ਅਕਾਲੀ ਬਾਬਾ ਹਨੂੰਮਾਨ ਸਿੰਘ ਦੀ ਵੀਰ ਗਾਥਾ (1845)

Spread the love

ਅੱਜ ਅਸੀ ਤੁਹਾਨੂੰ ਸਿੱਖ ਰਾਜ ਦੇ ਐਸੇ ਸਿੱਖ ਜਰਨੈਲ ਬਾਰੇ ਦੱਸਣ ਜਾ ਰਹੇ ਹਾਂ . ਜਿਨਾਂ ਨੇ ਅੰਗਰੇਜਾਂ ਦੇ ਨਾਲ ਸਭਤੋਂ ਪੇਲੀ ਲੜਾਈ ਲੜੀ –  ਓਨਾ ਦਾ ਨਾਮ ਹੈ – “ਅਕਾਲੀ ਬਾਬਾ ਹਨੂੰਮਾਨ ਸਿੰਘ” ਜਿਨਾ ਤੋ ਦੁਸ਼ਮਣ ਥਰ ਥਰ ਕੰਬਦੇ ਸੀ .

ਜਦੋ ਬਾਬਾ ਹਨੂੰਮਾਨ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਜਾਂਦੇ ਸੀ ਤਾਂ ਲਾਸ਼ਾਂ ਦੇ ਢੇਰ ਲਗਾ ਦਿੰਦੇ ਸੀ . ਅੰਗਰੇਜ਼ ਫ਼ੌਜ ਵੀ ਅਕਾਲ ਫੋਜ ਬਾਰੇ ਚੰਗੀ ਤਰਾ ਜਾਣਦੀ ਸੀ .

ਅਕਾਲ ਫ਼ੌਜ ਇੱਕ ਅਜਿਹੀ ਫੋਜ ਜੀ ਜਿਸਨੇ ਕਿਸੈ ਦੀ ਅਧੀਨਗੀ ਮੰਨਣ ਤੋ ਇਨਕਾਰ ਕਰ ਦਿੱਤਾ ਸੀ .

ਜੱਥੇ ਦਾਰ ਬਾਬਾ ਫੂਲਾ ਸਿੰਘ ਤੋ ਬਾਦ ਬਾਬਾ ਹਨੂੰਮਾਨ ਸਿੰਘ ਅਕਾਲ ਫ਼ੌਜ ਦੇ ਮੁਖੀ ਬਣੇ ਸਨ . ਮਹਾਂਰਾਜਾ ਰਣਜੀਤ ਸਿੰਘ ਵੀ ਅਕਾਲ ਫ਼ੌਜ ਦੇ ਅੱਗੇ ਸਿਰ ਝੁਕਾਉਂਦਾ ਸੀ . ਇਸ ਗੱਲ ਤੋਂ ਅੰਗਰੇਜ਼ ਵੀ ਬੜੇ ਪ੍ਰੇਸ਼ਾਨ ਸੀ . ਇੱਕ ਮਹਾਰਾਜਾ ਹੋਕੇ ਕਿਸਦੇ ਅੱਗੇ ਸਿਰ ਝੁਕਾ ਰਿਹਾ ਹੈ .

ਅੰਗਰੇਜਾਂ ਨੇ ਇਸ ਗੱਲ ਦੀ ਪੁਰੀ ਜਾਣਕਾਰੀ ਇਕੱਠੀ ਕੀਤੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫ਼ੌਜ ਵਿੱਚ ਕੁੱਝ ਅੰਗਰੇਜ਼ ਅਫ਼ਸਰ ਵੀ ਭਰਤੀ ਕੀਤੇ ਸੀ .

ਸਿੱਖ ਫ਼ੌਜ ਨੂੰ ਡਸਿਪਲਨ ਸਿਖਾਂਣ ਵਾਸਤੇ ਉਸ ਸਮੇ ਸਿਰਫ ਅਕਾਲ ਫ਼ੌਜ ਨੇ ਅੰਗਰੇਜਾਂ ਦੇ ਅਧੀਨ ਕੰਮ ਕਰਨ ਤੋ ਇਨਕਾਰ ਕੀਤਾ ਸੀ . ਕਿਉੰਕਿ ਅਕਾਲ ਫ਼ੌਜ ਸਿਰਫ ਅਕਾਲ ਪੁਰਖ ਦੇ ਅਧੀਨ ਹੀ ਕੰਮ ਕਰਦੀ ਸੀ .

