Dilī dē sikhāṁ dā pūrā itihāsa – ਦਿੱਲੀ ਦੇ ਸਿੱਖਾਂ ਦਾ ਪੂਰਾ ਇਤਿਹਾਸ ਦਿੱਲੀ ਦੇ ਵਿੱਚ ਕਿੰਨੇ ਪਿੰਡ ਸਨ ਸਿੱਖਾਂ ਦੇ 12 ਖੰਭਾ ਜਹਾਂਗੀਰਪੁਰੀ ਇਹ ਸਾਰਾ ਇਲਾਕਾ ਸਿੱਖਾਂ ਦਾ ਸੀ ਜਾਂ ਇੰਜ ਵੀ ਕਹਿ ਸਕਦੇ ਹਾਂ ਕਿ ਇਹ ਸਾਰਾ ਇਲਾਕਾ ਲੱਖੀ ਸ਼ਾਹ ਬਣਜਾਰੇ ਦਾ ਸੀ.
Dilī dē sikhāṁ dā pūrā itihāsa
ਆਓ ਜਾਣਦੇ ਹਾਂ ਦਿੱਲੀ ਦਾ ਸਿੱਖ ਇਤਿਹਾਸ , ਲੱਖੀ ਸ਼ਾਹ ਵਣਜਾਰੇ ਤੋਂ ਸ਼ੁਰੂ ਹੁੰਦਾ ਹੈ ਦਿੱਲੀ ਦਾ ਇਤਿਹਾਸ ਭਾਈ ਲੱਖੀ ਸ਼ਾਹ ਵਣਜਾਰੇ ਦੀ ਮੌਤ 99 ਸਾਲ 10 ਮਹੀਨੇ ਦੀ ਉਮਰ ਵਿੱਚ ਮਾਲ ਚਾਹ ਹਾਊਸ ਦੇ ਵਿੱਚ ਹੁੰਦੀ ਹੈ।
ਜਿਸ ਨੂੰ ਮਾਲਚਾ ਹਿੱਲ ਵੀ ਕਿਹਾ ਜਾਂਦਾ ਹੈ ਕਾਂਗਰਸ ਸਰਕਾਰ ਨੇ ਇਸ ਨੂੰ ਅਵਦ ਵਾਲਿਆਂ ਨੂੰ ਦੇ ਦਿੱਤਾ ਹੁਣ ਇਸ ਨੂੰ ਅਵਧ ਮਹਿਲ ਵੀ ਕਹਿੰਦੇ ਹਨ.
ਪਰ ਇਹ ਜਗਹਾ ਡਿਸਪਿਊਟਡ ਹੈ ਇਸ ਵਖਤ ਇਹ ਖੰਡਰ ਦੀ ਹਾਲਤ ਵਿੱਚ ਪਿਆ ਹੈ ਮਾਲਚਾ ਹਾਉਸ ਸਿੱਖਾ ਦਾ ਹੈ ਜਿਸਨੂੰ ਅੱਜ ਵੀ ਸਿੱਖਾ ਦੇ ਹਵਾਲੇ ਨਹੀ ਕੀਤਾ ਗਿਆ.
ਮਲਚਾ ਹਾਊਸ ਲੱਖੀ ਸ਼ਾਹ ਵਣਜਾਰੇ ਦਾ ਹੈ ਇਥੋ ਸਿੱਖ ਇਤਿਹਾਸ ਸ਼ੁਰੂ ਹੁੰਦਾ ਹੈ 7 ਜੂਨ 1680 ਨੂੰ ਲੱਖੀ ਸ਼ਾਹ ਵਣਜਾਰੇ ਦੀ ਮੌਤ ਹੋਈ ਉਦੋਂ ਉਹਨਾਂ ਦੇ ਚਾਰੋ ਪੁੱਤਰ ਉਹਨਾਂ ਦੇ ਕੋਲ ਸਨ.
