baba deep singh biography punjabi | ਅਮਰ ਸ਼ਹੀਦ ਬਾਬਾ ਦੀਪ ਸਿੰਘ

Spread the love

baba deep singh biography punjabi – ਇੱਸ ਆਰਟੀਕਲ ਵਿੱਚ ਅਸੀ ਗੱਲ ਕਰਣ ਜਾ ਰਹੇ ਹਾਂ, ਬਾਬਾ ਦੀਪ ਸਿੰਘ ਦੀ ਜਿਨਾਂ ਨੇ 75 ਸਾਲ ਦੀ ਉਮਰ ਵਿੱਚ ਵੀ ਦੁਸ਼ਮਣਾ ਦੇ ਸਿਰ ਵੱਢ ਕੇ ਟੋਟੇ ਟੋਟੇ ਕਰ ਦਿੱਤੇ ਤੇ ਆਪ ਸਿਰ ਵੱਡਾ ਹੋਣ ਤੋ ਬਾਦ ਵੀ ਸੀਸ ਤਲੀ ਤੇ ਧਰ ਕੇ ਲੜਦੇ ਰਹੇ . ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਉਹ ਸੂਰਮੇ ਸੀ ਜਿਨਾਂ ਦਾ ਸੀਸ ਧੜ ਤੋਂ ਜੁਦਾ ਹੋ ਜਾਣ ਤੋਂ ਬਾਅਦ ਵੀ ਓਹਨਾ ਨੇ ਆਪਣਾ ਵਚਨ ਪੂਰਾ ਕੀਤਾ , ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਲਈ ਅੰਤ ਤੱਕ ਲੜਦੇ ਰਹੇ , ਜਦੋ ਲੋੜ ਪਈ ਤੇ ਮੌਕਾ ਆਇਆ ਖੰਡੇ ਖੜਕਾਉਣ ਦਾ ਤਾਂ 75 ਸਾਲ ਦੀ ਉਮਰ ਵਿੱਚ ਵੀ .

18 ਸੈਰ ਦਾ ਖੰਡਾ ਫੜ ਕੇ ਦੁਸ਼ਮਣ ਦੇ ਦੰਦ ਖੱਟੇ ਕਰਨ ਤੋਂ ਪਿੱਛੇ ਨਹੀਂ ਹਟੇ , ਤੇ ਜੇ ਗੱਲ ਕਰੀਏ ਸਿੱਖ ਕੌਮ ਵਿੱਚ ਉਹਨਾਂ ਦੇ ਸਤਿਕਾਰ ਦੀ , ਤਾਂ ਉਹ ਇਨਾ ਉੱਚਾ ਸੀ ! ਕਿ ਜਿਸ ਵੇਲੇ 1733 ਵਿੱਚ ਨਵਾਬ ਕਪੂਰ ਸਿੰਘ ਨੂੰ ਨਵਾਬੀ ਪੇਸ਼ ਕੀਤੀ ਗਈ , ਤਾਂ ਉਹਨਾਂ ਦਾ ਕਹਿਣਾ ਸੀ ! ਕਿ ਜੇ ਇਹ ਨਵਾਬੀ ਸਾਹਮਣੇ ਬੈਠੇ ਕੌਮ ਦੀਆਂ ਸਭ ਤੋਂ ਮਹਾਨ ਸ਼ਖਸੀਅਤਾਂ ਇਹਨਾਂ ਪੰਜਾਂ ਸਿੰਘਾਂ ਦੇ ਪੈਰਾਂ ਨੂੰ ਛੁਹਾ ਕੇ ਮੇਰੀ ਝੋਲੀ ਵਿੱਚ ਪਾਈ ਜਾਵੇ , ਤਾਂ ਮੈਂ ਇਹਨਾਂ ਨੂੰ ਪ੍ਰਵਾਨ ਕਰੂੰਗਾ . ਤੇ ਉਹਨਾਂ ਪੰਜਾਂ ਸਿੰਘਾਂ ਵਿੱਚ ਸੀ . ਸਰਦਾਰ ਜੱਸਾ ਸਿੰਘ ਆਹਲੂਵਾਲੀਆ , ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ , ਸਰਦਾਰ ਚੜਤ ਸਿੰਘ , ਸ਼ੁਕਰਚੱਕੀਆ ਸਰਦਾਰ ਦਰਬਾਰਾ ਸਿੰਘ ਜੀ , ਤੇ ਸਰਦਾਰ ਕਰਮ ਸਿੰਘ ਸ਼ਹੀਦ ਦੇ ਨਾਲ ਬਾਬਾ ਦੀਪ ਸਿੰਘ ਜੀ ਵੀ ਮੌਜੂਦ ਸਨ .

ਆਓ ਜਾਣਾਂਗੇ ਸ਼ੁਰੂ ਤੋਂ ਅੰਤ ਤੱਕ ਬਾਬਾ ਦੀਪ ਸਿੰਘ ਜੀ ਦੇ ਜੀਵਨ ਦਾ ਪੂਰਾ ਇਤਿਹਾਸ , ਬਿਨਾਂ ਸੀਸ ਤੋਂ ਲੜਨ ਦੀ ਘਟਨਾ ਤੁਸੀਂ ਸਭ ਨੇ ਸੁਣੀ ਹੋਣੀ ਹੈ . ਪਰ ਅੱਜ ਵਿਸਤਾਰ ਵਿੱਚ ਜਾਣਾਂਗੇ ਪੂਰੀ ਜੰਗ ਦਾ ਇਤਿਹਾਸ .

baba deep singh biography punjabi

ਬਾਬਾ ਦੀਪ ਸਿੰਘ ਜੀ ਦਾ ਜਨਮ ਪਿੰਡ ਪਹੂਵਿੰਡ ਵਿੱਖੇ 26 ਜਨਵਰੀ 1682 ਨੂੰ ਮਾਤਾ ਜਿਉਣੀ ਜੀ ਦੀ ਕੁੱਖ ਤੋਂ ਭਾਈ ਭਗਤਾ ਜੀ ਦੇ ਘਰ ਹੋਇਆ ਸੀ . ਅਮ੍ਰਿਤਸਰ ਸਾਹਿਬ ਦਾ ਨਾਮ ਉਸ ਸਮੇਂ ਪਹੂਵਿੰਡ ਸੀ . ਤੇ ਜੇ ਕਰ ਆਪਾਂ ਬਾਬਾ ਜੀ ਦੇ ਪਰਿਵਾਰ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਅੱਜ ਤੋਂ ਤਕਰੀਬਨ ਪੰਜ ਹਜ਼ਾਰ ਸਾਲ ਪਹਿਲਾਂ , ਕੈਪਸਿਅਨ ਸਾਗਰ ਤੇ ਮਿਡਲ ਏਸ਼ੀਆ ਤੋਂ ਕੁਝ ਕਬੀਲੇ ਪੰਜਾਬ ਵਿੱਚ ਆ ਕੇ ਪਿੰਡਾਂ ਦੇ ਰੂਪ ਵਿੱਚ ਵੱਸ ਗਏ , ਉਹਨਾਂ ਦਾ ਕਬੀਲਾ ਵੀ ਸੱਭਿਆਚਾਰ ਇਥੇ ਰੱਜ ਕੇ ਫਲਿਆ ਫੂਲਿਆ , ਤੇ ਆਪਣੇ ਸੱਭਿਆਚਾਰ ਦੇ ਅਨੁਸਾਰ ਹੀ ਉਹਨਾਂ ਨੇ ਆਪਣੀਆਂ ਗੋਤਾਂ ਨਿਰਧਾਰਿਤ ਕੀਤੀਆਂ ਸਨ .

