਸੀ. ਤਖਤ ਤੇ ਬੈਠਿਆ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਜੱਥਾ ਜਾ ਰਿਹਾ ਹੈ .

ਪਾਲਿਤ ਪੁੱਤਰ ਜ਼ੋਰਾਵਰ ਸਿੰਘ ਜੀ ਦੀ ਸ਼ਹੀਦੀ

ਨਾਲ ਸਿੱਖ ਨੇ ਨਾਲ ਪਾਲਿਤ ਪੁਤਰ ਜੋਰਾਵਰ ਸਿੰਘ ਅਤੇ ਦੱਖਣ ਵੱਲ ਨੂੰ ਜਾ ਰਹੇ ਨੇ ਇਹ ਪਹੁੰਚਦੇ ਨੇ ਚਿਤੌੜਗੜ ਚਤੌੜਗੜ੍ਹ ਦੇ ਨਾਲ ਇੱਕ ਗੰਭੀਰ ਨਦੀ ਵਗ ਰਹੀ ਹੈ ਉੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਕਾਫਲਾ ਰੁਕਦਾ ਹੈ. ਪਾਲਿਤ ਪੁੱਤਰ ਜੋਰਾਵਰ ਸਿੰਘ ਉਥੋਂ ਘੋੜਿਆਂ ਵਾਸਤੇ ਕੱਖ ਲੈਣ ਲਈ ਜਾਂਦੇ ਨੇ ਆਪਦੇ 19 ਸਾਥੀਆਂ ਨਾਲ ਜਦੋਂ ਇਹ ਜਾਂਦੇ ਨੇ ਤਾਂ ਇਹਨਾਂ ਨੂੰ ਚਿਤੌੜਗੜ ਦਾ ਕਿਲਾ ਦਿਖਦਾ ਹੈ . ਉਹ ਏਸ਼ੀਆ ਦਾ ਸਭ ਤੋਂ ਵੱਡਾ ਕਿਲਾ ਕਿਹਾ ਜਾਂਦਾ ਸੀ .

ਕਿਲਾ ਦੇਖ ਕੇ ਇਹਨਾਂ ਦਾ ਦਿਲ ਕਰਦਾ ਕਿ ਇਹ ਕਿਲਾ ਅੰਦਰੋਂ ਦੇਖੀਏ ਕਿਉਂਕਿ ਇਹ ਬਹਾਦਰ ਸੂਰਮੇ ਸੀ . ਭਾਵੇਂ ਬੱਚੇ ਹੀ ਸੀ ਹਜੇ ਉਮਰ ਸੀ 11 ਸਾਲ ਦੀ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਛਤਰ ਛਾਇਆ ਵਿੱਚ ਰਹਿ ਰਹੇ ਸੀ . ਨਾਲੇ ਬਹਾਦਰ ਸ਼ੇਰਾਂ ਦੀ ਕੌਮ ਸੀ . ਇਹਨਾ ਦਾ ਦਿਲ ਕਰਦਾ ਹੈ ਕਿ ਕਿਲਾ ਅੰਦਰੋਂ ਦੇਖਣਾ ਚਾਹੀਦਾ ਹੈ ਤੇ ਇਹ ਕਿਲਾ ਅੰਦਰੋ ਦੇਖਣ ਚਲੇ ਜਾਂਦੇ ਨੇ ਕਿਲੇ ਦਾ ਬਹੁਤ ਵੱਡਾ ਦਰਵਾਜ਼ਾ ਸੀ ਉੱਥੇ ਸੈਨਿਕ ਖੜੇ ਨੇ 100 150 ਇਹ ਸੈਨਿਕ ਨੂੰ ਕਹਿੰਦੇ ਨੇ ਕਿ ਅਸੀਂ ਕਿਲਾ ਦੇਖਣਾ ਚਾਹੁੰਦੇ ਹਾਂ ਉਹ ਜਿਹੜਾ ਕਿਲਾ ਸੀ ਚਤੌੜਗੜ ਦਾ ਸੀ .