ਲੱਖੀ ਸਾਹ ਵਣਜਾਰੇ ਦੇ ਉਸ ਸਮੈ ਦਿੱਲੀ ਵਿੱਚ 6 ਪਿੰਡ ਸਨ ਮਾਲਚਾ ਹਿਲ ਰਾਏ ਸਿਲਾ ਹਿੱਲ ਬਾਰਾ ਖੰਬਾ ਜਿਸ ਨੂੰ ਹੁਣ ਕਿਹਾ ਜਾਂਦਾ ਹੈ, ਅਤੇ ਨਰੇਲਾ ਇਸਤੋ ਇਲਾਵਾ ਟੋਡਆ ਪੁਰ ਅਲੀ ਗੰਜ ਇਹ ਵੀ ਲੱਖੀ ਸਾਹ ਵਣਜਾਰੇ ਦੇ ਨਾਲ ਜੁੜੇ ਹੋਏ ਪਿੰਡ ਸਨ ਉਹਨਾਂ ਦੀ ਮਲਕੀਅਤ ਦਾ ਹਿਸਾ ਸਨ.
ਲੱਖੀ ਸਾਹ ਵਣਜਾਰੇ ਦੇ ਇਹ ਸਾਰੇ ਪਿੰਡ ਹੁਣ ਖੋ ਲਏ ਗਏ ਹੁਣ ਦਿੱਲੀ ਦੇ ਇਤਿਹਾਸ ਵੱਲ ਨਜ਼ਰ ਮਾਰਦੇ ਹਾ ਕਰਨਲ ਸਰ ਹਾਰਡਨ ਮੁਤਾਬਿਕ ਦਿੱਲੀ 7 ਵਾਰ ਉੱਜੜਿਆ ਤੇ ਵਸਿਆ ਹੈ ਹੁਣ ਗੱਲ ਕਰਦੇ ਹਾਂ ਅੱਜ ਦੀ ਦਿੱਲੀ ਵਾਰੇ 1836 ਵਿੱਚ ਸ਼ਾਹ ਜਹਾਨ ਨੇ ਪੁਰਾਣੀ ਦਿੱਲੀ ਦਾ ਇਲਾਕਾ ਵਸਾਇਆ ਸੀ.
ਇਸਤੋ ਬਾਦ ਉਸਨੇ 16 ਅਪ੍ਰੈਲ 1639 ਵਿੱਚ ਉਸ ਨੇ ਲਾਲ ਕਿਲੇ ਦੀ ਨੀਵ ਰਖੀ ਉਸਤੋ ਬਾਦ ਓਸਨੇ ਜਾਮਾ ਮਸਜਿਦ ਬਣਵਾਈ ਉਸਤੋ ਬਾਦ ਦਿੱਲੀ ਦੇ ਆਲੇ ਦੁਆਲੇ ਚਾਰ ਦਿਵਾਰੀ ਬਣਵਾਈ ਇਸਦੇ ਅੰਦਰ ਦਾ ਇਲਾਕਾ ਸ਼ਾਹਜਹਾਂ ਪੁਰ ਹੀ ਦਿੱਲੀ ਬਣਿਆ ਇਸੇ ਨੂੰ ਦਿੱਲੀ ਕਿਹਾ ਜਾਂਦਾ ਸੀ ਸਾਹ ਜਹਾਨ ਦੇ ਸਮੇ ਇਸ ਦਿੱਲੀ ਦੇ 6 ਦਰਵਾਜੇ ਸੀ..
ਮਾਰਚ 1783 ਵਿੱਚ ਸਿੱਖ ਫੋਜ ਦਿੱਲੀ ਵਿੱਚ ਆਈ ਬਘੇਲ ਸਿੰਘ ਨੇ ਆਪਣੇ ਸਾਥੀ ਜੱਸਾ ਸਿੰਘ ਰਾਮਗੜ੍ਹੀਆ ਜੱਸਾ ਸਿੰਘ ਆਹਲਵਾਲੀਆ ਦੇ ਨਾਲ ਮਿਲਕੇ ਦਿੱਲੀ ਦੇ ਲਾਲ ਕਿਲੇ ਤੇ ਕਬਜਾ ਕੀਤਾ ਤੇ ਉਸਤੋ ਬਾਦ ਆਪਣਾ ਟੈਕਸ ਬੈਰੀਅਰ ਲਗਾਇਆ.
