ਐਰਾ ਗੇਰਾ ਨੱਥੂ ਖੈਰਾ ਦਾ ਸਹੀ ਅਰਥ ਅਤੇ ਇਸਦੇ ਪਿੱਛੇ ਦਾ ਸਿੱਖ ਇਤਿਹਾਸ

Spread the love

ਐਰਾ ਗੇਰਾ ਨੱਥੂ ਖੈਰਾ ਦਾ ਸਹੀ ਅਰਥ da sahi arth ki hai | ਅੱਜ ਅਸੀ ਇਤਿਹਾਸ ਦੀ ਉਸ ਘਟਨਾ ਦਾ ਜਿਕਰ ਕਰਣ ਜਾ ਰਹੇ ਹਾਂ ਉਸ ਘਟਨਾ ਦੀ ਐਰਾ ਗੇਰਾ ਨੱਥੂ ਖੈਰਾ | ਜਿਸ ਘਟਨਾ ਨੂੰ ਅੱਜ ਦੇ ਜ਼ਮਾਨੇ ਵਿੱਚ ਲੋਕਾਂ ਵਲੋ ਮਜਾਕ ਬਣਾਇਆ ਹੋਇਆ ਹੈ |
ਇਹ ਇੱਕ ਇਤਹਾਸਕ ਘਟਨਾ ਹੈ ਗੁਰੂ ਦੇ ਉਹਨਾਂ ਸਿੰਘਾ ਦੀ ਜਿਹਨਾ ਨੇ ਦਰਬਾਰ ਸਾਹਿਬ ਦੀ ਬੇਅਦਬੀ ਕਰਣ ਵਾਲੇ ਮੱਸੇ ਰੰਘੜ ਦਾ ਸਿਸ ਵੱਢ ਕੇ ਦਰਵਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ ਸੀ |
ਇਸ ਦੀ ਜਾਣਕਾਰੀ ਮੈਨੂੰ ਵੀ ਨਹੀ ਸੀ ਹੁਣ ਜਦੋ ਇੱਸ ਗੱਲ ਦਾ ਪਤਾ ਲੱਗਿਆ ਤਾਂ ਇਸ ਇਤਿਹਾਸ ਨੂੰ ਤੂਹਾਡੇ ਤੱਕ ਪਹੁੰਚਣਾ ਆਪਣਾ ਫਰਜ ਸਮਜਯਾ .
ਅਕਸ ਅਸੀ ਮਜਾਕ ਮਜਾਕ ਵਿੱਚ ਕਿਸੈ ਦੀ ਬੈਸਤੀ ਕਰਣ ਲਗਿਆ ਕੇਹਦਿੰਦੇ ਹਾਂ ਐਰਾ ਗੇਰਾ ਨੱਥੂ ਖਹਿਰਾ.. ਇੱਸ ਗੱਲ ਦੇ ਪਿੱਛੇ ਕੀ ਇਤਿਹਾਸ ਹੈ ਇਸਦੀ ਜਾਣਕਾਰੀ ਅੱਜ ਅਸੀ ਤੁਹਾਨੂੰ ਦੇਣ ਜਾ ਰਹੇ ਹਾਂ.

ਇਸ ਵੀਡਿਓ ਨੂੰ ਵੱਧ ਤੋ ਵੱਧ .ਸ਼ੇਅਰ ਜਰੂਰ ਕਰਿੳ ਤਾਂ ਜ਼ੋ ਹੋਰ ਲੋਕ ਵੀ ਇਸ ਇਤਿਹਾਸ ਨੂੰ ਜਾਣ ਸਕਣ .ਅੱਜ ਅਸੀ ਗੱਲ ਕਰਣ ਜਾ ਰਹੇ ਹਾਂ ਉਹਨਾ ਸਿੱਖ ਯੋਦਿਆ ਦੀ ਜਿਨਾਂ ਨੇ ਦਰਬਾਰ ਸਹਿਬ ਦੀ ਬੇ ਅਦਬੀ ਦਾ ਬਦਲਾ ਲਿਆ ਸੀ ਮਸਾ ਰੰਗੜ ਦਾ ਸਿਰ ਵੱਢ ਕੇ.