ਜੇ ਪਿਛਲੇ ਸਮਿਆਂ ਚ ਦੇਖੀਏ ਉਹ ਜਿਹੜੇ ਰਾਜਪੂਤ ਰਾਜੇ ਸੀ . ਇਹ ਕਿਲਾ ਉਹਨਾਂ ਦਾ ਸੀ ਉਸਤੋਂ ਬਾਅਦ ਜਦੋਂ ਅਕਬਰ ਦਾ ਰਾਜ ਹੁੰਦਾ ਹੈ . ਅਕਬਰ ਦੇ ਰਾਜ ਤੋਂ ਬਾਅਦ ਉੱਥੇ ਜਿੰਨੇ ਵੀ ਗੈਰ ਮੁਸਲਿਮ ਸੀ . ਉਹਨਾਂ ਦੀ ਐਂਟਰੀ ਬੈਨ ਸੀ . ਗੈਰ ਮੁਸਲਿਮ ਕਿਸੇ ਨੂੰ ਵੀ ਕਿਲੇ ਦੇ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਸੀ .ਇਹਨਾਂ ਨੂੰ ਫਿਰ ਸਿਪਾਹੀਆ ਵਲੋ ਰੋਕ ਲਿਆ ਜਾਂਦਾ ਹੈ . ਸਿਪਾਹੀ ਕਹਿੰਦੇ ਹਨ ਤੁਸੀਂ ਹਿੰਦੂ ਹੋ ਤੁਹਾਨੂੰ ਅੰਦਰ ਨਹੀਂ ਜਾਣ ਦੀ ਮਨਾਹੀ ਹੈ . ਤੁਹਾਨੂੰ ਅੰਦਰ ਨਹੀਂ ਜਾਣ ਦੇਣਾ ਇਹ ਫਿਰ ਉਥੇ ਕਹਿੰਦੇ ਨੇ ਕੀ ਅਸੀ ਹਿੰਦੂ ਨਹੀਂ ਹਾਂ .

ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹਾਂ . ਇਹਨਾ ਨੇ ਸਿਪਾਹੀਆ ਨੂੰ ਕਿਹਾ . ਬਾਦਸ਼ਾਹ ਤਾਂ ਗੁਰੂ ਜੀ ਦੇ ਨਾਲ ਹੈ . ਪਰ ਉਦੋਂ ਬਹਾਦਰ ਸ਼ਾਹ ਦੇ ਭਾਵੇ ਚੰਗੇ ਰਿਸ਼ਤੇ ਸੀ . ਗੁਰੂ ਗੋਬਿੰਦ ਸਿੰਘ ਜੀ ਨਾਲ ਪਰ ਬਹੁਤ ਸਾਰੇ ਮੁਗਲ ਸੀ . ਜਿਹੜੇ ਇਹ ਗੱਲਾਂ ਤੋਂ ਰਾਜ਼ੀ ਨਹੀਂ ਸੀ . ਉਹਨਾਂ ਦੇ ਦਰਬਾਰ ਵਿੱਚ ਹੀ ਬਹੁਤ ਮੁਗਲ ਸੀ . ਜਿਹੜੇ ਉਹਨਾਂ ਦੇ ਦਰਬਾਰੀ ਸੀ . ਓਹ ਕਾਫੀ ਇਹ ਗੱਲ ਤੋਂ ਖੁਸ਼ ਨਹੀਂ ਸੀ .

ਸਿਪਾਹੀ ਵੀ ਵਿੱਚੋਂ ਖੁਸ਼ ਨਹੀਂ ਹੋਣੇ ਇਹ ਚੀਜ਼ ਤੋਂ ਇਸੇ ਕਰਕੇ ਸੱਭ ਕੁਝ ਦੱਸਣ ਤੋ ਬਾਦ ਵੀ ਸਿਪਾਹੀ ਇਹਨਾ ਦੀ ਗੱਲ ਤੇ ਗੌਰ ਨਹੀਂ ਕਰਦੇ ਜਦੋਂ ਇਹ ਕਹਿੰਦੇ ਨੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਹਾਂ ਤੇ ਤੁਹਾਡਾ ਰਾਜਾ ਵੀ ਗੁਰੂ ਜੀ ਦੇ ਨਾਲ ਹੈ ਫੇਰ ਇਹ ਸਿਪਾਹੀ ਕਹਿੰਦੇ ਨੇ ਤੁਸੀਂ ਅੰਦਰ ਚਲੇ ਜਾਓ ਤੁਸੀਂ ਆਪਦੇ ਸ਼ਸਤਰ ਲਾਹ ਕੇ ਜਾਓ ਜਿੰਨੇ ਵੀ ਸਿੰਘ ਸੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਸੀ ਹਰ ਟਾਈਮ ਤਿਆਰ ਬਰ ਤਿਆਰ ਰਹਿੰਦੇ ਸੀ .