ਜਿੱਥੇ ਹੁਣ ਸਬਜੀ ਮੰਡੀ ਹੈ ਉਥੇ ਫੇਰ ਸਮਝੌਤਾ ਹੋਇਆ .ਸਾਡੇ 37 % ਟੈਕਸ ਸਰਕਾਰੇ ਖਾਲਸਾ ਕੋਲ ਆਇਆ ਓਸ ਟੈਕਸ ਦੇ ਨਾਲ ਸਭਤੋਂ ਪਹਿਲਾ ਸਰਕਾਰੇ ਖ਼ਾਲਸਾ ਨੇ ਉਸ ਟੈਕਸ ਦੇ ਪੈਸੇ ਨਾਲ ਗੁਰੂਦੁਆਰਿਆ ਦੀ ਉਸਾਰੀ ਕਰਨੀ ਸ਼ੁਰੁ ਕੀਤੀ.
ਇਹ ਹੈ ਦਿੱਲੀ ਦੇ ਗੁਰੂ ਘਰਾ ਦੀ ਉਸਾਰੀ ਦਾ ਆਰੰਭ, ਭਾਈ ਬਘੇਲ ਸਿੰਘ ਬਾਦ ਵਿੱਚ ਕਰੋੜੀਆ ਮਿਸਲ ਦੇ ਸਰਦਾਰ ਬਣੇ ਅਤੇ ਉਹਨਾਂ ਨੇ ਕਰਨਾਲ ਦੇ ਨੇੜੇ ਹਰਿਆਣੇ ਦੇ ਛਲੋਡੀ ਪਿੰਡ ਵਿੱਚ ਖ਼ਾਲਸਾ ਰਾਜ ਦੀ ਰਾਜਧਾਨੀ ਬਣਾਈ ਉਸ ਪਿੰਡ ਨੂੰ ਅੱਜ ਵੀ ਛਲੋਡੀ ਭਾਈ ਬਘੇਲ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ ਹੈ.
ਇਥੋ ਭਾਈ ਬਘੇਲ ਸਿੰਘ ਨੇ ਮੇਰਠ , ਸਹਾਰਨਪੁਰ ਅਵਦ ਤੱਕ ਦੇ ਇਲਾਕ਼ੇ ਫਤਿਹ ਕਰ ਲਏ ਛਲੋਡੀ ਭਾਈ ਬਘੇਲ ਸਿੰਘ ਦੀ ਰਾਜ ਧਾਨੀ ਦੇ ਉੱਤੇ ਹੁਣ ਮੰਦਰ ਬਣਾ ਲਿਆ ਗਿਆ ਹੁਣ ਉਹ ਮੰਦਰ ਦੇ ਕਬਜੇ ਵਿੱਚ ਹੈ.
ਉਸਤੋ ਬਾਦ ਪਿੰਡ ਵਾਲਿਆ ਨੇ ਇੱਕ ਗੁਰੂ ਦੁਆਰਾ ਬਣਾਇਆ ਹੋਇਆ ਹੈ ਸਰਦਾਰ ਬਘੇਲ ਸਿੰਘ ਦੇ ਨਾਮ ਦਾ ਜੇਹੜਾ ਅਸਲੀ ਗੁਰੂ ਦੁਆਰਾ ਹੈ ਓਸਨੂੰ ਹੁਣ ਇਹ ਕਹਿੰਦੇ ਹਨ ਰਾਣੀ ਬਘੇਲ ਸਿੰਘ ਦਾ ਮੰਦਰ ਹੁਣ ਤੁਸੀ ਦਸੋ ਸਿੱਖਾ ਦਿਆ ਰਾਨੀਆ ਦੇ ਮੰਦਰ ਹੋ ਸਕਦੇ ਹਨ .ਅੱਜ ਵੀ ਖਾਲਸੇ ਦੀ ਰਾਜਧਾਨੀ ਦੇ ਸਬੂਤ ਖੰਡਰ ਬਣ ਕੇ ਪਏ ਹਨ ਤੇ ਓਹਨਾ ਦੀਆ ਜ਼ਮੀਨਾਂ ਅੱਜ ਵੀ ਉੱਥੇ ਹਨ.