ਐਰਾ ਗੇਰਾ ਨੱਥੂ ਖੈਰਾ ਦਾ ਸਹੀ ਅਰਥ ਅਤੇ ਇਸਦੇ ਪਿੱਛੇ ਦਾ ਸਿੱਖ ਇਤਿਹਾਸ

ਐਰਾ-ਗੇਰਾ-ਨੱਥੂ-ਖੈਰਾ-ਦਾ-ਸਹੀ-ਅਰਥ

… ਮੱਸੇ ਰੰਗੜ ਦਾ ਸਿਰ ਕਲਮ ਕਰਨ ਤੋਂ ਬਾਅਦ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੂੰ ਜ਼ਕਰੀਆ ਖਾਂ ਦੀ ਫ਼ੌਜ ਲੱਭ ਰਹੀ ਸੀ .

ਤਾਂ ਮਹਿਤਾਬ ਸਿੰਘ ਜੰਗਲਾਂ ਵਿੱਚ ਜਾਣ ਤੋਂ ਪਹਿਲਾਂ ਆਪਣਾ ਛੇ ਸਾਲ ਦੇ ਪੁੱਤਰ ਰਾਇ ਸਿੰਘ ਨੂੰ ਮੀਰਾਂਕੋਟ ਦੇ ਚੌਧਰੀ ਨੱਥੇ ਕੋਲ ਛੱਡ ਗਿਆ.

ਤੇ ਨਥੈ ਚੌਧਰੀ ਨੇ ਮਹਿਤਾਬ ਸਿੰਘ ਨੂੰ ਵਚਨ ਦਿੱਤਾ ਕਿ ਉਹ ਉਸਦੇ ਪੁੱਤਰ ਦੀ ਆਖਰੀ ਸਾਹਾਂ ਤੱਕ ਹਿਫਾਜਤ ਕਰੇਗਾ.

ਕਿਸੇ ਨੇ ਜ਼ਕਰੀਆ ਖਾਂ ਨੂੰ ਸੂਹ ਦੇ ਦਿੱਤੀ ਕਿ ਮਹਿਤਾਬ ਸਿੰਘ ਦਾ ਪੁੱਤਰ ਰਾਇ ਸਿੰਘ ਨਥੇ ਚੌਧਰੀ ਦੇ ਘਰ ਹੈ.

ਮੁਗ਼ਲ ਫ਼ੌਜ ਨੱਥਾ ਸਿੰਘ ਦੇ ਘਰ ਪੁੱਜ ਗਈ ਫ਼ੌਜ ਨੇ ਆਕੇ ਨੱਥੇ ਨੂੰ ਕਿਹਾ। ਕਿ ਰਾਇ ਸਿੰਘ ਨੂੰ ਓਨਾਂ ਦੇ ਹਵਾਲੇ ਕਰਦੇ ਤੈਨੂੰ ਕੁੱਝ ਨਹੀਂ ਕਹਿੰਦੇ। ,

ਨੱਥਾ ਚੌਧਰੀ ਨੇ ਰਾਏ ਸਿੰਘ ਨੂੰ ਮੁਗਲ ਫ਼ੌਜ ਦੇ ਹਵਾਲੇ ਕਰਣ ਤੋ ਇਨਕਾਰ ਕਰ ਦਿੱਤਾ. ਤੇ ਰਾਇ ਸਿੰਘ ਨੂੰ ਆਪਣੇ ਨਾਲ ਲੈਕੇ ਆਪਣੇ ਪੁੱਤਰ, ਭਾਣਜਾ ਤੇ ਇਕ ਉਸਦਾ ਨੌਕਰ ਇਨਾਂ ਚਾਰਾ ਨੇ ਰਲਕੇ ਮੁਗਲ ਫ਼ੌਜ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ,

ਨੱਥੇ ਨੂੰ ਤੀਰ ਅੰਦਾਜੀ ਵਿੱਚ ਬਹੁਤ ਮੁਹਾਰਤ ਹਾਸਲ ਸੀ .ਉਸਦੇ ਤੀਰਾਂ ਅੱਗੇ ਫ਼ੌਜ ਟਿਕ ਨਹੀਂ ਸੀ ਸਕਦੀ ਪਰ ਮਾੜੀ ਕਿਸਮਤ ਲੜਦਿਆਂ ਲੜਦਿਆਂ ਨੌਥੇ ਚੌਧਰੀ ਦੇ ਤੀਰ ਕਮਾਨ ਦੀ ਤੰਦ ਟੁੱਟ ਗਈ .

