good morning wishes in punjabi – good morning thoughts – ਸ਼ੁਭ ਸਵੇਰ – good morning status in punjabi
ਅਸੀਂ ਸਵੇਰੇ ਉੱਠ ਕੇ ਸਬ ਤੋਂ ਪਹਿਲਾਂ ਰੱਬ ਦਾ ਨਾਮ ਲੈਂਦੈ ਹਾਂ ਅਤੇ ਉਸ ਤੋਂ ਬਾਅਦ ਵਿੱਚ ਆਪਣੇ ਦਿਲ ਦੇ ਨੇੜੇ ਦੇ ਯਾਰਾਂ ਦੋਸਤਾਂ ਨੂੰ ਮੈਸੇਜ ਭੇਜ ਕੇ Good Morning Wish ਕਰਦੇ ਹਾਂ, ਅਤੇ ਆਪਣੇ ਵਿੱਚੋਂ ਕੁਝ ਲੋਕ WhatsApp status & Facebook Posts ਵਿੱਚ ਵੀ Good Morning Message ਲਿੱਖ ਕੇ share karde ਹਨ।
ਅਜਿਹੇ ਲੋਕਾਂ ਲਈ ਅਸੀ ਬਹੁਤ ਸਾਰੀ Good Morning Quotes & Shayari ਪੰਜਾਬੀ ਵਿੱਚ ਲੇ ਕੇ ਆਏ ਹਾਂ ਜਿਸ ਵਿਚੋਂ ਤੁਸੀ ਹਰ ਰੋਜ਼ ਇੱਕ ਸੁਨੇਹਾ ਸੋਸ਼ਲ ਮੀਡੀਆ platform ਤੇ Share ਕਰ ਸਕਦੇ ਹੋ।
ਤੁਸੀ ਸਾਡੇ ਦੁਆਰਾ Share ਕੀਤੀ ਗਈ ਮਾਂ ਸ਼ਾਇਰੀ ਨੂੰ ਪੰਜਾਬੀ ਵਿੱਚ ਪੜ੍ਹ ਸਕਦੇ ਹੋ ਅਤੇ Waheguru Quotes In Punjabi ਨੂੰ ਵੀ ਪੜ੍ਹ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਕਰ ਸਕਦੇ ਹੋ।
good morning wishes in punjabi
ਸੁੱਤਿਆ ਨੂੰ ਹੋ ਗਈ ਬੜੀ ਦੇਰ ਹੈ
ਉਠੋ ਜੀ ਹੁਣ ਹੋ ਗਈ ਸਵੇਰ ਹੈ ||
ਸਵੇਰੇ ਜਲਦੀ ਉੱਠਣਾ ਸਿਹਤ ਅਤੇ ਜਿੰਦਗੀ ਵਾਸਤੇ ਚੰਗਾ ਹੁੰਦਾ ਹੈ ||
ਸਵੇਰੇ ਉੱਠ ਇਸ਼ਨਾਨ ਕਰੀਏ
ਫੇਰ ਗੁਰੂ ਦੀ ਬਾਣੀ ਪੜੀਏ
ਬਿਨਾ ਗੱਲੋ ਨਾ ਕਿਸੇ ਨਾਲ ਲੜੀਏ ||
ਉਠੋ ਜੀ ਤੁਹਾਡੀ ਜਾਨ ਗੁੱਡ ਮੋਰਨਿੰਗ
ਕਹਿੰਦੀ ਆ ||
ਸੁਫਨਿਆਂ ਦੀ ਦੁਨੀਆਂ ਵਿਚੋਂ ਬਾਹਰ ਨਿਕਲੋ
ਹੋ ਗਈ ਸਵੇਰ ਹੁਣ ਜਾਗ ਜਾਓ
ਚੰਨ ਤਾਰਿਆਂ ਨੂੰ ਹੁਣ ਕਹਿ ਕੇ ਅਲਵਿਦਾ