ਉਹਨਾਂ ਜ਼ਮੀਨਾਂ ਨੂੰ ਛੱਡਿਆ ਜਾਵੇ ਪਿੱਛਲੇ ਦਿਨਾ ਵਿੱਚ ਮਨਜਿੰਦਰ ਸਿੰਘ ਸਿਰਸਾ ਨੇ ਬਿਆਨ ਦਿੱਤਾ ਹੈ ਕੀ ਰਕਾਬ ਗੰਜ ਗੁਰੂ ਦੁਆਰਾ ਮਸਜਿਦ ਟੋੜ ਕੇ ਬਣਾਇਆ ਗਿਆ ਹੈ ਇਸ ਦੀ ਜਿੰਨੀ ਨਿਖੇਦੀ ਕੀਤੀ ਜਾਵੇ ਓਨੀ ਹੀ ਘਟ ਹੈ.
1680 ਤੱਕ ਲੱਖੀ ਸ਼ਾਹ ਬਣਜਾਰੇ ਦੇ ਛੇ ਪਿੰਡ ਸਨ ਦਿੱਲੀ ਦੇ ਵਿੱਚ 1783 ਵਿੱਚ ਸਿੱਖਾ ਨੇ ਗੁਰੂਦਵਾਰੇ ਉਸਾਰਨੇ ਸ਼ੁਰੂ ਕੀਤੇ ਦਿੱਲੀ ਵਿੱਚ ਤਿਸਹਜਰੀ ਵੀ ਸਿੱਖਾ ਦੇ ਨਾਲ ਸਬੰਧਿਤ ਹੈ ਇੱਥੇ ਸਿੱਖਾ ਦੀ 30 ਹਜਾਰ ਫੌਜ ਰਿਹਾ ਕਰਦੀ ਸੀ.
ਬਰਤਾਨੀਆ ਦੇ ਬਾਦਸ਼ਾਹ ਜੋਰਜ ਪੰਚਮ ਨੇ 12 ਦਿਸੰਬਰ 1911 ਨੂੰ ਕੋਲਕਾਤਾ ਤੋ ਰਾਜਧਾਨੀ ਦਿੱਲੀ ਲੇਕੇ ਆਉਣ ਦਾ ਐਲਾਨ ਕੀਤਾ ਅਤੇ 1ਅਕਤੂਬਰ 1912ਨੂੰ ਪੁਰਾਣੀ ਦਿੱਲੀ ਨੂੰ ਪਹਿਲੀ ਬਾਰ ਪੰਜਾਬ ਨਾਲੋ ਵੱਖ ਕੀਤਾ ਗਿਆ.
ਇਹ ਜਾਣਕਾਰੀ ਅੱਜ ਵੀ ਰੇਵਿਨਿਊ ਰਿਕਾਡ ਵਿੱਚ ਦਰਜ ਹੈ ਇੱਸ ਦੀ ਕਾਪੀ ਤੁਸੀ ਸਕਰੀਨ ਤੇ ਦੇਖ਼ ਸਕਦੇ ਹੋ 1 ਅਕਤੂਬਰ 1912 ਤੱਕ ਦਿੱਲੀ ਪੰਜਾਬ ਦਾ ਹਿਸਾ ਸੀ ਕਰਨਾਲ,ਜੀਂਦ, ਹਿਸਾਰ ਇਹ ਸਰੇ ਹੀ ਸਿੱਖ ਰਾਜ ਦੇ ਇਲਾਕ਼ੇ ਸਨ.
ਰਾਏ ਸੇਨਾ ਪਿੰਡ ਅਤੇ ਛੇ ਹੋਰ ਪਿੰਡ ਲੱਖੀ ਸ਼ਾਹ ਵਣਜਾਰੇ ਦੇ ਸਨ ਉਹ ਪਿੰਡ ਸਿੱਖਾਂ ਦੇ ਹੀ ਸਨ ਅਤੇ ਪੰਜਾਬ ਦੇ ਨਾਲ ਸੰਬੰਧਿਤ ਸਨ।
ਜਦੋਂ ਪ੍ਰਾਣੀ ਦਿੱਲੀ ਨੂੰ ਪੰਜਾਬ ਤੋਂ ਵੱਖ ਕੀਤਾ ਗਿਆ ਤਾਂ ਚੀਫ ਕਮਿਸ਼ਨਰ ਪ੍ਰੋਵੰਸ ਆਫ ਦਿੱਲੀ ਨੇ 1927 ਵਿੱਚ ਇਸਦਾ ਨਾਮ ਨਵੀਂ ਦਿੱਲੀ ਰਖਿਆ.