ਬਾਬਾ ਦੀਪ ਸਿੰਘ ਜੀ ਦੇ ਬਚਪਨ ਦਾ ਨਾਮ ਦੀਪਾ ਸੀ . ਤੇ ਉਹਨਾਂ ਦਾ ਪਰਿਵਾਰ ਸ਼ੁਰੂ ਤੋਂ ਹੀ ਗੁਰੂ ਘਰ ਨਾਲ ਜੁੜਿਆ ਹੋਇਆ ਸੀ . ਬਚਪਨ ਵਿੱਚ ਜਦੋਂ ਇੱਕ ਵਾਰ ਆਪਣੇ ਪਰਿਵਾਰ ਦੇ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਅਨੰਦਪੁਰ ਸਾਹਿਬ ਗਏ , ਤਾਂ ਭਾਈ ਦੀਪਾ ਜੀ ਦਾ ਮਨ ਉਥੇ ਇਨਾ ਲੱਗ ਗਿਆ , ਕਿ ਉਹਨਾਂ ਨੇ ਮਾਤਾ ਪਿਤਾ ਦੇ ਨਾਲ ਵਾਪਸ ਨਾ ਆਉਣ ਦੀ ਵਜਾਏ ਉੱਥੇ ਹੀ ਰਹਿਣ ਦਾ ਫੈਸਲਾ ਕਰ ਲਿਆ , ਤੇ ਇੱਥੇ ਹੀ ਰੇਹ ਕੇ ਉਹਨਾਂ ਨੇ ਆਪਣੀ ਸਿੱਖਿਆ ਪੂਰੀ ਕੀਤੀ .

ਛੇਤੀ ਹੀ ਉਹ ਸੰਸਕ੍ਰਿਤ ਫਾਰਸੀ ਤੇ ਗੁਰਮੁਖੀ ਭਾਸ਼ਾ ਵਿੱਚ ਨਿਪੂਣ ਹੋ ਗਏ , ਤੇ ਉਸਤੋ ਬਾਦ ਓਹਨਾ ਨੇ ਇੱਥੇ ਰੇਹ ਕੇ ਸ਼ਸਤਰ ਵਿਦਿਆ ਵੀ ਸਿਖੀ , ਜਿੱਸ ਵਿੱਚ ਘੋੜ ਸਵਾਰੀ , ਤੀਰ ਅੰਦਾਜੀ , ਤੇ ਤਲਵਾਰਬਾਜੀ ਦੇ ਨਾਲ ਨਾਲ ਤੋਪ ਚਲਾਉਣਾ ਵੀ ਸਿੱਖ ਲਿਆ ਸੀ , ਜੋ ਉਹਨਾਂ ਸਮਿਆਂ ਵਿੱਚ ਕੋਈ ਵਿਰਲਾ ਹੀ ਜਾਣਦਾ ਸੀ .

ਇਸ ਤਰਾ ਜਿੱਥੇ ਇੱਕ ਪਾਸੇ ਉਹਨਾਂ ਦਾ ਨਾਮ ਕੌਮ ਦੇ ਚੋਟੀ ਦੇ ਯੋਧੇਆ ਵਿੱਚ ਗਿਣਿਆ ਜਾਣ ਲੱਗ ਪਿਆ , ਅਤੇ ਕੌਮ ਦੇ ਸਭ ਤੋਂ ਉੱਚ ਪੱਧਰ ਦੇ ਵਿਦਵਾਨਾਂ ਵਿੱਚ ਵੀ ਸ਼ੁਮਾਰ ਹੋ ਗਿਆ , ਤੇ 1699 ਵਿੱਚ ਜਦੋਂ ਖਾਲਸਾ ਪੰਥ ਸਾਜਿਆ ਗਿਆ , ਤਾਂ ਜਿਹੜੇ ਲੋਕਾਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਅੰਮ੍ਰਿਤ ਛਕਾਇਆ ਸੀ . ਉਹਨਾਂ ਵਿੱਚ ਬਾਬਾ ਦੀਪ ਸਿੰਘ ਜੀ ਵੀ ਸ਼ਾਮਿਲ ਸਨ .

ਤੇ 1703 ਵਿੱਚ ਜਦੋਂ ਉਹਨਾਂ ਦੇ ਪਿਤਾ ਜੀ ਇੱਕ ਵਾਰ ਫਿਰ ਅਨੰਦਪੁਰ ਸਾਹਿਬ ਆਏ , ਤਾਂ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਇਸ ਵਾਰ ਜਾਂਦੇ ਸਮੇਂ ਉਹ ਬਾਬਾ ਦੀਪ ਸਿੰਘ ਨੂੰ ਆਪਣੇ ਨਾਲ ਹੀ ਪਿੰਡ ਲੈ ਗਏ , ਪਿੰਡ ਜਾ ਕੇ ਬਾਬਾ ਦੀਪ ਸਿੰਘ ਜੀ ਨੇ ਆਪਣੇ ਨੇੜੇ ਤੇੜੇ ਦੇ ਇਲਾਕੇ ਵਿੱਚ ਗੁਰਮਤ ਪ੍ਰਚਾਰ ਤੇ ਗੁਰਮੁਖੀ ਸਿਖਾਉਣ ਦੀ ਸੇਵਾ ਸ਼ੁਰੂ ਕਰ ਦਿੱਤੀ .

1704 ਵਿੱਚ ਸ਼੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪੈਣ ਤੋਂ ਲੈ ਕੇ ਸਰਸਾ ਦੇ ਕੰਡੇ ਹੋਇਆ ਪਰਿਵਾਰ ਵਿਛੋੜਾ ਚਮਕੌਰ ਦੀ ਜੰਗ ਤੇ ਸਾਕਾ ਸਰਹੰਦ ਇਹ ਸਾਰੇ ਵਰਤਾਰੇ ਦੌਰਾਨ ਬਾਬਾ ਦੀਪ ਸਿੰਘ ਜੀ ਆਪਣੇ ਜੱਦੀ ਪਿੰਡ ਵਿੱਚ ਹੀ ਸਨ . ਗੁਰੂ ਸਾਹਿਬ ਨਾਲ ਵਾਪਰੇ ਇਹ ਸਾਰੇ ਵਰਤਾਰੇ ਬਾਰੇ ਬਾਬਾ ਦੀਪ ਸਿੰਘ ਜੀ ਨੂੰ ਬਹੁਤ ਬਾਦ ਵਿੱਚ ਪਤਾ ਲੱਗਿਆ .

ਦੁਨੀਆਂ ਦੀ ਤਵਾਰੀਖ ਤੇ ਵਿਲੱਖਣ ਇਤਿਹਾਸ ਰਚਣ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਦਮਦਮਾ ਸਾਹਿਬ ਪਹੁੰਚੇ , ਤਾਂ ਇਹ ਸਮਾਂ ਜੰਗਾਂ ਯੁੱਧਾਂ ਤੋਂ ਬਾਅਦ ਥੋੜਾ ਜਿਹਾ ਸ਼ਾਂਤੀ ਵਾਲਾ ਸੀ . ਇਸ ਸਮੇਂ ਨੂੰ ਬਿਤਾਉਣ ਲਈ , ਗੁਰੂ ਪਾਤਸ਼ਾਹ ਨੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਜੋੜ ਕੇ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਦਾ ਨਿਸਚਾ ਕੀਤਾ .