ਨਵੇਂ ਦਿਨ ਦੀਆਂ ਖੁਸ਼ੀਆਂ ਵਿੱਚ ਖੋ ਜਾਓ।।
ਜਾਗੋ ਜੀ ਸਵੇਰ ਹੋ ਗਈ
ਤੁਹਾਨੂੰ ਸੁਤਿਆਂ ਨੂੰ ਹੁਣ ਬੜੀ ਦੇਰ ਹੋ ਗਈ
ਆਲਸ ਨੂੰ ਮਾਰ ਭਜਾਓ
ਉੱਠ ਕੇ ਰੱਬ ਦਾ ਨਾਮ ਧਿਆਓ।।
ਗੁੱਡ ਮੋਰਨਿੰਗ ਕਹਿ ਕੇ ਤੂੰ ਮੈਨੂੰ ਜਗਾਵੇਂ
ਮੇਰੇ ਲਈ ਚਾਹ ਦਾ ਕੱਪ ਲੇ ਕੇ ਆਵੇਂ
ਰੱਬ ਕਰ ਦੇਵੇ ਮੇਰੇ ਸੁਪਨੇ ਪੂਰੇ
ਜੈ ਕਰ ਮੇਰੀ ਜ਼ਿੰਦਗੀ ਵਿੱਚ ਤੂੰ ਆ ਜਾਵੇ ||
ਉੱਠਦੇ ਤੇਰਾ ਚੇਤਾ ਆਉਂਦਾ ਐ
ਹੱਥ ਫੋਨ ਵੱਲ ਵਧ ਜਾਂਦਾ ਐ
ਦੇਖ ਕੇ ਤੇਰਾ Good Morning ਦਾ ਮੈਸੇਜ
ਮੇਰੇ ਦਿਲ ਨੂੰ ਸੁਕੂਨ ਮਿਲ ਜਾਂਦਾ ਐ।।
ਅੰਮ੍ਰਿਤ ਵੇਲੇ ਉੱਠ ਕੇ ਰੱਬ ਦਾ ਨਾਮ ਲੈਂਦੇ ਹਾਂ
ਫਿਰ ਬਾਕੀ ਸਾਰਿਆਂ ਨੂੰ ਗੁੱਡ ਮੋਰਨਿੰਗ ਕਹਿੰਦੇ ਹਾਂ।।
ਤੇਰੇ ਮੂੰਹੋਂ ਗੁੱਡ ਮੋਰਨਿੰਗ ਸੁਣ ਕੇ ਦਿਨ ਚੜੇ ਮੇਰਾ
ਬਸ ਇੱਕੋ ਹੈ ਖ਼ਵਾਬ ਮੇਰਾ ਰੱਬ ਪੂਰਾ ਕਰੇ।।
ਸਵੇਰੇ ਸਵੇਰੇ ਪਿਆਰੇ ਜਹੇ ਫੁੱਲ ਖਿੜ ਗਏ
ਪੰਛੀ ਆਪਣੇ ਸਫ਼ਰ ਤੇ ਉੱਡ ਗਏ
ਸੂਰਜ ਆਉਂਦੇ ਹੀ ਤਾਰੇ ਵੀ ਛਿੱਪ ਗਏ
ਤੁਸੀ ਵੀ ਪਿਆਰੀ ਨੀਂਦ ਵਿੱਚੋਂ ਉੱਠ ਗਏ।।
ਤੁਹਾਡੀਆਂ ਅੱਖਾਂ ਕਿਸੇ ਲਈ ਨਾ ਰੋਣ
ਤੁਹਾਡੇ ਦਿਲ ਵਿੱਚ ਦੁੱਖ ਨਾ ਹੋਣ
ਘੋੜੇ ਵੇਚ ਕੇ ਜਿਵੇਂ ਤੁਸੀ ਸੌਂਦੇ ਹੋ ਬੇਫ਼ਿਕਰ
ਤੁਹਾਡੇ ਦੁਸ਼ਮਣ ਵੀ ਐਦਾਂ ਕਦੇ ਨਾ ਸੌਣ।।
ਗੁੱਡ ਮੋਰਨਿੰਗ
ਤੁਹਾਡੇ ਬੁੱਲਾਂ ਤੇ ਬਣੀ ਰਹੇ ਮੁਸਕਾਨ
ਪ੍ਰੇਸ਼ਾਨੀਆਂ ਤੁਹਾਡੇ ਨੇੜੇ ਨਾ ਆਣ
ਤੁਹਾਡਾ ਅੱਜ ਦਾ ਦਿਨ ਹੋਵੇ ਖੁਸ਼ੀਆਂ ਭਰਿਆ
ਗੁੱਡ ਮੋਰਨਿੰਗ ਤੁਹਾਨੂੰ ਮੇਰੇ ਵੱਲੋਂ ਮੈਰੀ ਜਾਨ ||
ਹੋ ਸਕਦਾ ਏ ਕਿ ਹਰ ਦਿਨ ਚੰਗਾ ਨਾ ਹੋਵੇ
ਪਰ ਹਰ ਦਿਨ ਵਿੱਚ ਚੰਗਾ ਜਰੂਰ ਹੁੰਦਾ ਐ।।