13 ਫਰਵਰੀ 1931 ਦੇ ਦਿਨ ਇਸ ਨਵੀਂ ਰਾਜਧਾਨੀ ਦਾ ਉਦਘਾਟਨ ਕੀਤਾ ਗਿਆ.
ਇਸ ਤੋਂ ਬਾਅਦ ਦਿੱਲੀ ਦੇ ਗੁਰਦੁਆਰੇ ਅਤੇ ਸਿੱਖਾਂ ਦੇ ਪਿੰਡਾਂ ਦੇ ਉੱਤੇ ਕਿਸ ਤਰ੍ਹਾਂ ਕਬਜ਼ੇ ਕਰਵਾਏ ਗਏ 14 ਜਨਵਰੀ 1914 ਨੂੰ ਵਰਤਾਨ ਵੀ ਸਰਕਾਰ ਦੇ ਵਾਈਸਰਾਏ ਦੀ ਕੋਠੀ ਵਾਸਤੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਕੰਧ ਤੋੜ ਕੇ ਜਬਰਦਸਤੀ ਇਹ ਜਮੀਨ ਲਈ ਗਈ ਜਿੱਥੇ ਹੁਣ ਰਾਸ਼ਟਰਪਤੀ ਭਵਨ ਬਣਿਆ ਹੋਇਆ ਹੈ.
ਉਸ ਤੋਂ ਬਾਅਦ ਬਹੁਤ ਵੱਡਾ ਅੰਦੋਲਨ ਸ਼ੁਰੂ ਹੋਇਆ ਅਤੇ ਸਰਕਾਰ ਨੇ ਉਸ ਅੰਦੋਲਨ ਦੇ ਅੱਗੇ ਆਪਣੇ ਹਥਿਆਰ ਸੁੱਟ ਦਿੱਤੇ 1930 ਵਿੱਚ ਸਿਵਲ ਨਾ ਫਰਮਾਨੀ ਲਹਿਰ ਦੇ ਵਿੱਚ ਗੁਰਦੁਆਰਾ ਸੀਸ ਗੰਜ ਦੇ ਵਿੱਚ ਪੁਲਿਸ ਨੇ ਫਾਇਰਿੰਗ ਕੀਤੀ.
ਫੇਰ 12 ਜੂਨ 1960 ਦੇ ਵਿੱਚ ਗੁਰਦੁਆਰਿਆਂ ਨੂੰ ਘੇਰਾ ਪਾ ਕੇ ਸਿੱਖਾਂ ਨੇ ਜਲੂਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ.
ਗੁਰੂਦੁਆਰਾ ਰਕਾਬ ਗੰਜ ਸਾਹਿਬ ਪੁਰਾਣੇ ਰਾਏ ਸੈਨਾ ਪਿੰਡ ਦਾ ਹਿੱਸਾ ਹੈ। ਅਤੇ ਪੁਰਾਣਾ ਰਾਏਸੇਨਾ ਪਿੰਡ ਲੱਖੀ ਸ਼ਾਹ ਵਣਜਾਰੇ ਦਾ ਸੀ.
ਸਿੱਖ ਰਾਜ ਦੇ ਸਮੇਂ ਲੱਖੀ ਸ਼ਾਹ ਵਣਜਾਰੇ ਦੀਆਂ ਸਾਰੀਆਂ ਜਮੀਨਾਂ ਗੁਰਦੁਆਰਾ ਰਕਾਬ ਗੰਜਨੀ ਸਾਹਿਬ ਦੇ ਨਾਂ ਲਗਵਾ ਦਿੱਤੀਆਂ ਗਈਆਂ.
ਉਸ ਤੋਂ ਬਾਅਦ ਅੰਗਰੇਜ਼ਾਂ ਨੇ ਉਹਨਾਂ ਜਮੀਨਾਂ ਦੇ ਉੱਤੇ ਕਬਜ਼ਾ ਕਰ ਲਿਆ ਅਤੇ ਇੰਡੀਆ ਗੇਟ ਵੀ ਉਸੇ ਜਮੀਨ ਤੇ ਬਣਾਇਆ ਗਿਆ ਹੈ ਮਨਿਸਟਰੀ ਦੇ ਜਿੰਨੇ ਵੀ ਦਫਤਰ ਹਨ ਉਹ ਉੱਥੇ ਬਣਾਏ ਗਏ ਰਾਸ਼ਟਰਪਤੀ ਭਵਨ ਉਸੇ ਜਗ੍ਹਾ ਤੇ ਬਣਿਆ ਹੋਇਆ ਹੈ.