ਇਸ ਮਹਾਨ ਕਾਰਜ ਲਈ ਕੌਮ ਦੇ ਦੋ ਸਭ ਤੋਂ ਚੋਟੀ ਦੇ ਵਿਦਵਾਨਾਂ ਦੀ ਡਿਊਟੀ ਲਾਈ ਗਈ , ਪੇਹਲੇ ਸਨ ਭਾਈ ਮਨੀ ਸਿੰਘ ਜੀ ਜੋ ਹੁਣ ਦਿੱਲੀ ਤੋਂ ਵਾਪਸ ਆ ਚੁੱਕੇ ਸਨ . ਦੱਸਣ ਯੋਗ ਗੱਲ ਹੈ .ਕਿ ਸਰਸਾ ਦੇ ਵਿਛੋੜੇ ਸਮੇਂ ਭਾਈ ਮਨੀ ਸਿੰਘ ਜੀ ਦਿੱਲੀ ਵੱਲ ਚਲੇ ਗਏ ਸਨ . ਤੇ ਦੂਜੇ ਸਨ ਬਾਬਾ ਦੀਪ ਸਿੰਘ ਜੀ , ਜਿਨਾਂ ਨੂੰ ਵਿਸ਼ੇਸ਼ ਤੌਰ ਤੇ ਇਸ ਕੰਮ ਲਈ ਸੱਦਾ ਭੇਜ ਕੇ ਉਹਨਾਂ ਦੇ ਪਿੰਡ ਤੋਂ ਬੁਲਾਇਆ ਗਿਆ ਸੀ .

ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦੀ ਮੁੱਖ ਬੀੜ ਉਸ ਸਮੇਂ ਧੀਰਮਲ ਦੇ ਚੇਲਿਆ ਕੋਲ ਸੀ . ਤੇ ਜਦੋਂ ਉਹਨਾਂ ਨੇ ਇਸਨੂੰ ਦੇਣ ਤੋਂ ਮਨਾ ਕਰ ਦਿੱਤਾ ਤਾਂ ਇਸ ਮਹਾਨ ਕਾਰਜ ਨੂੰ ਸੰਪੂਰਨ ਕਰਨ ਵਿੱਚ ਇੱਕ ਵੱਡੀ ਅੜਚਣ ਖੜੀ ਹੋ ਗਈ ਤਾਂ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮੁੱਖ ਨਾਲ ਪੂਰੇ ਆਦ ਗ੍ਰੰਥ ਸਾਹਿਬ ਦਾ ਉਚਾਰਨ ਕੀਤਾ , ਤੇ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਨੇ ਇਸ ਨੂੰ ਲਿਖਤ ਰੂਪ ਵਿੱਚ ਉਤਾਰਿਆ .

ਇਸ ਤਰ੍ਹਾਂ ਸਾਡੇ ਗਿਆਰਵੇਂ ਗੁਰੂ ਨੂੰ ਅੰਤਿਮ ਰੂਪ ਦੇਣ ਦਾ ਮਹਾਨ ਕਾਰਜ ਸੰਪੂਰਨ ਹੋ ਪਾਇਆ , ਇੱਥੇ ਦੋ ਗੱਲਾਂ ਥੋੜੀਆਂ ਜਿਹੀਆਂ ਕਲੀਅਰ ਕਰਨ ਵਾਲੀਆਂ ਹਨ . ਇੱਕ ਤਾਂ ਕਿਹਾ ਜਾਂਦਾ ਹੈ , ਕਿ ਲਿਖਣ ਦੀ ਡਿਊਟੀ ਭਾਈ ਮਨੀ ਸਿੰਘ ਜੀ ਦੀ ਲਾਈ ਗਈ ਸੀ . ਸਿਆਹੀ ਤੇ ਕਲਮ ਦਾ ਇੰਤਜ਼ਾਮ ਕਰਨਾ ਇਹ ਜਿਮਾ ਬਾਬਾ ਦੀਪ ਸਿੰਘ ਜੀ ਕੋਲ ਸੀ .

ਸ੍ਰੀ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਸੇਵਾ ਸੰਪੂਰਨ ਕਰਨ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੱਖਣ ਵੱਲ ਚਾਲੇ ਪਾਉਣ ਲੱਗੇ , ਤਾਂ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਇਥੇ ਦਮਦਮਾ ਸਾਹਿਬ ਰਹਿ ਕੇ ਹੀ ਸਿੱਖੀ ਦਾ ਪ੍ਰਚਾਰ ਕਰਨ ਦਾ ਹੁਕਮ ਦਿੱਤਾ , ਇਸ ਹੁਕਮ ਨੂੰ ਬਾਬਾ ਜੀ ਨੇ ਐਨੀ ਦ੍ਰਿੜਤਾ ਨਾਲ ਨਿਭਾਇਆ , ਕਿ ਇਸ ਤੋਂ ਬਾਅਦ ਉਹ ਕਦੀ ਆਪਣੇ ਘਰ ਨਹੀਂ ਗਏ , ਤੇ ਲਮੇ ਸਮੈ ਤੱਕ ਉੱਥੇ ਰੇਹ ਕੇ ਨਵੀਂ ਪੀੜੀ ਨੂੰ ਗੁਰਬਾਣੀ ਗੁਰਮੁਖੀ ਸਿਖਾਉਣ ਦੇ ਨਾਲ ਨਾਲ ਸ਼ਸਤਰ ਵਿਦਿਆ ਸਿਖਲਾਈ ਦੀ ਸੇਵਾ ਕਰਦੇ ਰਹੇ .

ਇਸ ਦੇ ਨਾਲ ਹੀ 11 ਸਾਲ ਤੱਕ ਲਗਾਤਾਰ ਕਈ ਕਈ ਘੰਟੇ ਲਿਖ ਕੇ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸਰੂਪ ਤਿਆਰ ਕੀਤੇ , ਜੋ ਇੱਕ ਇੱਕ ਕਰਕੇ ਚਾਰੇ ਤਖਤਾਂ ਵਿੱਚ ਭੇਜੇ ਗਏ , ਪਹਿਲਾ ਸਰੂਪ ਜੋ ਸ੍ਰੀ ਅਕਾਲ ਤਖਤ ਸਾਹਿਬ ਭੇਜਿਆ ਗਿਆ , ਉਹ ਦੋ ਸੈਰ ਸੋਨੇ ਤੋਂ ਸਿਆਹੀ ਤਿਆਰ ਕਰਕੇ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਹੋਇਆ ਸੀ .

ਇਸ ਤੋਂ ਇਲਾਵਾ ਬਾਬਾ ਜੀ ਨੇ ਇੱਕ ਸਰੂਪ ਫਾਰਸੀ ਭਾਸ਼ਾ ਵਿੱਚ ਵੀ ਤਿਆਰ ਕੀਤਾ ਸੀ . ਪਰ ਅਫਸੋਸ ਦੀ ਗੱਲ ਹੈ ਕਿ ਉਹ ਸਰੂਪ ਸਾਡੇ ਕੋਲ ਅੱਜ ਨਹੀਂ ਹੈ . ਇਸ ਤੋਂ ਇਲਾਵਾ ਬਾਬਾ ਜੀ ਨੇ ਅਨੇਕਾਂ ਖਜ਼ਾਨਾ ਪੋਥੀਆਂ ਵੀ ਤਿਆਰ ਕੀਤੀਆਂ ਖਜ਼ਾਨਾ ਪੋਥੀਆ ਅੱਜ ਦੇ ਗੁਟਕਾ ਸਾਹਿਬ ਦਾ ਪੁਰਾਣਾ ਰੂਪ ਹੈ .