ਸ਼ਸਤਰਾ ਨਾਲ ਲੱਦੇ ਰਹਿੰਦੇ ਸੀ . ਜੋਰਾਵਰ ਸਿੰਘ ਅਤੇ ਬਾਕੀ ਸਿੰਘਾ ਨੇ ਕਿਹਾ ਇਹ ਸ਼ਸਤਰ ਨਹੀਂ ਅਸੀਂ ਲਾ ਸਕਦੇ ਸ਼ਸਤਰ ਸਾਡੇ ਨਾਲ ਹੀ ਜਾਣਗੇ ਇੱਥੇ ਜਿਹੜੇ ਮੁਗਲ ਸਿਪਾਹੀ ਹੁੰਦੇ ਨੇ ਉਹਨਾਂ ਚੋਂ ਇੱਕ ਗੁਰੂ ਗੋਬਿੰਦ ਸਿੰਘ ਜੀ ਬਾਰੇ ਅਪਸ਼ਬਦ ਬੋਲਦਾ ਹੈ .

ਉਸਦੇ ਬੋਲਣ ਦੀ ਦੇਰ ਹੀ ਸੀ . ਪਾਲਿਤ ਪੁੱਤਰ ਜੋਰਾਵਰ ਸਿੰਘ ਤੋਂ ਸੁਣਿਆ ਨਹੀਂ ਗਿਆ . ਕਿਰਪਾਨ ਨੂੰ ਹੱਥ ਪਾ ਲਿਆ ਕੱਢ ਲਈ ਕਿਰਪਾਨ ਲਾਤਾ ਜੈਕਾਰਾ ਉਥੇ ਫਿਰ ਇਹਨਾਂ ਦੀ ਆਪਸ ਵਿੱਚ ਝੜਪ ਹੁੰਦੀ ਹੈ . ਇਹ ਸਿਰਫ 20 ਜਾਣੇ ਸੀ ਉਧਰ ਮੁਗਲ ਸਿਪਾਹੀ ਜਿਹੜੇ ਉੱਥੇ ਮੌਕੇ ਤੇ ਗੇਟ ਤੇ ਮੋਜੂਦ ਸੀ ਓਹਨਾ ਦੀ ਗਿਣਤੀ 100 ਸਵਾ 100 ਸੀ . ਅੰਦਰ ਤਾਂ ਪਤਾ ਹੀ ਨਹੀਂ ਕਿੰਨੇ ਹੋਣ ਗੇ.

ਹੁਣ ਗੁਰੂ ਗੋਬਿੰਦ ਸਿੰਘ ਜੀ ਬਾਰੇ ਮਾੜੇ ਬੋਲ ਕਿਮੇ ਸੁਣ ਸਕਦੇ ਸੀ . ਫਿਰ ਇਹ ਲਾ ਕੇ ਜੈਕਾਰੇ ਮੁਗਲਾਂ ਦੀਆਂ ਗਰਦਨਾਂ ਲਾਉਣ ਲੱਗ ਗਏ ਇਹਨਾਂ ਕੋਲ ਤਾਂ ਹੁਣ ਸਿਰਫ ਤਲਵਾਰਾਂ ਹੀ ਸਨ.ਪਰ ਉਹਨਾਂ ਕੋਲ ਹੁਣ ਰਫਲਾਂ ਬੰਦੂਕਾਂ ਅੱਗੇ ਤੋਪਾਂ ਵੀ ਸੀ ਫਿਰ ਉਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਇੱਥੇ ਪਲਿਤ ਪੁੱਤਰ ਜੋਰਾਵਰ ਸਿੰਘ ਸ਼ਹੀਦ ਹੋ ਜਾਂਦੇ ਨੇ ਉਥੋਂ ਥੋੜੀ ਵਿੱਥ ਤੇ ਬੈਠੇ ਨੇ ਗੰਭੀਰ ਨਦੀ ਕੋਲ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ ਦੇ ਜੱਥੇ ਨਾਲ ਗੋਲੀਆ ਦੀ ਆਵਾਜ਼ ਸੁਣ ਕੇ ਫਿਰ ਉਹ ਭਾਈ ਮਾਨ ਸਿੰਘ ਨੂੰ ਭੇਜਦੇ ਨੇ ਕਿ ਜਾਓ ਜਾ ਕੇ ਦੇਖੋ ਕੀ ਹੋਇਆ ਹੈ .