ਫੁੱਲਾਂ ਦੀ ਤਰਾਂ ਤੁਹਾਡੀ ਜ਼ਿੰਦਗੀ ਮਹਿਕਦੀ ਰਹੇ
ਤੁਹਾਡੀ ਹਸੀਨ ਜ਼ਿੰਦਗੀ ਵਿੱਚ ਕੋਈ ਦੁੱਖ ਨਾ ਰਹੇ
ਗੁੱਡ ਮੋਰਨਿੰਗ ਦੋਸਤ
ਰੋਜ਼ ਸਵੇਰੇ ਇੱਕ ਨਵੇਂ ਦਿਨ ਦੀ ਸ਼ੁਰੂਆਤ ਹੁੰਦੀ ਏ
ਕਿਸੇ ਆਪਣੇ ਨਾਲ ਗੱਲ ਹੋਵੇ ਤਾਂ ਖਾਸ ਹੁੰਦੀ ਏ
ਹੱਸ ਕੇ ਪਿਆਰ ਨਾਲ ਦੋਸਤਾਂ ਨੂੰ ਗੁੱਡ ਮੋਰਨਿੰਗ ਬੋਲੋ
ਤਾਂ ਦਿਨ ਭਰ ਖੁਸ਼ੀ ਆਪਣੇ ਸਾਥ ਹੁੰਦੀ ਏ।।
ਸਫ਼ਲਤਾ ਸਵੇਰ ਵਰਗੀ ਹੁੰਦੀ ਏ
ਮੰਗਣ ਨਾਲ ਨਹੀਂ ਜਾਗਣ ਨਾਲ ਮਿਲਦੀ ਏ।
ਅੱਜ ਪਿਆਰੀ ਜਹੀ ਸਵੇਰ ਬੋਲੀ
ਉੱਠ ਕੇ ਵੇਖ ਕਿੰਨਾ ਸੋਹਣਾ ਨਜ਼ਾਰਾ ਐ
ਅਸੀ ਕਿਹਾ ਰੁੱਕ ਪਹਿਲਾਂ ਉਸਨੂੰ Good Morning ਬੋਲ ਦੇਆਂ ਜਿਹੜਾ ਇਸ ਨਜ਼ਾਰੇ ਤੋ ਵੀ ਪਿਆਰਾ ਐ।।
ਸਵੇਰੇ ਦਾ ਉਜਾਲਾ ਹਮੇਸ਼ਾਂ ਤੁਹਾਡੇ ਨਾਲ ਹੋਵੇ
ਹਰ ਦਿਨ ਹਰ ਪਲ ਤੁਹਾਡੇ ਲਈ ਖਾਸ ਹੋਵੇ
ਦਿਲ ਤੋ ਕਰਦਾ ਹਾਂ ਦੁਆ ਤੇਰੇ ਲਈ
ਦੁਨੀਆਂ ਦੀ ਹਰ ਖੁਸ਼ੀ ਤੇਰੇ ਕੋਲ ਹੋਵੇ।।
ਤੁਹਾਡੀ ਹਰ ਸਵੇਰ ਖ਼ੂਬਸੂਰਤ ਤੇ ਸੁਹਾਣੀ ਹੋਵੇ
ਤੁਹਾਡੀ ਮੇਰੇ ਨਾਲ ਹੀ ਪੂਰੀ ਜ਼ਿੰਦਗਾਨੀ ਹੋਵੇ
ਮੈਂ ਕਹਾਂ ਤੈਨੂੰ ਰੋਜ਼ ਸਵੇਰੇ good morning
ਤੇ ਤੂੰ ਮੇਰੀ ਆਵਾਜ਼ ਦੀ ਦੀਵਾਨੀ ਹੋਵੇ।।
ਸੁਫ਼ਨੇ ਵਿੱਚ ਆ ਕੇ ਓਹ ਮੈਨੂੰ ਜਗਾਉਂਦੀ ਏ
ਰੋਜ਼ ਸਵੇਰੇ ਮੈਨੂੰ ਫੋਨ ਮਿਲਾਉਂਦੀ ਐ
ਓਹਦੇ ਮੂੰਹੋਂ ਸੁਣ ਗੁੱਡ ਮੋਰਨਿੰਗ ਦਿਲ ਖੁਸ਼ ਹੋ ਜਾਂਦਾ ਏ ||
ਕੱਲ੍ਹ ਬਾਰੇ ਸ਼ਿਕਾਇਤ ਨਾ ਕਰੋ। ਅੱਜ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਕੱਲ ਨੂੰ ਬਿਹਤਰ ਬਣਾਓ।
ਸ਼ੁਭ ਸਵੇਰ
ਮਿਹਨਤ ਕਦੇ ਅਸਫਲ ਨਹੀਂ ਹੁੰਦੀ। ਇਸ ਲਈ ਆਪਣੀ ਆਸ ਨਾ ਛੱਡੋ।
ਤੁਹਾਡੀ ਮਿਹਨਤ ਜ਼ਰੂਰ ਰੰਗ ਲਿਆਏਗੀ। ਚਿੰਤਾ ਨਾ ਕਰੋ।