ਜਿਵੇਂ ਕਿ ਗੁਰੂ ਸਾਹਿਬਾਨ ਨੇ ਦਮਦਮਾ ਸਾਹਿਬ ਰਹਿਣ ਦਾ ਹੀ ਹੁਕਮ ਦਿੱਤਾ ਸੀ . ਬਾਬਾ ਦੀਪ ਸਿੰਘ ਜੀ ਬਸ ਗਿਣਵੀ ਚੁਣਵੀ ਵਾਰ ਹੀ ਦਮਦਮਾ ਸਾਹਿਬ ਨੂੰ ਛੱਡ ਕੇ ਗਏ , ਕੁਝ ਇਤਿਹਾਸਕਾਰ ਦਸਦੇ ਹਨ .

ਕਿ ਪਹਿਲੀ ਵਾਰ ਓਹ ਦਮਦਮਾ ਸਾਹਿਬ ਨੂੰ ਉਸ ਸਮੇ ਛੱਡ ਕੇ ਗਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ , ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਉਣ ਵਾਲੇ ਜਾਲਮਾਂ ਤੋਂ ਬਦਲਾ ਲੈਣ ਲਈ ਸਰਹੰਦ ਤੇ ਹਮਲਾ ਕਰਨ ਜਾ ਰਹੇ ਹਨ .

ਬਾਬਾ ਜੀ ਦੇ ਮਨ ਵਿੱਚ ਤਾਂ ਲੰਬੇ ਸਮੇਂ ਤੋਂ ਹੀ ਇਸ ਗੱਲ ਦਾ ਗੁੱਸਾ ਸੀ . ਕਿ ਗੁਰੂ ਸਾਹਿਬਾਨ ਦਾ ਪੂਰਾ ਪਰਿਵਾਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਤੇ ਸਰਹੰਦ ਤੱਕ ਇਨੀਆਂ ਮੁਸ਼ਕਿਲਾਂ ਸਹਿੰਦੇ ਹੋਏ ਸ਼ਹੀਦੀਆਂ ਪਾਉਂਦਾ ਰਿਹਾ , ਤੇ ਇਸ ਜੰਗ ਵਿੱਚ ਬਾਬਾ ਦੀਪ ਸਿੰਘ ਜੀ ਨੇ ਇੱਕ ਅਹਿਮ ਰੋਲ ਅਦਾ ਕੀਤਾ ਸੀ .

ਤੇ ਇਸ ਜੰਗ ਵਿੱਚ ਉਹਨਾਂ ਦਾ ਇੱਕ ਦੰਦ ਵੀ ਟੁੱਟਿਆ ਸੀ . ਇਸ ਗੱਲ ਦਾ ਜ਼ਿਕਰ ਵੀ ਸਾਨੂੰ ਇਤਿਹਾਸਿਕ ਸਰੋਤਾਂ ਵਿੱਚ ਮਿਲਦਾ ਹੈ . ਤੇ ਆਓ ਹੁਣ ਗੱਲ ਕਰਦੇ ਹਾਂ , ਬਾਬਾ ਦੀਪ ਸਿੰਘ ਜੀ ਦੇ ਜੀਵਨ ਦੀ ਅੰਤਿਮ ਜੰਗ ਦੀ . ਤੇ ਉਹਨਾਂ ਦੀ ਸ਼ਹਾਦਤ ਦੀ . ਕਿਸ ਤਰ੍ਹਾਂ ਬਾਬਾ ਜੀ ਸੀਸ ਤਲੀ ਤੇ ਧਰਕੇ ਦੁਸ਼ਮਣਾਂ ਨਾਲ ਲੜਦੇ ਰਹੇ , ਇਹ ਤਾਂ ਆਪਾਂ ਸਭ ਨੇ ਸੁਣਿਆ ਹੈ .

1753 ਵਿੱਚ ਮੀਰ ਮੰਨੂ ਦੀ ਮੌਤ ਤੋਂ ਬਾਅਦ ਸਿੱਖ ਤੇਜ਼ੀ ਨਾਲ ਇੱਕ ਤਾਕਤਵਰ ਧਿਰ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਏ , ਮੀਰ ਮੰਨੂ ਉਹੀ ਸੀ ਜਿਸਨੇ ਸਿੰਘਾਂ ਦੇ ਜਨਤਕ ਕਤਲੇਆਮ ਦਾ ਹੁਕਮ ਜਾਰੀ ਕੀਤਾ ਸੀ .ਕਿ ਜਿੱਥੇ ਕਿਤੇ ਵੀ ਗੁਰੂ ਨਾਨਕ ਨੂੰ ਮੰਨਣ ਵਾਲਾ ਸਿੱਖ ਦਿਸਦਾ ਹੈ , ਤੁਰੰਤ ਉਸਦਾ ਸਿਰ ਕਲਮ ਕਰ ਦਿੱਤਾ ਜਾਏ , ਜਿਸਨੇ ਛੋਟੇ ਛੋਟੇ ਬੱਚਿਆਂ ਦੇ ਟੋਟੇ ਕਰਵਾ ਕੇ ਉਹਨਾਂ ਦੇ ਹਾਰ ਬਣਾ ਕੇ ਮਾਵਾਂ ਦੇ ਗਲਾਂ ਵਿੱਚ ਪਵਾਏ ਸਨ . ਤੇ ਇਹ ਮਰਿਆ ਕਿਵੇਂ .

ਇੱਕ ਜੰਗ ਦੇ ਦੌਰਾਨ ਸਿੰਘ ਜੰਗਲ ਵਿੱਚ ਲੁਕੇ ਹੋਏ ਸਨ . ਤੇ ਇਹ ਜਾਲਮ ਆਪਣੀ ਫੌਜ ਦੇ ਨਾਲ ਉਹਨਾਂ ਨੂੰ ਲੱਭ ਰਿਹਾ ਸੀ . ਅਚਾਨਕ ਸਿੰਘਾਂ ਨੇ ਇੱਕ ਜ਼ੋਰਦਾਰ ਜੈਕਾਰਾ ਲਾ ਦਿੱਤਾ , ਜ਼ੋਰਦਾਰ ਆਵਾਜ਼ ਨਾਲ ਮੀਰ ਮੰਨੂ ਦਾ ਘੋੜਾ ਇਨਾ ਜਿਆਦਾ ਡਰ ਗਿਆ , ਕਿ ਉਸਨੇ ਅਚਾਨਕ ਭੱਜਣਾ ਸ਼ੁਰੂ ਕਰ ਦਿੱਤਾ , ਅਚਾਨਕ ਭੱਜਣ ਨਾਲ ਮੀਰ ਮਨੂੰ ਸੰਭਲ ਨਹੀਂ ਪਾਇਆ ਤੇ ਉਸਦਾ ਪੈਰ ਘੋੜੇ ਦੇ ਰਕਾਬ ਵਿੱਚ ਅੜ ਗਿਆ .

 ਤੇ ਮੀਰ ਮੰਨੂ ਨੂੰ ਘਸੀਟਦਾ ਹੋਇਆ ਘੋੜਾ ਜੋ ਭੱਜਿਆ , ਕਾਫੀ ਚਿਰ ਤੱਕ ਉਸਨੇ ਰੁਕ ਕੇ ਸਾਹ ਨਹੀਂ ਲਿਆ , ਤੇ ਜਦੋਂ ਤੱਕ ਰੁਕਿਆ ਉਦੋਂ ਤੱਕ ਪੱਥਰਾਂ ਤੇ ਵੱਜ ਵੱਜ ਕੇ ਮੀਰ ਮੰਨੂ ਦਾ ਸਿਰ ਫ਼ਟ ਗਿਆ ਸੀ . ਤੇ ਉਸ ਦੀ ਦਰਦ ਨਾਕ ਮੌਤ ਹੋ ਚੁੱਕੀ ਸੀ .