ਅਤੇ ਨਾਵਾਂ ਬਣੀਆ ਸੰਸਦ ਵੀ ਉਸੇ ਜਮੀਨ ਤੇ ਬਣਾਈਆ ਗਿਆ ਹੈ ਇਹ ਸਾਰੀਆਂ ਜਮੀਨਾਂ ਸਿੱਖਾਂ ਦੀਆਂ ਹਨ.ਅਤੇ ਇਸੇ ਜਗਹਾ ਰਕਾਬ ਗੰਜ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਤੇ ਧੜ ਦਾ ਸੰਸਕਾਰ ਕੀਤਾ ਗਿਆ ਸੀ.
ਹੁਣ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਇਤਿਹਾਸ ਤੋਂ ਪੜਦਾ ਚੱਕਦੇ ਹਾਂ। ਰਾਈ ਸੇਨਾ ਪਿੰਡ ਬਾਅਦ ਵਿੱਚ ਰਿਆਸਤ ਜੀਂਦ ਨੇ ਖਰੀਦ ਲਿਆ ਸੀ ਅੰਗਰੇਜਾਂ ਤੋ ਇਹ ਸਾਰਿਆ ਗੱਲਾ ਗਜਟ ਦੇ ਵਿੱਚ ਮੋਜੂਦ ਹਨ.
ਮਹਾਰਾਜਾ ਜੀਂਦ ਨੇ ਰਾਈਸਨਾ ਪਿੰਡ ਅੰਗਰੇਜਾਂ ਤੋ ਖਰੀਦ ਕੇ ਗੁਰਦੁਆਰਾ ਸੀਸਗੰਜ ਅਤੇ ਰੱਕਾਬ ਗੰਜ ਸਾਹਿਬ ਨੂੰ ਭੇਂਟ ਕਰ ਦਿੱਤਾ। ਇਹ ਸਾਰੀਆਂ ਗੱਲਾਂ ਗਜੜ ਦੇ ਵਿੱਚ ਮੌਜੂਦ ਹਨ.
ਉਸ ਤੋਂ ਬਾਅਦ ਅੰਗਰੇਜ਼ਾਂ ਨੇ ਇਹ ਜਮੀਨ ਜਬਰਦਸਤੀ ਖੋਣ ਦੀ ਕੋਸ਼ਿਸ਼ ਕੀਤੀ ਅਤੇ ਸਿੱਖਾਂ ਨੇ ਇਸ ਦੇ ਵਿਰੋਧ ਦੇ ਵਿੱਚ ਇੱਕ ਅੰਦੋਲਨ ਕੀਤਾ .ਉਸ ਤੋਂ ਬਾਅਦ ਸਰਕਾਰ ਨੇ ਪ੍ਰਾਮਿਸਰੀ ਨੋਟਾਂ ਦੇ ਵੈਲਿਊ ਦੇ ਹਿਸਾਬ ਦੇ ਨਾਲ 32 ਹਜਾਰ ਰੁਪਏ ਜਮਾ ਕੀਤੇ ਗਏ ਜਿਨਾਂ ਦਾ ਬਿਆਜ ਸਲਾਨਾ 1152 ਰੁਪਏ ਬਣਦਾ ਸੀ.
ਜਿਸ ਦੇ ਨਾਲ ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਆਮਦਨ ਦੇ ਤੌਰ ਤੇ ਕੀਤਾ ਗਿਆ ਸੀ।
ਉਸ ਤੋਂ ਬਾਦ ਅੰਗਰੇਜਾਂ ਨੇ 15 ਮੁਰੱਬੇ ਜ਼ਮੀਨ ਗੁਰੂ ਦੁਆਰਾ ਰਕਾਬਗੰਜ ਸਾਹਿਬ ਦੇ ਨਾਮ ਤੇ ਲਗਵਾਈ ਸੀ. ਉਹ ਜਮੀਨ ਅੱਜ ਕਿਸਦੇ ਕੋਲ ਹੈ ਇੱਸ ਦੀ ਜਾਣਕਾਰੀ ਦਿੱਲੀ ਗੁਰੂਦਵਾਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੂੰ ਦੇਣੀ ਚਾਹੀਦੀ ਹੈ.