ਤੁਹਾਡਾ ਦਿਨ ਵਧੀਆ ਰਹੇ, ||
ਜੇਕਰ ਤੁਸੀਂ ਹੁਣੇ ਆਪਣੀ ਪੂਰੀ ਤਾਕਤ ਨਾਲ ਨਹੀਂ ਉੱਠਦੇ, ਤਾਂ ਤੁਸੀਂ ਕਦੇ ਵੀ ਉਸ ਸੁਪਨੇ ਨੂੰ ਪ੍ਰਾਪਤ ਨਹੀਂ ਕਰ ਸਕੋਗੇ ਜੋ ਤੁਸੀਂ ਪਿਛਲੀ ਰਾਤ ਦੇਖਿਆ ਸੀ।
ਸ਼ੁਭ ਸਵੇਰ ਪਿਆਰੇ।
ਜ਼ਿਆਦਾ ਦੇਰ ਤੱਕ ਸੋਣਾ ਵੀ ਜ਼ਿੰਦਗੀ ਅਤੇ ਸਿਹਤ ਲਈ ਖਤਰਨਾਕ ਹੁੰਦਾ ਹੈ
ਇਸ ਲਈ ਸਵੇਰੇ ਜਲਦੀ ਉੱਠੋ ਅਤੇ ਤੰਦਰੁਸਤ ਰਹੋ
ਗੁੱਡ ਮੋਰਨਿੰਗ ਜੀ
ਸਵੇਰੇ ਜਲਦੀ ਉੱਠਣ ਵਾਲੇ ਲੇਟ ਉੱਠਣ ਵਾਲਿਆਂ ਨਾਲੋਂ ਹਮੇਸ਼ਾ ਦੋ ਕਦਮ ਅੱਗੇ ਰਹਿੰਦੇ ਹਨ
ਗੁਡ ਮੋਰਨਿੰਗ ਜੀ ||
ਉਠੋ ਜੀ ਸਵੇਰ ਹੋ ਗਈ ਹੈ ਗਰਮਾ ਗਰਮ ਚਾਹ ਤਿਆਰ ਹੈ
ਗੁੱਡ ਮੋਰਨਿੰਗ ਜੀ ||
ਸਵੇਰੇ ਉੱਠ ਕੇ ਪੜੀ ਹੋਈ ਚੀਜ਼ ਅਕਸਰ ਯਾਦ ਰਹਿੰਦੀ ਹੈ
ਗੁਡ ਮੋਰਨਿੰਗ ||
ਆਲਸੀ ਲੋਕ ਜ਼ਿੰਦਗੀ ਵਿੱਚ ਜਿਆਦਾਤਰ ਨਾ ਕਾਮਯਾਬ ਹੀ ਰਹਿੰਦੇ ਹਨ
ਗੁਡ ਮੋਰਨਿੰਗ ||
ਸਵੇਰੇ ਜਲਦੀ ਉੱਠ ਕੇ ਸੈਰ ਕਰਨ ਦੇ ਨਾਲ ਤੁਸੀਂ ਹਮੇਸ਼ਾ ਤੰਦਰੁਸਤ ਰਹੋਗੇ
ਗੁਡ ਮੋਰਨਿੰਗ ||
ਮੈਨੂੰ ਸਵੇਰੇ ਜਲਦੀ ਉਠਾ ਕੇ ਆਪ ਸੋ ਜਾਂਦੇ ਹੋ ਨਿਤ ਨਵੇਂ ਬਹਾਨੇ ਲਾਉਂਦੇ ਹੋ
ਗੁਡ ਮੋਰਨਿੰਗ ||
ਜੈ ਸਵੇਰੇ ਪੀਣੀ ਹੋਵੇ ਚਾਹ ਤਾਂ ਘਰਵਾਲੀ ਨੂੰ ਦਿਓ ਉਠਾ
ਗੁੱਡ ਮੋਰਨਿੰਗ ||
Hey very cool website!! Man .. Excellent .. Amazing .. I will bookmark your web site and take the feeds also…I’m happy to find numerous useful information here in the post, we need work out more techniques in this regard, thanks for sharing. . . . . .