ਉਦੋ ਅਬਦਾਲੀ ਦਾ ਭਾਰਤ ਤੇ ਹਮਲਿਆਂ ਦਾ ਦੌਰ ਸੀ . ਅਬਦਾਲੀ ਭਾਰਤ ਚੋਂ ਗੱਡਿਆਂ ਦੇ ਗੱਡੇ ਸੋਨਾ ਚਾਂਦੀ ਹੀਰੇ ਤੇ ਔਰਤਾਂ ਨੂੰ ਚੁੱਕ ਕੇ ਲਿਆਉਂਦਾ , ਪਰ ਹਰ ਵਾਰ ਸਿੱਖ ਉਸਨੂੰ ਘੇਰ ਲੈਂਦੇ , ਉਸ ਉਤੇ ਹਮਲਾ ਕਰਕੇ ਧੀਆਂ ਭੈਣਾਂ ਨੂੰ ਛੁਡਾ ਕੇ ਵਾਪਸ ਭੇਜ ਦਿੰਦੇ , ਆਪਣੇ ਚੋਥੇ ਹਮਲੇ ਦੌਰਾਨ ਸਿੱਖਾਂ ਤੋਂ ਤੰਗ ਆ ਚੁੱਕੇ ਅਬਦਾਲੀ ਨੇ ਲਾਹੌਰ ਦੇ ਹਾਕਮ ਨੂੰ ਪੁੱਛਿਆ , ਕਿ ਇਹ ਕੌਣ ਹਨ .

ਕਿ ਮੈਂ ਇੱਕ ਵਾਰੀ ਮਰਹੱਟਿਆਂ ਦਾ ਲੱਕ ਤੋੜਿਆ ਸੀ . ਉਹ ਦੁਬਾਰਾ ਅੱਜ ਤੱਕ ਉੱਠ ਨਹੀਂ ਸਕੇ , ਇਹ ਲੋਕ ਕੌਣ ਹਨ . ਜਿਨਾਂ ਨੇ ਮੇਰੀ ਨੱਕ ਵਿੱਚ ਦਮ ਕੀਤਾ ਹੋਇਆ ਹੈ , ਅੱਗੋਂ ਜਵਾਬ ਮਿਲਿਆ ਕਿ ਸਿੱਖ ਹਨ . ਅਸੀਂ ਵੱਡਦੇ ਵੱਡਦੇ ਥੱਕ ਗਏ , ਪਰ ਇਹ ਖਤਮ ਨਹੀਂ ਹੁੰਦੇ .

ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਆਬੇ ਹਯਾਤ ਇੱਕ ਇਹੋ ਜਿਹਾ ਸਰੋਵਰ ਦਿੱਤਾ ਹੈ , ਕਿ ਅੱਧਾ ਵੱਡੇਆ ਸਿੱਖ ਵੀ ਜੇ ਉਹਦੇ ਵਿੱਚ ਜਾ ਕੇ ਚੁੱਬੀ ਲਾ ਲਵੇ ਤਾਂ ਉਹ ਤੰਦਰੁਸਤ ਹੋਕੇ ਨਿਕਲਦਾ ਹੈ .

baba-deep-singh-biography

ਅਬਦਾਲੀ ਨੇ ਕਾਬੁਲ ਵੱਲ ਮੁੜਦਿਆਂ ਆਪਣੇ ਪੁੱਤਰ ਤੈਮੂਰ ਨੂੰ ਲਾਹੌਰ ਦਾ ਤੇ ਜਹਾਨ ਖਾਨ ਨੂੰ ਅੰਮ੍ਰਿਤਸਰ ਦਾ ਸੂਬੇਦਾਰ ਥਾਪ ਕੇ ਕਿਹਾ , ਕਿ ਤੁਹਾਨੂੰ ਖੁੱਲੀ ਛੁੱਟੀ ਹੈ .ਜੋ ਮਰਜ਼ੀ ਕਰੋ ਬਸ ਮੈਨੂੰ ਇਸ ਦੁਨੀਆਂ ਤੋਂ ਇਹ ਸਿੱਖ ਖਤਮ ਚਾਹੀਦੇ ਹਨ , ਤੇ ਸਭ ਤੋਂ ਪਹਿਲਾਂ ਜਾਓ ਤੇ ਸਰੋਵਰ ਦਾ ਕੁਝ ਕਰੋ .

ਇਸ ਹੁਕਮ ਦੀ ਤਾਮੀਲ ਕਰਦਿਆਂ ਇੱਕ ਵਾਰ ਫਿਰ ਸਿੱਖਾਂ ਦੇ ਤਸ਼ੱਦਦ ਸ਼ੁਰੂ ਹੋ ਗਿਆ ,ਜਾਲਮਾਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹਮਲਾ ਕਰਕੇ , ਪਵਿੱਤਰ ਇਮਾਰਤ ਨੂੰ ਢਾ ਦਿੱਤਾ , ਤੇ ਸਰੋਵਰ ਨੂੰ ਮਿੱਟੀ ਤੇ ਗੰਦ ਨਾਲ ਪੂਰ ਦਿੱਤਾ , ਉਸ ਸਮੇਂ ਤੱਕ ਬਾਬਾ ਦੀਪ ਸਿੰਘ ਜੀ ਦੀ ਉਮਰ 75 ਸਾਲ ਦੀ ਹੋ ਚੁੱਕੀ ਸੀ .

ਤੇ ਜਦੋਂ ਇਹ ਖਬਰ ਇਸ ਬਜ਼ੁਰਗ ਸੂਰਮੇ ਤੱਕ ਪਹੁੰਚੀ ਤਾਂ ਗੁੱਸੇ ਨਾਲ ਉਹਨਾਂ ਦੀਆਂ ਅੱਖਾਂ ਲਾਲ ਹੋ ਗਈਆਂ ਡੋਲੇ ਫੜਕਣ ਲੱਗ ਪਏ ਤੇ ਫੜਕਦੇ ਵੀ ਕਿਉਂ ਨਾ ਉਹਨਾਂ ਨੇ ਸਾਡੇ ਪੰਥ ਦੀ ਬੇਅਦਬੀ ਕੀਤਾ ਸੀ . ਜਿਸਦੀ ਇੱਕ ,ਇੱਕ ਇੱਟ ਸਾਡੇ ਗੁਰੂ ਸਾਹਿਬਾਨਾਂ ਨੇ ਆਪ ਖਲੋ ਕੇ ਲਵਾਈ ਸੀ . ਤੁਰੰਤ ਬਾਬਾ ਜੀ ਦਮਦਮਾ ਸਾਹਿਬ ਤੋਂ ਰਵਾਨਾ ਹੋ ਗਏ , ਇਸ ਸਮੇਂ ਉਹਨਾਂ ਦੇ ਨਾਲ ਸਿਰਫ ਗਿਣਤੀ ਦੇ ਅੱਠ ਸਿੰਘ ਹੀ ਸਨ .