ਅਕਾਲ ਫ਼ੌਜ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਮਨਾ ਕਰ ਦਿੱਤਾ ਸੀ . ਨਾ ਤਾ ਅਸੀ ਅੰਗਰੇਜਾਂ ਦੀ ਵਰਦੀ ਪਾਵਾਗੇ ਨਾ ਇਨਾ ਦੇ ਅਧੀਨ ਕੰਮ ਕਰਾਗੇ .

ਜਦੋ ਜੰਗ ਕਰਨੀ ਹੋਈ ਸੁਨੇਹਾ ਲਾ ਦਿਓ ਜੰਗਦੇ ਮੇਦਾਂ ਵਿੱਚ ਪਹੁੰਚ ਜਾਵਾਂਗੇ ,ਇਸ ਸਾਰੀ ਘਟਨਾ ਨੂੰ ਦੇਖ ਅੰਗਰੇਜ਼ ਸਮਝ ਗਏ ਸੀ ਕੀ ਅਕਾਲ ਫ਼ੌਜ ਦੇ ਹੁੰਦਿਆਂ ਪੰਜਾਬ ਤੇ ਕਬਜ਼ਾ ਨਹੀ ਕੀਤਾ ਜਾ ਸਕਦਾ ਹੈ .

ਅੰਗਰੇਜਾਂ ਨੇ ਅਕਾਲ ਫ਼ੌਜ ਦੇ ਵਿਰੁੱਧ ਲਿਖਣਾ ਸ਼ੁਰੁ ਕਰ ਦਿੱਤਾ ਸੀ . ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਦ ਅੰਗਰੇਜਾਂ ਨੇ ਪੰਜਾਬ ਦੇ ਵਿਰੁੱਧ ਮੋਰਚਾ ਖੋਲ ਦਿੱਤਾ ਸੀ . ਅਤੇ ਮੁਧਕੀ ਦੀ ਲੜਾਈ ਸ਼ੁਰੁ ਕਰ ਦਿੱਤੀ ਸੀ .

ਓਸ ਸਮੇ ਮਹਾਰਾਣੀ ਜਿੰਦਾ ਨੇ ਦੋ ਚਿੱਠੀਆ ਲਿਖਿਆ ਸੀ . ਇੱਕ ਸ਼ਾਮ ਸਿੰਘ ਅਟਾਰੀ ਵਾਲਾ ਨੂੰ ਤੇ ਇੱਕ ਅਕਾਲ ਫ਼ੌਜ ਦੇ ਮੁਖੀ ਬਾਬਾ ਹਨੂੰਮਾਨ ਸਿੰਘ ਨੂੰ , ਮੁਦਕੀ ਦੀ ਲੜਾਈ ਵਿੱਚ ਸਿੱਖਾਂ ਨੇ ਅੰਗਰੇਜ਼ ਫ਼ੌਜ ਦਾ ਬੋਹਤ ਵੱਡਾ ਨੁਕਸਾਨ ਕਰ ਦਿੱਤਾ ਸੀ .

ਸ਼ਾਮ ਸਿੰਘ ਅਟਾਰੀ ਵਾਲਾ ਵੀ ਜੰਗ ਦੇ ਮੈਦਾਨ ਵਿੱਚ ਪਹੁੰਚ ਚੁੱਕੇ ਸਨ . ਪਰ ਜਦੋ ਅੰਗਰੇਜਾਂ ਨੂੰ ਪਤਾ ਲਗਿਆ ਕਿ ਬਾਬਾ ਹਨੂੰਮਾਨ ਸਿੰਘ ਵੀ ਆਪਣੀ ਅਕਾਲ ਫ਼ੌਜ ਲੇਕੇ ਆ ਰਹੇ ਹਨ .

ਅੰਗਰੇਜ਼ ਅਫ਼ਸਰ ਅਕਾਲ ਫ਼ੌਜ ਬਾਰੇ ਜਾਣਦੇ ਸੀ . ਓਹਨਾ ਨੇ ਆਪਣੀ ਫੌਜ ਨੂੰ ਕਿਹਾ ਅਕਾਲ ਫੌਜ ਆ ਰਹੀ ਹੈ . ਜਿਸਨੇ ਭਜਣਾ ਹੈ , ਭੱਜ ਜਾਓ ਬਾਦ ਵਿੱਚ ਇਨਾ ਨੇ ਭੱਜਣ ਨਿ ਦੇਣਾ , ਅਕਾਲ ਫੋਜ ਬਾਰੇ ਓਹ ਚੰਗੀ ਤਰਾ ਜਾਣਦੇ ਸੀ .