ਉਸ ਸਮੇਂ ਗੁਰਦੁਆਰਾ ਸਾਹਿਬ ਦੇ 15 ਮੁਰੱਬਿਆਂ ਦਾ ਠੇਕਾ ਸੇਵਾਦਾਰ ਭਾਈ ਹਰੀ ਸਿੰਘ ਬੀਏ ਭਾਈ ਰਣਜੋਤ ਸਿੰਘ ਜੀ ਦੇ ਕੋਲ ਆਉਂਦਾ ਸੀ। ਅਤੇ ਹੁਣ ਉਸ ਜਮੀਨ ਦਾ ਠੇਕਾ ਕਿਸ ਦੇ ਕੋਲ ਜਾਂਦਾ ਹੈ ਇਹ ਗੱਲ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੱਸਣੀ ਚਾਹੀਦੀ ਹੈ।
15 ਮੁਰੱਬੇ ਜਮੀਨ ਅੰਗਰੇਜ਼ ਸਰਕਾਰ ਵੱਲੋਂ ਦੁਸਾਂਝ ਪਿੰਡ ਦੇ ਹਿੱਸੇ ਵਿੱਚੋਂ ਕੁਝ ਜਮੀਨ ਪਟਿਆਲਾ ਰਿਆਸਤ ਦੇ ਆਲਾ ਸਿੰਘ ਦੀ ਵਡਾਲੀ ਹਿੰਦੂਪੁਰ ਦੋ ਪਿੰਡਾਂ ਦੀ ਜਾਗੀਰ , 8 ਏਕੜ ਦਾ ਇੱਕ ਬਾਗ ਗੁਰਦੁਆਰਾ ਸਾਹਿਬ ਦੇ ਨਾਮ ਤੇ ਲਗਵਾਇਆ ਗਿਆ ਸੀ। ਇਨਾ ਜਮੀਨਾਂ ਦੀ ਆਮਦਨ ਤਾਂ ਇੱਕ ਵੱਖਰੀ ਗੱਲ ਹੈ ਪਰ ਅੱਜ ਇਹ ਸਾਰੀਆਂ ਜਮੀਨਾਂ ਕਿੱਥੇ ਹਨ.
ਜੀਂਦ ਦੇ ਰਾਜਾ ਸਰੂਪ ਸਿੰਘ ਜੀ ਨੇ ਗੁਰਦੁਆਰਾ ਸੀਸਗੰਜ ਸਾਹਿਬ ਜੀ ਦੀ ਇਮਾਰਤ ਦੁਆਰਾ ਬਣਵਾਈ ਇਹ ਇਮਾਰਤ ਦੁਆਰਾ ਇਸ ਕਰਕੇ ਬਣਵਾਈ ਗਈ ਸੀ ਕਿਉਂਕਿ 1857 ਦੇ ਵਿੱਚ ਦਿੱਲੀ ਦੇ ਵਿੱਚ ਮਰਹੱਥੇ ਅਤੇ ਮੁਸਲਮਾਨਾਂ ਦੀਆਂ ਝੜਪਾਂ ਦੇ ਵਿੱਚ ਇਸ ਇਮਾਰਤ ਨੂੰ ਤੋੜ ਦਿੱਤਾ ਗਿਆ ਸੀ, ਜਿਸ ਕਰਕੇ ਇਸ ਇਮਾਰਤ ਨੂੰ ਦੁਬਾਰਾ ਜੀਂਦ ਦੇ ਮਹਾਰਾਜ ਨੇ ਬਣਵਾਇਆ.
ਗੁਰਦੁਆਰਾ ਸਾਹਿਬ ਦੇ ਨਾਲ ਹੀ ਹੁਣ ਇੱਕ ਕੋਤਵਾਲੀ ਬਣੀ ਹੋਈ ਹੈ ਅਤੇ ਉਸ ਦੇ ਨਾਲ ਹੀ ਇੱਕ ਮਸੀਹਤ ਵੀ ਬਣੀ ਹੋਈ ਹ ਜੰਗ ਦੇ ਉਸ ਸਮੇਂ ਦੋਰਾਨ ਗੁਰਦੁਆਰਾ ਸਾਹਿਬ ਢਾਹ ਦਿੱਤਾ ਗਿਆ ਸੀ.