ਪਿੰਡ ਪਿੰਡ ਢਿੰਡੋਰਾ ਫੇਰ ਦਿੱਤਾ ਗਿਆ , ਕਿ ਜਿਹੜੇ ਸਿੰਘ ਸ਼੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣਾ ਚਾਹੁੰਦੇ ਹਨ , ਜਿਨਾਂ ਦੇ ਮਨ ਵਿੱਚ ਸੱਚ ਮੁੱਚ ਗੁਰੂ ਘਰ ਪ੍ਰਤੀ ਦਰਦ ਹੈ . ਉਹ ਆਪਣੇ ਪਰਿਵਾਰ ਦਾ ਮੋਹ ਛੱਡਣ ਤੇ ਸ਼ਸਤਰ ਚੁੱਕ ਕੇ ਸਾਡੇ ਨਾਲ ਆ ਕੇ ਜੁੜਨ . ਇਸੇ ਤਰਾ ਸਿੰਘ ਜੁੜਦੇ ਗਏ ਤੇ ਜਦੋਂ ਤੱਕ ਬਾਬਾ ਜੀ ਤਰਨ ਤਾਰਨ ਸਾਹਿਬ ਪਹੁੰਚੇ ਤਾਂ ਨਾਲ ਦੇ ਸਿੰਘਾਂ ਦੀ ਗਿਣਤੀ 4 ਹਜਾਰ ਤੋਂ ਟੱਪ ਚੁੱਕੀ ਸੀ .

ਇਹ ਉਹ ਦੌਰ ਸੀ ਜਦੋਂ ਸੱਚ ਮੁੱਚ ਸਿੱਖਾਂ ਦੇ ਮਨ ਵਿੱਚ ਗੁਰੂ ਘਰ ਪ੍ਰਤੀ ਦਰਦ ਸੀ . ਤਰਨ ਤਾਰਨ ਨੇੜੇ ਇਸ ਜੱਥੇ ਨੇ ਰਾਤ ਦਾ ਪੜਾ ਕੀਤਾ , ਤੇ ਸਵੇਰੇ ਤੁਰਨ ਤੋਂ ਪਹਿਲਾਂ ਸ਼ਹਿਰ ਦੇ ਬਾਹਰ ਜਾ ਕੇ ਬਾਬਾ ਜੀ ਨੇ ਆਪਣੇ ਖੰਡੇ ਨਾਲ ਇੱਕ ਲਕੀਰ ਖਿੱਚ ਦਿੱਤੀ , ਤੇ ਗੱਜ ਕੇ ਆਖਿਆ ਕਿ ਤੁਹਾਡੇ ਕੋਲ ਹਜੇ ਵੀ ਮੌਕਾ ਹੈ , ਜਿਸਨੂੰ ਗੁਰੂ ਘਰ ਨਾਲੋਂ ਪਰਿਵਾਰ ਦਾ ਮੋਹ ਵੱਧ ਹੈ , ਉਹ ਪਿੱਛੇ ਮੁੜ ਸਕਦਾ ਹੈ , ਤੇ ਜਿਹੜਾ ਜਿਹੜਾ ਸੂਰਮਾ ਗੁਰੂ ਘਰ ਲਈ ਸ਼ਹਾਦਤ ਦੇ ਸਕਦਾ ਹੈ .

ਉਹ ਲਕੀਰ ਲੰਘ ਕੇ ਆਵੇ ਤੇ ਸਾਡੇ ਨਾਲ ਆ ਕੇ ਖਲੋਵੇ , ਜਿਹੜੇ ਸਿੰਘ ਘਰੋਂ ਹੀ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਦਾ ਮਨ ਵਿੱਚ ਧਾਰ ਕੇ ਆਏ ਸਨ . ਉਹ ਇੱਥੇ ਆ ਕੇ ਪਿੱਛੇ ਕਿਵੇਂ ਹਟ ਸਕਦੇ ਸੀ . ਸਾਰੇ ਦੇ ਸਾਰੇ 4000 ਸਿੰਘਾਂ ਨੇ ਲਕੀਰ ਪਾਰ ਕਰ ਲਈ , ਇਸ ਥਾਂ ਤੇ ਅੱਜ ਗੁਰੂ ਦਵਾਰਾ ਲਕੀਰ ਸਾਹਿਬ ਬਣਿਆ ਹੋਇਆ ਹੈ .

ਜਦੋ ਜ਼ਹਾਨ ਖਾਨ ਨੂੰ ਸਿੰਘਾਂ ਦੀ ਚੜਾਈ ਕਰਕੇ ਆਉਣ ਦਾ ਪਤਾ ਲੱਗਿਆ ਤਾ ਉਸਨੇ 4000 ਦੇ ਮੁਕਾਬਲੇ 20 ਹਜਾਰ ਦੀ ਫੌਜ ਤਿਆਰ ਕਰ ਲਈ . ਇਸ ਤੋਂ ਇਲਾਵਾ ਉਸਨੇ ਲਾਹੌਰ ਤੈਮੂਰਖਾਨ ਨੂੰ ਵੀ ਸੁਨੇਹਾ ਭੇਜ ਕੇ ਸਾਥ ਦੇਣ ਲਈ ਕਿਹਾ , ਇੱਕ ਪਾਸੇ ਗੁਰੂ ਦੇ 400 ਸਿੰਘ ਸਨ , ਤੇ ਦੂਜੇ ਪਾਸੇ ਜਾਲਮਾਂ ਦੀ 20 ਹਜਾਰ ਦੀ ਵੱਡੀ ਫੌਜ ਸੀ .

ਜਿਨਾਂ ਕੋਲ ਹਰ ਤਰ੍ਹਾਂ ਦੇ ਚੰਗੇ ਹਥਿਆਰ ਮੌਜੂਦ ਸਨ . ਤੇ ਉਹਨਾਂ ਦੀ ਅਗਵਾਈ ਕਰ ਰਿਹਾ ਸੀ . ਜਹਾਨ ਖਾਨ ਹਜੇ ਤੇਮੁਰ ਲਾਹੌਰ ਤੋਂ ਆਪਣੀ ਫੌਜ ਲੈ ਕੇ ਪਹੁੰਚਿਆ ਨਹੀਂ ਸੀ . ਕਿ ਗੋਲਵਾੜ ਪਿੰਡ ਦੇ ਇਲਾਕੇ ਵਿੱਚ ਦੋਹਾਂ ਫੌਜਾਂ ਦੀ ਆਪਸ ਵਿੱਚ ਟੱਕਰ ਹੋ ਗਈ .

ਜੰਗੇ ਮੈਦਾਨ ਭੱਖ ਉਠਿਆ ਤੇ ਚਾਰੇ ਪਾਸੇ ਵੱਡੇ ਪੱਧਰ ਤੇ ਕੱਟ ਵਡ ਸ਼ੁਰੂ ਹੋ ਗਈ , 75 ਸਾਲ ਦੇ ਬਾਬਾ ਦੀਪ ਸਿੰਘ ਜੀ ਚਿੱਟੇ ਘੋੜੇ ਤੇ ਸਵਾਰ ਹੋ ਕੇ ਇੱਕ ਹੱਥ ਵਿੱਚ ਦੋ ਧਾਰੀ ਖੰਡਾ ਤੇ ਦੂਸਰੇ ਹੱਥ ਵਿੱਚ ਬੁਰਜ ਫੜ ਕੇ ਦੁਸ਼ਮਣ ਤੇ ਕਹਿਰ ਬਣ ਕੇ ਟੁੱਟ ਪਏ .

ਬਾਬਾ ਜੀ ਨੇ ਇੱਕ ਹੱਥ ਵਿੱਚ 18 ਸੇਰ ਦਾ ਦੋ ਧਾਰੀ ਖੰਡਾ ਫੜਿਆ ਹੋਇਆ ਸੀ . ਤੇ ਦੂਸਰੇ ਹੱਥ ਵਿੱਚ ਲਗਭਗ ਉਨੇ ਹੀ ਭਾਰ ਦਾ ਬੁਰਜ ਵੀ ਫੜਿਆ ਹੋਇਆ ਸੀ .