ਅਕਾਲ ਫ਼ੌਜ ਦੁਸ਼ਮਣ ਤੇ ਬਿਲਕੁੱਲ ਵੀ ਤਰਸ ਨਹੀਂ ਕਰਦੀ ਸੀ, ਕਸਾਈ ਵੀ ਬੱਕਰੇ ਤੇ ਤਰਸ ਕਰ ਸਕਦਾ ਹੈ . ਪਰ ਅਕਾਲ ਫ਼ੌਜ ਦੁਸ਼ਮਣ ਤੇ ਤਰਸ ਨਹੀ  ਕਰ ਸਕਦੀ ਇਸ ਲੜਾਈ ਸਮੇ ਬਾਬਾ ਹਨੂੰਮਾਨ ਸਿੰਘ ਜੀ ਦੀ ਉਮਰ 90 ਸਾਲ ਸੀ .

ਇਸ ਲੜਾਈ ਵਿੱਚ ਬਾਬਾ ਹਨੂੰਮਾਨ ਸਿੰਘ ਦੀ ਅਕਾਲ ਫੋਜ ਨੇ ਅੰਗਰੇਜਾਂ ਨੂੰ ਬੁਰੀ ਤਰਾ ਹਰਾਇਆ , ਅਤੇ ਅੰਗਰੇਜ਼ ਕਮਾਂਡਰ ਟੁੰਡੀਲਾਟ ਨੂੰ ਵੀ ਜੰਗ ਦੇ ਮੈਦਾਨ ਵਿੱਚੋ ਭਜਾਇਆ .
ਜਦੋ ਬਾਬਾ ਜੀ ਨੇ ਜੰਗ ਜਿੱਤ ਲਈ ਤਾਂ ਉਹ ਆਪਣੇ 2000 ਸਿਪਾਹੀਆ ਨੂੰ ਲੇਕੇ ਪਟਿਆਲੇ ਆ ਗਏ , ਜਿੱਥੇ ਗੁਰੂਦਵਾਰਾ ਦੁਖ ਨਿਵਾਰਣ ਸਾਹਿਬ ਬਣਿਆ ਹੋਇਆ ਹੈ ,

ਸਮੇ ਇਸ ਜਗਾ ਤੇ ਨਿਹੰਗਾਂ ਦਾ ਗੜ ਹੁੰਦਾ ਸੀ , ਓਸ ਸਮੇ ਪਟਿਆਲੇ ਦਾ ਰਾਜਾ ਕਰਮ ਸਿੰਘ ਹੁੰਦਾ ਸੀ , ਓਹ ਅੰਗਰੇਜਾਂ ਦਾ ਪਿਠੁ ਸੀ , ਓਸਨੇ ਅੰਗਰੇਜਾਂ ਨੂੰ ਬਾਬਾ ਹਨੂੰਮਾਨ ਸਿੰਘ ਬਾਰੇ ਸੂਚਨਾ ਦੇ ਦਿੱਤੀ ,

ਅੰਗਰੇਜਾਂ ਨੇ ਏਸ ਜਗਾ ਜਿਥੇ ਗੁਰੂਦਵਾਰਾ ਦੁਖ ਨਿਵਾਰਣ ਸਹਿਬ ਬਣਿਆ ਹੋਇਆ ਹੈ .

ਏਸ ਜਗਾ ਨੂੰ ਘੇਰਾ ਪਾ ਲਿਆ , ਕੁੱਝ ਸਿੰਘ ਥੱਕੇ ਹੋਣ ਕਰਕੇ ਅਰਾਮ ਕਰ ਰਹੇ ਸਨ .

ਅਤੇ ਕੁੱਝ ਪਰਸ਼ਾਦਾ ਬਣਾ ਰਹੇ ਸੀ . ਅੰਗਰੇਜਾਂ ਨੇ ਸਿੰਘਾ ਤੇ ਅਚਾਨਕ ਹਮਲਾ ਕਰ ਦਿਤਾ , ਇੱਸ ਹਮਲੇ ਵਿਚ 1500 ਦੇ ਕਰੀਬ ਸਿੰਘ ਪਟਿਆਲਾ ਦੇ ਗੁਰੂਦਵਾਰਾ ਦੁਖ ਨਿਵਾਰਣ ਸਹਿਬ ਵਿਖੇ ਸ਼ਹੀਦ ਹੋ ਜਾਂaਨ .