ਕੁਝ ਸਿੱਖ ਉਹਨਾਂ ਦੇ ਨਾਲ ਜਾਂਦੇ ਨੇ। ਭਾਈ ਮਾਨ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਪਿਆਰੇ ਸਿੱਖ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਯੁੱਧਾਂ ਵਿੱਚ ਅੱਗੇ ਹੋ ਕੇ ਲੜਦੇ ਰਹੇ ਨੇ ਭਾਈ ਮਾਨ ਸਿੰਘ ਜਦੋਂ ਚਮਕੌਰ ਦੀ ਗੜੀ ਛੱਡੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਨਾਲ ਤਿੰਨ ਸਿੱਖ ਸੀ . ਉਹਨਾਂ ਵਿੱਚੋ ਇੱਕ ਸੀ . ਭਾਈ ਮਾਨ ਸਿੰਘ ਮਾਛੀਵਾੜੇ ਦੇ ਜੰਗਲਾਂ ਵਿੱਚ ਭਾਈ ਮਾਨ ਸਿੰਘ ਹੋਣਾਂ ਨੇ ਆ ਕੇ ਦੇਖਿਆ ਸੀ .

ਗੁਰੂ ਗੋਬਿੰਦ ਸਿੰਘ ਜੀ ਨੂੰ ਭਾਈ ਮਾਨ ਸਿੰਘ ਜਦੋਂ ਜਾਂਦੇ ਨੇ ਉੱਥੇ ਜਾ ਕੇ ਹਜੇ ਮਾਹੌਲ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਹੈ ਤੇ ਮੁਗ਼ਲ ਸਿਪਾਹੀ ਓਹਨਾ ਉੱਤੇ ਵੀ ਗੋਲੀਆ ਚਲਾ ਦਿੰਦੇ ਨੇ ਤਾਂ ਇਸ ਹਮਲੇ ਵਿੱਚ ਭਾਈ ਮਾਨ ਸਿੰਘ ਵੀ ਸ਼ਹੀਦ ਹੋ ਜਾਂਦੇ ਨੇ ਇਸ ਤਰਾ ਫਿਰ ਇਹਨਾਂ ਦੀ ਸ਼ਹਾਦਤ ਹੁੰਦੀ ਹੈ ਇਹਨਾ ਨੂੰ ਗੁਰੂ ਕਾਲ ਦੇ ਆਖਰੀ ਸ਼ਹੀਦ ਕਿਹਾ ਜਾਂਦਾ ਹੈ . ਗੁਰੂ ਗੋਬਿੰਦ ਸਿੰਘ ਜੀ ਫਿਰ ਆਪਦੇ ਹੱਥੀ ਇਹਨਾਂ ਦਾ ਸੰਸਕਾਰ ਕਰਦੇ ਨੇ ਗੰਭੀਰ ਨਦੀ ਦੇ ਕਿਨਾਰੇ ਪਾਲਿਤ ਪੁੱਤਰ ਜੋਰਾਵਰ ਸਿੰਘ ਦਾ ਇਹ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਲਿਤ ਪੁੱਤਰ ਬਾਬਾ ਜੋਰਾਵਰ ਸਿੰਘ ਦਾ ਇਤਿਹਾਸ .

 

history of kohinoor diamond

meaning of khalsa raj

ਅਕਾਲੀ ਬਾਬਾ ਹਨੂੰਮਾਨ ਸਿੰਘ ਦੀ ਵੀਰ ਗਾਥਾ

ਐਰਾ ਗੇਰਾ ਨੱਥੂ ਖੈਰਾ ਦਾ ਸਹੀ ਅਰਥ

Top 100 punjabi quotes for life


Spread the love

Leave a Comment