ਅਫਗਾਨਾ ਦੇ ਇੱਕ ਚੋਟੀ ਦੇ ਜਰਨੈਲ ਮੁਹੰਮਦ ਕਰੀਮ ਬਖਸ਼ ਨੂੰ ਸਿਰ ਵਿੱਚ ਬੁਰਜ ਮਾਰ ਕੇ ਹੀ ਬਾਬਾ ਜੀ ਨੇ ਮੌਤ ਦੇ ਘਾਟ ਚੜਾਇਆ ਸੀ . ਉਸੇ ਸਮੇਂ ਇੱਕ ਬੜੀ ਘਟਨਾ ਵਾਪਰੀ ਜਿਸਨੇ ਪੂਰੇ ਜੰਗ ਦੇ ਮੈਦਾਨ ਦਾ ਨਕਸ਼ਾ ਪਲਟ ਕੇ ਰੱਖ ਦਿੱਤਾ . ਇੱਕ ਗੁਰੂ ਦਾ ਪਿਆਰਾ ਬਹਾਦਰ ਸਿੰਘ ਜਿਸਦਾ ਨਾਮ ਇਤਿਹਾਸ ਵਿੱਚ ਭਾਈ ਲਛਮਣ ਸਿੰਘ ਕਰਕੇ ਆਉਂਦਾ ਹੈ .

ਆਪਣੇ ਘੋੜੇ ਤੇ ਸਵਾਰ ਹੋਕੇ ਕਾਫੀ ਸਮੇਂ ਤੋਂ ਕੁਝ ਉਡੀਕ ਰਿਹਾ ਸੀ . ਕਿ ਜਮਾਲ ਖਾਨ ਦਾ ਹਾਥੀ ਸਾਹਮਣੇ ਵੇਖ ਰਹੇ ਪੰਜ ਕ ਫੁੱਟ ਦੇ ਟਿੱਬੇ ਦੇ ਨੇੜੇ ਆ ਜਾਵੇ .

ਲਗਭਗ ਇੱਕ ਡੇਢ ਘੰਟੇ ਦੀ ਉਡੀਕ ਤੋਂ ਬਾਅਦ ਜਦੋਂ ਹਾਥੀ ਟਿੱਬੇ ਦੇ ਨੇੜੇ ਆਇਆ , ਤਾਂ ਲਛਮਣ ਸਿੰਘ ਨੇ ਘੋੜਾ ਭਜਾ ਕੇ ਟਿੱਬੇ ਤੋਂ ਛਾਲ ਮਰਾ ਦਿੱਤੀ . ਘੋੜਾ ਜਦੋਂ ਛਾਲ ਮਾਰ ਕੇ ਹਾਥੀ ਦੇ ਕੋਲੋਂ ਲੰਘਿਆ ਤਾਂ ਇਸ ਗੁਰੂ ਕੇ ਸਿੰਘ ਨੇ ਆਪਣੀ ਤੇਗ ਚਲਾਈ ਤੇ ਜਹਾਨ ਖਾਨ ਦਾ ਸਿਰ ਧੋਣ ਨਾਲੋਂ ਜੁਦਾ ਹੋ ਕੇ ਜਮੀਨ ਤੇ ਡਿੱਗਿਆ .

ਤੇ ਜਿਉਂ ਹੀ ਜਰਨੈਲ ਦਾ ਸਿਰ ਜਾ ਕੇ ਜਮੀਨ ਤੇ ਡਿੱਗਾ ਦੁਸ਼ਮਣ ਦੇ ਵਿੱਚ ਭਗਦੜ ਮੱਚ ਗਈ , ਉਹ ਸਾਰੇ ਦੇ ਸਾਰੇ ਪੁੱਠੇ ਪੈਰ ਲਾਹੌਰ ਵੱਲ ਭੱਜਣ ਲੱਗ ਪਏ . ਸਿੰਘਾਂ ਨੇ ਮੈਦਾਨ ਫਤਿਹ ਕਰ ਲਿਆ , ਜੈਕਾਰਿਆਂ ਦੀ ਗੂੰਜ ਨਾਲ ਅਸਮਾਨ ਹਿੱਲ ਗਿਆ , ਤੇ ਉਹਨਾਂ ਨੇ ਤੇਜੀ ਨਾਲ ਹਰਿਮੰਦਰ ਸਾਹਿਬ ਵੱਲ ਵਧਣਾ ਜਾਰੀ ਰੱਖਿਆ .

ਉਧਰੋਂ ਜਿਹੜੇ ਸਿਪਾਹੀ ਹਾਰ ਕੇ ਲਾਹੌਰ ਵੱਲ ਵਾਪਸ ਜਾ ਰਹੇ ਸਨ . ਰਸਤੇ ਵਿੱਚ ਉਹਨਾਂ ਨੂੰ ਤੈਮੂਰ ਦੀ ਅਗਵਾਈ ਵਿੱਚ ਲਾਹੌਰ ਤੋਂ ਆਉਦੀ ਫੌਜ ਮਿਲ ਗਈ . ਸਖਤੀ ਦਿਖਾਉਂਦੇ ਹੋਏ ਤੇਮੂਰ ਨੇ ਉਹਨਾਂ ਨੂੰ ਆਪਣੀ ਫੌਜ ਵਿੱਚ ਰਲਾ ਲਿਆ , ਤੇ ਦੁਬਾਰਾ ਜੰਗ ਦੇ ਮੈਦਾਨ ਵੱਲ ਵਧਣਾ ਸ਼ੁਰੂ ਕਰ ਦਿੱਤਾ , ਤੇ ਹੁਣ ਇੱਕ ਵਾਰ ਫਿਰ ਦੋਵੇਂ ਧਿਰਾਂ ਰਣ ਵਿੱਚ ਭਿੜ ਚੁੱਕੀਆਂ ਸਨ .

ਇਸ ਵਾਰ ਦੁਸ਼ਮਣ ਫੌਜ ਦੀ ਗਿਣਤੀ ਲਗਭਗ ਦੁਗਣੀ ਹੋ ਚੁੱਕੀ ਸੀ . ਸਿੰਘਾਂ ਲਈ ਇੰਨੀ ਵੱਡੀ ਫੌਜ ਨਾਲ ਨਿਪਟਣਾ ਬਹੁਤ ਔਖਾ ਹੋ ਰਿਹਾ ਸੀ . ਪਰ ਬਾਬਾ ਦੀਪ ਸਿੰਘ ਜੀ ਹਜੇ ਵੀ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ ਅੱਗੇ ਵਧ ਰਹੇ ਸਨ , ਕਿ ਅਚਾਨਕ ਇੱਕ ਵਾਰ ਆ ਕੇ ਸਿੱਧਾ ਬਾਬਾ ਜੀ ਦੇ ਘੋੜੇ ਦੀ ਧੌਣ ਤੇ ਵੱਜਾ .