ਉਸਤੋ ਬਾਦ ਬਾਬਾ ਹਨੂੰਮਾਨ ਸਿੰਘ ਜੀ ਬਾਕੀ ਬਚੇ 500 ਸਿੰਘਾ ਨੂੰ ਨਾਲ ਲੈਕੇ ਪਿੰਡ ਘੁੜਾਮ ਪੋਹੁਚ ਦੇ ਹਨ .

ਇਥੇ ਵੀ ਓਹਨਾ ਦਾ ਮੁਕ਼ਾਬਲਾ ਅੰਗਰੇਜਾਂ ਨਾਲ ਹੋ ਜਾਂਦਾ ਹੈ . ਅੰਗਰੇਜਾਂ ਵਲੋ ਦਾਗੇ ਇੱਕ ਗੋਲੇ ਨਾਲ ਬਾਬਾ ਹਨੂੰਮਾਨ ਸਿੰਘ ਜੀ ਜਖਮੀ ਹੋ ਜਾਂਦੈ ਹਨ . ਜਖਮੀ ਹੋਣ ਦੇ ਬਾਵਜੂਦ ਵੀ ਬਾਬਾ ਜੀ ਨੇ ਜੰਗ ਜਾਰੀ ਰੱਖੀ , ਰਾਜਪੁਰਾ ਤੋਂ ਹੁੰਦੈ ਹੋਏ ਬਾਬਾ ਜੀ ਮੋਹਾਲੀ ਦੇ ਪਿੰਡ ਸੁਹਾਣਾ ਵਿਖੇ ਪੋਹੂਚ ਦੇ ਹਨ .

ਉਥੇ ਪਹੁੰਚ ਕੇ ਬਾਬਾ ਹਨੂੰਮਾਨ ਸਿੰਘ ਅਤੇ ਓਹਨਾ ਦੇ ਨਾਲ 500 ਸਿੰਘ ਵੀ ਇਥੇ ਸ਼ਹੀਦ ਹੋ ਗਏ . ਇਥੇ ਹੀ ਬਾਬਾ ਹਨੂੰਮਾਨ ਸਿੰਘ ਅਤੇ 500 ਸਿੰਘਾ ਦਾ ਸੰਸਕਾਰ ਕੀਤਾ ਗਿਆ , ਓਸ ਜਗਾ ਤੇ ਹੁਣ ਗੁਰੂਦਵਾਰਾ ਸਿੰਘ ਸ਼ਹੀਦਾ ਬਣਿਆ ਹੋਇਆ ਹੈ .

ਇਹ ਸੀ ਸਿੱਖ ਇਤਹਾਸ ਦੇ ਮਹਾਨ ਯੋਧੇ ਦਾ ਇਤਹਾਸ ਜਿਸਨੇ ਅੰਗਰੇਜਾਂ ਨਾਲ ਸਭਤੋਂ ਪੈਲੀ ਲੜਾਈ ਲੜੀ ਅਤੇ ਸ਼ਹੀਦੀ ਪ੍ਰਾਪਤ ਕੀਤੀ ,

ਨੌਜਵਾਨਾਂ ਨੂੰ ਬੇਨਤੀ ਹੈ ਆਪਣੇ ਸਿੱਖ ਇਤਹਾਸ ਨੂੰ ਵੱਧ ਤੋ ਵੱਧ ਪੜੋ ਅਤੇ ਜਾਣੋ ਕਿਸ ਤਰਾ ਸਾਡੇ ਵੱਡੇ ਵਡੇਰਿਆਂ ਨੇ ਕੁਰਬਾਨੀਆ ਦੇਕੇ ਸਿੱਖੀ ਬਚਾਈ ਅਤੇ ਮਜ਼ਲੂਮਾਂ ਦੀ ਹਿਫਾਜਤ ਕੀਤੀ ,

ਇਸੇ ਤਰਾ ਦੀਆ ਸਿੱਖ਼ ਇਤਹਾਸ ਦੀਆ ਵੀਡਿਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜੇਕਰ ਇਤਹਾਸ ਪੜਨਾ ਚਾਹੁੰਦੇ ਹੋ ਤਾਂ ਸਾਡੀ ਸਾਈਟ punjabivichar.com ਤੇ ਵਿਸਿਟ ਕਰ ਸਕਦੇ ਹੋ.

 

 

ਐਰਾ ਗੇਰਾ ਨੱਥੂ ਖੈਰਾ ਦਾ ਸਹੀ ਅਰਥ

Top 100 punjabi quotes for life


Spread the love

Leave a Comment