ਪਰ ਮਸਜਿਦ ਉਸੇ ਤਰ੍ਹਾਂ ਕਾਇਮ ਰਹੀ ਕੋਤਵਾਲੀ ਦਾ ਝਗੜਾ ਕਾਫੀ ਦੇਰ ਤੱਕ ਚੱਲਦਾ ਰਿਹਾ ਉਸ ਤੋਂ ਬਾਅਦ ਕੋਤਵਾਲੀ ਦੀ ਜਮੀਨ ਗੁਰਦੁਆਰਾ ਸਾਹਿਬ ਦੇ ਨਾਂ ਤੇ ਲਗਾ ਦਿੱਤੀ ਗਈ.
ਜੀਂਦ ਦੇ ਮਹਾਰਾਜਾ ਸਾਹਿਬ ਨੇ ਇਹ ਮਸਜਿਦ ਵਾਲੀ ਜਮੀਨ ਵੀ ਸਾਰੇ ਧਰਮਾਂ ਦੇ ਲੋਕਾਂ ਦੇ ਨਾਲ ਸਲਾਹ ਕਰਕੇ ਮੁੱਲ ਖਰੀਦ ਲਈ ਉਸ ਸਮੇਂ ਇਸ ਜਗਹਾ ਤੇ ਮਸੀਹਤ ਨਹੀਂ ਬਣੀ ਸੀ ਸਿਰਫ ਚਾਰ ਦੁਵਾਰੀ ਕੀਤੀ ਗਈ ਸੀ ਇਹ ਜਮੀਨ ਸਿੱਖਾਂ ਦੀ ਹੋਣ ਦੇ ਬਾਵਜੂਦ ਵੀ ਸਿੱਖਾਂ ਨੇ ਇਸ ਮਸਜਿਦ ਨੂੰ ਨਹੀਂ ਤੋੜਿਆ.
ਮਹਾਰਾਜਾ ਰਣਜੀਤ ਸਿੰਘ ਦੁਆਰਾ ਦਿੱਲੀ ਦੇ ਗੁਰਦੁਆਰਿਆਂ ਨੂੰ ਦਿੱਤਾ ਗਿਆ ਪਿੰਡ ਦੋ ਸਾਂਝ ਤਹਿਸੀਲ ਨਵਾਂ ਸ਼ਹਿਰ ਜਿਲਾ ਜਲੰਧਰ ਦੇ ਵਿੱਚ ਹੈ.
ਗੁਰਦੁਆਰਾ ਮਜਨੂੰ ਕਾ ਟਿਲਾ ਦਾ ਇੱਕ ਹਿੱਸਾ 1996 ਦੇ ਵਿੱਚ ਡੀਡੀਏ ਨੇ ਤੋੜ ਦਿੱਤਾ ਸੀ ਉਸ ਸਮੇਂ ਵੀ ਬੀਜੇਪੀ ਦੀ ਸਰਕਾਰ ਸੀ 2006 ਦੇ ਵਿੱਚ ਹੋਰ ਕੀਤੇ ਨਿਰਮਾਣ ਨੂੰ ਵੀ ਦੁਬਾਰਾ ਤੋਂ ਤੋੜ ਦਿੱਤਾ ਗਿਆ ਮਜਨੂੰ ਕਾ ਟਿਲਾ ਗੁਰਦੁਆਰਾ ਸਾਹਿਬ ਦੀ ਜੋ ਜਮੀਨ ਅਕੁਾਇਰ ਕੀਤੀ ਗਈ ਸੀ.
ਉਹ ਹੁਣ ਤੱਕ ਵੀ ਗੁਰਦੁਆਰਾ ਸਾਹਿਬ ਨੂੰ ਨਹੀਂ ਮੋੜੀ ਗਈ ਹੈ ਇਹ ਸੀ ਦਿੱਲੀ ਦਾ ਮੁਕੰਮਲ ਇਤਿਹਾਸ.
kohinoor heera history in punjabi
ਯਾਲਟਾ ਸੰਧੀ | yalta conference 1945