ਤੇ ਫ਼ੌਜ ਨੇ ਧਾਵਾ ਬੋਲ ਕੇ ਨੱਥੇ ਚੌਧਰੀ ਨੂੰ ਸ਼ਹੀਦ ਕਰ ਦਿੱਤਾ .ਲੜ੍ਹਾਈ ਵਿੱਚ ਨੱਥੇ ਦਾ ਪੁੱਤਰ ਭਾਣਜਾ ਤੇ ਨੌਕਰ ਵੀ ਸ਼ਹੀਦ ਹੋ ਗਏ, ਰਾਇ ਸਿੰਘ ਦੀ ਗਰਦਨ ਤੇ ਵਾਰ ਕੀਤਾ ਗਿਆ ਤੇ . ਸਿਪਾਹੀ ਉਸਨੂੰ ਮਰਿਆ ਸਮਝ ਕੇ ਉੱਥੋਂ ਚਲੇ ਗਏ ਪਰ ਬਾਅਦ ਵਿੱਚ ਰਾਇ ਸਿੰਘ ਬਚ ਗਿਆ, ਉਸ ਸਮੇਂ ਕਹਾਵਤ ਬਣੀ ਸੀ ਕਿ ਐਰਾ ਗੈਰਾ ਨਹੀ ਨਥੂ ਖਹਿਰਾ .

ਇਸਦਾ ਮਤਲਬ ਹੈ ਨੱਥੂ ਖੇਰਾ ਕੋਈ ਆਮ ਇਨਸਾਨ ਨਹੀ ਹੈ . ਭਾਵ ਕਿ ਹਰ ਕੋਈ ਨਥੂ ਖਹਿਰਾ ਨਹੀਂ ਬਣ ਸਕਦਾ .

ਜਿਹੜਾ ਆਪਣੇ ਪੱਗ ਵੱਟ ਭਰਾ ਦੇ ਪੁੱਤ ਦੀ ਹਿਫਾਜਤ ਕਰਨ ਲਈ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਾ ਗਿਆ,

ਪਰ ਸਾਡੇ ਵਿਰੋਧੀਆਂ ਨੇ ਏਸਨੂੰ ਇਸ ਤਰਾਂ ਪੇਸ਼ ਕੀਤਾ ਜਿਵੇਂ ਨੱਥੂ ਖਹਿਰਾ ਕੋਈ ਬੁੱਕਤ ਹੀ ਨਾ ਰੱਖਦਾ ਹੋਵੇ, ਤੇ ਰਹਿੰਦੀ ਕਸਰ ਸਾਡੇ ਆਹ ਦੁੱਕੀ ਦੇ ਸਿਆਸਤਦਾਨਾਂ ਨੇ ਕੱਢ ਦਿੱਤੀ ਜਿਹੜੇ ਹਰ ਗੱਲ ਚ,ਐਰਾ ਗੈਰਾ ਨੱਥੂ ਖਹਿਰਾ, ਸ਼ਬਦ ਵਰਤਕੇ ਹਰ ਗੱਲ ਕਰਨ ਲੱਗ ਪਏ, ਹਨ ਭਾਵ ਜਿਹੜਾ ਕੰਮ ਅਸੀਂ ਕਰ ਸਕਦੇ ਹਾਂ ਉਹ ਕੋਈ ਨਹੀਂ ਕਰ ਸਕਦਾ ਇਹਨਾਂ ਨੂੰ ਪੁੱਛੇ ਕਿ ਤੁਸੀਂ ਤਾਂ ਉਸਦੀ ਜੁੱਤੀ ਵਰਗੇ ਵੀ ਨਹੀਂ.

ਆਉ ਅਸੀਂ ਸਾਰੇ ਰਲਕੇ ਇਸ ਗਲਤ ਕਹਾਵਤ ਨੂੰ ਬਦਲਣ ਦੀ ਕੋਸ਼ਿਸ਼ ਕਰੀਏ ਤੇ ਉਸ ਮਹਾਨ ਸ਼ਹੀਦ ਨੂੰ ਬਣਦਾ ਮਾਣ ਸਨਮਾਨ ਦਈਏ .

ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗ ਸਕੇ ਕਿ ਕੌਣ ਸੀ ਨੱਥਾ ਚੌਧਰੀ ਤੇ ਹਰ ਕੋਈ ਐਰਾ ਗੈਰਾ ਨੱਥਾ ਖਹਿਰਾ ਨਹੀਂ ਬਣ ਸਕਦਾ.

 

ਬਹਾਦੁਰ ਸਿੱਖ ਭਾਈ ਬਾਗ ਸਿੰਘ

Top 100 best Punjabi status 2023

 


Spread the love

Leave a Comment