ਘੋੜਾ ਬੁਰੀ ਤਰ੍ਹਾਂ ਜਖਮੀ ਹੋ ਗਿਆ , ਤੇ ਕੁਝ ਸਮੈ ਬਾਦ ਉਸਦੀ ਮੌਤ ਹੋ ਗਈ , ਹੁਣ ਬਾਬਾ ਜੀ ਪੈਦਲ ਹੀ ਦੁਸ਼ਮਣਾਂ ਦੀਆ ਗਰਦਣਾ ਲਾਹੁੰਦੇ ਹੋਏ ਜੰਗ ਦੇ ਮੈਦਾਨ ਵਿੱਚ ਅੱਗੇ ਵੱਧ ਰਹੇ ਸਨ , ਕਿ ਅਚਾਨਕ ਇੱਕ ਅਫਗਾਨੀ ਸੂਰਮੇ ਦੀ ਨਜ਼ਰ ਉਹਨਾਂ ਤੇ ਪਈ ਉਸਨੇ ਸੋਚਿਆ ਕਿ ਜਿਸ ਤਰ੍ਹਾਂ ਬਾਬਾ ਜੀ ਉਹਨਾਂ ਦੇ ਫੌਜੀਆਂ ਨੂੰ ਗਾਜਰ ਮੂਲੀ ਵਾਂਗ ਵੱਡਦੇ ਹੋਏ ਅੱਗੇ ਵੱਧ ਰਹੇ ਹਨ , ਕਿਤੇ ਸਾਡੀ ਫੌਜ ਨੂੰ ਮਹਿੰਗਾ ਹੀ ਨਾ ਪੈ ਜਾਵੇ .

ਉਸ ਬਹਾਦਰ ਜਰਨੈਲ ਨੇ ਬਾਬਾ ਜੀ ਨੂੰ ਵੰਗਾਰਿਆ ਤੇ ਇਕੱਲੇ ਨਾਲ ਇਕੱਲਾ ਮੁਕਾਬਲਾ ਕਰਨ ਦਾ ਸੱਦਾ ਦਿੱਤਾ , ਹੁਣ ਦੋਵੇਂ ਬਹਾਦਰ ਸੂਰਮੇ ਰਣ ਭੂਮੀ ਵਿੱਚ ਇੱਕ ਦੂਸਰੇ ਨਾਲ ਖੰਡਾ ਖੜਕਾ ਰਹੇ ਸਨ . ਇੱਕ ਪਾਸੇ ਸੀ 75 ਸਾਲ ਦੇ ਬਜ਼ੁਰਗ ਬਾਬਾ ਦੀਪ ਸਿੰਘ ਜੀ ਤੇ ਦੂਸਰੇ ਪਾਸੇ ਸੀ 35 ਸਾਲ ਦਾ ਜਵਾਨ ਅਯਾਨ ਖਾਨ .

ਕਾਫੀ ਚਿਰ ਤੱਕ ਦੋਹਾਂ ਵਿੱਚ ਜ਼ਬਰਦਸਤ ਲੜਾਈ ਚਲਦੀ ਰਹੀ , ਪਰ ਕੋਈ ਸਿੱਟਾ ਨਾ ਨਿਕਲਿਆ ! ਅੰਤਕ ਵਿੱਚ ਇਹੋ ਜਿਹਾ ਪਲ ਆਇਆ ਜਦੋਂ ਦੋਵਾਂ ਸੂਰਮਿਆਂ ਨੇ ਬਿਲਕੁਲ ਇੱਕੋ ਸਮੇਂ ਤੇ ਇੱਕ ਦੂਸਰੇ ਤੇ ਵਾਰ ਕੀਤਾ . ਇਹ ਸਾਂਝੇ ਵਾਰ ਵਿੱਚ ਦੋਹਾਂ ਜਰਨੈਲਾਂ ਦਾ ਸਿਰ ਸਰੀਰ ਤੋਂ ਅੱਡ ਹੋ ਕੇ ਜਮੀਨ ਤੇ ਜਾ ਡਿੱਗਿਆ .

ਬਾਬਾ ਜੀ ਦਾ ਸੀਸ ਜਮੀਨ ਤੇ ਡਿੱਗਾ ਵੇਖ ਇੱਕ ਸਿੰਘ ਨੇ ਭਾਵੁਕ ਹੋ ਕੇ ਬਚਨ ਕੀਤਾ ! ਕਿ ਬਾਬਾ ਜੀ ਅਰਦਾਸ ਵਿੱਚ ਬਚਨ ਕਰਕੇ ਤੁਰੇ ਸੀ ਕਿ ਤੁਸੀਂ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾ ਕੇ ਉਥੇ ਪਰਤੋਗੇ , ਪਰ ਤੁਸੀਂ ਤਾਂ ਸ਼ਹੀਦ ਹੋ ਚੁੱਕੇ ਹੋ .

ਇਹ ਬਚਨ ਅਧੂਰਾ ਹੀ ਰਹਿ ਜਾਊਗਾ , ਇਹ ਸੁਣ ਕੇ ਬਾਬਾ ਜੀ ਦਾ ਸਰੀਰ ਇੱਕ ਵਾਰ ਫਿਰ ਹਰਕਤ ਵਿੱਚ ਆ ਗਿਆ , ਉਹਨਾਂ ਨੇ ਉੱਠ ਕੇ ਆਪਣਾ ਸੀਸ ਖੱਬੀ ਤਲੀ ਤੇ ਧਰ ਲਿਆ , ਤੇ ਸੱਜੇ ਹੱਥ ਵਿੱਚ ਫੜੇ ਖੰਡੇ ਨਾਲ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ ਇੱਕ ਵਾਰ ਫਿਰ ਅੱਗੇ ਵਧਣ ਲੱਗ ਪਏ.

ਜਦੋਂ ਅਫਗਾਨ ਫੌਜੀਆਂ ਨੇ ਇਹ ਵੇਖਿਆ ਕਿ ਜਿਉਂਦੇ ਤਾਂ ਕੀ ਇਹ ਸਿੱਖ ਤਾਂ ਮਰਨ ਤੋਂ ਬਾਅਦ ਵੀ ਲੜੀ ਜਾ ਰਹੇ ਹਨ , ਉਹ ਕੱਟੇ ਹੋਏ ਸੀਸ ਵਾਲੇ ਸਰੀਰ ਨੂੰ ਤੁਰਦਾ ਵੇਖ ਕੇ ਇੰਨੇ ਘਬਰਾ ਗਏ ! ਕਿ ਆਪਣੇ ਹਥਿਆਰ ਸੁੱਟ ਕੇ ਭੱਜ ਗਏ .

ਬਾਬਾ ਜੀ ਦੇ ਸੀਸ ਤੇ ਸਰੀਰ ਦੋਹਾਂ ਚੋਂ ਲਹੂ ਦੀਆਂ ਧਾਰਾਂ ਵਗਦੀਆਂ ਸਨ . ਸਰੀਰ ਪੂਰਾ ਲਹੂ ਨਾਲ ਭਿੱਜ ਚੁੱਕਿਆ ਸੀ . ਪਰ ਦਰਬਾਰ ਸਾਹਿਬ ਪਹੁੰਚਣ ਤੱਕ ਉਹਨਾਂ ਨੇ ਤੁਰਨਾ ਜਾਰੀ ਰੱਖਿਆ ਤੇ ਆਖਿਰਕਾਰ ਪਰਿਕਰਮਾ ਵਿੱਚ ਪਹੁੰਚ ਕੇ ਆਪਣਾ ਸੀਸ ਗੁਰੂ ਨੂੰ ਭੇਟ ਕਰਕੇ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਦਾ ਆਪਣਾ ਵਚਨ ਪੂਰਾ ਕਰਨ ਤੋਂ ਬਾਅਦ ਹੀ ਬਾਬਾ ਜੀ ਸ਼ਹੀਦ ਹੋਏ|

 

ਅਕਾਲੀ ਬਾਬਾ ਹਨੂੰਮਾਨ ਸਿੰਘ ਦੀ ਵੀਰ ਗਾਥਾ

ਐਰਾ ਗੇਰਾ ਨੱਥੂ ਖੈਰਾ ਦਾ ਸਹੀ ਅਰਥ

Top 100 punjabi quotes for life


Spread the love

Leave a Comment